Numerology Tips : ਸੱਚੇ ਪਿਆਰ ਦੀ ਮਿਸਾਲ ਹੁੰਦੇ ਹਨ ਇਨ੍ਹਾਂ 2 ਮੁਲਾਂਕਾਂ ਵਾਲੇ ਜਾਤਕ, ਪਾਰਟਨਰ ਦਾ ਹਰ ਕਦਮ ’ਤੇ ਦਿੰਦੇ ਹਨ ਸਾਥ
Ank Jyotish ਅਨੁਸਾਰ, 2 ਮੁਲਾਂਕ ਅਜਿਹੇ ਹਨ ਜੋ ਪਾਰਟਨਰ ’ਤੇ ਪਿਆਰ ਜਤਾਉਣ 'ਚ ਮਾਹਿਰ ਹੁੰਦੇ ਹਨ। ਇਹ ਲੋਕ ਬਿਨਾਂ ਕਿਸੇ ਸਵਾਰਥ ਦੇ ਪੂਰੀ ਇਮਾਨਦਾਰੀ ਨਾਲ ਰਿਸ਼ਤਾ ਨਿਭਾਉਂਦੇ ਹਨ ਤੇ ਪਾਰਟਨਰ ਨੂੰ ਜੀਵਨ ਵਿਚ ਹਮੇਸ਼ਾ ਖੁਸ਼ ਰੱਖਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਖ਼ਾਸ ਮੁਲਾਂਕਾਂ ਬਾਰੇ।
Publish Date: Tue, 15 Sep 2026 01:35 PM (IST)
Updated Date: Tue, 15 Sep 2026 01:40 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਅੰਕ ਜੋਤਿਸ਼ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਵਿਅਕਤੀ ਦੀ ਜਨਮ ਤਰੀਕ ਦੇ ਆਧਾਰ ’ਤੇ ਮੁਲਾਂਕ ਤੈਅ ਹੁੰਦਾ ਹੈ। ਮੁਲਾਂਕ ਦੀ ਮਦਦ ਨਾਲ ਵਿਅਕਤੀ ਦੇ ਸੁਭਾਅ, ਭਵਿੱਖ ਤੇ ਜੀਵਨ ਦੇ ਕਈ ਖ਼ਾਸ ਰਾਜਾਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ। ਅੰਕ ਜੋਤਿਸ਼ ਅਨੁਸਾਰ, 2 ਮੁਲਾਂਕ ਅਜਿਹੇ ਹਨ ਜੋ ਪਾਰਟਨਰ ’ਤੇ ਪਿਆਰ ਜਤਾਉਣ 'ਚ ਮਾਹਿਰ ਹੁੰਦੇ ਹਨ। ਇਹ ਲੋਕ ਬਿਨਾਂ ਕਿਸੇ ਸਵਾਰਥ ਦੇ ਪੂਰੀ ਇਮਾਨਦਾਰੀ ਨਾਲ ਰਿਸ਼ਤਾ ਨਿਭਾਉਂਦੇ ਹਨ ਤੇ ਪਾਰਟਨਰ ਨੂੰ ਜੀਵਨ ਵਿਚ ਹਮੇਸ਼ਾ ਖੁਸ਼ ਰੱਖਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਖ਼ਾਸ ਮੁਲਾਂਕਾਂ ਬਾਰੇ।
ਮੁਲਾਂਕ 2
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ ਤਾਂ ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਚੰਦਰ ਦੇਵ ਹਨ। ਇਸ ਲਈ ਮੁਲਾਂਕ 2 ਵਾਲਿਆਂ ’ਤੇ ਚੰਦਰ ਦੇਵ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ। ਚੰਦਰਮਾ ਦੇ ਪ੍ਰਭਾਵ ਕਾਰਨ ਇਨ੍ਹਾਂ ਲੋਕਾਂ ਦਾ ਸੁਭਾਅ ਬਹੁਤ ਸ਼ਾਂਤ, ਕੋਮਲ ਅਤੇ ਸੰਵੇਦਨਸ਼ੀਲ ਹੁੰਦਾ ਹੈ। ਇਹ ਲੋਕ ਆਪਣੇ ਪਾਰਟਨਰ ਦੀ ਗੱਲ ਬਿਨਾਂ ਕਹੇ ਸਮਝ ਲੈਂਦੇ ਹਨ ਤੇ ਜੀਵਨ ਵਿਚ ਹਮੇਸ਼ਾ ਸੱਚਾ ਪਿਆਰ ਨਿਭਾਉਂਦੇ ਹਨ। ਇਹ ਹਰ ਮੁਸ਼ਕਲ ਸਮੇਂ 'ਚ ਪਾਰਟਨਰ ਦਾ ਸਾਥ ਦਿੰਦੇ ਹਨ ਅਤੇ ਉਨ੍ਹਾਂ ਨੂੰ ਕਦੇ ਵੀ ਇਕੱਲਾਪਣ ਮਹਿਸੂਸ ਨਹੀਂ ਹੋਣ ਦਿੰਦੇ।
ਮੁਲਾਂਕ 6
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ ਤਾਂ ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਸ਼ੁੱਕਰ ਦੇਵ ਹਨ। ਜੋਤਿਸ਼ ਸ਼ਾਸਤਰ 'ਚ ਸ਼ੁੱਕਰ ਗ੍ਰਹਿ ਨੂੰ ਪਿਆਰ, ਸੁੰਦਰਤਾ, ਭੌਤਿਕ ਸੁੱਖਾਂ ਤੇ ਆਕਰਸ਼ਣ ਦਾ ਕਾਰਕ ਮੰਨਿਆ ਜਾਂਦਾ ਹੈ। ਸ਼ੁੱਕਰ ਦੇਵ ਦੇ ਪ੍ਰਭਾਵ ਕਾਰਨ ਮੂਲਾਂਕ 6 ਵਾਲੇ ਲੋਕ ਰੋਮਾਂਟਿਕ ਤੇ ਰਿਸ਼ਤਿਆਂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹਨ। ਇਹ ਲੋਕ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ। ਨਾਲ ਹੀ, ਇਹ ਆਪਣੇ ਵਿਆਹੁਤਾ ਜੀਵਨ ਵਿੱਚ ਕਦੇ ਖਟਾਸ ਨਹੀਂ ਆਉਣ ਦਿੰਦੇ ਅਤੇ ਪਾਰਟਨਰ ਨੂੰ ਹਮੇਸ਼ਾ ਖੁਸ਼ ਰੱਖਦੇ ਹਨ।
ਇਸ ਤਰ੍ਹਾਂ ਕਰੋ ਚੰਦਰ ਦੇਵ ਤੇ ਸ਼ੁੱਕਰ ਦੇਵ ਨੂੰ ਪ੍ਰਸੰਨ
ਮੁਲਾਂਕ 2 ਵਾਲੇ ਲੋਕ ਸੋਮਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਭਗਵਾਨ ਸ਼ਿਵ ਜੀ ਦਾ ਅਭਿਸ਼ੇਕ ਕਰਨ। ਇਸ ਦੌਰਾਨ ਪ੍ਰਭੂ ਅੱਗੇ ਜੀਵਨ 'ਚ ਸੁੱਖ-ਸ਼ਾਂਤੀ ਦੀ ਪ੍ਰਾਪਤੀ ਦੀ ਕਾਮਨਾ ਕਰੋ। ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਦੇਵ ਦੀ ਸਾਧਨਾ ਕਰਨ ਨਾਲ ਮਾਨਸਿਕ ਤਣਾਅ ਦੂਰ ਹੁੰਦਾ ਹੈ। ਉੱਥੇ ਹੀ, ਮੁਲਾਂਕ 6 ਵਾਲੇ ਲੋਕ ਸ਼ੁੱਕਰ ਗ੍ਰਹਿ ਨੂੰ ਮਜ਼ਬੂਤ ਕਰਨ ਲਈ ਸ਼ੁੱਕਰਵਾਰ ਦੇ ਦਿਨ ਫਲ, ਅਨਾਜ ਤੇ ਧਨ ਦਾ ਦਾਨ ਕਰਨ। ਇਸ ਨਾਲ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਅਤੇ ਸੁੱਖ-ਸਮ੍ਰਿੱਧੀ ਵਿੱਚ ਵਾਧਾ ਹੁੰਦਾ ਹੈ।