- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਸੂਰਜ ਹਨ। ਇਹੀ ਵਜ੍ਹਾ ਹੈ ਕਿ ਮੁਲਾਂਕ 1 ਵਾਲਿਆਂ 'ਤੇ ਸੂਰਜ ਦਾ ਪ੍ਰਭਾਵ ਰਹਿੰਦਾ ਹੈ ਤੇ ਇਨ੍ਹਾਂ ਦੀ ਕਿਸਮਤ ਸੂਰਜ ਵਾਂਗ ਚਮਕਦੀ ਹੈ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ (Numerology) 'ਚ ਮੁਲਾਂਕ 1 ਤੋਂ 9 ਦਾ ਬਹੁਤ ਮਹੱਤਵ ਹੈ। ਵਿਅਕਤੀ ਦੀ ਜਨਮ ਤਰੀਕ ਤੋਂ ਮੁਲਾਂਕ ਦਾ ਪਤਾ ਲਗਾਇਆ ਜਾਂਦਾ ਹੈ। ਅੰਕ ਜੋਤਿਸ਼ ਅਨੁਸਾਰ, ਵਿਅਕਤੀ ਦੇ ਮੁਲਾਂਕ ਦੀ ਮਦਦ ਨਾਲ ਉਸ ਦੇ ਕਰੀਅਰ, ਆਰਥਿਕ ਸਥਿਤੀ ਅਤੇ ਸੁਭਾਅ ਸਮੇਤ ਕਈ ਖ਼ਾਸ ਜਾਣਕਾਰੀਆਂ ਦਾ ਪਤਾ ਲਗਾਇਆ ਜਾਂਦਾ ਹੈ।
ਅੰਕ ਜੋਤਿਸ਼ 'ਚ ਇਕ ਅਜਿਹੇ ਮੁਲਾਂਕ ਬਾਰੇ ਦੱਸਿਆ ਗਿਆ ਹੈ, ਜਿਸ ਦੇ ਸਵਾਮੀ ਸੂਰਜ ਦੇਵ ਹਨ। ਇਸੇ ਕਰਕੇ ਇਨ੍ਹਾਂ ਲੋਕਾਂ ਦੇ ਸੁਭਾਅ 'ਚ ਤੇਜ, ਊਰਜਾ ਤੇ ਲੀਡਰਸ਼ਿਪ ਸਮਰੱਥਾ ਜਨਮ ਤੋਂ ਹੀ ਦੇਖਣ ਨੂੰ ਮਿਲਦੀ ਹੈ।
ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਉਹ ਕਿਹੜਾ ਮੁਲਾਂਕ ਹੈ, ਜਿਸ 'ਤੇ ਸੂਰਜ ਦੇਵ ਦਾ ਪ੍ਰਭਾਵ ਸਭ ਤੋਂ ਵੱਧ ਰਹਿੰਦਾ ਹੈ। ਅਜਿਹੇ ਵਿਚ ਆਓ ਆਰਟੀਕਲ 'ਚ ਤੁਹਾਨੂੰ ਦੱਸਦੇ ਹਾਂ ਇਸ ਮੁਲਾਂਕ ਬਾਰੇ।
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਸੂਰਜ ਹਨ। ਇਹੀ ਵਜ੍ਹਾ ਹੈ ਕਿ ਮੁਲਾਂਕ 1 ਵਾਲਿਆਂ 'ਤੇ ਸੂਰਜ ਦਾ ਪ੍ਰਭਾਵ ਰਹਿੰਦਾ ਹੈ ਤੇ ਇਨ੍ਹਾਂ ਦੀ ਕਿਸਮਤ ਸੂਰਜ ਵਾਂਗ ਚਮਕਦੀ ਹੈ।
ਹਰ ਸਥਿਤੀ ਦਾ ਕਰਦੇ ਹਨ ਸਾਹਮਣਾ: ਸੂਰਜ ਦੇ ਤੇਜ ਪ੍ਰਭਾਵ ਕਾਰਨ ਮੁਲਾਂਕ 1 ਵਾਲੇ ਲੋਕ ਜ਼ਿੰਦਗੀ ਦੀ ਹਰ ਸਥਿਤੀ ਦਾ ਡਟ ਕੇ ਸਾਹਮਣਾ ਕਰਦੇ ਹਨ। ਇਹ ਲੋਕ ਕਿਸੇ ਵੀ ਹਾਲਤ 'ਚ ਪਿੱਛੇ ਨਹੀਂ ਹਟਦੇ। ਨਾਲ ਹੀ ਇਹ ਲੋਕ ਕਿਸੇ ਹੋਰ ਵੱਲੋਂ ਦਿੱਤੇ ਨਿਰਦੇਸ਼ਾਂ 'ਤੇ ਚੱਲਣਾ ਪਸੰਦ ਨਹੀਂ ਕਰਦੇ। ਜ਼ਿੰਦਗੀ ਵਿਚ ਦੂਜੇ ਲੋਕਾਂ ਨੂੰ ਚੰਗਾ ਮਾਰਗਦਰਸ਼ਨ ਦਿੰਦੇ ਹਨ।
ਮਿਹਨਤ ਲਿਆਉਂਦੀ ਹੈ ਰੰਗ: ਅਜਿਹਾ ਮੰਨਿਆ ਜਾਂਦਾ ਹੈ ਕਿ ਮੁਲਾਂਕ 1 ਵਾਲੇ ਲੋਕ ਜ਼ਿੰਦਗੀ 'ਚ ਸਫ਼ਲਤਾ ਪਾਉਣ ਲਈ ਦਿਨ-ਰਾਤ ਬਹੁਤ ਮਿਹਨਤ ਕਰਦੇ ਹਨ, ਜਿਸ ਕਰਕੇ ਇਨ੍ਹਾਂ ਲੋਕਾਂ ਨੂੰ ਕਰੀਅਰ 'ਚ ਸਫ਼ਲਤਾ ਮਿਲਦੀ ਹੈ ਅਤੇ ਮਿਹਨਤ ਰੰਗ ਲਿਆਉਂਦੀ ਹੈ।
ਕਿਹੋ ਜਿਹੀ ਹੁੰਦੀ ਹੈ ਲਵ ਲਾਈਫ਼: ਜੇਕਰ ਗੱਲ ਕਰੀਏ ਮੁਲਾਂਕ 1 ਵਾਲਿਆਂ ਦੀ ਲਵ ਲਾਈਫ਼ ਦੀ, ਤਾਂ ਇਹ ਲੋਕ ਪਾਰਟਨਰ ਦਾ ਬਹੁਤ ਧਿਆਨ ਰੱਖਦੇ ਹਨ। ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦੇ। ਇਨ੍ਹਾਂ ਲੋਕਾਂ ਦੀ ਲਵ ਲਾਈਫ਼ ਬਹੁਤ ਖ਼ੁਸ਼ਹਾਲ ਰਹਿੰਦੀ ਹੈ। ਇਸ ਤੋਂ ਇਲਾਵਾ ਇਹ ਲੋਕ ਜਿੱਥੇ ਵੀ ਜਾਂਦੇ ਹਨ, ਉੱਥੇ ਆਪਣੀ ਵੱਖਰੀ ਪਛਾਣ ਬਣਾਉਂਦੇ ਹਨ।
ਕਿਹੜਾ ਹੈ ਸ਼ੁਭ ਰੰਗ ਤੇ ਦਿਨ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮੁਲਾਂਕ 1 ਵਾਲਿਆਂ ਦਾ ਸ਼ੁਭ ਰੰਗ ਲਾਲ ਤੇ ਪੀਲਾ ਹੁੰਦਾ ਹੈ। ਜੇਕਰ ਗੱਲ ਕਰੀਏ ਸ਼ੁਭ ਦਿਨ ਦੀ ਤਾਂ ਐਤਵਾਰ ਦਾ ਦਿਨ ਸ਼ੁਭ ਹੁੰਦਾ ਹੈ ਕਿਉਂਕਿ ਇਹ ਦਿਨ ਸੂਰਜ ਦੇਵ ਨੂੰ ਸਮਰਪਿਤ ਹੈ। ਇਸ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਦੇਵ ਨੂੰ ਅਰਘ ਦਿਓ ਅਤੇ ਮੋਟਰ/ਮੰਦਰ ਜਾਂ ਗ਼ਰੀਬ ਲੋਕਾਂ ਵਿਚ ਅੰਨ-ਧਨ ਸਮੇਤ ਹੋਰ ਚੀਜ਼ਾਂ ਦਾ ਦਾਨ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਉਪਾਅ ਨੂੰ ਕਰਨ ਨਾਲ ਕੁੰਡਲੀ 'ਚ ਸੂਰਜ ਮਜ਼ਬੂਤ ਹੁੰਦਾ ਹੈ ਅਤੇ ਸੁੱਖ-ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ।