- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ank Jyotish : ਜੇਕਰ ਤੁਹਾਡਾ ਮੁਲਾਂਕ ਵੀ 5 ਹੈ ਤਾਂ ਤੁਹਾਨੂੰ ਵਿਆਹ ਤੋਂ ਪਹਿਲਾਂ ਇੱਥੇ ਦੱਸੀਆਂ ਜਨਮ ਤਰੀਕਾਂ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਵਿਆਹ ਦਾ ਫ਼ੈਸਲਾ ਲੈਣਾ ਚਾਹੀਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਕਿਹਾ ਜਾਂਦਾ ਹੈ ਕਿ ਵਿਆਹ ਅਜਿਹਾ ਰਿਸ਼ਤਾ ਹੈ ਜੋ ਨਾ ਸਿਰਫ਼ ਦੋ ਦਿਲਾਂ ਨੂੰ ਮਿਲਾਉਂਦਾ ਹੈ, ਬਲਕਿ ਦੋ ਪਰਿਵਾਰਾਂ ਨੂੰ ਵੀ ਨੇੜੇ ਲਿਆਉਂਦਾ ਹੈ। ਜਦੋਂ ਦੋ ਲੋਕਾਂ ਵਿਚਕਾਰ ਆਪਸੀ ਬੌਂਡਿੰਗ ਚੰਗੀ ਹੁੰਦੀ ਹੈ, ਉਦੋਂ ਹੀ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਚੰਗੀ ਬੀਤਦੀ ਹੈ। ਉੱਥੇ ਹੀ ਆਪਸੀ ਸਮਝ ਨਾ ਹੋਣ 'ਤੇ ਬਿਨਾਂ ਵਜ੍ਹਾ ਲੜਾਈ-ਝਗੜੇ ਹੁੰਦੇ ਰਹਿੰਦੇ ਹਨ।
ਉੱਥੇ ਹੀ ਜੇਕਰ ਅੰਕ ਜੋਤਿਸ਼ ਦੀ ਮੰਨੀਏ ਤਾਂ ਵਿਆਹ ਉਦੋਂ ਸਭ ਤੋਂ ਚੰਗਾ ਚੱਲਦਾ ਹੈ, ਜਦੋਂ ਦੋ ਅੰਕ ਇਕ-ਦੂਜੇ ਦੀ ਊਰਜਾ ਦਾ ਵਿਰੋਧ ਕਰਨ ਦੀ ਬਜਾਏ ਉਸ ਨੂੰ ਸਹਿਯੋਗ ਦਿੰਦੇ ਹੋਣ। ਅੰਕ ਜੋਤਿਸ਼ ਅਨੁਸਾਰ, ਕੁਝ ਅਜਿਹੀਆਂ ਜਨਮ ਤਰੀਕਾਂ ਹਨ ਜੋ ਇੱਕ-ਦੂਜੇ ਦੇ ਅਨੁਕੂਲ ਹੁੰਦੀਆਂ ਹਨ ਅਤੇ ਕੁਝ ਅਜਿਹੀਆਂ ਵੀ ਹਨ ਜੋ ਪੂਰੀ ਤਰ੍ਹਾਂ ਇੱਕ-ਦੂਜੇ ਦੇ ਉਲਟ ਹੁੰਦੀਆਂ ਹਨ।
ਅੱਜ ਅਸੀਂ ਗੱਲ ਕਰ ਰਹੇ ਹਾਂ ਮੁਲਾਂਕ 5 ਵਾਲੇ ਲੋਕਾਂ ਦੀ, ਜਿਨ੍ਹਾਂ ਦਾ ਸਵਾਮੀ ਗ੍ਰਹਿ ਬੁੱਧ ਹੁੰਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਲਈ ਕੌਣ ਸਭ ਤੋਂ ਚੰਗਾ ਲਾਈਫ ਪਾਰਟਨਰ ਹੋ ਸਕਦਾ ਹੈ ਅਤੇ ਕਿਸ ਨਾਲ ਵਿਆਹ ਕਰਨਾ ਇਨ੍ਹਾਂ ਦੀ ਜ਼ਿੰਦਗੀ 'ਚ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਕੁਝ ਅਜਿਹੀਆਂ ਜਨਮ ਤਰੀਕਾਂ ਹਨ, ਜਿਨ੍ਹਾਂ ਦੇ ਲੋਕ ਮੁਲਾਂਕ 5 ਵਾਲਿਆਂ ਲਈ ਸਭ ਤੋਂ ਚੰਗੇ ਮੰਨੇ ਜਾਂਦੇ ਹਨ। ਜੇਕਰ ਇਨ੍ਹਾਂ ਦਾ ਵਿਆਹ ਆਪਸ 'ਚ ਹੁੰਦਾ ਹੈ ਤਾਂ ਉਨ੍ਹਾਂ ਦੀ ਜ਼ਿੰਦਗੀ 'ਚ ਸਮੱਸਿਆਵਾਂ ਨਹੀਂ ਆਉਂਦੀਆਂ।
ਮੁਲਾਂਕ 1- ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 01, 10 ਜਾਂ 19 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਦਾ ਸਵਾਮੀ ਸੂਰਜ ਹੈ। ਉੱਥੇ ਹੀ ਮੁਲਾਂਕ 5 ਦੇ ਸਵਾਮੀ ਬੁੱਧ ਹਨ, ਜੋ ਆਪਸ 'ਚ ਇਕ ਚੰਗੀ ਬੌਂਡਿੰਗ ਸਾਂਝੀ ਕਰਦੇ ਹਨ। ਇਨ੍ਹਾਂ ਦੇ ਵਿਆਹ ਨੂੰ ਪਰਫੈਕਟ ਮੈਚ ਕਿਹਾ ਜਾ ਸਕਦਾ ਹੈ।
ਮੁਲਾਂਕ 3- ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 03, 12 ਜਾਂ 21 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਮੰਨਿਆ ਜਾਂਦਾ ਹੈ। ਇਨ੍ਹਾਂ ਦੇ ਸਵਾਮੀ ਗ੍ਰਹਿ ਗੁਰੂ ਬ੍ਰਹਿਸਪਤੀ ਹਨ ਤੇ ਵਿਆਹ ਲਈ ਇਨ੍ਹਾਂ ਦੀ ਅਨੁਕੂਲਤਾ ਮੁਲਾਂਕ 5 ਦੇ ਨਾਲ ਚੰਗੀ ਮੰਨੀ ਜਾਂਦੀ ਹੈ।
ਮੁਲਾਂਕ 6- ਇਹ ਉਨ੍ਹਾਂ ਲੋਕਾਂ ਦਾ ਮੂਲਾਂਕ ਹੈ, ਜਿਨ੍ਹਾਂ ਦਾ ਜਨਮ 06, 15 ਜਾਂ 24 ਤਾਰੀਖ ਨੂੰ ਹੋਇਆ ਹੈ। ਇਨ੍ਹਾਂ ਦਾ ਸਵਾਮੀ ਸ਼ੁੱਕਰ ਹੁੰਦਾ ਹੈ ਅਤੇ ਜੇਕਰ ਇਨ੍ਹਾਂ ਦਾ ਵਿਆਹ ਮੂਲਾਂਕ 5 ਵਾਲੇ ਲੋਕਾਂ ਨਾਲ ਹੁੰਦਾ ਹੈ ਤਾਂ ਇਹ ਦੋਵੇਂ ਮਿਲ ਕੇ ਚੰਗੀ ਵਿਆਹੁਤਾ ਜ਼ਿੰਦਗੀ ਬਿਤਾਉਂਦੇ ਹਨ।
ਮੁਲਾਂਕ 5 ਵਾਲਿਆਂ ਨੂੰ ਅਜਿਹੇ ਪਾਰਟਨਰ ਨਾਲ ਰਿਸ਼ਤੇ 'ਚ ਸਾਵਧਾਨੀ ਵਰਤਣੀ ਚਾਹੀਦੀ ਹੈ ਜੋ ਉਨ੍ਹਾਂ ਦੀ ਆਜ਼ਾਦੀ 'ਤੇ ਰੋਕ ਲਗਾਉਂਦੇ ਹਨ। ਇਹ ਲੋਕ ਸੁਭਾਅ ਤੋਂ ਬਹੁਤ ਸੁਤੰਤਰ ਹੁੰਦੇ ਹਨ ਅਤੇ ਖੁਦ 'ਤੇ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਹਨ।
ਮੁਲਾਂਕ 2- ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 2, 11 ਜਾਂ 20 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ ਅਤੇ ਉਨ੍ਹਾਂ ਦਾ ਸਵਾਮੀ ਚੰਦਰਮਾ ਹੈ। ਉੱਥੇ ਹੀ ਮੁਲਾਂਕ 5 ਦਾ ਸਵਾਮੀ ਗ੍ਰਹਿ ਬੁੱਧ ਹੈ।
ਇਨ੍ਹਾਂ ਦੋਵਾਂ ਦੇ ਸੁਭਾਅ 'ਚ ਬਹੁਤ ਅੰਤਰ ਹੁੰਦਾ ਹੈ। ਮੁਲਾਂਕ 5 ਵਾਲੇ ਲੋਕ ਸੁਤੰਤਰ ਸੁਭਾਅ ਅਤੇ ਖੁੱਲ੍ਹੇ ਵਿਚਾਰਾਂ ਵਾਲੇ ਹੁੰਦੇ ਹਨ, ਜਦਕਿ ਮੁਲਾਂਕ 2 ਵਾਲੇ ਬਹੁਤ ਸ਼ਾਂਤ ਅਤੇ ਭਾਵੁਕ ਹੁੰਦੇ ਹਨ। ਇਨ੍ਹਾਂ ਦੇ ਵੱਖਰੇ ਸੁਭਾਅ ਕਾਰਨ ਕਈ ਵਾਰ ਇਨ੍ਹਾਂ ਦੇ ਰਿਸ਼ਤੇ 'ਚ ਦੂਰੀਆਂ ਆਉਣ ਲੱਗਦੀਆਂ ਹਨ।
ਜੇਕਰ ਤੁਹਾਡਾ ਮੁਲਾਂਕ ਵੀ 5 ਹੈ ਤਾਂ ਤੁਹਾਨੂੰ ਵਿਆਹ ਤੋਂ ਪਹਿਲਾਂ ਇੱਥੇ ਦੱਸੀਆਂ ਜਨਮ ਤਰੀਕਾਂ ਬਾਰੇ ਵਿਚਾਰ ਕਰ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਹੀ ਵਿਆਹ ਦਾ ਫ਼ੈਸਲਾ ਲੈਣਾ ਚਾਹੀਦਾ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।