- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology ਦੇ ਆਧਾਰ 'ਤੇ ਕੁਝ ਅਜਿਹੇ ਮੁਲਾਂਕਾਂ ਬਾਰੇ ਦੱਸਿਆ ਗਿਆ ਹੈ, ਖਾਸ ਤੌਰ 'ਤੇ ਜਿਨ੍ਹਾਂ ਔਰਤਾਂ ਦੀ ਜਨਮ ਤਰੀਕ 'ਚ ਉਹ ਅੰਕ ਆਉਂਦੇ ਹਨ, ਉਨ੍ਹਾਂ ਦੇ ਅੰਦਰ ਸਰਵਗੁਣ ਸੰਪੰਨ ਅਖਵਾਉਣ ਵਾਲੀਆਂ ਸਾਰੀਆਂ ਗੱਲਾਂ ਹੁੰਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ : ਅਜੋਕੇ ਸਮੇਂ ਕਿਸੇ ਦਾ ਸਰਵਗੁਣ ਸੰਪੰਨ ਹੋਣਾ ਆਸਾਨ ਨਹੀਂ। ਇੰਨੀ ਵਧਦੀ-ਫੁੱਲਦੀ ਤੇ ਰੁਝੇਵਿਆਂ ਭਰੀ ਜੀਵਨਸ਼ੈਲੀ 'ਚ ਕਿਸੇ ਕੋਲ ਇੰਨਾ ਸਮਾਂ ਨਹੀਂ ਕਿ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਲਈ ਸਮਾਂ ਕੱਢ ਸਕੇ। ਪਰ ਸਰਵਗੁਣ ਸੰਪੰਨ ਹੋਣ ਦਾ ਮਤਲਬ ਸਿਰਫ਼ ਚੰਗਾ ਖਾਣਾ ਬਣਾਉਣਾ, ਸਿਲਾਈ-ਬੁਣਾਈ ਦਾ ਕੰਮ ਕਰਨਾ ਨਹੀਂ ਹੁੰਦਾ, ਬਲਕਿ ਸੁਭਾਅ ਤੇ ਗਿਆਨ ਤੋਂ ਵੀ ਤੈਅ ਹੁੰਦਾ ਹੈ ਕਿ ਸਾਹਮਣੇ ਵਾਲਾ ਵਿਅਕਤੀ ਸਰਵਗੁਣ ਸੰਪੰਨ ਅਖਵਾਉਣ ਦੇ ਯੋਗ ਹੈ ਜਾਂ ਨਹੀਂ।
ਅੰਕਸ਼ਾਸਤਰ (Numerology) ਦੇ ਆਧਾਰ 'ਤੇ ਕੁਝ ਅਜਿਹੇ ਮੁਲਾਂਕਾਂ ਬਾਰੇ ਦੱਸਿਆ ਗਿਆ ਹੈ, ਖਾਸ ਤੌਰ 'ਤੇ ਜਿਨ੍ਹਾਂ ਔਰਤਾਂ ਦੀ ਜਨਮ ਤਰੀਕ 'ਚ ਉਹ ਅੰਕ ਆਉਂਦੇ ਹਨ, ਉਨ੍ਹਾਂ ਦੇ ਅੰਦਰ ਸਰਵਗੁਣ ਸੰਪੰਨ ਅਖਵਾਉਣ ਵਾਲੀਆਂ ਸਾਰੀਆਂ ਗੱਲਾਂ ਹੁੰਦੀਆਂ ਹਨ।
ਜਿਨ੍ਹਾਂ ਔਰਤਾਂ ਦਾ ਜਨਮ 3, 12, 21 ਤੇ 30 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਉੱਪਰ ਮਾਂ ਸਰਸਵਤੀ ਦਾ ਵਿਸ਼ੇਸ਼ ਆਸ਼ੀਰਵਾਦ ਹੁੰਦਾ ਹੈ। ਅੰਕ 3 ਬ੍ਰਹਿਸਪਤੀ ਤੋਂ ਵੀ ਪ੍ਰਭਾਵਿਤ ਹੁੰਦਾ ਹੈ। ਅਜਿਹੇ ਵਿਚ ਉਨ੍ਹਾਂ ਦੇ ਅੰਦਰ ਗਿਆਨ ਅਤੇ ਬੁੱਧੀ ਦਾ ਅਨੋਖਾ ਮੇਲ ਦੇਖਣ ਨੂੰ ਮਿਲਦਾ ਹੈ। ਇਸ ਅੰਕ ਵਾਲੀਆਂ ਔਰਤਾਂ ਬਹੁਤ ਸਮਝਦਾਰ, ਸਹਿਣਸ਼ੀਲ ਅਤੇ ਦੂਜਿਆਂ ਨੂੰ ਸਹੀ ਰਸਤਾ ਦਿਖਾਉਣ ਵਾਲੀਆਂ ਹੁੰਦੀਆਂ ਹਨ।
ਜਿਨ੍ਹਾਂ ਔਰਤਾਂ ਦਾ ਜਨਮ 6, 15 ਅਤੇ 24 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 6 ਅਖਵਾਉਂਦਾ ਹੈ। ਇਸ ਅੰਕ ਦੇ ਸੁਆਮੀ ਸ਼ੁੱਕਰ ਹਨ। ਇਸ ਅੰਕ ਵਾਲੀਆਂ ਔਰਤਾਂ ਸੁਭਾਅ ਤੋਂ ਬਹੁਤ ਮਿਲਨਸਾਰ ਹੁੰਦੀਆਂ ਹਨ। ਉਨ੍ਹਾਂ ਤੋਂ ਕਿਸੇ ਦਾ ਦੁੱਖ ਨਹੀਂ ਦੇਖਿਆ ਜਾਂਦਾ ਤੇ ਉਨ੍ਹਾਂ ਨੂੰ ਲੋਕਾਂ ਦੀ ਮਦਦ ਕਰਨ ਦੀ ਆਦਤ ਹੁੰਦੀ ਹੈ। ਸਭ ਦਾ ਧਿਆਨ ਰੱਖਣਾ ਅਤੇ ਸਭ ਦੀ ਖ਼ੁਸ਼ੀ ਲਈ ਕੁਝ ਨਾ ਕੁਝ ਕਰਦੇ ਰਹਿਣਾ ਉਨ੍ਹਾਂ ਨੂੰ ਪਸੰਦ ਹੁੰਦਾ ਹੈ। ਇਹ ਔਰਤਾਂ ਭੌਤਿਕ ਸੁਖ-ਸਹੂਲਤਾਂ ਨੂੰ ਬਹੁਤ ਪਸੰਦ ਕਰਦੀਆਂ ਹਨ। ਇਸ ਲਈ ਆਪਣੇ ਨਾਲ ਜੁੜੇ ਲੋਕਾਂ ਨੂੰ ਵੀ ਸੁੱਖ-ਸਹੂਲਤ ਦਾ ਅਨੁਭਵ ਕਰਵਾਉਣ ਤੋਂ ਇਹ ਪਿੱਛੇ ਨਹੀਂ ਹਟਦੀਆਂ।
ਮੁਲਾਂਕ 9 ਉਨ੍ਹਾਂ ਔਰਤਾਂ ਦਾ ਹੁੰਦਾ ਹੈ, ਜਿਨ੍ਹਾਂ ਦੀ ਜਨਮ ਤਰੀਕ 9, 18, 27 ਹੁੰਦੀ ਹੈ। ਉਨ੍ਹਾਂ ਦੇ ਅੰਦਰ ਹਿੰਮਤ, ਦਯਾ ਤੇ ਅਗਵਾਈ ਕਰਨ ਦੇ ਗੁਣ ਹੁੰਦੇ ਹਨ। ਸੰਕਟ ਦੇ ਸਮੇਂ ਇਹ ਔਰਤਾਂ ਪਰਿਵਾਰ ਲਈ ਢਾਲ ਬਣ ਜਾਂਦੀਆਂ ਹਨ। ਇਹ ਸੁਭਾਅ ਤੋਂ ਨਿਆਇਪ੍ਰਿਯ ਹੁੰਦੀਆਂ ਹਨ ਅਤੇ ਆਪਣੇ ਹੱਕ ਲਈ ਉਨ੍ਹਾਂ ਨੂੰ ਬਾਖ਼ੂਬੀ ਲੜਨਾ ਆਉਂਦਾ ਹੈ।
ਇਸ ਲਈ ਉੱਪਰ ਦੱਸੇ ਗਏ ਤਿੰਨੋਂ ਮੁਲਾਂਕਾਂ ਵਾਲੀਆਂ ਔਰਤਾਂ ਨੂੰ ਸੁਭਾਅ ਤੇ ਉਨ੍ਹਾਂ ਦੇ ਸਾਹਸ ਦੀ ਵਜ੍ਹਾ ਕਰਕੇ ਸਰਵਗੁਣ ਸੰਪੰਨ ਕਿਹਾ ਜਾ ਸਕਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।