
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਮੂਲਾਂਕ ਵਾਲੇ ਲੋਕ ਹੁੰਦੇ ਹਨ, ਜੋ 35 ਸਾਲ ਦੀ ਉਮਰ ਤਕ ਆਪਣੇ ਸੁਪਨੇ ਪੂਰੇ ਕਰ ਪਾਉਂਦੇ ਹਨ ਅਤੇ ਉਨ੍ਹਾਂ ਵਿਚ ਕਿਹੜੀਆਂ ਖੂਬੀਆਂ ਹੁੰਦੀਆਂ ਹਨ। ਮੁਲਾਂਕ 4 ਤੇ 8 ਵਾਲਿਆਂ ਵਾਂਗ ਹਮੇਸ਼ਾ ਪਹਿਲਾਂ ਆਪਣੇ ਟੀਚੇ ਤੈਅ ਕਰਨੇ ਚਾਹੀਦੇ ਹਨ ਅਤੇ ਫਿਰ ਉਨ੍ਹਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਬਚਪਨ ਵਿਚ ਕੋਈ ਵੱਡਾ ਆਦਮੀ ਬਣਨ ਦਾ ਸੁਪਨਾ ਦੇਖਦਾ ਹੈ ਤਾਂ ਕੋਈ ਆਪਣਾ ਘਰ ਬਣਾਉਣ ਦਾ। ਪਰ ਇਹ ਸੁਪਨੇ ਕਦੋਂ ਪੂਰੇ ਹੁੰਦੇ ਹਨ, ਇਸ ਦਾ ਅੰਦਾਜ਼ਾ ਤੁਸੀਂ ਆਪਣੀ ਜਨਮ ਤਰੀਕ ਦੇ ਆਧਾਰ ’ਤੇ ਲਗਾ ਸਕਦੇ ਹੋ। ਖ਼ਾਸ ਤੌਰ ’ਤੇ 35 ਸਾਲ ਦੀ ਉਮਰ ਤਕ ਕੁਝ ਹੀ ਮੁਲਾਂਕ ਵਾਲੇ ਲੋਕ ਹੁੰਦੇ ਹਨ, ਜੋ ਆਪਣੇ ਬਚਪਨ ਦੇ ਸੁਪਨੇ ਪੂਰੇ ਕਰਨ 'ਚ ਸਫਲ ਹੋ ਪਾਉਂਦੇ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਮੂਲਾਂਕ ਵਾਲੇ ਲੋਕ ਹੁੰਦੇ ਹਨ, ਜੋ 35 ਸਾਲ ਦੀ ਉਮਰ ਤਕ ਆਪਣੇ ਸੁਪਨੇ ਪੂਰੇ ਕਰ ਪਾਉਂਦੇ ਹਨ ਅਤੇ ਉਨ੍ਹਾਂ ਵਿਚ ਕਿਹੜੀਆਂ ਖੂਬੀਆਂ ਹੁੰਦੀਆਂ ਹਨ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 8 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ 'ਚ ਮੁਲਾਂਕ 8 ਦਾ ਸਬੰਧ ਸ਼ਨੀ ਗ੍ਰਹਿ ਨਾਲ ਦੱਸਿਆ ਗਿਆ ਹੈ। ਸ਼ਨੀ ਨੂੰ ਕਰਮ ਅਤੇ ਨਿਆਂ ਦਾ ਗ੍ਰਹਿ ਮੰਨਿਆ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਮੂਲਾਂਕ 8 ਵਾਲਿਆਂ ਨੂੰ ਜੀਵਨ ਵਿਚ ਕਾਫ਼ੀ ਸੰਘਰਸ਼ ਕਰਨ ਤੋਂ ਬਾਅਦ ਸਫਲਤਾ ਹਾਸਲ ਹੁੰਦੀ ਹੈ। ਇਸ ਲਈ ਮੁਲਾਂਕ 8 ਵਾਲੇ ਲੋਕ ਭਰਪੂਰ ਮਿਹਨਤ ਕਰਦੇ ਹਨ।
ਇਹ ਵੀ ਕਿਹਾ ਜਾਂਦਾ ਹੈ ਕਿ ਮੂਲਾਂਕ 8 ਵਾਲੇ ਲੋਕ ਮਿਹਨਤ ਕਰਨ ਤੋਂ ਨਹੀਂ ਘਬਰਾਉਂਦੇ। ਜਦੋਂ ਉਹ ਆਪਣਾ ਟੀਚਾ ਤੈਅ ਕਰ ਲੈਂਦੇ ਹਨ ਤਾਂ ਫਿਰ ਉਸ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਦੇ ਰਹਿੰਦੇ ਹਨ।
ਇਨ੍ਹਾਂ ਲੋਕਾਂ ਨੂੰ ਘੱਟ ਉਮਰ 'ਚ ਹੀ ਜ਼ਿੰਮੇਵਾਰੀਆਂ, ਰੁਕਾਵਟਾਂ ਅਤੇ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਪੂਰੀ ਮਿਹਨਤ ਕਰਨ ਤੋਂ ਬਾਅਦ ਵੀ ਨਤੀਜਾ ਦੇਰ ਨਾਲ ਮਿਲਦਾ ਹੈ। ਹਾਲਾਂਕਿ, ਇਹ ਲੋਕ ਮੁਸ਼ਕਲ ਹਾਲਾਤ 'ਚ ਵੀ ਹਾਰ ਨਹੀਂ ਮੰਨਦੇ ਤੇ ਹੌਲੀ-ਹੌਲੀ ਆਪਣੇ ਟੀਚੇ ਵੱਲ ਵਧਦੇ ਰਹਿੰਦੇ ਹਨ।
ਅੰਕ ਜੋਤਿਸ਼ ਅਨੁਸਾਰ 35 ਤੋਂ 36 ਸਾਲ ਦੀ ਉਮਰ ਤੋਂ ਬਾਅਦ ਮੁਲਾਂਕ 8 ਵਾਲਿਆਂ ਦੇ ਜੀਵਨ ਵਿਚ ਸਕਾਰਾਤਮਕ ਬਦਲਾਅ ਆਉਣ ਲੱਗਦੇ ਹਨ। ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋਣ ਲੱਗਦੇ ਹਨ, ਕਰੀਅਰ ਜਾਂ ਆਰਥਿਕ ਸਥਿਤੀ 'ਚ ਵੀ ਸੁਧਾਰ ਦੇਖਣ ਨੂੰ ਮਿਲਦਾ ਹੈ। ਉੱਥੇ ਹੀ ਬਚਪਨ ਵਿੱਚ ਦੇਖਿਆ ਗਿਆ ਸੁਪਨਾ ਵੀ ਇਹ ਲਗਭਗ ਇਸੇ ਉਮਰ ਦੇ ਆਸ-ਪਾਸ ਪੂਰਾ ਕਰ ਪਾਉਂਦੇ ਹਨ।
4, 13, 22 ਜਾਂ 31 ਤਰੀਕ ਨੂੰ ਜਨਮ ਲੈਣ ਵਾਲੇ ਲੋਕਾਂ ਦਾ ਮੁਲਾਂਕ 4 ਹੁੰਦਾ ਹੈ। ਅੰਕ ਜੋਤਿਸ਼ 'ਚ ਇਸ ਮੁਲਾਂਕ ਦਾ ਸਬੰਧ ਰਾਹੂ ਨਾਲ ਮੰਨਿਆ ਜਾਂਦਾ ਹੈ। ਇਨ੍ਹਾਂ ਦੀ ਸੋਚ ਆਮ ਲੋਕਾਂ ਨਾਲੋਂ ਕੁਝ ਵੱਖਰੀ ਹੁੰਦੀ ਹੈ। ਉੱਥੇ ਹੀ ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਵੀ ਸਭ ਤੋਂ ਜੁਦਾ ਹੁੰਦਾ ਹੈ।
ਇਨ੍ਹਾਂ ਦੀ ਸੋਚ ਰਚਨਾਤਮਕ ਅਤੇ ਨਵੀਆਂ ਚੀਜ਼ਾਂ ਨੂੰ ਅਜ਼ਮਾਉਣ ਵਾਲੀ ਹੋ ਸਕਦੀ ਹੈ। ਪੁਰਾਣੇ ਢਰ੍ਹੇ ’ਤੇ ਕੰਮ ਕਰਨਾ ਇਨ੍ਹਾਂ ਨੂੰ ਪਸੰਦ ਨਹੀਂ ਹੁੰਦਾ। ਆਪਣੇ ਕੰਮ ਕਰਨ ਦੀ ਸ਼ੈਲੀ ਵਿੱਚ ਇਹ ਲੋਕ ਲਗਾਤਾਰ ਬਦਲਾਅ ਕਰਦੇ ਰਹਿੰਦੇ ਹਨ।
ਜੀਵਨ ਦੇ ਸ਼ੁਰੂਆਤੀ ਸਾਲਾਂ 'ਚ ਇਨ੍ਹਾਂ ਨੂੰ ਕਈ ਵਾਰ ਸਹੀ ਦਿਸ਼ਾ ਚੁਣਨ ਵਿੱਚ ਮੁਸ਼ਕਲ ਹੋ ਸਕਦੀ ਹੈ। ਦਰਅਸਲ, ਰਾਹੂ ਦੇ ਪ੍ਰਭਾਵ ਕਾਰਨ ਇਹ ਲੋਕ ਕਈ ਵਾਰ ਭੰਬਲਭੂਸੇ ਵਿੱਚ ਰਹਿੰਦੇ ਹਨ। ਅਚਾਨਕ ਆਉਣ ਵਾਲੇ ਬਦਲਾਅ ਅਤੇ ਹਾਲਾਤ ਇਨ੍ਹਾਂ ਦੇ ਰਸਤੇ 'ਚ ਰੁਕਾਵਟ ਬਣ ਜਾਂਦੇ ਹਨ। ਪਰ ਤਜਰਬਾ ਵਧਣ ਦੇ ਨਾਲ ਇਹ ਲੋਕ ਆਪਣੀਆਂ ਗਲਤੀਆਂ ਤੋਂ ਸਿੱਖਦੇ ਹਨ ਅਤੇ ਬਿਹਤਰ ਫ਼ੈਸਲੇ ਲੈਣ ਲੱਗਦੇ ਹਨ।
ਅੰਕ ਜੋਤਿਸ਼ ਅਨੁਸਾਰ 35 ਸਾਲ ਦੀ ਉਮਰ ਤੋਂ ਬਾਅਦ ਮੁਲਾਂਕ 4 ਵਾਲਿਆਂ ਨੂੰ ਕਰੀਅਰ ਅਤੇ ਆਰਥਿਕ ਜੀਵਨ 'ਚ ਸਥਿਰਤਾ ਮਿਲਣ ਲੱਗਦੀ ਹੈ।
ਇਸ ਲਈ ਸੁਪਨਿਆਂ ਨੂੰ ਪੂਰਾ ਕਰਨ ਲਈ ਮੁਲਾਂਕ 4 ਤੇ 8 ਵਾਲਿਆਂ ਵਾਂਗ ਹਮੇਸ਼ਾ ਪਹਿਲਾਂ ਆਪਣੇ ਟੀਚੇ ਤੈਅ ਕਰਨੇ ਚਾਹੀਦੇ ਹਨ ਅਤੇ ਫਿਰ ਉਨ੍ਹਾਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧਦੇ ਰਹਿਣਾ ਚਾਹੀਦਾ ਹੈ।