- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology 'ਚ ਕੁਝ ਅਜਿਹੇ ਅੰਕ ਦੱਸੇ ਗਏ ਹਨ ਜਿਨ੍ਹਾਂ ਦਾ ਮੁਲਾਂਕ 2, 3 ਤੇ 9 ਹੁੰਦਾ ਹੈ, ਉਹ ਲੋਕ ਬਹੁਤ ਚੰਗੇ ਦੋਸਤ ਸਾਬਤ ਹੁੰਦੇ ਹਨ। ਅਜਿਹੇ ਲੋਕਾਂ ਦਾ ਸੁਭਾਅ ਰਿਸ਼ਤਿਆਂ ਨੂੰ ਅਹਿਮੀਅਤ ਦੇਣਾ ਹੁੰਦਾ ਹੈ। ਚਲੋ ਜਾਣਦੇ ਹਾਂ ਕਿ ਆਖਿਰ ਇਨ੍ਹਾਂ ਮੁਲਾਂਕਾਂ 'ਚ ਅਜਿਹੇ ਕਿਹੜੇ ਗੁਣ ਹੁੰਦੇ ਹਨ, ਜੋ ਇਨ੍ਹਾਂ ਨੂੰ ਬਹੁਤ ਚੰਗਾ ਦੋਸਤ ਸਾਬਤ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਚੰਗੇ ਦੋਸਤਾਂ ਦਾ ਮਿਲਣਾ ਸਭ ਦੇ ਨਸੀਬ 'ਚ ਨਹੀਂ ਹੁੰਦਾ ਅਤੇ ਜਦੋਂ ਅਜਿਹੇ ਦੋਸਤ ਮਿਲ ਜਾਣ ਤਾਂ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੁੰਦਾ ਹੈ। ਅੰਕ ਜੋਤਿਸ਼ (Numerology) 'ਚ ਕੁਝ ਅਜਿਹੇ ਅੰਕ ਦੱਸੇ ਗਏ ਹਨ ਜਿਨ੍ਹਾਂ ਦਾ ਮੁਲਾਂਕ 2, 3 ਤੇ 9 ਹੁੰਦਾ ਹੈ, ਉਹ ਲੋਕ ਬਹੁਤ ਚੰਗੇ ਦੋਸਤ ਸਾਬਤ ਹੁੰਦੇ ਹਨ। ਅਜਿਹੇ ਲੋਕਾਂ ਦਾ ਸੁਭਾਅ ਰਿਸ਼ਤਿਆਂ ਨੂੰ ਅਹਿਮੀਅਤ ਦੇਣਾ ਹੁੰਦਾ ਹੈ। ਚਲੋ ਜਾਣਦੇ ਹਾਂ ਕਿ ਆਖਿਰ ਇਨ੍ਹਾਂ ਮੁਲਾਂਕਾਂ 'ਚ ਅਜਿਹੇ ਕਿਹੜੇ ਗੁਣ ਹੁੰਦੇ ਹਨ, ਜੋ ਇਨ੍ਹਾਂ ਨੂੰ ਬਹੁਤ ਚੰਗਾ ਦੋਸਤ ਸਾਬਤ ਕਰਦੇ ਹਨ।
ਮੁਲਾਂਕ 2 ਚੰਦਰਮਾ ਦੇ ਪ੍ਰਭਾਵ 'ਚ ਆਉਂਦਾ ਹੈ। ਚੰਦਰਮਾ ਮਨ ਦਾ ਕਾਰਕ ਹੁੰਦਾ ਹੈ, ਇਸ ਲਈ ਅੰਕ 2 ਵਾਲਿਆਂ ਲਈ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਦਿਮਾਗ ਤੋਂ ਨਹੀਂ ਦਿਲ ਤੋਂ ਸੋਚਦੇ ਹਨ। ਇਹ ਲੋਕ ਆਪਣੇ ਰਿਸ਼ਤਿਆਂ ਨੂੰ ਲੈ ਕੇ ਬੇਹੱਦ ਇਮੋਸ਼ਨਲ ਹੁੰਦੇ ਹਨ। ਅੰਕ 2 ਵਾਲੇ ਇਕ ਵਾਰ ਜੇਕਰ ਕਿਸੇ ਨਾਲ ਦੋਸਤੀ ਕਰ ਲੈਣ ਤਾਂ ਫਿਰ ਉਸਨੂੰ ਕਦੇ ਤੋੜਦੇ ਨਹੀਂ ਹਨ। ਬੇਸ਼ੱਕ ਇਹ ਆਪਣੇ ਦੋਸਤਾਂ ਨਾਲ ਘੱਟ ਮਿਲਣ, ਜ਼ਿਆਦਾ ਗੱਲ ਨਾ ਕਰਨ, ਪਰ ਲੋੜ ਪੈਣ 'ਤੇ ਤੁਰੰਤ ਹਾਜ਼ਰ ਹੋ ਜਾਂਦੇ ਹਨ। ਜੇਕਰ ਤੁਹਾਨੂੰ ਅੰਕ 2 ਵਾਲੇ ਕਿਸੇ ਵਿਅਕਤੀ ਨਾਲ ਦੋਸਤੀ ਕਰਨ ਦਾ ਮੌਕਾ ਮਿਲੇ ਤਾਂ ਕਦੇ ਵੀ ਪਿੱਛੇ ਨਾ ਹਟਣਾ ਕਿਉਂਕਿ ਇਨ੍ਹਾਂ ਲੋਕਾਂ ਵਰਗਾ ਦੋਸਤ ਤੁਹਾਨੂੰ ਕਦੇ ਨਹੀਂ ਮਿਲੇਗਾ।
ਮੁਲਾਂਕ 3 ਵਾਲੇ ਲੋਕਾਂ ਨੂੰ ਘੱਟ ਦੋਸਤ ਬਣਾਉਣ ਦੀ ਆਦਤ ਹੁੰਦੀ ਹੈ। ਹਾਲਾਂਕਿ, ਕਿਸੇ ਨਾਲ ਇਕ ਵਾਰ ਦੋਸਤੀ ਹੋ ਜਾਵੇ ਤਾਂ ਉਹ ਇਸ ਰਿਸ਼ਤੇ ਨੂੰ ਬਖੂਬੀ ਨਿਭਾਉਂਦੇ ਹਨ। ਦਰਅਸਲ, ਮੁਲਾਂਕ 3 ਵਾਲੇ ਲੋਕ ਵੀ ਦਿਮਾਗ ਦੀ ਜਗ੍ਹਾ ਦਿਲ ਤੋਂ ਫੈਸਲਾ ਲੈਂਦੇ ਹਨ। ਇਨ੍ਹਾਂ ਲੋਕਾਂ ਦੀ ਸਭ ਤੋਂ ਚੰਗੀ ਆਦਤ ਹੁੰਦੀ ਹੈ ਕਿ ਇਹ ਲੋਕ ਸਾਹਮਣੇ ਵਾਲੇ ਦੇ ਵਿਵਹਾਰ ਨੂੰ ਅਹਿਮੀਅਤ ਦਿੰਦੇ ਹਨ ਨਾ ਕਿ ਉਨ੍ਹਾਂ ਦੀ ਹੈਸੀਅਤ ਨੂੰ।
ਅੰਕ 3 ਵਾਲਿਆਂ ਨਾਲ ਇਕ ਗੱਲ ਇਹ ਵੀ ਚੰਗੀ ਹੈ ਕਿ ਨਾ ਤਾਂ ਇਨ੍ਹਾਂ ਨੂੰ ਧੋਖਾ ਦੇਣਾ ਪਸੰਦ ਹੈ ਨਾ ਖਾਣਾ। ਜਿਸ ਨਾਲ ਇਹ ਦੋਸਤੀ ਰੱਖਦੇ ਹਨ, ਉਸ ਨਾਲ ਕਿਸੇ ਵੀ ਤਰ੍ਹਾਂ ਦੀ ਲਿਮਟ 'ਚ ਨਹੀਂ ਬੱਝੇ ਹੁੰਦੇ ਹਨ। ਹਾਂ, ਇਹ ਗੱਲ ਜ਼ਰੂਰ ਹੈ ਕਿ ਇਹ ਲੋਕ ਆਪਣੇ ਦੋਸਤਾਂ ਨੂੰ ਲੈ ਕੇ ਬਹੁਤ ਜ਼ਿਆਦਾ ਪਜੈਸਿਵ ਹੁੰਦੇ ਹਨ ਤੇ ਇਨ੍ਹਾਂ ਨੂੰ ਪਸੰਦ ਨਹੀਂ ਹੈ ਕਿ ਇਨ੍ਹਾਂ ਦਾ ਦੋਸਤ ਕਿਸੇ ਹੋਰ ਨਾਲ ਨੇੜਤਾ ਵਧਾਏ। ਹਾਲਾਂਕਿ, ਆਪਣੇ ਦੋਸਤਾਂ ਨੂੰ ਇਹ ਕੋਈ ਬੰਦਿਸ਼ 'ਚ ਨਹੀਂ ਬੰਨ੍ਹਦੇ, ਪਰ ਇਨ੍ਹਾਂ ਨੂੰ ਚੰਗਾ ਲੱਗਦਾ ਹੈ ਜੇਕਰ ਇਨ੍ਹਾਂ ਦਾ ਦੋਸਤ ਸਿਰਫ਼ ਇਨ੍ਹਾਂ ਦਾ ਹੀ ਹੋਵੇ। ਜੇਕਰ ਤੁਹਾਨੂੰ ਇਸ ਅੰਕ ਦੇ ਕਿਸੇ ਵਿਅਕਤੀ ਨਾਲ ਦੋਸਤੀ ਕਰਨ ਨੂੰ ਮਿਲ ਜਾਵੇ ਤਾਂ ਸੋਚਣ ਦੀ ਲੋੜ ਨਹੀਂ ਹੈ, ਤੁਰੰਤ ਹੀ ਦੋਸਤੀ ਦਾ ਹੱਥ ਅੱਗੇ ਵਧਾ ਦਿਓ।
ਮੁਲਾਂਕ 9 'ਤੇ ਮੰਗਲ ਦਾ ਪ੍ਰਭਾਵ ਹੁੰਦਾ ਹੈ। ਬਹੁਤ ਊਰਜਾਵਾਨ ਹੁੰਦੇ ਹਨ ਇਹ ਲੋਕ। ਹਰ ਰਿਸ਼ਤੇ ਨੂੰ ਅਹਿਮੀਅਤ ਦੇਣਾ ਇਨ੍ਹਾਂ ਦੀ ਤਰਜੀਹ ਹੁੰਦੀ ਹੈ। ਦੋਸਤ ਲਈ ਇਹ ਲੋਕ ਜਾਨ ਤਕ ਦੇਣ ਲਈ ਤਿਆਰ ਹੋ ਜਾਂਦੇ ਹਨ। ਅੰਕ 9 ਵਾਲਿਆਂ ਜਿੰਨਾ ਵਫ਼ਾਦਾਰ ਦੋਸਤ ਤੁਹਾਨੂੰ ਕਿਤੇ ਨਹੀਂ ਮਿਲੇਗਾ। ਆਪਣੀ ਦੋਸਤੀ ਲਈ ਇਹ ਕਿਸੇ ਵੀ ਹੱਦ ਤਕ ਜਾ ਸਕਦੇ ਹਨ।
ਅੰਕ 9 ਵਾਲਿਆਂ ਦੀ ਸਭ ਤੋਂ ਚੰਗੀ ਗੱਲ ਇਹ ਹੁੰਦੀ ਹੈ ਕਿ ਦੋਸਤ ਨੂੰ ਮੁਸੀਬਤ 'ਚ ਨਹੀਂ ਦੇਖ ਸਕਦੇ। ਆਪਣੇ ਦੋਸਤਾਂ ਦੀ ਮਦਦ ਕਰਨ ਲਈ ਇਹ ਲੋਕ ਉਸ ਹੱਦ ਤਕ ਜਾਂਦੇ ਹਨ, ਜਿੱਥੋਂ ਤਕ ਕੋਈ ਸੋਚ ਵੀ ਨਹੀਂ ਸਕਦਾ। ਜੇਕਰ ਅੰਕ 9 ਵਾਲਾ ਕੋਈ ਵਿਅਕਤੀ ਜ਼ਿੰਦਗੀ 'ਚ ਤੁਹਾਨੂੰ ਕਦੇ ਟੱਕਰੇ ਤਾਂ ਉਸ ਨਾਲ ਜ਼ਰੂਰ ਦੋਸਤੀ ਕਰ ਲਓ। ਅਜਿਹਾ ਹੋ ਸਕਦਾ ਹੈ ਕਿ ਤੁਹਾਡੀ ਸਾਲਾਂ-ਸਾਲ ਇਸ ਦੋਸਤ ਨਾਲ ਗੱਲ ਵੀ ਨਾ ਹੋਵੇ, ਪਰ ਜਦੋਂ ਤੁਸੀਂ ਮੁਸੀਬਤ ਵਿੱਚ ਹੋਵੋਗੇ ਤਾਂ ਇਹ ਹੀ ਤੁਹਾਨੂੰ ਉਸ ਵਿੱਚੋਂ ਬਾਹਰ ਕੱਢੇਗਾ।
ਇਸ ਲਈ ਉੱਪਰ ਦੱਸੇ ਗਏ ਤਿੰਨ ਮੁਲਾਂਕਾਂ ਦੇ ਲੋਕ ਜੇਕਰ ਤੁਹਾਡੀ ਜ਼ਿੰਦਗੀ 'ਚ ਹਨ ਤਾਂ ਉਨ੍ਹਾਂ ਨਾਲ ਦੋਸਤੀ ਕਰਨਾ ਤੁਹਾਡੇ ਲਈ ਕਿਸੇ ਵਰਦਾਨ ਵਰਗਾ ਹੀ ਸਾਬਤ ਹੋਵੇਗਾ।