- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ank Jyotish 'ਚ ਇਕ ਅਜਿਹੇ ਮੁਲਾਂਕ ਬਾਰੇ ਦੱਸਿਆ ਗਿਆ ਹੈ, ਜੋ ਜੀਵਨ ਵਿਚ ਸਖ਼ਤ ਮਿਹਨਤ ਕਰਦੇ ਹਨ ਤੇ ਉਨ੍ਹਾਂ ਦਾ ਰਾਜਿਆਂ ਵਰਗਾ ਐਟੀਟਿਊਡ ਹੁੰਦਾ ਹੈ। ਨਾਲ ਹੀ ਸੋਚ ਵੀ ਕਾਫ਼ੀ ਉੱਚੀ ਹੁੰਦੀ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਉਹ ਕਿਹੜਾ ਮੁਲਾਂਕ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਮੁਲਾਂਕ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਗਿਆ ਹੈ। ਕਿਸੇ ਵੀ ਵਿਅਕਤੀ ਦੇ ਜਨਮ ਤਰੀਕ ਦੇ ਅੰਕਾਂ ਦਾ ਜੋੜ ਉਸ ਦਾ ਮੁਲਾਂਕ ਅਖਵਾਉਂਦਾ ਹੈ। ਵਿਅਕਤੀ ਦੇ ਮੁਲਾਂਕ ਦੀ ਮਦਦ ਨਾਲ ਉਸ ਦੇ ਕਰੀਅਰ ਤੇ ਸੁਭਾਅ ਬਾਰੇ ਪਤਾ ਲੱਗਦਾ ਹੈ। ਅੰਕ ਜੋਤਿਸ਼ 'ਚ ਇਕ ਅਜਿਹੇ ਮੁਲਾਂਕ ਬਾਰੇ ਦੱਸਿਆ ਗਿਆ ਹੈ, ਜੋ ਜੀਵਨ ਵਿਚ ਸਖ਼ਤ ਮਿਹਨਤ ਕਰਦੇ ਹਨ ਤੇ ਉਨ੍ਹਾਂ ਦਾ ਰਾਜਿਆਂ ਵਰਗਾ ਐਟੀਟਿਊਡ ਹੁੰਦਾ ਹੈ। ਨਾਲ ਹੀ ਸੋਚ ਵੀ ਕਾਫ਼ੀ ਉੱਚੀ ਹੁੰਦੀ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਆਖ਼ਰ ਉਹ ਕਿਹੜਾ ਮੁਲਾਂਕ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਇਸ ਬਾਰੇ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਾਰੀਖ਼ ਨੂੰ ਹੁੰਦਾ ਹੈ, ਉਨ੍ਹਾਂ ਦਾ ਮੂਲਾਂਕ 1 ਮੰਨਿਆ ਜਾਂਦਾ ਹੈ। ਇਸ ਮੂਲਾਂਕ ਦੇ ਸੁਆਮੀ ਸੂਰਜ ਦੇਵ ਹਨ। ਇਸ ਲਈ ਇਸ ਮੁਲਾਂਕ ਵਾਲਿਆਂ 'ਤੇ ਸੂਰਜ ਦੇਵ ਦਾ ਪ੍ਰਭਾਵ ਵਧੇਰੇ ਰਹਿੰਦਾ ਹੈ। ਸੂਰਜ ਦੇਵ ਦੇ ਪ੍ਰਭਾਵ ਕਾਰਨ ਸੁਭਾਅ ਤੇ ਸ਼ਖਸੀਅਤ 'ਚ ਸੂਰਜ ਸਮਾਨ ਤੇਜ਼ ਤੇ ਰਾਜਿਆਂ ਵਰਗਾ ਐਟੀਟਿਊਡ ਦੇਖਣ ਨੂੰ ਮਿਲਦਾ ਹੈ। ਇਹ ਲੋਕ ਜੀਵਨ ਵਿਚ ਵੱਡੇ ਪੱਧਰ 'ਤੇ ਜਿਊਣਾ ਵਧੇਰੇ ਪਸੰਦ ਕਰਦੇ ਹਨ ਤੇ ਇਨ੍ਹਾਂ ਦੀ ਸੋਚ ਕਾਫ਼ੀ ਵੱਖਰੀ ਹੁੰਦੀ ਹੈ। ਇਹ ਭੀੜ 'ਚੋਂ ਆਪਣੀ ਵੱਖਰੀ ਪਛਾਣ ਬਣਾ ਕੇ ਰੱਖਦੇ ਹਨ।
ਸਖ਼ਤ ਮਿਹਨਤ : ਮੁਲਾਂਕ 1 ਵਾਲੇ ਜੀਵਨ 'ਚ ਵਧੇਰੇ ਮਿਹਨਤ ਕਰਦੇ ਹਨ ਤੇ ਕਦੇ ਵੀ ਮਿਹਨਤ ਕਰਨ ਤੋਂ ਪਿੱਛੇ ਨਹੀਂ ਹਟਦੇ। ਇਸ ਲਈ ਇਨ੍ਹਾਂ ਨੂੰ ਜੀਵਨ 'ਚ ਸਫ਼ਲਤਾ ਮਿਲਦੀ ਹੈ। ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਇਹ ਦਿਨ-ਰਾਤ ਮਿਹਨਤ ਕਰਦੇ ਹਨ।
ਸੁਤੰਤਰਤਾ ਪ੍ਰੇਮੀ: ਮਿਹਨਤੀ ਹੋਣ ਤੋਂ ਇਲਾਵਾ ਇਹ ਲੋਕ ਕਿਸੇ ਦੇ ਹੇਠਾਂ ਦਬ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ। ਜੀਵਨ ਵਿਚ ਆਪਣੇ ਫੈਸਲੇ ਖੁਦ ਲੈਂਦੇ ਹਨ। ਇਸ ਲਈ 1 ਮੁਲਾਂਕ ਵਾਲਿਆਂ ਨੂੰ ਸੁਤੰਤਰਤਾ ਪ੍ਰੇਮੀ ਕਿਹਾ ਜਾਂਦਾ ਹੈ।
ਮੁਲਾਂਕ 1 ਵਾਲਿਆਂ ਨੂੰ ਕਰੀਅਰ 'ਚ ਸਫ਼ਲਤਾ ਮਿਲਦੀ ਹੈ। ਇਹ ਅਕਸਰ ਉੱਚੇ ਅਹੁਦਿਆਂ 'ਤੇ ਦੇਖੇ ਜਾਂਦੇ ਹਨ। ਇਨ੍ਹਾਂ ਲੋਕਾਂ ਵਿਚ ਲੀਡਰਸ਼ਿਪ ਦੀ ਸਮਰੱਥਾ ਬੇਹੱਦ ਖ਼ਾਸ ਦੇਖਣ ਨੂੰ ਮਿਲਦੀ ਹੈ। ਇਹ ਜੀਵਨ ਵਿਚ ਜੋਖ਼ਮ ਉਠਾਉਣ ਤੋਂ ਕਦੇ ਵੀ ਨਹੀਂ ਡਰਦੇ। ਇਸ ਲਈ ਇਨ੍ਹਾਂ ਨੂੰ ਕਰੀਅਰ 'ਚ ਵੱਡੀ ਸਫ਼ਲਤਾ ਮਿਲਦੀ ਹੈ।