- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ank Jyotish 'ਚ ਮੁਲਾਂਕ 3, 4 ਤੇ 5 ਵਾਲੇ ਲੋਕਾਂ ਦਾ ਕੁਝ ਅਜਿਹਾ ਹੀ ਸੁਭਾਅ ਦੱਸਿਆ ਗਿਆ ਹੈ। ਕਈ ਵਾਰ ਲੋਕ ਉਨ੍ਹਾਂ ਦੇ ਮਤਲਬੀ ਜਾਂ ਸੁਆਰਥੀ ਵਿਹਾਰ ਨੂੰ ਲੈ ਕੇ ਆਲੋਚਨਾ ਕਰਦੇ ਹਨ, ਜਦਕਿ ਅਸਲ 'ਚ ਉਨ੍ਹਾਂ ਦਾ ਧਿਆਨ ਸਿਰਫ਼ ਆਪਣੇ ਟੀਚੇ 'ਤੇ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤਿੰਨ ਮੁਲਾਂਕ ਵਾਲੇ ਲੋਕਾਂ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਹਰ ਮੁਲਾਂਕ ਦੀਆਂ ਆਪਣੀਆਂ ਵੱਖਰੀਆਂ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ ਹਨ। ਕੁਝ ਲੋਕ ਬੇਹੱਦ ਭਾਵੁਕ ਤੇ ਮਦਦਗਾਰ ਹੁੰਦੇ ਹਨ, ਜਦਕਿ ਕੁਝ ਇਸ ਦੇ ਉਲਟ ਹੁੰਦੇ ਹਨ। ਅਜਿਹੇ ਲੋਕਾਂ ਨੂੰ ਸਿਰਫ਼ ਆਪਣੇ ਟੀਚੇ ਨੂੰ ਲੈ ਕੇ ਗੰਭੀਰ ਦੇਖਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਦੂਜਿਆਂ ਦੀਆਂ ਭਾਵਨਾਵਾਂ ਨਾਲੋਂ ਆਪਣੇ ਕੰਮ ਦੀ ਜ਼ਿਆਦਾ ਚਿੰਤਾ ਹੁੰਦੀ ਹੈ।
ਨਿਊਮੇਰੋਲੋਜੀ 'ਚ ਮੁਲਾਂਕ 3, 4 ਤੇ 5 ਵਾਲੇ ਲੋਕਾਂ ਦਾ ਕੁਝ ਅਜਿਹਾ ਹੀ ਸੁਭਾਅ ਦੱਸਿਆ ਗਿਆ ਹੈ। ਕਈ ਵਾਰ ਲੋਕ ਉਨ੍ਹਾਂ ਦੇ ਮਤਲਬੀ ਜਾਂ ਸੁਆਰਥੀ ਵਿਹਾਰ ਨੂੰ ਲੈ ਕੇ ਆਲੋਚਨਾ ਕਰਦੇ ਹਨ, ਜਦਕਿ ਅਸਲ 'ਚ ਉਨ੍ਹਾਂ ਦਾ ਧਿਆਨ ਸਿਰਫ਼ ਆਪਣੇ ਟੀਚੇ 'ਤੇ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤਿੰਨ ਮੁਲਾਂਕ ਵਾਲੇ ਲੋਕਾਂ ਬਾਰੇ।
ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਗੁਰੂ ਅਰਥਾਤ ਬ੍ਰਹਿਸਪਤੀ ਹਨ। ਮੁਲਾਂਕ 3 ਵਾਲੇ ਲੋਕ ਆਮ ਤੌਰ 'ਤੇ ਰਚਨਾਤਮਕ, ਉਤਸ਼ਾਹੀ ਤੇ ਆਤਮਵਿਸ਼ਵਾਸੀ ਹੁੰਦੇ ਹਨ। ਉਨ੍ਹਾਂ ਨੂੰ ਆਪਣੀ ਆਜ਼ਾਦੀ ਪਸੰਦ ਹੁੰਦੀ ਹੈ ਤੇ ਉਹ ਇਕੋ ਤਰ੍ਹਾਂ ਦੀ ਜ਼ਿੰਦਗੀ ਜੀਣਾ ਪਸੰਦ ਨਹੀਂ ਕਰਦੇ। ਉਨ੍ਹਾਂ ਦੇ ਵਿਚਾਰ ਤੇ ਯੋਜਨਾਵਾਂ ਸਮੇਂ ਦੇ ਨਾਲ ਬਦਲਦੀਆਂ ਰਹਿੰਦੀਆਂ ਹਨ। ਕਈ ਵਾਰ ਇਨ੍ਹਾਂ ਆਦਤਾਂ ਕਾਰਨ ਲੋਕਾਂ ਨੂੰ ਉਨ੍ਹਾਂ ਦਾ ਸੁਭਾਅ ਅਸਥਿਰ ਲੱਗਣ ਲੱਗਦਾ ਹੈ। ਉਹ ਜਿਸ ਕੰਮ ਜਾਂ ਵਿਅਕਤੀ ਨੂੰ ਕਿਸੇ ਸਮੇਂ ਸਭ ਤੋਂ ਜ਼ਰੂਰੀ ਸਮਝਦੇ ਹਨ, ਉਸ 'ਤੇ ਪੂਰਾ ਧਿਆਨ ਦਿੰਦੇ ਹਨ ਤੇ ਕੰਮ ਪੂਰਾ ਹੋਣ ਤੋਂ ਬਾਅਦ ਅੱਗੇ ਵਧ ਜਾਂਦੇ ਹਨ। ਇਸੇ ਕਾਰਨ ਕੁਝ ਲੋਕ ਉਨ੍ਹਾਂ ਨੂੰ ਮਤਲਬੀ ਇਨਸਾਨ ਸਮਝਦੇ ਹਨ।
4, 13, 22 ਜਾਂ 31 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 4 ਹੁੰਦਾ ਹੈ। ਅੰਕ ਜੋਤਿਸ਼ 'ਚ ਰਾਹੂ ਨੂੰ ਇਸ ਮੁਲਾਂਕ ਦਾ ਸੁਆਮੀ ਦੱਸਿਆ ਗਿਆ ਹੈ। ਮੁਲਾਂਕ 4 ਵਾਲੇ ਲੋਕ ਮਿਹਨਤੀ, ਗੰਭੀਰ ਅਤੇ ਆਪਣੀ ਮੰਜ਼ਿਲ ਨੂੰ ਲੈ ਕੇ ਕਾਫ਼ੀ ਦ੍ਰਿੜ੍ਹ ਮੰਨੇ ਜਾਂਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ 'ਚ ਰਹੱਸ ਦਾ ਭਾਵ ਵੀ ਦੇਖਣ ਨੂੰ ਮਿਲਦਾ ਹੈ। ਉਹ ਦੂਜਿਆਂ ਦੀਆਂ ਗੱਲਾਂ ਧਿਆਨ ਨਾਲ ਸੁਣਦੇ ਹਨ, ਪਰ ਆਪਣੀਆਂ ਨਿੱਜੀ ਗੱਲਾਂ ਹਰ ਕਿਸੇ ਨਾਲ ਸਾਂਝੀਆਂ ਨਹੀਂ ਕਰਦੇ। ਉਨ੍ਹਾਂ ਦੀ ਇਹੀ ਆਦਤ ਕਈ ਵਾਰ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਅਤੇ ਉਨ੍ਹਾਂ ਨੂੰ ਸੁਆਰਥੀ ਸਮਝਣ ਲਈ ਮਜਬੂਰ ਕਰ ਸਕਦੀ ਹੈ। ਕਿਹਾ ਜਾਂਦਾ ਹੈ ਕਿ ਉਹ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਹਾਲਾਤਾਂ ਦਾ ਬਹੁਤ ਸਮਝਦਾਰੀ ਨਾਲ ਇਸਤੇਮਾਲ ਕਰਦੇ ਹਨ। ਜੇ ਉਨ੍ਹਾਂ ਨੂੰ ਲੱਗੇ ਕਿ ਕੋਈ ਰਿਸ਼ਤਾ ਜਾਂ ਸੰਪਰਕ ਉਨ੍ਹਾਂ ਦੇ ਕੰਮ ਦਾ ਨਹੀਂ ਹੈ ਤਾਂ ਉਹ ਉਸ ਤੋਂ ਦੂਰੀ ਬਣਾਉਣ 'ਚ ਜ਼ਿਆਦਾ ਸਮਾਂ ਨਹੀਂ ਲਗਾਉਂਦੇ।
ਜਿਨ੍ਹਾਂ ਦਾ ਜਨਮ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਬੁੱਧ ਹਨ। ਮੁਲਾਂਕ 5 ਵਾਲੇ ਲੋਕ ਤੇਜ਼ ਦਿਮਾਗ, ਮਿਲਾਪੜੇ ਅਤੇ ਆਪਣੀ ਗੱਲਬਾਤ ਨਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ 'ਚ ਮਾਹਿਰ ਮੰਨੇ ਜਾਂਦੇ ਹਨ। ਉਹ ਆਸਾਨੀ ਨਾਲ ਨਵੇਂ ਲੋਕਾਂ ਨਾਲ ਦੋਸਤੀ ਕਰ ਲੈਂਦੇ ਹਨ ਅਤੇ ਹਾਲਾਤ ਅਨੁਸਾਰ ਖੁਦ ਨੂੰ ਢਾਲ ਵੀ ਲੈਂਦੇ ਹਨ। ਉਨ੍ਹਾਂ ਦਾ ਦਿਮਾਗ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ ਅਤੇ ਉਹ ਕਿਸੇ ਵੀ ਹਾਲਾਤ 'ਚ ਆਪਣੇ ਲਈ ਕੋਈ ਨਾ ਕੋਈ ਰਸਤਾ ਕੱਢ ਹੀ ਲੈਂਦੇ ਹਨ। ਕਈ ਵਾਰ ਉਨ੍ਹਾਂ ਦੀ ਇਹੀ ਚਤੁਰਾਈ ਦੂਜਿਆਂ ਨੂੰ ਪਸੰਦ ਨਹੀਂ ਆਉਂਦੀ। ਲੋਕਾਂ ਨੂੰ ਇਹ ਮਹਿਸੂਸ ਹੋ ਸਕਦਾ ਹੈ ਕਿ ਇਹ ਲੋਕ ਲੋੜ ਪੈਣ 'ਤੇ ਕਿਸੇ ਦੇ ਵੀ ਨੇੜੇ ਆ ਸਕਦੇ ਹਨ ਅਤੇ ਕੰਮ ਪੂਰਾ ਹੋਣ ਤੋਂ ਬਾਅਦ ਉਸ ਤੋਂ ਦੂਰੀ ਬਣਾ ਸਕਦੇ ਹਨ।