
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕੁਝ ਅਜਿਹੇ ਮੁਲਾਂਕ ਵੀ ਹਨ, ਜਿਨ੍ਹਾਂ ਨੂੰ ਲਗਜ਼ਰੀ, ਆਰਾਮ ਤੇ ਸ਼ਾਨਦਾਰ ਜੀਵਨਸ਼ੈਲੀ ਪਸੰਦ ਹੁੰਦੀ ਹੈ। ਗਲੈਮਰ ਤੇ ਭੌਤਿਕ ਸੁੱਖ-ਸਹੂਲਤਾਂ ਵੱਲ ਵੀ ਇਨ੍ਹਾਂ ਦਾ ਜ਼ਿਆਦਾ ਝੁਕਾਅ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕੁਝ ਮੁਲਾਂਕ ਵਾਲੇ ਲੋਕ ਆਪਣਾ ਸਭ ਤੋਂ ਜ਼ਿਆਦਾ ਖ਼ਿਆਲ ਰੱਖਦੇ ਹਨ ਅਤੇ ਆਪਣੀ ਦੇਖਭਾਲ ਲਈ ਕਾਫ਼ੀ ਸਮਾਂ ਕੱਢਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਕਿਸੇ ਵੀ ਵਿਅਕਤੀ ਦੀ ਜਨਮ ਤਾਰੀਖ ਤੋਂ ਉਸ ਦਾ ਮੁਲਾਂਕ ਨਿਰਧਾਰਤ ਕੀਤਾ ਜਾਂਦਾ ਹੈ। ਵਿਅਕਤੀ ਦੀ ਜਨਮ ਤਾਰੀਖ ਦਾ ਇਕੱਲਾ ਅੰਕ ਹੀ ਮੁਲਾਂਕ ਕਿਹਾ ਜਾਂਦਾ ਹੈ। ਉਦਾਹਰਨ ਵਜੋਂ ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਾਰੀਖ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ 7 ਹੋਵੇਗਾ।
ਸੁਭਾਅ ਦੀ ਗੱਲ ਕਰੀਏ ਤਾਂ ਹਰ ਮੁਲਾਂਕ ਵਾਲੇ ਵਿਅਕਤੀ ਦਾ ਸੁਭਾਅ ਵੱਖਰਾ ਹੁੰਦਾ ਹੈ ਅਤੇ ਇਸ ਦਾ ਸਬੰਧ ਉਸ ਦੇ ਸਵਾਮੀ ਗ੍ਰਹਿ ਨਾਲ ਜੋੜਿਆ ਜਾਂਦਾ ਹੈ। ਹਰ ਮੁਲਾਂਕ ਦੂਜੇ ਤੋਂ ਵੱਖਰਾ ਹੁੰਦਾ ਹੈ। ਕੁਝ ਮੂਲਾਂਕ ਵਾਲੇ ਲੋਕ ਸੁਭਾਅ ਤੋਂ ਬਹੁਤ ਤੇਜ਼ ਹੁੰਦੇ ਹਨ, ਜਦਕਿ ਕੁਝ ਸ਼ਾਂਤ ਸੁਭਾਅ ਦੇ ਹੁੰਦੇ ਹਨ।
ਇਨ੍ਹਾਂ ਵਿਚ ਕੁਝ ਅਜਿਹੇ ਮੁਲਾਂਕ ਵੀ ਹਨ, ਜਿਨ੍ਹਾਂ ਨੂੰ ਲਗਜ਼ਰੀ, ਆਰਾਮ ਤੇ ਸ਼ਾਨਦਾਰ ਜੀਵਨਸ਼ੈਲੀ ਪਸੰਦ ਹੁੰਦੀ ਹੈ। ਗਲੈਮਰ ਤੇ ਭੌਤਿਕ ਸੁੱਖ-ਸਹੂਲਤਾਂ ਵੱਲ ਵੀ ਇਨ੍ਹਾਂ ਦਾ ਜ਼ਿਆਦਾ ਝੁਕਾਅ ਹੁੰਦਾ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਕੁਝ ਮੁਲਾਂਕ ਵਾਲੇ ਲੋਕ ਆਪਣਾ ਸਭ ਤੋਂ ਜ਼ਿਆਦਾ ਖ਼ਿਆਲ ਰੱਖਦੇ ਹਨ ਅਤੇ ਆਪਣੀ ਦੇਖਭਾਲ ਲਈ ਕਾਫ਼ੀ ਸਮਾਂ ਕੱਢਦੇ ਹਨ।
ਆਪਣੇ ਕੱਪੜਿਆਂ ਤੋਂ ਲੈ ਕੇ ਸੁੰਦਰਤਾ ਤਕ ਖ਼ੁਦ ਨੂੰ ਸੰਵਾਰਨ 'ਚ ਇਹ ਲੋਕ ਮਾਹਿਰ ਹੁੰਦੇ ਹਨ। ਇੰਝ ਕਹਿ ਸਕਦੇ ਹਾਂ ਕਿ ਇਨ੍ਹਾਂ ਨੂੰ ਦੂਜਿਆਂ ਨਾਲੋਂ ਖ਼ੁਦ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਮੁਲਾਂਕਾਂ ਬਾਰੇ।
ਮੁਲਾਂਕ 1 ਦਾ ਸੁਆਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਅਤੇ ਸੂਰਜ ਦੇ ਪ੍ਰਭਾਵ ਕਾਰਨ ਇਸ ਮੂਲਾਂਕ ਵਾਲੇ ਲੋਕ ਬਹੁਤ ਜ਼ਿਆਦਾ ਊਰਜਾਵਾਨ ਹੁੰਦੇ ਹਨ। ਜੇ ਕਿਸੇ ਵਿਅਕਤੀ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਾਰੀਖ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ 1 ਮੰਨਿਆ ਜਾਂਦਾ ਹੈ। ਇਹ ਲੋਕ ਬਹੁਤ ਆਤਮ-ਵਿਸ਼ਵਾਸੀ ਹੋਣ ਦੇ ਨਾਲ-ਨਾਲ ਆਪਣਾ ਖ਼ਿਆਲ ਰੱਖਣ ਵਾਲੇ ਵੀ ਹੁੰਦੇ ਹਨ।
ਇਹ ਲੋਕ ਦੂਜਿਆਂ ਦੇ ਮੁਕਾਬਲੇ ਆਪਣੇ ਆਪ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ ਅਤੇ ਆਪਣਾ ਸਭ ਤੋਂ ਵੱਧ ਧਿਆਨ ਰੱਖਦੇ ਹਨ। ਸੁੰਦਰਤਾ ਹੋਵੇ ਜਾਂ ਫਿਟਨੈੱਸ, ਇਹ ਲੋਕ ਹਮੇਸ਼ਾ ਆਪਣੇ ਆਪ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਹਨ।
ਇਨ੍ਹਾਂ ਨੂੰ ਆਪਣੇ ਆਪ ਨੂੰ ਹਮੇਸ਼ਾ ਤਰਜੀਹ ਦੇਣੀ ਆਉਂਦੀ ਹੈ। ਜੇਕਰ ਇਹ ਕੰਮ ਵਿਚ ਬਹੁਤ ਜ਼ਿਆਦਾ ਰੁੱਝੇ ਹੋਣ ਤਾਂ ਵੀ ਆਪਣੇ ਲਈ ਸਮਾਂ ਜ਼ਰੂਰ ਕੱਢ ਲੈਂਦੇ ਹਨ ਅਤੇ ਖ਼ੁਦ ਨੂੰ ਸੰਵਾਰਦੇ ਰਹਿੰਦੇ ਹਨ। ਜੇ ਤੁਹਾਡਾ ਮੁਲਾਂਕ ਵੀ 1 ਹੈ ਤਾਂ ਇਹ ਤੁਹਾਡੇ ਸੁਭਾਅ ਦੀਆਂ ਖੂਬੀਆਂ ਹੋ ਸਕਦੀਆਂ ਹਨ।
ਜੇ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ ਨੂੰ ਹੋਇਆ ਹੈ ਤਾਂ ਤੁਹਾਡਾ ਮੁਲਾਂਕ 6 ਹੋਵੇਗਾ। ਇਸ ਮੁਲਾਂਕ ਦਾ ਸਵਾਮੀ ਸ਼ੁੱਕਰ ਮੰਨਿਆ ਜਾਂਦਾ ਹੈ। ਸ਼ੁੱਕਰ ਦੇ ਪ੍ਰਭਾਵ ਕਾਰਨ ਮੁਲਾਂਕ 6 ਵਾਲੇ ਲੋਕ ਲਗਜ਼ਰੀ ਤੇ ਸੁੱਖ-ਸਹੂਲਤਾਂ 'ਤੇ ਖਰਚ ਕਰਨਾ ਪਸੰਦ ਕਰਦੇ ਹਨ। ਇਹ ਲੋਕ ਕਾਫ਼ੀ ਸ਼ੌਕੀਨ ਹੁੰਦੇ ਹਨ ਅਤੇ ਆਪਣੀ ਦੇਖਭਾਲ ਕਰਨਾ ਇਨ੍ਹਾਂ ਨੂੰ ਬਹੁਤ ਪਸੰਦ ਹੁੰਦਾ ਹੈ।
ਇਨ੍ਹਾਂ ਲੋਕਾਂ ਨੂੰ ਸੁੱਖ-ਸਹੂਲਤਾਂ ਨਾਲ ਭਰਪੂਰ ਜੀਵਨ ਪਸੰਦ ਹੁੰਦਾ ਹੈ ਤੇ ਇਹ ਆਪਣੇ ਆਪ ਨੂੰ ਹਮੇਸ਼ਾ ਖੂਬਸੂਰਤ ਤੇ ਸਟਾਈਲਿਸ਼ ਦਿਖਾਉਣਾ ਚਾਹੁੰਦੇ ਹਨ। ਇੰਝ ਕਹਿ ਸਕਦੇ ਹਾਂ ਕਿ ਇਹ ਲੋਕ ਆਪਣਾ ਇੰਨਾ ਖ਼ਿਆਲ ਰੱਖਦੇ ਹਨ ਕਿ ਹਰ ਰੋਜ਼ ਕੁਝ ਘੰਟੇ ਆਪਣੇ ਲਈ ਜ਼ਰੂਰ ਕੱਢ ਲੈਂਦੇ ਹਨ। ਸਜਣਾ-ਸੰਵਰਨਾ ਤੇ ਆਪਣੀ ਫਿਟਨੈੱਸ 'ਤੇ ਧਿਆਨ ਦੇਣਾ ਇਨ੍ਹਾਂ ਨੂੰ ਬਹੁਤ ਪਸੰਦ ਹੁੰਦਾ ਹੈ।
ਇਹ ਆਪਣੀ ਸੁੱਖ-ਸਹੂਲਤ ਤੇ ਦੇਖਭਾਲ 'ਚ ਕਦੇ ਕੋਈ ਕਸਰ ਨਹੀਂ ਛੱਡਦੇ। ਜੇ ਤੁਹਾਡਾ ਮੂਲਾਂਕ ਵੀ 6 ਹੈ ਤਾਂ ਸਮਝੋ ਕਿ Self-Love ਤੁਹਾਡੇ ਸੁਭਾਅ ਦਾ ਹਿੱਸਾ ਹੋ ਸਕਦਾ ਹੈ।
ਇਸ ਤਰ੍ਹਾਂ ਮੁਲਾਂਕ 1 ਤੇ 6 ਵਾਲੇ ਲੋਕਾਂ ਬਾਰੇ ਅੰਕ ਜੋਤਿਸ਼ 'ਚ ਮੰਨਿਆ ਜਾਂਦਾ ਹੈ ਕਿ ਸੂਰਜ ਅਤੇ ਸ਼ੁੱਕਰ ਦੇ ਪ੍ਰਭਾਵ ਕਾਰਨ ਇਹ ਆਪਣੇ ਲਈ ਹਮੇਸ਼ਾ ਸਮਾਂ ਕੱਢ ਲੈਂਦੇ ਹਨ ਅਤੇ ਆਪਣਾ ਖ਼ਿਆਲ ਰੱਖਣਾ ਇਨ੍ਹਾਂ ਦੀ ਤਰਜੀਹ ਹੁੰਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।