ਕਦੇ ਨਹੀਂ ਟੁੱਟਦਾ ਇਨ੍ਹਾਂ ਤਰੀਕਾਂ ਨੂੰ ਜਨਮੇ ਭੈਣ-ਭਰਾ ਦਾ ਰਿਸ਼ਤਾ, ਇਕ-ਦੂਜੇ ਲਈ ਕਿਉਂ ਮੰਨੇ ਜਾਂਦੇ ਹਨ ਸਭ ਤੋਂ ਲੱਕੀ? ਜਾਣੋ
Numerology Tips : ਮੁਲਾਂਕ 4 ਤੇ 7 ਵਾਲਿਆਂ ਦਾ ਰਿਸ਼ਤਾ ਦਿਲ ਨਾਲ ਜੁੜਿਆ ਹੁੰਦਾ ਹੈ। ਇਹ ਲੋਕ ਬਿਨਾਂ ਕਹੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਆਸਾਨੀ ਨਾਲ ਸਮਝ ਲੈਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਮੁਲਾਂਕ ਵਾਲੇ ਭੈਣ-ਭਰਾ ਦਾ ਰਿਸ਼ਤਾ ਬੇਹੱਦ ਖਾਸ ਮੰਨਿਆ ਜਾਂਦਾ ਹੈ। ਜਦੋਂ ਮੁਲਾਂਕ 4 ਵਾਲਿਆਂ ਨੂੰ ਕਿਸੇ ਗੱਲ 'ਤੇ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਮੁਲਾਂਕ 7 ਵਾਲੇ ਆਪਣੇ ਸ਼ਾਂਤ ਸੁਭਾਅ ਨਾਲ ਉਨ੍ਹਾਂ ਨੂੰ ਆਸਾਨੀ ਨਾਲ ਸੰਭਾਲ ਲੈਂਦੇ ਹਨ।
Publish Date: Wed, 07 Oct 2026 10:45 AM (IST)
Updated Date: Wed, 07 Oct 2026 10:50 AM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਮੂਲ ਅੰਕ 1 ਤੋਂ 9 ਤੱਕ ਦਾ ਵਿਸ਼ੇਸ਼ ਮਹੱਤਵ ਹੈ। ਅੰਕ ਜੋਤਿਸ਼ ਦੇ ਅਨੁਸਾਰ ਹਰ ਮੁਲਾਂਕ ਦਾ ਆਪਣਾ ਵੱਖਰਾ ਸੁਭਾਅ, ਸੋਚ ਅਤੇ ਸ਼ਖ਼ਸੀਅਤ ਹੁੰਦੀ ਹੈ। ਮੂਲ ਅੰਕ ਦੀ ਮਦਦ ਨਾਲ ਭੈਣ-ਭਰਾ ਦੇ ਰਿਸ਼ਤੇ ਬਾਰੇ ਵੀ ਜਾਣਿਆ ਜਾ ਸਕਦਾ ਹੈ। ਅੰਕ ਜੋਤਿਸ਼ ਦੇ ਅਨੁਸਾਰ, ਅਜਿਹੇ 2 ਮੂਲ ਅੰਕ ਹਨ, ਜਿਨ੍ਹਾਂ ਵਾਲੇ ਭੈਣ-ਭਰਾ ਦੇ ਰਿਸ਼ਤੇ ਨੂੰ ਬੇਹੱਦ ਖਾਸ ਮੰਨਿਆ ਜਾਂਦਾ ਹੈ। ਇਹ ਲੋਕ ਜ਼ਿੰਦਗੀ ਦੀ ਹਰ ਸਮੱਸਿਆ 'ਚ ਇਕ-ਦੂਜੇ ਦਾ ਸਾਥ ਦਿੰਦੇ ਹਨ। ਆਓ ਇਸ ਆਰਟੀਕਲ 'ਚ ਵਿਸਥਾਰ ਨਾਲ ਜਾਣਦੇ ਹਾਂ ਕਿ ਉਹ ਕਿਹੜੇ ਮੂਲ ਅੰਕ ਹਨ।
ਕਿਹੜੇ ਹਨ ਉਹ ਮੁਲਾਂਕ?
ਅੰਕ ਸ਼ਾਸਤਰ ਦੇ ਅਨੁਸਾਰ, ਮੁਲਾਂਕ 4 ਤੇ 7 ਵਾਲੇ ਭੈਣ-ਭਰਾ ਦੀ ਜੋੜੀ ਨੂੰ ਬੇਹੱਦ ਖਾਸ ਮੰਨਿਆ ਜਾਂਦਾ ਹੈ, ਕਿਉਂਕਿ ਗ੍ਰਹਿਆਂ ਦੇ ਪ੍ਰਭਾਵ ਕਾਰਨ ਇਨ੍ਹਾਂ ਮੁਲਾਂਕ ਵਾਲੇ ਲੋਕ ਮਿਲ ਕੇ ਇੱਕ ਸੰਪੂਰਨ ਊਰਜਾ ਦਾ ਨਿਰਮਾਣ ਕਰਦੇ ਹਨ।
ਮੁਲਾਂਕ 4
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੁਲਾਂਕ ਦਾ ਸਵਾਮੀ ਗ੍ਰਹਿ ਰਾਹੂ ਹੈ। ਇਸ ਲਈ ਮੁਲਾਂਕ 4 ਵਾਲਿਆਂ 'ਤੇ ਰਾਹੂ ਗ੍ਰਹਿ ਦਾ ਵੱਧ ਪ੍ਰਭਾਵ ਰਹਿੰਦਾ ਹੈ। ਇਹ ਲੋਕ ਰਿਸ਼ਤੇ 'ਚ ਝੂਠ ਅਤੇ ਧੋਖਾ ਬਰਦਾਸ਼ਤ ਨਹੀਂ ਕਰਦੇ। ਇਨ੍ਹਾਂ ਲੋਕਾਂ ਨੂੰ ਗੱਲ ਨੂੰ ਘੁਮਾ-ਫਿਰਾ ਕੇ ਕਹਿਣਾ ਪਸੰਦ ਨਹੀਂ ਹੁੰਦਾ।
ਮੁਲਾਂਕ 7
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੂਲ ਅੰਕ 7 ਹੁੰਦਾ ਹੈ। ਇਸ ਮੁਲਾਂਕ 'ਤੇ ਕੇਤੂ ਦਾ ਵੱਧ ਪ੍ਰਭਾਵ ਰਹਿੰਦਾ ਹੈ। ਮੂਲ ਅੰਕ 7 ਵਾਲਿਆਂ ਨੂੰ ਭੀੜ-ਭਾੜ ਵਾਲੀ ਥਾਂ ਦੀ ਬਜਾਏ ਸ਼ਾਂਤੀ ਅਤੇ ਇਕਾਂਤ ਪਸੰਦ ਹੁੰਦਾ ਹੈ। ਇਹ ਲੋਕ ਆਪਣੇ ਵਿਚਾਰਾਂ 'ਚ ਗੁਆਚੇ ਰਹਿਣਾ ਪਸੰਦ ਕਰਦੇ ਹਨ।
ਡੂੰਘਾ ਮਾਨਸਿਕ ਜੁੜਾਅ
ਜਦੋਂ ਇਨ੍ਹਾਂ ਦੋਵਾਂ ਅੰਕਾਂ ਦੇ ਸੰਯੋਗ ਨਾਲ ਭੈਣ-ਭਰਾ ਦਾ ਰਿਸ਼ਤਾ ਬਣਦਾ ਹੈ ਤਾਂ ਉਨ੍ਹਾਂ ਵਿਚ ਇਕ ਸੁਭਾਵਿਕ ਅਤੇ ਡੂੰਘਾ ਮਾਨਸਿਕ ਜੁੜਾਅ ਹੁੰਦਾ ਹੈ, ਜਿਸ ਕਾਰਨ ਇਹ ਇਕ-ਦੂਜੇ ਦੀਆਂ ਅਣਕਹੀਆਂ ਗੱਲਾਂ ਨੂੰ ਆਸਾਨੀ ਨਾਲ ਸਮਝ ਲੈਂਦੇ ਹਨ।
ਮੁਲਾਂਕ 4 ਤੇ 7 ਵਾਲਿਆਂ ਦਾ ਰਿਸ਼ਤਾ ਦਿਲ ਨਾਲ ਜੁੜਿਆ ਹੁੰਦਾ ਹੈ। ਇਹ ਲੋਕ ਬਿਨਾਂ ਕਹੇ ਇਕ-ਦੂਜੇ ਦੀਆਂ ਭਾਵਨਾਵਾਂ ਨੂੰ ਆਸਾਨੀ ਨਾਲ ਸਮਝ ਲੈਂਦੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਮੁਲਾਂਕ ਵਾਲੇ ਭੈਣ-ਭਰਾ ਦਾ ਰਿਸ਼ਤਾ ਬੇਹੱਦ ਖਾਸ ਮੰਨਿਆ ਜਾਂਦਾ ਹੈ। ਜਦੋਂ ਮੁਲਾਂਕ 4 ਵਾਲਿਆਂ ਨੂੰ ਕਿਸੇ ਗੱਲ 'ਤੇ ਜ਼ਿਆਦਾ ਗੁੱਸਾ ਆਉਂਦਾ ਹੈ ਤਾਂ ਮੁਲਾਂਕ 7 ਵਾਲੇ ਆਪਣੇ ਸ਼ਾਂਤ ਸੁਭਾਅ ਨਾਲ ਉਨ੍ਹਾਂ ਨੂੰ ਆਸਾਨੀ ਨਾਲ ਸੰਭਾਲ ਲੈਂਦੇ ਹਨ। ਇਨ੍ਹਾਂ ਦੋਵਾਂ ਮੁਲਾਂਕਾ ਵਾਲੇ ਲੋਕ ਜ਼ਿੰਦਗੀ 'ਚ ਹਮੇਸ਼ਾ ਇਕ-ਦੂਜੇ ਦਾ ਸਾਥ ਦਿੰਦੇ ਹਨ ਅਤੇ ਕਿਸੇ ਵੀ ਮੁਸ਼ਕਲ ਸਮੇਂ 'ਚ ਇਕ-ਦੂਜੇ ਦੀ ਮਦਦ ਕਰਨ ਲਈ ਸਭ ਤੋਂ ਅੱਗੇ ਰਹਿੰਦੇ ਹਨ।