- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਜੋਤਿਸ਼ ਅਨੁਸਾਰ ਮੁਲਾਂਕ 4, 6 ਤੇ 8 ਦੇ ਲੋਕਾਂ 'ਚ Money Management ਦੀ ਵਿਸ਼ੇਸ਼ ਸਮਰੱਥਾ ਦੇਖਣ ਨੂੰ ਮਿਲ ਸਕਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਨਿਵੇਸ਼ ਤੇ ਆਰਥਿਕ ਯੋਜਨਾਵਾਂ ਬਣਾਉਣ 'ਚ ਬਿਹਤਰ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ (Numerology) 'ਚ ਹਰ ਮੁਲਾਂਕ ਦੇ ਲੋਕਾਂ ਦਾ ਸੁਭਾਅ, ਸੋਚ ਤੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਵੱਖਰਾ ਦੱਸਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਜਨਮ ਤਰੀਕ (ਡੇਟ ਆਫ਼ ਬਰਥ) ਤੋਂ ਨਿਕਲਣ ਵਾਲਾ ਮੁਲਾਂਕ ਵਿਅਕਤੀ ਦੀਆਂ ਕਈ ਆਦਤਾਂ ਤੇ ਸ਼ਖ਼ਸੀਅਤ ਦੇ ਪਹਿਲੂਆਂ ਨੂੰ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਵਿੱਚੋਂ ਹੀ ਕੁਝ ਮੁਲਾਂਕ ਅਜਿਹੇ ਵੀ ਦੱਸੇ ਗਏ ਹਨ, ਜਿਨ੍ਹਾਂ ਦੇ ਲੋਕ ਪੈਸਿਆਂ ਦੇ ਮਾਮਲੇ 'ਚ ਕਾਫ਼ੀ ਸਮਝਦਾਰ ਮੰਨੇ ਜਾਂਦੇ ਹਨ।
ਇਹ ਲੋਕ ਕੇਵਲ ਕਮਾਉਣ 'ਤੇ ਹੀ ਨਹੀਂ, ਬਲਕਿ ਧਨ ਨੂੰ ਸਹੀ ਜਗ੍ਹਾ ਲਗਾਉਣ ਤੇ ਭਵਿੱਖ ਲਈ ਸੁਰੱਖਿਅਤ ਰੱਖਣ 'ਤੇ ਵੀ ਧਿਆਨ ਦਿੰਦੇ ਹਨ। ਅੰਕ ਜੋਤਿਸ਼ ਅਨੁਸਾਰ ਮੁਲਾਂਕ 4, 6 ਤੇ 8 ਦੇ ਲੋਕਾਂ 'ਚ Money Management ਦੀ ਵਿਸ਼ੇਸ਼ ਸਮਰੱਥਾ ਦੇਖਣ ਨੂੰ ਮਿਲ ਸਕਦੀ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਨੂੰ ਨਿਵੇਸ਼ ਤੇ ਆਰਥਿਕ ਯੋਜਨਾਵਾਂ ਬਣਾਉਣ 'ਚ ਬਿਹਤਰ ਮੰਨਿਆ ਜਾਂਦਾ ਹੈ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22 ਜਾਂ 31 ਤਾਰੀਖ਼ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 4 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ 'ਚ ਮੰਨਿਆ ਜਾਂਦਾ ਹੈ ਕਿ ਅਜਿਹੇ ਲੋਕ ਪੈਸਿਆਂ ਦੇ ਮਾਮਲੇ 'ਚ ਕਾਫ਼ੀ ਪ੍ਰੈਕਟੀਕਲ ਹੁੰਦੇ ਹਨ। ਇੰਨਾ ਹੀ ਨਹੀਂ, ਇਹ ਲੋਕ ਫ਼ਜ਼ੂਲ ਖ਼ਰਚੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਤੇ ਹਰ ਫੈਸਲਾ ਸੋਚ-ਸਮਝ ਕੇ ਲੈਂਦੇ ਹਨ। ਭਵਿੱਖ ਦੀਆਂ ਯੋਜਨਾਵਾਂ ਤੇ ਸੁਰੱਖਿਅਤ ਨਿਵੇਸ਼ ਵੱਲ ਇਨ੍ਹਾਂ ਦਾ ਝੁਕਾਅ ਜ਼ਿਆਦਾ ਦੇਖਿਆ ਜਾਂਦਾ ਹੈ।
ਜੇਕਰ ਤੁਸੀਂ ਕਿਸੇ ਵੀ ਮਹੀਨੇ ਦੀ 6, 15 ਅਤੇ 24 ਤਾਰੀਖ਼ ਨੂੰ ਜਨਮੇ ਹੋ ਤਾਂ ਤੁਹਾਡਾ ਮੂਲਾਂਕ 6 ਹੈ। ਅੰਕ ਜੋਤਿਸ਼ ਦੇ ਅਨੁਸਾਰ, ਅਜਿਹੇ ਲੋਕ ਜੀਵਨ ਦੀਆਂ ਸੁੱਖ-ਸਹੂਲਤਾਂ ਦਾ ਆਨੰਦ ਲੈਣਾ ਜਾਣਦੇ ਹਨ, ਪਰ ਇਸ ਦੇ ਨਾਲ-ਨਾਲ ਆਰਥਿਕ ਸੁਰੱਖਿਆ ਨੂੰ ਵੀ ਬਹੁਤ ਮਹੱਤਵ ਦਿੰਦੇ ਹਨ। ਇਹ ਬਚਤ ਅਤੇ ਖ਼ਰਚ ਦੇ ਵਿਚਕਾਰ ਸੰਤੁਲਨ ਬਣਾ ਕੇ ਚੱਲਣ ਦੀ ਕੋਸ਼ਿਸ਼ ਕਰਦੇ ਹਨ। ਇਹੀ ਵਜ੍ਹਾ ਹੈ ਕਿ ਆਰਥਿਕ ਮਾਮਲਿਆਂ 'ਚ ਇਨ੍ਹਾਂ ਨੂੰ ਕਾਫ਼ੀ ਹੱਦ ਤਕ ਸਮਝਦਾਰ ਮੰਨਿਆ ਜਾਂਦਾ ਹੈ।
ਅੰਕ ਜੋਤਿਸ਼ 'ਚ 8, 17 ਤੇ 26 ਤਾਰੀਖ਼ ਨੂੰ ਜਨਮੇ ਲੋਕਾਂ ਦਾ ਮੁਲਾਂਕ 8 ਮੰਨਿਆ ਜਾਂਦਾ ਹੈ। ਇਹ ਲੋਕ ਜਲਦਬਾਜ਼ੀ ਵਿਚ ਕੋਈ ਵੀ ਫੈਸਲਾ ਲੈਣ ਦੀ ਬਜਾਏ ਹਰ ਪਹਿਲੂ ਦਾ ਵਿਸ਼ਲੇਸ਼ਣ ਕਰਨ 'ਚ ਵਿਸ਼ਵਾਸ ਰੱਖਦੇ ਹਨ। ਗੱਲ ਕਰੀਏ ਨਿਵੇਸ਼ ਦੀ ਤਾਂ ਇਸ ਮਾਮਲੇ 'ਚ ਵੀ ਨੰਬਰ 8 ਵਾਲੇ ਲੋਕ ਸਬਰ ਤੇ ਰਣਨੀਤੀ ਨਾਲ ਅੱਗੇ ਵਧਦੇ ਹਨ। ਮੰਨਿਆ ਜਾਂਦਾ ਹੈ ਕਿ ਇਹ ਹੌਲੀ-ਹੌਲੀ ਪਰ ਮਜ਼ਬੂਤ ਆਰਥਿਕ ਸਥਿਤੀ ਬਣਾਉਣ 'ਚ ਯਕੀਨ ਰੱਖਦੇ ਹਨ। ਇਹੀ ਵਜ੍ਹਾ ਹੈ ਕਿ ਇਨ੍ਹਾਂ ਨੂੰ 'ਬੈਸਟ ਇਨਵੈਸਟਰ' ਕਿਹਾ ਜਾਂਦਾ ਹੈ।
ਅੰਕ ਜੋਤਿਸ਼ ਦੀਆਂ ਮਾਨਤਾਵਾਂ ਅਨੁਸਾਰ, ਇਨ੍ਹਾਂ ਮੁਲਾਂਕਾਂ ਦੇ ਲੋਕ ਧਨ ਨੂੰ ਕੇਵਲ ਖ਼ਰਚ ਕਰਨ ਦੀ ਚੀਜ਼ ਨਹੀਂ, ਬਲਕਿ ਭਵਿੱਖ ਦੀ ਸੁਰੱਖਿਆ ਤੇ ਵਿਕਾਸ ਦਾ ਸਾਧਨ ਵੀ ਮੰਨਦੇ ਹਨ।