Numerology : ਪਹਿਲੀ ਹੀ ਮੁਲਾਕਾਤ 'ਚ ਦਿਲ ਜਿੱਤ ਲੈਂਦੇ ਹਨ ਇਨ੍ਹਾਂ ਤਰੀਕਾਂ ਨੂੰ ਜਨਮੇ ਲੋਕ, ਗੱਲਾਂ ਤੇ ਅੰਦਾਜ਼ ਨਾਲ ਬਣ ਜਾਂਦੇ ਹਨ ਹਰ ਮਹਿਫ਼ਲ ਦੀ ਜਾਨ!
ਅੰਕ ਸ਼ਾਸਤਰ ਮੁਤਾਬਕ, ਕੁਝ ਲੋਕਾਂ 'ਚ ਅਜਿਹਾ ਆਕਰਸ਼ਣ ਹੁੰਦਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਆਪਣੀ ਇਕ ਵੱਖਰੀ ਛਾਪ ਛੱਡ ਜਾਂਦੇ ਹਨ ਅਤੇ ਪਹਿਲੀ ਹੀ ਮੁਲਾਕਾਤ 'ਚ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਹੁਣ ਇਹ ਜਾਣ ਕੇ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਉਹ ਕਿਹੜੇ ਮੂਲਾਂਕ ਹਨ, ਜਿਨ੍ਹਾਂ ਵਾਲੇ ਲੋਕਾਂ 'ਚ ਖ਼ਾਸ ਚੁੰਬਕੀ ਆਕਰਸ਼ਣ ਦੇਖਣ ਨੂੰ ਮਿਲਦਾ ਹੈ।
Publish Date: Fri, 13 Nov 2026 03:14 PM (IST)
Updated Date: Fri, 13 Nov 2026 03:16 PM (IST)
ਧਰਮ ਡੈਸਕ, ਨਵੀਂ ਦਿੱਲੀ: ਅੰਕ ਸ਼ਾਸਤਰ 'ਚ ਮੁਲਾਂਕ 1 ਤੋਂ 9 ਤੱਕ ਦੇ ਸਾਰੇ ਅੰਕਾਂ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵਿਅਕਤੀ ਦੀ ਜਨਮ ਤਰੀਕ ਦੇ ਆਧਾਰ 'ਤੇ ਉਸ ਦਾ ਮੂਲਾਂਕ ਕੱਢਿਆ ਜਾਂਦਾ ਹੈ। ਮੂਲਾਂਕ ਦੀ ਮਦਦ ਨਾਲ ਉਸ ਦੇ ਵਿਅਕਤੀਤਵ, ਕਰੀਅਰ ਅਤੇ ਸੁਭਾਅ ਸਮੇਤ ਕਈ ਗੱਲਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ। ਹਰ ਮੂਲਾਂਕ ਦਾ ਇਕ ਸਵਾਮੀ ਗ੍ਰਹਿ ਹੁੰਦਾ ਹੈ, ਜਿਸ ਦਾ ਵਿਅਕਤੀ 'ਤੇ ਡੂੰਘਾ ਪ੍ਰਭਾਵ ਮੰਨਿਆ ਜਾਂਦਾ ਹੈ।
ਅੰਕ ਸ਼ਾਸਤਰ ਮੁਤਾਬਕ, ਕੁਝ ਲੋਕਾਂ 'ਚ ਅਜਿਹਾ ਆਕਰਸ਼ਣ ਹੁੰਦਾ ਹੈ ਕਿ ਉਹ ਜਿੱਥੇ ਵੀ ਜਾਂਦੇ ਹਨ, ਆਪਣੀ ਇਕ ਵੱਖਰੀ ਛਾਪ ਛੱਡ ਜਾਂਦੇ ਹਨ ਅਤੇ ਪਹਿਲੀ ਹੀ ਮੁਲਾਕਾਤ 'ਚ ਲੋਕਾਂ ਦਾ ਦਿਲ ਜਿੱਤ ਲੈਂਦੇ ਹਨ। ਹੁਣ ਇਹ ਜਾਣ ਕੇ ਤੁਹਾਡੇ ਮਨ 'ਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਉਹ ਕਿਹੜੇ ਮੁਲਾਂਕ ਹਨ, ਜਿਨ੍ਹਾਂ ਵਾਲੇ ਲੋਕਾਂ 'ਚ ਖ਼ਾਸ ਚੁੰਬਕੀ ਆਕਰਸ਼ਣ ਦੇਖਣ ਨੂੰ ਮਿਲਦਾ ਹੈ। ਆਓ ਇਸ ਲੇਖ 'ਚ ਇਨ੍ਹਾਂ ਮੁਲਾਂਕਾਂ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਆਖ਼ਰ ਕਿਹੜੇ ਹਨ ਉਹ ਮੁਲਾਂਕ?
ਮੁਲਾਂਕ 3
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਦੇਵਗੁਰੂ ਬ੍ਰਿਹਸਪਤੀ ਹਨ, ਜਿਨ੍ਹਾਂ ਨੂੰ ਗਿਆਨ, ਬੁੱਧੀ ਅਤੇ ਅਗਵਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਲਈ ਮੁਲਾਂਕ 3 'ਤੇ ਦੇਵਗੁਰੂ ਬ੍ਰਿਹਸਪਤੀ ਦਾ ਵਧੇਰੇ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਇਨ੍ਹਾਂ ਲੋਕਾਂ ਦੀ ਸਭ ਤੋਂ ਖ਼ਾਸ ਗੱਲ ਇਹ ਹੁੰਦੀ ਹੈ ਕਿ ਉਹ ਆਪਣੀਆਂ ਗੱਲਾਂ ਅਤੇ ਸਮਝਦਾਰੀ ਨਾਲ ਸਮਾਜ 'ਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਇਸ ਦੇ ਨਾਲ ਹੀ ਉਹ ਸਾਹਮਣੇ ਵਾਲੇ ਨੂੰ ਬਹੁਤ ਜਲਦੀ ਆਪਣੇ ਵੱਲ ਆਕਰਸ਼ਿਤ ਕਰ ਲੈਂਦੇ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਲੋਕ ਇਨ੍ਹਾਂ ਦੇ ਸੁਲਝੇ ਹੋਏ ਵਿਅਕਤੀਤਵ ਤੋਂ ਤੁਰੰਤ ਪ੍ਰਭਾਵਿਤ ਹੋ ਜਾਂਦੇ ਹਨ।
ਮੁਲਾਂਕ 6
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ 'ਤੇ ਸ਼ੁੱਕਰ ਦੇਵ ਦਾ ਵਧੇਰੇ ਪ੍ਰਭਾਵ ਰਹਿੰਦਾ ਹੈ, ਕਿਉਂਕਿ ਮੁਲਾਂਕ 6 ਦੇ ਸਵਾਮੀ ਗ੍ਰਹਿ ਸ਼ੁੱਕਰ ਦੇਵ ਹੀ ਹਨ। ਜੋਤਿਸ਼ ਸ਼ਾਸਤਰ ਮੁਤਾਬਕ, ਸ਼ੁੱਕਰ ਗ੍ਰਹਿ ਨੂੰ ਪ੍ਰੇਮ, ਸੁੰਦਰਤਾ, ਕਲਾ ਅਤੇ ਐਸ਼ੋ-ਆਰਾਮ ਦਾ ਕਾਰਕ ਮੰਨਿਆ ਜਾਂਦਾ ਹੈ।
ਸ਼ੁੱਕਰ ਦੇਵ ਦੇ ਪ੍ਰਭਾਵ ਕਾਰਨ ਇਹ ਲੋਕ ਬਹੁਤ ਹੀ ਨਰਮ ਸੁਭਾਅ ਅਤੇ ਆਕਰਸ਼ਕ ਸ਼ਖ਼ਸੀਅਤ ਵਾਲੇ ਹੁੰਦੇ ਹਨ। ਇਨ੍ਹਾਂ ਦਾ ਸੁਭਾਅ ਬਹੁਤ ਮਿੱਠਾ ਹੁੰਦਾ ਹੈ। ਇਸ ਦੇ ਨਾਲ ਹੀ ਇਹ ਦੂਜਿਆਂ ਨੂੰ ਆਪਣਾਪਣ ਮਹਿਸੂਸ ਕਰਵਾਉਣ 'ਚ ਮਾਹਿਰ ਹੁੰਦੇ ਹਨ। ਆਪਣੀ ਗੱਲਬਾਤ ਦੇ ਹੁਨਰ ਨਾਲ ਮੂਲਾਂਕ 6 ਵਾਲੇ ਲੋਕ ਕਿਸੇ ਵੀ ਮਹਿਫ਼ਲ ਦੀ ਜਾਨ ਬਣ ਜਾਂਦੇ ਹਨ। ਜਦੋਂ ਇਨ੍ਹਾਂ ਦੀ ਕਿਸੇ ਨਾਲ ਇਕ ਵਾਰ ਮੁਲਾਕਾਤ ਹੋ ਜਾਂਦੀ ਹੈ ਤਾਂ ਸਾਹਮਣੇ ਵਾਲਾ ਇਨ੍ਹਾਂ ਵੱਲ ਆਕਰਸ਼ਿਤ ਹੋਏ ਬਿਨਾਂ ਨਹੀਂ ਰਹਿ ਪਾਉਂਦਾ।