- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology 'ਚ ਮੁਲਾਂਕ 7 ਵਾਲੇ ਜਾਤਕ ਆਪਣੀਆਂ ਭਾਵਨਾਵਾਂ ’ਤੇ ਸਭ ਤੋਂ ਮਜ਼ਬੂਤ ਕੰਟਰੋਲ ਰੱਖਦੇ ਹਨ। ਇਹ ਲੋਕ ਸੁਭਾਅ ਤੋਂ ਅੰਤਰਮੁਖੀ ਹੁੰਦੇ ਹਨ। ਇਹ ਲੋਕ ਕਿਸੇ ਸਮੇਂ ਕੀ ਸੋਚ ਰਹੇ ਹਨ ਜਾਂ ਅੰਦਰੋਂ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਮੁਲਾਂਕ ਚੈੱਕ ਕਰਨ ਲਈ ਆਪਣੀ ਜਨਮ ਤਾਰੀਖ਼ ਦੇ ਸਾਰੇ ਅੰਕਾਂ ਨੂੰ ਉਦੋਂ ਤਕ ਜੋੜੋ ਜਦੋਂ ਤਕ ਕਿ 1 ਤੋਂ 9 ਦੇ ਵਿਚਕਾਰ ਇਕ ਅੰਕ ਨਾ ਮਿਲ ਜਾਵੇ। ਉਦਾਹਰਨ ਦੇ ਤੌਰ ’ਤੇ ਜੇਕਰ ਕਿਸੇ ਵਿਅਕਤੀ ਦਾ ਜਨਮ 25 ਤਾਰੀਖ਼ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ = 2 + 5 = 7 ਹੋਵੇਗਾ।
ਅੰਕ ਜੋਤਿਸ਼ (Numerology) ਅਨੁਸਾਰ, ਕੁਝ ਲੋਕ ਭਾਵਨਾਵਾਂ 'ਚ ਵਹਿ ਕੇ ਤੁਰੰਤ ਪ੍ਰਤੀਕਿਰਿਆ ਦੇ ਦਿੰਦੇ ਹਨ, ਜਦੋਂਕਿ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੀਆਂ ਭਾਵਨਾਵਾਂ ਦਾ ਰਿਮੋਟ ਕੰਟਰੋਲ ਹਮੇਸ਼ਾ ਆਪਣੇ ਹੱਥ ਵਿੱਚ ਰੱਖਦੇ ਹਨ। ਚਾਹੇ ਕਿੱਡੀ ਵੀ ਵੱਡੀ ਮੁਸੀਬਤ ਕਿਉਂ ਨਾ ਆ ਜਾਵੇ, ਇਹ ਲੋਕ ਬਾਹਰੋਂ ਬਿਲਕੁਲ ਸ਼ਾਂਤ ਨਜ਼ਰ ਆਉਂਦੇ ਹਨ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੁਲਾਂਕ 7 ਮੰਨਿਆ ਜਾਵੇਗਾ। ਇਹ ਮੁਲਾਂਕ ਕੇਤੂ ਗ੍ਰਹਿ ਵੱਲੋਂ ਸ਼ਾਸਿਤ ਹੁੰਦਾ ਹੈ, ਜੋ ਇਨ੍ਹਾਂ ਨੂੰ ਅਧਿਆਤਮਿਕਤਾ ਅਤੇ ਡੂੰਘਾਈ ਦਿੰਦਾ ਹੈ। ਅੰਕ ਜੋਤਿਸ਼ 'ਚ ਮੁਲਾਂਕ 7 ਵਾਲੇ ਜਾਤਕ ਆਪਣੀਆਂ ਭਾਵਨਾਵਾਂ ’ਤੇ ਸਭ ਤੋਂ ਮਜ਼ਬੂਤ ਕੰਟਰੋਲ ਰੱਖਦੇ ਹਨ। ਇਹ ਲੋਕ ਸੁਭਾਅ ਤੋਂ ਅੰਤਰਮੁਖੀ ਹੁੰਦੇ ਹਨ।
ਇਹ ਲੋਕ ਕਿਸੇ ਸਮੇਂ ਕੀ ਸੋਚ ਰਹੇ ਹਨ ਜਾਂ ਅੰਦਰੋਂ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ, ਇਸ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ। ਇਹ ਆਪਣੇ ਸੁੱਖ-ਦੁੱਖ ਦੋਵਾਂ ਨੂੰ ਲੁਕਾਉਣ 'ਚ ਮਾਹਰ ਹੁੰਦੇ ਹਨ। ਇਹ ਬਹੁਤ ਜਲਦੀ ਉਤੇਜਿਤ ਜਾਂ ਪਰੇਸ਼ਾਨ ਨਹੀਂ ਹੁੰਦੇ, ਇਹੀ ਕਾਰਨ ਹੈ ਕਿ ਸਭ ਤੋਂ ਮੁਸ਼ਕਲ ਤੇ ਤਣਾਅਪੂਰਨ ਹਾਲਾਤ 'ਚ ਵੀ ਇਹ ਖੁਦ ਨੂੰ ਸ਼ਾਂਤ ਬਣਾਈ ਰੱਖਦੇ ਹਨ ਅਤੇ ਸਹੀ ਰਸਤਾ ਲੱਭ ਲੈਂਦੇ ਹਨ।
ਮੁਲਾਂਕ 7 ਤੋਂ ਇਲਾਵਾ, ਮੂਲਾਂਕ 8 ਵਾਲੇ ਲੋਕ ਵੀ ਆਪਣੀਆਂ ਭਾਵਨਾਵਾਂ ਨੂੰ ਜਨਤਕ ਤੌਰ ’ਤੇ ਜ਼ਾਹਰ ਕਰਨ ਤੋਂ ਬਚਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੋਵੇ, ਉਨ੍ਹਾਂ ਦਾ ਮੁਲਾਂਕ 8 ਮੰਨਿਆ ਜਾਂਦਾ ਹੈ। ਇਸ ਮੁਲਾਂਕ ਦੇ ਸੁਆਮੀ ਸ਼ਨੀ ਦੇਵ ਹਨ। ਸ਼ਨੀ ਦੇ ਪ੍ਰਭਾਵ ਕਾਰਨ ਇਹ ਲੋਕ ਭਾਵਨਾਵਾਂ 'ਚ ਵਹਿਣ ਦੀ ਬਜਾਏ ਵਿਹਾਰਕ ਫੈਸਲਿਆਂ ਨੂੰ ਸਭ ਤੋਂ ਵੱਧ ਮਹੱਤਵ ਦਿੰਦੇ ਹਨ। ਇਨ੍ਹਾਂ ਦੀ ਇੱਛਾ ਸ਼ਕਤੀ ਬਹੁਤ ਮਜ਼ਬੂਤ ਹੁੰਦੀ ਹੈ। ਚਾਹੇ ਅੰਦਰ ਜਿੰਨੀ ਮਰਜ਼ੀ ਉਥਲ-ਪੁਥਲ ਕਿਉਂ ਨਾ ਹੋਵੇ, ਦੁਨੀਆ ਸਾਹਮਣੇ ਇਹ ਹਮੇਸ਼ਾ ਮਜ਼ਬੂਤ ਇਨਸਾਨ ਦੇ ਰੂਪ 'ਚ ਖੜ੍ਹੇ ਰਹਿੰਦੇ ਹਨ।