ਅੰਕ ਸ਼ਾਸਤਰ: ਆਪਣੀਆਂ ਹੀ ਰੀਲਾਂ ਵਾਰ-ਵਾਰ ਸਕ੍ਰੋਲ ਕਰਦੇ ਹਨ ਇਨ੍ਹਾਂ ਦੋ ਮੁਲਾਂਕਾਂ ਵਾਲੇ ਲੋਕ, ਆਪਣੇ 'ਤੇ ਰਹਿੰਦਾ ਹੈ ਪੂਰਾ ਫੋਕਸ Ank Jyotish : ਜੇ ਗੱਲ ਆਪਣੇ 'ਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਹੋਵੇ ਤਾਂ ਮੁਲਾਂਕ 1 ਤੇ ਮੁਲਾਂਕ 6 ਵਾਲੇ ਲੋਕਾਂ 'ਚ ਇਹ ਆਦਤ ਸਭ ਤੋਂ ਜ਼ਿਆਦਾ ਦੇਖੀ ਜਾਂਦੀ ਹੈ। ਅੰਕ ਸ਼ਾਸਤਰ ਮੁਤਾਬਕ ਇਸ ਦੇ ਪਿੱਛੇ ਇਨ੍ਹਾਂ ਅੰਕਾਂ ਨਾਲ ਜੁੜੇ ਗ੍ਰਹਿਆਂ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਦੋ ਅੰਕਾਂ ਦਾ ਕੀ ਗਣਿਤ ਹੈ ਅਤੇ ਇਹ ਲੋਕ ਆਪਣੇ 'ਤੇ ਇੰਨਾ ਧਿਆਨ ਕਿਉਂ ਰੱਖਦੇ ਹਨ।
Publish Date: Wed, 23 Sep 2026 04:00 PM (IST)
Updated Date: Wed, 23 Sep 2026 04:06 PM (IST)
ਧਰਮ ਡੈਸਕ, ਨਵੀਂ ਦਿੱਲੀ : ਸੋਸ਼ਲ ਮੀਡੀਆ ਖੋਲ੍ਹਦੇ ਹੀ ਜ਼ਿਆਦਾਤਰ ਲੋਕ ਦੂਜਿਆਂ ਦਾ ਕੰਟੈਂਟ ਦੇਖਦੇ ਹਨ, ਪਰ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਹੀ ਪ੍ਰੋਫਾਈਲ ਵਾਰ-ਵਾਰ ਦੇਖਦੇ ਹਨ। ਗੈਲਰੀ ਦੀਆਂ ਤਸਵੀਰਾਂ ਹੋਣ ਜਾਂ ਇੰਸਟਾਗ੍ਰਾਮ ਦੀਆਂ ਰੀਲਾਂ, ਇਨ੍ਹਾਂ ਦਾ ਧਿਆਨ ਆਪਣੇ ਹੀ ਬਣਾਏ ਕੰਟੈਂਟ 'ਤੇ ਟਿਕਿਆ ਰਹਿੰਦਾ ਹੈ। ਅੰਕ ਸ਼ਾਸਤਰ ਦੀ ਮੰਨੀਏ ਤਾਂ ਇਹ ਸਿਰਫ਼ ਇਕ ਆਦਤ ਨਹੀਂ, ਸਗੋਂ ਇਸ ਦੇ ਪਿੱਛੇ ਕਿਸੇ ਵਿਅਕਤੀ ਦਾ ਮੂਲ ਅੰਕ ਅਤੇ ਗ੍ਰਹਿਆਂ ਦਾ ਸੁਭਾਅ ਵੀ ਕੰਮ ਕਰਦਾ ਹੈ।
ਜੇ ਗੱਲ ਆਪਣੇ 'ਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਹੋਵੇ ਤਾਂ ਮੁਲਾਂਕ 1 ਤੇ ਮੁਲਾਂਕ 6 ਵਾਲੇ ਲੋਕਾਂ 'ਚ ਇਹ ਆਦਤ ਸਭ ਤੋਂ ਜ਼ਿਆਦਾ ਦੇਖੀ ਜਾਂਦੀ ਹੈ। ਅੰਕ ਸ਼ਾਸਤਰ ਮੁਤਾਬਕ ਇਸ ਦੇ ਪਿੱਛੇ ਇਨ੍ਹਾਂ ਅੰਕਾਂ ਨਾਲ ਜੁੜੇ ਗ੍ਰਹਿਆਂ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਆਓ ਜਾਣਦੇ ਹਾਂ ਕਿ ਇਨ੍ਹਾਂ ਦੋ ਅੰਕਾਂ ਦਾ ਕੀ ਗਣਿਤ ਹੈ ਅਤੇ ਇਹ ਲੋਕ ਆਪਣੇ 'ਤੇ ਇੰਨਾ ਧਿਆਨ ਕਿਉਂ ਰੱਖਦੇ ਹਨ।
ਮੁਲਾਂਕ 1
ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 1 ਮੰਨਿਆ ਜਾਂਦਾ ਹੈ। ਇਸ ਅੰਕ ਦਾ ਸਵਾਮੀ ਸੂਰਜ ਗ੍ਰਹਿ ਹੈ। ਸੂਰਜ ਨੂੰ ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਸਵੈ-ਸਨਮਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਜਿਨ੍ਹਾਂ ਲੋਕਾਂ ਦਾ ਮੂਲ ਅੰਕ 1 ਹੁੰਦਾ ਹੈ, ਉਹ ਆਪਣੇ ਕੰਮ, ਡ੍ਰੈਸਿੰਗ ਸੈਂਸ ਤੇ ਸ਼ਖ਼ਸੀਅਤ ਨੂੰ ਲੈ ਕੇ ਕਾਫ਼ੀ ਆਤਮ-ਵਿਸ਼ਵਾਸੀ ਮੰਨੇ ਜਾਂਦੇ ਹਨ। ਅੰਕ ਸ਼ਾਸਤਰ ਅਨੁਸਾਰ ਅਜਿਹੇ ਲੋਕਾਂ ਦਾ ਧਿਆਨ ਆਪਣੇ ਆਪ 'ਤੇ ਜ਼ਿਆਦਾ ਰਹਿੰਦਾ ਹੈ। ਆਸਾਨ ਭਾਸ਼ਾ 'ਚ ਤੁਸੀਂ ਇਨ੍ਹਾਂ ਨੂੰ 'ਸੈਲਫ਼-ਆਬਸੈੱਸਡ' ਕਹਿ ਸਕਦੇ ਹੋ। ਇਨ੍ਹਾਂ ਲਈ ਇਹ ਸਿਰਫ਼ ਦਿਖਾਵਾ ਨਹੀਂ, ਸਗੋਂ ਆਪਣੇ ਆਪ ਨੂੰ ਪਸੰਦ ਕਰਨ ਅਤੇ ਆਪਣੀ ਸ਼ਖ਼ਸੀਅਤ ਨੂੰ ਮਹੱਤਵ ਦੇਣ ਦਾ ਇੱਕ ਤਰੀਕਾ ਮੰਨਿਆ ਜਾਂਦਾ ਹੈ।
ਮੁਲਾਂਕ 6 ਅੰਕ ਸ਼ਾਸਤਰ ਦੀ ਦੁਨੀਆ 'ਚ ਇਕ ਹੋਰ ਅੰਕ ਹੈ, ਜਿਸ ਨੂੰ ਆਪਣੇ ਆਪ 'ਤੇ ਜ਼ਿਆਦਾ ਧਿਆਨ ਦੇਣ ਵਾਲਿਆਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ।
ਇਸ ਅੰਕ ਦਾ ਸਵਾਮੀ ਸ਼ੁੱਕਰ ਗ੍ਰਹਿ ਹੈ ਜਿਸ ਨੂੰ ਗਲੈਮਰ, ਖੂਬਸੂਰਤੀ ਤੇ ਐਸਥੈਟਿਕਸ ਦਾ ਕਾਰਕ ਮੰਨਿਆ ਜਾਂਦਾ ਹੈ। ਮੁਲਾਂਕ 6 ਵਾਲੇ ਲੋਕਾਂ ਨੂੰ ਆਪਣੇ ਆਪ ਨੂੰ ਸਜਾਉਣਾ-ਸੰਵਾਰਨਾ ਕਾਫ਼ੀ ਪਸੰਦ ਹੁੰਦਾ ਹੈ। ਉਨ੍ਹਾਂ ਨੂੰ ਕੈਮਰੇ ਸਾਹਮਣੇ ਆਉਣਾ ਤੇ ਆਪਣੀਆਂ ਤਸਵੀਰਾਂ ਜਾਂ ਵੀਡੀਓ ਬਣਾਉਣਾ ਵੀ ਚੰਗਾ ਲੱਗਦਾ ਹੈ।
ਅੰਕ ਸ਼ਾਸਤਰ ਅਨੁਸਾਰ ਸ਼ੁੱਕਰ ਦੇ ਪ੍ਰਭਾਵ ਕਾਰਨ ਇਹ ਲੋਕ ਆਪਣੇ ਐਸਥੈਟਿਕ ਸੈਂਸ ਨੂੰ ਲੈ ਕੇ ਕਾਫ਼ੀ ਜਾਗਰੂਕ ਰਹਿੰਦੇ ਹਨ ਅਤੇ ਆਪਣੀ ਹੀ ਤਾਰੀਫ਼ ਕਰਨਾ ਵੀ ਪਸੰਦ ਕਰ ਸਕਦੇ ਹਨ। ਇਸ ਲਈ ਅਗਲੀ ਵਾਰ ਜੇ ਤੁਹਾਡੇ ਆਸ-ਪਾਸ ਕੋਈ ਅਜਿਹਾ ਵਿਅਕਤੀ ਨਜ਼ਰ ਆਵੇ, ਜਿਸ ਨੂੰ ਆਪਣੀਆਂ ਤਸਵੀਰਾਂ ਅਤੇ ਰੀਲਾਂ ਵਾਰ-ਵਾਰ ਦੇਖਣਾ ਪਸੰਦ ਹੋਵੇ, ਤਾਂ ਅੰਕ ਸ਼ਾਸਤਰ ਮੁਤਾਬਕ ਉਹ ਇਨ੍ਹਾਂ ਦੋ ਮੁਲਾਂਕਾਂ 'ਚੋਂ ਕਿਸੇ ਇਕ ਨਾਲ ਸਬੰਧਤ ਹੋ ਸਕਦਾ ਹੈ।