ਸਾਵਧਾਨ Parents ! ਇਨ੍ਹਾਂ 3 ਮੁਲਾਂਕਾਂ ਵਾਲੇ ਬੱਚੇ ਪਲਕ ਝਪਕਦਿਆਂ ਬੋਲਦੇ ਹਨ ਝੂਠ, ਗੱਲਾਂ ਲੁਕਾਉਣ 'ਚ ਵੀ ਹੁੰਦੇ ਹਨ ਮਾਹਿਰ
Numerology Tips : ਜੇਕਰ ਤੁਹਾਡੇ ਬੱਚੇ ਦਾ ਮੁਲਾਂਕ ਵੀ ਇਨ੍ਹਾਂ 'ਚੋਂ ਕੋਈ ਹੈ, ਤਾਂ ਉਸ ਦੇ ਵਿਹਾਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਹਾਲਾਂਕਿ, ਸਿਰਫ਼ ਜਨਮ ਤਰੀਕ ਦੇ ਆਧਾਰ 'ਤੇ ਕਿਸੇ ਬੱਚੇ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ। ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨਾ ਅਤੇ ਉਨ੍ਹਾਂ ਨੂੰ ਬਿਨਾਂ ਡਰ ਆਪਣੀ ਗੱਲ ਦੱਸਣ ਦਾ ਮੌਕਾ ਦੇਣਾ ਵਧੇਰੇ ਮਹੱਤਵਪੂਰਨ ਹੈ।
Publish Date: Fri, 23 Oct 2026 08:55 AM (IST)
Updated Date: Fri, 23 Oct 2026 08:58 AM (IST)
ਧਰਮ ਡੈਸਕ, ਨਵੀਂ ਦਿੱਲੀ : ਕਿਸੇ ਵੀ ਵਿਅਕਤੀ ਦਾ ਸੁਭਾਅ ਉਸ ਦੇ ਮੂਲਾਂਕ 'ਤੇ ਨਿਰਭਰ ਕਰਦਾ ਹੈ, ਅਜਿਹਾ ਅੰਕ ਸ਼ਾਸਤਰ 'ਚ ਮੰਨਿਆ ਜਾਂਦਾ ਹੈ। ਜਿੱਥੇ ਕੁਝ ਮੁਲਾਂਕਾਂ ਵਾਲੇ ਲੋਕ ਸੁਭਾਅ ਤੋਂ ਜ਼ਿੱਦੀ ਹੁੰਦੇ ਹਨ, ਉੱਥੇ ਹੀ ਕੁਝ ਬਹੁਤ ਸਿੱਧੇ-ਸਾਦੇ ਹੁੰਦੇ ਹਨ। ਜਦੋਂ ਗੱਲ ਬੱਚਿਆਂ ਦੀ ਆਉਂਦੀ ਹੈ, ਤਾਂ ਸਾਰੇ ਮਾਪੇ ਆਪਣੇ ਬੱਚੇ ਨੂੰ ਹਰ ਪੱਖੋਂ ਬਿਹਤਰ ਦੇਖਣਾ ਚਾਹੁੰਦੇ ਹਨ। ਉੱਥੇ ਹੀ ਕਈ ਵਾਰ ਬੱਚਿਆਂ ਦੇ ਸੁਭਾਅ 'ਤੇ ਵੀ ਉਨ੍ਹਾਂ ਦੀ ਜਨਮ ਤਰੀਕ ਦਾ ਪ੍ਰਭਾਵ ਹੋਣ ਦੀ ਮਾਨਤਾ ਹੈ। ਕੁਝ ਮੂਲਾਂਕਾਂ ਵਾਲੇ ਬੱਚੇ ਆਪਣੇ ਮਾਪਿਆਂ ਤੋਂ ਗੱਲਾਂ ਲੁਕਾਉਂਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਅੰਦਾਜ਼ਾ ਵੀ ਨਹੀਂ ਹੁੰਦਾ। ਅੰਕ ਸ਼ਾਸਤਰ ਅਨੁਸਾਰ, ਇਸ ਨੂੰ ਉਨ੍ਹਾਂ ਦੇ ਸੁਆਮੀ ਗ੍ਰਹਿ ਦੇ ਪ੍ਰਭਾਵ ਨਾਲ ਜੋੜਿਆ ਜਾਂਦਾ ਹੈ। ਜੇਕਰ ਤੁਹਾਡਾ ਬੱਚਾ ਵੀ ਗੱਲ-ਗੱਲ 'ਤੇ ਝੂਠ ਬੋਲਦਾ ਹੈ, ਤਾਂ ਜਾਣੋ ਉਨ੍ਹਾਂ ਮੂਲਾਂਕਾਂ ਬਾਰੇ, ਜਿਨ੍ਹਾਂ ਨੂੰ ਇਸ ਮਾਨਤਾ ਅਨੁਸਾਰ ਗੱਲਾਂ ਲੁਕਾਉਣ 'ਚ ਮਾਹਿਰ ਮੰਨਿਆ ਜਾਂਦਾ ਹੈ।
ਮੁਲਾਂਕ 1
ਮੁਲਾਂਕ 1 ਵਾਲੇ ਬੱਚਿਆਂ ਨੂੰ ਜਨਮ ਤੋਂ ਹੀ ਚੰਗੇ ਆਗੂ ਮੰਨਿਆ ਜਾਂਦਾ ਹੈ। ਇਹ ਘਰ ਹੋਵੇ ਜਾਂ ਬਾਹਰ, ਹਰ ਥਾਂ ਇੱਕ ਚੰਗੇ ਲੀਡਰ ਵਾਂਗ ਕੰਮ ਕਰਨਾ ਪਸੰਦ ਕਰਦੇ ਹਨ।
ਮਾਨਤਾ ਅਨੁਸਾਰ, ਇਸ ਮੁਲਾਂਕ ਵਾਲੇ ਬੱਚੇ ਕਈ ਵਾਰ ਆਪਣੇ ਮਾਪਿਆਂ ਨਾਲ ਵੀ ਝੂਠ ਬੋਲ ਸਕਦੇ ਹਨ ਅਤੇ ਆਪਣੀਆਂ ਗੱਲਾਂ ਲੁਕਾਉਣ 'ਚ ਮਾਹਿਰ ਹੁੰਦੇ ਹਨ। ਇਹ ਕਿਸੇ ਵੀ ਕੀਮਤ 'ਤੇ ਆਪਣੀ ਗੱਲ ਮਨਵਾਉਣਾ ਚਾਹੁੰਦੇ ਹਨ। ਇਸੇ ਕਾਰਨ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਕਈ ਵਾਰ ਝੂਠ ਦਾ ਸਹਾਰਾ ਵੀ ਲੈ ਸਕਦੇ ਹਨ।
ਹਾਲਾਂਕਿ, ਇਹ ਨਹੀਂ ਕਿਹਾ ਜਾ ਸਕਦਾ ਕਿ ਝੂਠ ਬੋਲਣ ਕਾਰਨ ਇਨ੍ਹਾਂ ਦਾ ਕਰੀਅਰ ਖ਼ਰਾਬ ਹੋ ਜਾਂਦਾ ਹੈ। ਕਈ ਵਾਰ ਇਹ ਆਪਣੇ ਆਪ ਨੂੰ ਸਾਬਤ ਕਰਨ ਲਈ ਵੀ ਝੂਠ ਬੋਲ ਸਕਦੇ ਹਨ। ਜੇਕਰ ਬੱਚੇ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਤਾਂ ਉਸ ਦਾ ਮੁਲਾਂਕ 1 ਮੰਨਿਆ ਜਾਂਦਾ ਹੈ। ਅਜਿਹੇ ਬੱਚੇ ਆਪਣੀਆਂ ਕਮੀਆਂ ਲੁਕਾਉਣ ਲਈ ਵੀ ਮਾਪਿਆਂ ਨਾਲ ਝੂਠ ਬੋਲ ਸਕਦੇ ਹਨ, ਅਜਿਹੀ ਮਾਨਤਾ ਹੈ।
ਮੁਲਾਂਕ 3
ਮੁਲਾਂਕ 3 ਵਾਲੇ ਬੱਚਿਆਂ ਨੂੰ ਚੰਚਲ ਸੁਭਾਅ ਦਾ ਮੰਨਿਆ ਜਾਂਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਇਨ੍ਹਾਂ ਨੂੰ ਹਰ ਗੱਲ 'ਤੇ ਝੂਠ ਬੋਲਣ ਦੀ ਆਦਤ ਹੁੰਦੀ ਹੈ, ਪਰ ਮਾਨਤਾ ਅਨੁਸਾਰ, ਕਈ ਵਾਰ ਇਹ ਆਪਣੀ ਕਿਸੇ ਗ਼ਲਤੀ ਨੂੰ ਲੁਕਾਉਣ ਲਈ ਮਾਪਿਆਂ ਸਾਹਮਣੇ ਝੂਠ ਬੋਲ ਸਕਦੇ ਹਨ। ਇਸ ਤੋਂ ਇਲਾਵਾ, ਕਿਸੇ ਚੀਜ਼ 'ਤੇ ਪਾਬੰਦੀ ਲੱਗਣ ਦੇ ਡਰ ਕਾਰਨ ਵੀ ਇਹ ਗੱਲਾਂ ਲੁਕਾ ਸਕਦੇ ਹਨ। ਅਜਿਹੇ ਬੱਚੇ ਆਜ਼ਾਦ ਰਹਿਣਾ ਪਸੰਦ ਕਰਦੇ ਹਨ। ਇਸੇ ਕਾਰਨ ਕਈ ਵਾਰ ਇਹ ਆਪਣੇ ਮਾਪਿਆਂ ਤੋਂ ਕੋਈ ਗੱਲ ਲੁਕਾ ਸਕਦੇ ਹਨ ਜਾਂ ਝੂਠ ਬੋਲ ਸਕਦੇ ਹਨ। ਜੇਕਰ ਬੱਚੇ ਦਾ ਜਨਮ ਕਿਸੇ ਵੀ ਮਹੀਨੇ ਦੀ 3, 12 ਜਾਂ 21 ਤਰੀਕ ਨੂੰ ਹੋਇਆ ਹੈ, ਤਾਂ ਉਸ ਦਾ ਮੁਲਾਂਕ 3 ਮੰਨਿਆ ਜਾਂਦਾ ਹੈ।
ਮੁਲਾਂਕ 5
ਇਸ ਮੁਲਾਂਕ ਵਾਲੇ ਬੱਚਿਆਂ ਬਾਰੇ ਮਾਨਤਾ ਹੈ ਕਿ ਇਹ ਅਜਿਹਾ ਝੂਠ ਬੋਲ ਸਕਦੇ ਹਨ, ਜਿਸ ਨੂੰ ਆਸਾਨੀ ਨਾਲ ਫੜਨਾ ਮੁਸ਼ਕਲ ਹੁੰਦਾ ਹੈ। ਇਹ ਗੱਲਾਂ ਨੂੰ ਘੁਮਾ-ਫਿਰਾ ਕੇ ਪੇਸ਼ ਕਰਨਾ ਜਾਣਦੇ ਹਨ ਅਤੇ ਕਈ ਵਾਰ ਆਪਣੀ ਗੱਲ ਮਨਵਾਉਣ ਲਈ ਝੂਠ ਦਾ ਸਹਾਰਾ ਲੈ ਸਕਦੇ ਹਨ।
ਇਨ੍ਹਾਂ 'ਚ ਕਹਾਣੀਆਂ ਘੜਨ ਅਤੇ ਆਪਣੀ ਗੱਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਕਲਾ ਹੋਣ ਦੀ ਮਾਨਤਾ ਹੈ। ਇਹ ਸਾਹਮਣੇ ਵਾਲੇ ਨੂੰ ਆਪਣੀ ਗੱਲ ਨਾਲ ਸਹਿਮਤ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਹਰ ਹਾਲ 'ਚ ਆਪਣੀ ਗੱਲ ਮਨਵਾਉਣਾ ਚਾਹੁੰਦੇ ਹਨ। ਕਈ ਵਾਰ ਇਹ ਆਪਣੀ ਗ਼ਲਤ ਗੱਲ ਨੂੰ ਵੀ ਬੜੇ ਭਰੋਸੇ ਨਾਲ ਮਾਪਿਆਂ ਸਾਹਮਣੇ ਪੇਸ਼ ਕਰ ਸਕਦੇ ਹਨ।
ਜੇਕਰ ਬੱਚੇ ਦਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਤਾਂ ਉਸ ਦਾ ਮੂਲਾਂਕ 5 ਮੰਨਿਆ ਜਾਂਦਾ ਹੈ।
ਜੇਕਰ ਤੁਹਾਡੇ ਬੱਚੇ ਦਾ ਮੁਲਾਂਕ ਵੀ ਇਨ੍ਹਾਂ 'ਚੋਂ ਕੋਈ ਹੈ, ਤਾਂ ਉਸ ਦੇ ਵਿਹਾਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਹਾਲਾਂਕਿ, ਸਿਰਫ਼ ਜਨਮ ਤਰੀਕ ਦੇ ਆਧਾਰ 'ਤੇ ਕਿਸੇ ਬੱਚੇ ਨੂੰ ਝੂਠਾ ਨਹੀਂ ਕਿਹਾ ਜਾ ਸਕਦਾ। ਬੱਚਿਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਨਾ ਅਤੇ ਉਨ੍ਹਾਂ ਨੂੰ ਬਿਨਾਂ ਡਰ ਆਪਣੀ ਗੱਲ ਦੱਸਣ ਦਾ ਮੌਕਾ ਦੇਣਾ ਵਧੇਰੇ ਮਹੱਤਵਪੂਰਨ ਹੈ।