ਮੋਬਾਈਲ ਨੰਬਰ 'ਚ ਵਾਰ-ਵਾਰ ਆ ਰਿਹੈ ਅੰਕ 3 ਤਾਂ ਹੋ ਜਾਓ ਸਾਵਧਾਨ! ਅੰਕ ਜੋਤਿਸ਼ ਮੁਤਾਬਕ ਮਿਲ ਸਕਦੇ ਨੇ ਵੱਡੇ ਸੰਕੇਤ
ਜੇਕਰ ਕਿਸੇ ਵਿਅਕਤੀ ਦੇ ਮੋਬਾਈਲ ਨੰਬਰ 'ਚ ਅੰਕ 3 ਇੱਕ ਤੋਂ ਜ਼ਿਆਦਾ ਵਾਰ ਆਉਂਦਾ ਹੈ ਤਾਂ ਇਸ ਦਾ ਪ੍ਰਭਾਵ ਵੱਖ-ਵੱਖ ਹੋ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਅੰਕ 3 ਮੋਬਾਈਲ ਨੰਬਰ 'ਚ ਵਾਰ-ਵਾਰ ਆਉਂਦਾ ਹੈ ਤਾਂ ਇਸ ਨਾਲ ਜੁੜੀ ਊਰਜਾ ਵੀ ਓਨੀ ਹੀ ਜ਼ਿਆਦਾ ਹੁੰਦੀ ਹੈ।
Publish Date: Tue, 06 Oct 2026 01:49 PM (IST)
Updated Date: Tue, 06 Oct 2026 01:55 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਹਰ ਅੰਕ ਨੂੰ ਕਿਸੇ ਨਾ ਕਿਸੇ ਗ੍ਰਹਿ ਅਤੇ ਊਰਜਾ ਨਾਲ ਜੋੜਿਆ ਜਾਂਦਾ ਹੈ। ਅੰਕ 3 ਨੂੰ ਵੀ ਇਸ ਦੀ ਊਰਜਾ ਕਾਰਨ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਹ ਦੇਵ ਗੁਰੂ ਬ੍ਰਿਹਸਪਤੀ ਦਾ ਅੰਕ ਮੰਨਿਆ ਜਾਂਦਾ ਹੈ। ਬ੍ਰਿਹਸਪਤੀ ਗਿਆਨ, ਸਿੱਖਿਆ, ਸਮਝਦਾਰੀ, ਰਚਨਾਤਮਕਤਾ, ਅਗਵਾਈ ਅਤੇ ਵਿਸਤਾਰ ਦੇ ਪ੍ਰਤੀਕ ਮੰਨੇ ਜਾਂਦੇ ਹਨ। ਇਸ ਲਈ ਇਸ ਅੰਕ ਦਾ ਵਾਰ-ਵਾਰ ਦਿਖਾਈ ਦੇਣਾ ਜਾਂ ਫਿਰ ਤੁਹਾਡੇ ਕਿਸੇ ਪਾਸਵਰਡ, ਬੈਂਕ ਖਾਤੇ ਜਾਂ ਮੋਬਾਈਲ ਨੰਬਰ 'ਚ ਵਾਰ-ਵਾਰ ਆਉਣਾ ਵਿਸ਼ੇਸ਼ ਸੰਕੇਤ ਦਿੰਦਾ ਹੈ।
ਜੇਕਰ ਕਿਸੇ ਵਿਅਕਤੀ ਦੇ ਮੋਬਾਈਲ ਨੰਬਰ 'ਚ ਅੰਕ 3 ਇੱਕ ਤੋਂ ਜ਼ਿਆਦਾ ਵਾਰ ਆਉਂਦਾ ਹੈ ਤਾਂ ਇਸ ਦਾ ਪ੍ਰਭਾਵ ਵੱਖ-ਵੱਖ ਹੋ ਸਕਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਜਦੋਂ ਅੰਕ 3 ਮੋਬਾਈਲ ਨੰਬਰ 'ਚ ਵਾਰ-ਵਾਰ ਆਉਂਦਾ ਹੈ ਤਾਂ ਇਸ ਨਾਲ ਜੁੜੀ ਊਰਜਾ ਵੀ ਓਨੀ ਹੀ ਜ਼ਿਆਦਾ ਹੁੰਦੀ ਹੈ।
ਮੋਬਾਈਲ ਨੰਬਰ 'ਚ 1 ਵਾਰ ਅੰਕ 3 ਆਉਣ 'ਤੇ
ਜੇਕਰ ਮੋਬਾਈਲ ਨੰਬਰ 'ਚ ਅੰਕ 3 ਇੱਕ ਵਾਰ ਆਉਂਦਾ ਹੈ ਤਾਂ ਅੰਕ ਜੋਤਿਸ਼ 'ਚ ਇਸ ਨੂੰ ਗਿਆਨ ਤੇ ਸਿੱਖਣ ਦੀ ਪ੍ਰਵਿਰਤੀ ਨਾਲ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਲੋਕ ਨਵੀਂ ਜਾਣਕਾਰੀ ਹਾਸਲ ਕਰਨ ਅਤੇ ਕਿਸੇ ਵਿਸ਼ੇ ਨੂੰ ਸਮਝਣ 'ਚ ਬਹੁਤ ਦਿਲਚਸਪੀ ਰੱਖਦੇ ਹਨ।
ਮੋਬਾਈਲ ਨੰਬਰ 'ਚ 2 ਵਾਰ ਅੰਕ 3 ਆਉਣ 'ਤੇ
ਮੋਬਾਈਲ ਨੰਬਰ 'ਚ ਅੰਕ 3 ਦੋ ਵਾਰ ਹੋਣ ਨੂੰ ਪ੍ਰਤਿਸ਼ਠਾ, ਮੌਕਿਆਂ ਤੇ ਆਰਥਿਕ ਤਰੱਕੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਅੰਕ ਜੋਤਿਸ਼ ਮੁਤਾਬਕ ਇਸ ਨਾਲ ਵਿਅਕਤੀ ਦੀ ਜ਼ਿੰਦਗੀ 'ਚ ਨਵੇਂ ਮੌਕੇ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਦੇ ਨਾਲ ਹੀ ਅਜਿਹੇ ਲੋਕਾਂ ਦਾ ਸੰਪਰਕ ਪ੍ਰਭਾਵਸ਼ਾਲੀ ਲੋਕਾਂ ਨਾਲ ਹੋਣ ਦੀ ਗੱਲ ਵੀ ਕਹੀ ਜਾਂਦੀ ਹੈ। ਅਜਿਹੇ ਲੋਕ ਬਹੁਤ ਜ਼ਿਆਦਾ ਮਹੱਤਵਾਕਾਂਖੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਲਗਾਤਾਰ ਅੱਗੇ ਵਧਣਾ ਤੇ ਆਪਣੀ ਸਥਿਤੀ ਮਜ਼ਬੂਤ ਬਣਾਈ ਰੱਖਣਾ ਪਸੰਦ ਹੁੰਦਾ ਹੈ।
ਮੋਬਾਈਲ ਨੰਬਰ 'ਚ 3 ਵਾਰ ਅੰਕ 3 ਆਉਣ 'ਤੇ
ਜੇਕਰ ਮੋਬਾਈਲ ਨੰਬਰ 'ਚ ਅੰਕ 3 ਤਿੰਨ ਵਾਰ ਆਉਂਦਾ ਹੈ ਤਾਂ ਇਸ ਨੂੰ ਤੇਜ਼ ਬੁੱਧੀ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤ ਨਾਲ ਜੋੜਿਆ ਜਾਂਦਾ ਹੈ। ਅਜਿਹੇ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਪ੍ਰਭਾਵਸ਼ਾਲੀ ਵਿਅਕਤਿਤਵ ਨਾਲ ਦੂਜਿਆਂ ਨੂੰ ਪ੍ਰੇਰਿਤ ਕਰਨ ਅਤੇ ਆਪਣੀ ਗੱਲ ਸਮਝਾਉਣ ਦੀ ਸਮਰੱਥਾ ਰੱਖਦੇ ਹਨ।
ਹਾਲਾਂਕਿ, ਅੰਕ 3 ਦੀ ਜ਼ਿਆਦਾ ਮੌਜੂਦਗੀ ਨੂੰ ਲੈ ਕੇ ਸਾਵਧਾਨ ਰਹਿਣ ਦੀ ਵੀ ਲੋੜ ਦੱਸੀ ਜਾਂਦੀ ਹੈ। ਤੁਸੀਂ ਉਹ ਕਹਾਵਤ ਤਾਂ ਸੁਣੀ ਹੀ ਹੋਵੇਗੀ, ‘ਤਿੰਨ ਤਿਗਾੜਾ ਕੰਮ ਵਿਗਾੜਾ।’ ਦਰਅਸਲ, ਜਿਨ੍ਹਾਂ ਲੋਕਾਂ ਦੇ ਮੋਬਾਈਲ ਨੰਬਰ 'ਚ ਅੰਕ 3 ਤਿੰਨ ਵਾਰ ਆਉਂਦਾ ਹੈ, ਅਜਿਹੇ ਲੋਕਾਂ ਨੂੰ ਹਰ ਵਿਸ਼ੇ 'ਤੇ ਆਪਣੀ ਰਾਏ ਦੇਣ ਜਾਂ ਬਿਨਾਂ ਮੰਗੇ ਸਲਾਹ ਦੇਣ ਦੀ ਆਦਤ ਹੋਣ ਦੀ ਗੱਲ ਕਹੀ ਜਾਂਦੀ ਹੈ। ਇਸ ਲਈ ਬੋਲਣ ਤੋਂ ਪਹਿਲਾਂ ਸਾਹਮਣੇ ਵਾਲੇ ਦੀ ਲੋੜ ਅਤੇ ਸਥਿਤੀ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ।
ਮੋਬਾਈਲ ਨੰਬਰ 'ਚ 4 ਵਾਰ ਅੰਕ 3 ਆਉਣ 'ਤੇ
ਚਾਰ ਵਾਰ ਅੰਕ 3 ਆਉਣ ਨੂੰ ਮਜ਼ਬੂਤ ਅਗਵਾਈ ਸਮਰੱਥਾ ਨਾਲ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅਜਿਹੇ ਲੋਕ ਜ਼ਿੰਮੇਵਾਰੀ ਸੰਭਾਲਣ ਤੇ ਦੂਜਿਆਂ ਦਾ ਮਾਰਗਦਰਸ਼ਨ ਕਰਨ 'ਚ ਅੱਗੇ ਰਹਿੰਦੇ ਹਨ। ਪਰ ਇਨ੍ਹਾਂ ਲੋਕਾਂ 'ਚ ਹੰਕਾਰ ਦੀ ਭਾਵਨਾ ਵੀ ਹੋਣ ਦੀ ਗੱਲ ਕਹੀ ਜਾਂਦੀ ਹੈ। ਇਸ ਲਈ ਦੂਜਿਆਂ ਦੀ ਰਾਏ ਸੁਣਨਾ ਅਤੇ ਆਪਣੀ ਸਫਲਤਾ ਦਾ ਸਿਹਰਾ ਟੀਮ ਨਾਲ ਸਾਂਝਾ ਕਰਨਾ ਇਨ੍ਹਾਂ ਲਈ ਮੁਸ਼ਕਲ ਹੋ ਸਕਦਾ ਹੈ।
ਮੋਬਾਈਲ ਨੰਬਰ 'ਚ 5 ਵਾਰ ਅੰਕ 3 ਆਉਣ 'ਤੇ
ਮੋਬਾਈਲ ਨੰਬਰ 'ਚ ਅੰਕ 3 ਪੰਜ ਵਾਰ ਹੋਣ ਨਾਲ ਵੀ ਵਿਅਕਤੀ 'ਚ ਬ੍ਰਹਿਸਪਤੀ ਦੀ ਵਧੇਰੇ ਊਰਜਾ ਆਉਣ ਦੀ ਗੱਲ ਅੰਕ ਜੋਤਿਸ਼ 'ਚ ਕਹੀ ਜਾਂਦੀ ਹੈ। ਇਸ ਮੁਤਾਬਕ ਵਿਅਕਤੀ ਦੇ ਵਿਚਾਰ ਬਹੁਤ ਸਰਗਰਮ ਹੁੰਦੇ ਹਨ ਅਤੇ ਉਹ ਲੋੜ ਤੋਂ ਜ਼ਿਆਦਾ ਬੋਲਣ ਜਾਂ ਹਰ ਵਿਸ਼ੇ 'ਤੇ ਸਲਾਹ ਦੇਣ ਦੀ ਕੋਸ਼ਿਸ਼ ਕਰ ਸਕਦਾ ਹੈ, ਜੋ ਉਸ ਦੇ ਆਪਣੇ ਹਿੱਤ 'ਚ ਨਹੀਂ ਹੁੰਦਾ।