29 ਨਵੰਬਰ ਦਾ ਅੰਕ ਰਾਸ਼ੀਫਲ : ਸੰਵਾਦ ਤੇ ਅੰਤਰ-ਆਤਮਾ ਦੀ ਆਵਾਜ਼ ਬਦਲ ਸਕਦੀ ਹੈ ਕਿਸਮਤ, ਜਾਣੋ ਕਿਹੜੇ ਮੁਲਾਂਕ ਵਾਲਿਆਂ ਨੂੰ ਮਿਲੇਗੀ ਵੱਡੀ ਖੁਸ਼ਖਬਰੀ
Ank Rashifal : ਅੱਜ ਦੀ ਤਰੀਕ ਦਾ ਅੰਕ 11/2 ਹੈ ਅਤੇ ਇਸ ਦਿਨ ਦਾ ਭਾਗਯਾਂਕ 5 ਬਣ ਰਿਹਾ ਹੈ। ਅੰਕ 11/2 ਤੁਹਾਡੇ ਅੰਦਰ ਡੂੰਘੀ ਸੂਝ-ਬੂਝ, ਸੰਵੇਦਨਸ਼ੀਲਤਾ, ਸਹਿਯੋਗ ਅਤੇ ਭਾਵਨਾਤਮਕ ਸੰਤੁਲਨ ਜਗਾਉਂਦਾ ਹੈ, ਜਦਕਿ ਅੰਕ 5 ਤੁਹਾਨੂੰ ਤੇਜ਼ੀ, ਜਿਗਿਆਸਾ, ਸੰਵਾਦ ਅਤੇ ਨਵੇਂ ਹਾਲਾਤ ਮੁਤਾਬਕ ਢਲਣ ਦੀ ਪ੍ਰੇਰਣਾ ਦਿੰਦਾ ਹੈ।
Publish Date: Sun, 29 Nov 2026 08:26 AM (IST)
Updated Date: Sun, 29 Nov 2026 08:33 AM (IST)
ਭਾਨੂਪ੍ਰਿਆ ਮਿਸ਼ਰਾ, ਐਸਟ੍ਰੋਪਤਰੀ : 29 November Numerology Horoscopse : 29 ਨਵੰਬਰ 2026 ਦਾ ਦਿਨ ਤੁਹਾਡੇ ਜੀਵਨ 'ਚ ਅੰਤਰ-ਆਤਮਾ ਦੀ ਆਵਾਜ਼, ਸੰਵਾਦ, ਬਦਲਾਅ ਅਤੇ ਨਵੇਂ ਤਜਰਬਿਆਂ ਦੇ ਖ਼ਾਸ ਮੌਕੇ ਲੈ ਕੇ ਆਇਆ ਹੈ। ਅੱਜ ਦੀ ਤਰੀਕ ਦਾ ਅੰਕ 11/2 ਹੈ ਅਤੇ ਇਸ ਦਿਨ ਦਾ ਭਾਗਯਾਂਕ 5 ਬਣ ਰਿਹਾ ਹੈ। ਅੰਕ 11/2 ਤੁਹਾਡੇ ਅੰਦਰ ਡੂੰਘੀ ਸੂਝ-ਬੂਝ, ਸੰਵੇਦਨਸ਼ੀਲਤਾ, ਸਹਿਯੋਗ ਅਤੇ ਭਾਵਨਾਤਮਕ ਸੰਤੁਲਨ ਜਗਾਉਂਦਾ ਹੈ, ਜਦਕਿ ਅੰਕ 5 ਤੁਹਾਨੂੰ ਤੇਜ਼ੀ, ਜਿਗਿਆਸਾ, ਸੰਵਾਦ ਅਤੇ ਨਵੇਂ ਹਾਲਾਤ ਮੁਤਾਬਕ ਢਲਣ ਦੀ ਪ੍ਰੇਰਣਾ ਦਿੰਦਾ ਹੈ।
ਇਨ੍ਹਾਂ ਦੋਵਾਂ ਦਾ ਮੇਲ ਤੁਹਾਨੂੰ ਆਪਣੀ ਸਮਝ ਨਾਲ ਨਵੇਂ ਮੌਕਿਆਂ ਨੂੰ ਪਰਖਣ ਅਤੇ ਕੰਮਕਾਜ ਨਾਲ ਜੁੜੀਆਂ ਚਰਚਾਵਾਂ ਤੇ ਸੰਪਰਕਾਂ ਨੂੰ ਅੱਗੇ ਵਧਾਉਣ ਦਾ ਮੌਕਾ ਦੇਵੇਗਾ। ਜਲਦਬਾਜ਼ੀ 'ਚ ਪ੍ਰਤੀਕਿਰਿਆ ਦੇਣ ਅਤੇ ਬੇਵਜ੍ਹਾ ਵਾਅਦੇ ਕਰਨ ਤੋਂ ਬਚੋ। ਆਓ ਜਾਣਦੇ ਹਾਂ ਕਿ 1 ਤੋਂ 9 ਤੱਕ ਦੇ ਸਾਰੇ ਮੁਲਾਂਕਾਂ ਵਾਲਿਆਂ ਲਈ ਅੱਜ ਦਾ ਦਿਨ ਕੀ ਖ਼ਾਸ ਸੰਦੇਸ਼ ਲੈ ਕੇ ਆਇਆ ਹੈ।
ਮੁਲਾਂਕ 1 (ਜਨਮ ਤਰੀਕ: 1, 10, 19, 28)
ਕਰੀਅਰ: ਤੁਹਾਡਾ ਅੱਜ ਦਾ ਦਿਨ ਜ਼ਰੂਰੀ ਕੰਮਾਂ 'ਚ ਅੱਗੇ ਵਧਣ, ਆਪਣੇ ਵਿਚਾਰ ਰੱਖਣ ਅਤੇ ਮਦਦਗਾਰ ਲੋਕਾਂ ਨਾਲ ਜੁੜਨ ਦਾ ਹੈ। ਜਲਦੀ ਨਤੀਜੇ ਹਾਸਲ ਕਰਨ ਦੀ ਇੱਛਾ 'ਚ ਫ਼ੈਸਲੇ ਨਾ ਲਓ ਅਤੇ ਅੱਗੇ ਵਧਣ ਤੋਂ ਪਹਿਲਾਂ ਦੂਜਿਆਂ ਦੀ ਸਲਾਹ ਜ਼ਰੂਰ ਸੁਣੋ।
ਸਿਹਤ: ਅੱਜ ਦਿਨ ਭਰ ਊਰਜਾ 'ਚ ਉਤਰਾਅ-ਚੜ੍ਹਾਅ ਦੇ ਬਾਵਜੂਦ ਖ਼ੁਦ ਨੂੰ ਸੰਭਾਲ ਕੇ ਰੱਖੋ। ਨਿਯਮਤ ਰੁਟੀਨ ਅਪਣਾਓ, ਲੋੜੀਂਦਾ ਪਾਣੀ ਪੀਓ ਅਤੇ ਬੇਵਜ੍ਹਾ ਮਾਨਸਿਕ ਦਬਾਅ ਨਾ ਲਓ।
ਰਿਸ਼ਤੇ: ਜੀਵਨ ਸਾਥੀ ਅਤੇ ਪਰਿਵਾਰ ਨਾਲ ਸਾਰਥਕ ਗੱਲਬਾਤ ਲਈ ਸਮਾਂ ਕੱਢੋ। ਅੱਜ ਆਤਮਵਿਸ਼ਵਾਸ ਦੇ ਨਾਲ ਆਪਣੇ ਕਰੀਬੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਉਨ੍ਹਾਂ ਨਾਲ ਸੰਵਾਦ ਬਣਾਈ ਰੱਖਣ ਦਾ ਦਿਨ ਹੈ।
ਕੀ ਕਰੀਏ: ਅੱਗੇ ਵਧਣ ਤੋਂ ਪਹਿਲਾਂ ਸਲਾਹ ਸੁਣੋ ਅਤੇ ਆਪਣੇ ਕਰੀਬੀਆਂ ਨਾਲ ਸਾਰਥਕ ਗੱਲਬਾਤ ਕਰੋ।
ਕੀ ਨਾ ਕਰੀਏ:ਚਰਚਾ ਦੌਰਾਨ ਦੂਜਿਆਂ 'ਤੇ ਹਾਵੀ ਹੋਣ, ਜਲਦਬਾਜ਼ੀ ਕਰਨ ਅਤੇ ਬੇਵਜ੍ਹਾ ਕੰਮਕਾਜੀ ਜੋਖ਼ਮ ਲੈਣ ਤੋਂ ਬਚੋ।
ਸ਼ੁਭ ਅੰਕ: 1, 4
ਸ਼ੁਭ ਰੰਗ: ਸਰ੍ਹੋਂ ਵਰਗਾ ਪੀਲਾ
ਮੁਲਾਂਕ 2 (ਜਨਮ ਤਰੀਕ: 2, 11, 20, 29)
ਕਰੀਅਰ: ਅੱਜ ਦਾ ਦਿਨ ਸਿੱਧੇ ਤੌਰ 'ਤੇ ਤੁਹਾਡੇ ਮੂਲ ਅੰਕ ਨਾਲ ਜੁੜਿਆ ਹੋਇਆ ਹੈ। ਲੋਕਾਂ ਨੂੰ ਸਮਝਣ, ਟੀਮ ਵਰਕ ਕਰਨ ਅਤੇ ਯੋਜਨਾਵਾਂ ਬਣਾਉਣ ਲਈ ਦਿਨ ਚੰਗਾ ਹੈ। ਭਰਮ ਜਾਂ ਖ਼ੁਦ 'ਤੇ ਸ਼ੱਕ ਹੋਣ ਕਾਰਨ ਜ਼ਰੂਰੀ ਫ਼ੈਸਲੇ ਟਾਲਣ ਤੋਂ ਬਚੋ।
ਸਿਹਤ: ਭਾਵਨਾਤਮਕ ਸੰਵੇਦਨਸ਼ੀਲਤਾ ਕਾਰਨ ਆਪਣੇ ਮੂਡ ਨੂੰ ਪ੍ਰਭਾਵਿਤ ਹੋਣ ਤੋਂ ਬਚਾਓ। ਸ਼ਾਂਤ ਮਾਹੌਲ 'ਚ ਸਮਾਂ ਬਿਤਾਓ ਅਤੇ ਉਨ੍ਹਾਂ ਗੱਲਾਂ ਬਾਰੇ ਜ਼ਿਆਦਾ ਨਾ ਸੋਚੋ, ਜਿਨ੍ਹਾਂ 'ਤੇ ਤੁਹਾਡਾ ਕੰਟਰੋਲ ਨਹੀਂ ਹੈ।
ਰਿਸ਼ਤੇ: ਕਿਸੇ ਗ਼ਲਤਫ਼ਹਿਮੀ ਨੂੰ ਦੂਰ ਕਰਨ ਲਈ ਇਮਾਨਦਾਰੀ ਨਾਲ ਗੱਲ ਕਰੋ। ਅੱਜ ਨਿੱਜੀ ਰਿਸ਼ਤਿਆਂ 'ਚ ਧੀਰਜ, ਸਮਝਦਾਰੀ ਅਤੇ ਸਪੱਸ਼ਟ ਸੰਵਾਦ ਨਾਲ ਆਪਣਾਪਣ ਵਧਾਉਣ ਦਾ ਦਿਨ ਹੈ।
ਕੀ ਕਰੀਏ: ਟੀਮ ਵਰਕ ਨਾਲ ਕੰਮ ਸਿਰੇ ਚਾੜ੍ਹੋ ਅਤੇ ਗ਼ਲਤਫ਼ਹਿਮੀ ਦੂਰ ਕਰਨ ਲਈ ਇਮਾਨਦਾਰੀ ਨਾਲ ਗੱਲ ਕਰੋ।
ਕੀ ਨਾ ਕਰੀਏ: ਭਾਵਨਾਤਮਕ ਨਿਰਭਰਤਾ, ਬੇਵਜ੍ਹਾ ਚਿੰਤਾ ਅਤੇ ਹਰ ਗੱਲ ਨੂੰ ਦਿਲ 'ਤੇ ਲੈਣ ਤੋਂ ਬਚੋ।
ਸ਼ੁਭ ਅੰਕ: 1, 9
ਮੁਲਾਂਕ 3 (ਜਨਮ ਤਰੀਕ : 3, 12, 21, 30)
ਕਰੀਅਰ: ਅੱਜ ਦਾ ਦਿਨ ਸੰਵਾਦ ਅਤੇ ਰਚਨਾਤਮਕਤਾ ਰਾਹੀਂ ਆਪਣੇ ਵਿਚਾਰ ਸਾਂਝੇ ਕਰਨ ਅਤੇ ਨਵੀਂ ਦਿਸ਼ਾ ਪਰਖਣ ਦਾ ਹੈ। ਸਿੱਖਿਆ, ਲੇਖਣੀ, ਮੀਡੀਆ, ਮਾਰਕੀਟਿੰਗ ਅਤੇ ਸਲਾਹ ਦੇਣ ਨਾਲ ਜੁੜੇ ਲੋਕ ਆਪਣੀ ਗੱਲ ਪ੍ਰਭਾਵਸ਼ਾਲੀ ਢੰਗ ਨਾਲ ਰੱਖਣ।
ਸਿਹਤ: ਅਨਿਯਮਤ ਖਾਣ-ਪੀਣ ਅਤੇ ਜ਼ਿਆਦਾ ਮਾਨਸਿਕ ਭੱਜ-ਦੌੜ ਤੋਂ ਖ਼ੁਦ ਨੂੰ ਬਚਾਓ। ਸੰਤੁਲਿਤ ਰੁਟੀਨ ਅਪਣਾਓ ਅਤੇ ਸਰੀਰ ਦੀ ਊਰਜਾ ਬਣਾਈ ਰੱਖੋ।
ਰਿਸ਼ਤੇ: ਦੋਸਤਾਂ ਜਾਂ ਪਰਿਵਾਰ ਨਾਲ ਸਮਾਂ ਬਿਤਾਓ ਅਤੇ ਬੋਲਣ ਦੇ ਨਾਲ-ਨਾਲ ਦੂਜਿਆਂ ਦੀ ਗੱਲ ਸੁਣਨ ਵੱਲ ਵੀ ਧਿਆਨ ਦਿਓ। ਅੱਜ ਆਪਣੇ ਹੱਸਮੁੱਖ ਸੁਭਾਅ ਨਾਲ ਰਿਸ਼ਤਿਆਂ 'ਚ ਸਕਾਰਾਤਮਕਤਾ ਲਿਆਉਣ ਦਾ ਦਿਨ ਹੈ।
ਕੀ ਕਰੀਏ: ਨਵੀਂ ਦਿਸ਼ਾ ਪਰਖੋ ਅਤੇ ਆਪਣੇ ਕਰੀਬੀਆਂ ਦੀ ਗੱਲ ਧਿਆਨ ਨਾਲ ਸੁਣੋ।
ਕੀ ਨਾ ਕਰੀਏ: ਹੱਦ ਤੋਂ ਵੱਧ ਆਤਮਵਿਸ਼ਵਾਸ, ਬੇਵਜ੍ਹਾ ਬਹਿਸ ਅਤੇ ਬਿਨਾਂ ਯੋਜਨਾ ਦੇ ਵਾਅਦੇ ਕਰਨ ਤੋਂ ਬਚੋ।
ਸ਼ੁਭ ਅੰਕ: 2, 4
ਸ਼ੁਭ ਰੰਗ: ਪੀਚ
ਮੁਲਾਂਕ 4 (ਜਨਮ ਤਰੀਕ: 4, 13, 22, 31)
ਕਰੀਅਰ: ਅੱਜ ਦਾ ਦਿਨ ਕੰਮਕਾਜੀ ਰੁਟੀਨ 'ਚ ਬਦਲਾਅ ਦੇ ਨਾਲ ਠੋਸ ਤਰੀਕੇ ਨਾਲ ਤਾਲਮੇਲ ਬਿਠਾਉਣ ਦਾ ਹੈ। ਨਵਾਂ ਹੁਨਰ ਸਿੱਖਣ, ਯੋਜਨਾਵਾਂ ਪਰਖਣ ਅਤੇ ਹੋਰ ਵਿਕਲਪ ਲੱਭਣ ਲਈ ਦਿਨ ਚੰਗਾ ਹੈ।
ਸਿਹਤ: ਭੱਜ-ਦੌੜ ਭਰੀ ਰੁਟੀਨ ਤੋਂ ਬਚੋ। ਖ਼ੁਦ ਨੂੰ ਆਰਾਮ ਦੇਣ ਲਈ ਸਮਾਂ ਕੱਢੋ ਅਤੇ ਸਰੀਰ ਦੀ ਥਕਾਵਟ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਨਾ ਕਰੋ।
ਰਿਸ਼ਤੇ: ਬਦਲਾਅ ਚਾਹੁਣ ਵਾਲੇ ਲੋਕਾਂ ਵਿਚਕਾਰ ਛੋਟੀਆਂ ਗੱਲਾਂ 'ਤੇ ਮਤਭੇਦ ਕਰਨ ਤੋਂ ਬਚੋ। ਅੱਜ ਸਥਿਰਤਾ ਦੀ ਇੱਛਾ ਦੇ ਨਾਲ ਦੂਜਿਆਂ ਦੇ ਵਿਚਾਰਾਂ ਪ੍ਰਤੀ ਖੁੱਲ੍ਹਾ ਨਜ਼ਰੀਆ ਰੱਖਣ ਦਾ ਦਿਨ ਹੈ।
ਕੀ ਕਰੀਏ: ਨਵਾਂ ਹੁਨਰ ਸਿੱਖੋ ਅਤੇ ਬਦਲਾਅ ਦੌਰਾਨ ਦੂਜਿਆਂ ਦੀ ਗੱਲ ਸਮਝੋ।
ਕੀ ਨਾ ਕਰੀਏ: ਸਖ਼ਤੀ ਵਰਤਣ, ਸਖ਼ਤ ਆਲੋਚਨਾ ਕਰਨ ਅਤੇ ਹਰ ਨਵੇਂ ਸੁਝਾਅ ਦਾ ਵਿਰੋਧ ਕਰਨ ਤੋਂ ਬਚੋ।
ਸ਼ੁਭ ਅੰਕ: 2, 7
ਸ਼ੁਭ ਰੰਗ: ਟੀਲ ਹਰਾ
ਮੁਲਾਂਕ 5 (ਜਨਮ ਤਰੀਕ: 5, 14, 23)
ਕਰੀਅਰ: ਅੱਜ ਦਾ ਦਿਨ ਸਿੱਧੇ ਤੌਰ 'ਤੇ ਤੁਹਾਡੇ ਭਾਗਯਾਂਕ ਨਾਲ ਜੁੜਿਆ ਹੋਇਆ ਹੈ। ਸੰਵਾਦ, ਸੰਪਰਕ ਵਧਾਉਣ ਅਤੇ ਨਵੇਂ ਮੌਕਿਆਂ ਨੂੰ ਪਰਖਣ ਲਈ ਇਹ ਚੰਗਾ ਸਮਾਂ ਹੈ। ਨਵਾਂ ਕੰਮ ਸ਼ੁਰੂ ਕਰਨ ਜਾਂ ਤਰੱਕੀ 'ਚ ਮਦਦਗਾਰ ਲੋਕਾਂ ਨਾਲ ਜੁੜਨ ਦਾ ਮੌਕਾ ਮਿਲ ਸਕਦਾ ਹੈ।
ਸਿਹਤ: ਆਪਣੇ ਸਰਗਰਮ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਰੁਟੀਨ 'ਚ ਆਰਾਮ ਅਤੇ ਪੂਰੀ ਨੀਂਦ ਨੂੰ ਥਾਂ ਦਿਓ, ਤਾਂ ਜੋ ਭੱਜ-ਦੌੜ ਵਿਚਕਾਰ ਸਰੀਰ ਦਾ ਸੰਤੁਲਨ ਬਣਿਆ ਰਹੇ।
ਰਿਸ਼ਤੇ: ਕਿਸੇ ਕਰੀਬੀ ਨਾਲ ਘੁੰਮਣ ਜਾਂ ਸਾਰਥਕ ਗੱਲਬਾਤ ਕਰਨ ਦਾ ਆਨੰਦ ਲਓ, ਪਰ ਲਾਪਰਵਾਹੀ ਨਾਲ ਕੋਈ ਟਿੱਪਣੀ ਨਾ ਕਰੋ। ਅੱਜ ਮਿਲਣਸਾਰ ਸੁਭਾਅ ਨਾਲ ਰਿਸ਼ਤਿਆਂ 'ਚ ਖ਼ੁਸ਼ੀ ਲਿਆਉਣ ਦਾ ਦਿਨ ਹੈ।
ਕੀ ਕਰੀਏ: ਨਵੇਂ ਮੌਕਿਆਂ ਨੂੰ ਪਰਖੋ ਅਤੇ ਕਰੀਬੀ ਨਾਲ ਸਾਰਥਕ ਗੱਲਬਾਤ ਕਰੋ।
ਕੀ ਨਾ ਕਰੀਏ: ਜਲਦਬਾਜ਼ੀ 'ਚ ਖ਼ਰੀਦਦਾਰੀ, ਬੇਚੈਨੀ ਵਧਾਉਣ ਅਤੇ ਬਾਰੀਕੀਆਂ ਦੀ ਜਾਂਚ ਕੀਤੇ ਬਿਨਾਂ ਫ਼ੈਸਲੇ ਲੈਣ ਤੋਂ ਬਚੋ।
ਸ਼ੁਭ ਅੰਕ: 3, 2
ਸ਼ੁਭ ਰੰਗ: ਐਕਵਾ ਨੀਲਾ
ਮੁਲਾਂਕ 6 (ਜਨਮ ਤਰੀਕ: 6, 15, 24)
ਕਰੀਅਰ: ਅੱਜ ਦਾ ਦਿਨ ਕੰਮਕਾਜ ਅਤੇ ਨਿੱਜੀ ਵਾਅਦਿਆਂ ਵਿਚਕਾਰ ਸੰਤੁਲਨ ਬਣਾਉਣ ਦਾ ਹੈ। ਨਵਾਂ ਕੰਮ ਜਾਂ ਆਰਥਿਕ ਮੌਕਾ ਮਿਲਣ 'ਤੇ ਅੱਗੇ ਵਧਣ ਤੋਂ ਪਹਿਲਾਂ ਸਾਰੀਆਂ ਬਾਰੀਕੀਆਂ ਸਮਝੋ ਅਤੇ ਸਹਿਯੋਗ ਨਾਲ ਹਾਲਾਤ ਸੰਭਾਲੋ।
ਸਿਹਤ: ਭਾਵਨਾਤਮਕ ਤਣਾਅ ਕਾਰਨ ਆਪਣੀ ਊਰਜਾ ਪ੍ਰਭਾਵਿਤ ਹੋਣ ਤੋਂ ਬਚਾਓ। ਵਿਚਕਾਰ ਆਰਾਮ ਕਰੋ, ਸਿਹਤਮੰਦ ਰੁਟੀਨ ਅਪਣਾਓ ਅਤੇ ਆਪਣੀਆਂ ਲੋੜਾਂ ਨੂੰ ਨਜ਼ਰਅੰਦਾਜ਼ ਨਾ ਕਰੋ।
ਰਿਸ਼ਤੇ: ਜੀਵਨ ਸਾਥੀ ਜਾਂ ਪਰਿਵਾਰ ਨਾਲ ਚੰਗਾ ਸਮਾਂ ਬਿਤਾਓ ਅਤੇ ਉਨ੍ਹਾਂ ਦੀ ਸ਼ਲਾਘਾ ਕਰ ਕੇ ਆਪਣਾਪਣ ਵਧਾਓ। ਅੱਜ ਇਮਾਨਦਾਰ ਗੱਲਬਾਤ ਨਾਲ ਭਾਵਨਾਤਮਕ ਸਾਂਝ ਮਜ਼ਬੂਤ ਕਰਨ ਦਾ ਦਿਨ ਹੈ।
ਕੀ ਕਰੀਏ: ਬਾਰੀਕੀਆਂ ਸਮਝ ਕੇ ਕਦਮ ਵਧਾਓ ਅਤੇ ਜੀਵਨ ਸਾਥੀ ਨਾਲ ਚੰਗਾ ਸਮਾਂ ਬਿਤਾਓ।
ਕੀ ਨਾ ਕਰੀਏ: ਸਾਰਿਆਂ ਨੂੰ ਖ਼ੁਸ਼ ਕਰਨ, ਜ਼ਿਆਦਾ ਖ਼ਰਚ ਕਰਨ ਅਤੇ ਆਪਣੀਆਂ ਤਰਜੀਹਾਂ ਨੂੰ ਟਾਲਣ ਤੋਂ ਬਚੋ।
ਸ਼ੁਭ ਅੰਕ: 3, 6
ਸ਼ੁਭ ਰੰਗ: ਕੋਰਲ ਗੁਲਾਬੀ
ਮੁਲਾਂਕ 7 (ਜਨਮ ਤਰੀਕ: 7, 16, 25)
ਕਰੀਅਰ: ਅੱਜ ਦਾ ਦਿਨ ਅੰਤਰ-ਆਤਮਾ ਦੀ ਆਵਾਜ਼ ਅਤੇ ਡੂੰਘਾਈ ਨਾਲ ਪਰਖਣ ਦੀ ਆਦਤ ਰਾਹੀਂ ਕੰਮਕਾਜੀ ਹਾਲਾਤ ਨੂੰ ਸਮਝਣ ਦਾ ਹੈ। ਸੋਚਣ ਦੇ ਨਾਲ-ਨਾਲ ਠੋਸ ਕਦਮ ਵੀ ਚੁੱਕੋ ਅਤੇ ਭਰੋਸੇਯੋਗ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰੋ।
ਸਿਹਤ: ਅੱਜ ਮਾਨਸਿਕ ਸਕੂਨ ਨੂੰ ਪਹਿਲ ਦਿਓ। ਸਕ੍ਰੀਨ ਅਤੇ ਥਕਾ ਦੇਣ ਵਾਲੇ ਕੰਮਾਂ ਤੋਂ ਕੁਝ ਸਮਾਂ ਦੂਰ ਰਹੋ ਅਤੇ ਸ਼ਾਂਤ ਮਾਹੌਲ 'ਚ ਸਮਾਂ ਬਿਤਾਓ।
ਰਿਸ਼ਤੇ: ਨਿੱਜੀ ਸਮੇਂ ਦੀ ਲੋੜ ਦੇ ਬਾਵਜੂਦ ਭਾਵਨਾਤਮਕ ਤੌਰ 'ਤੇ ਆਪਣੇ ਕਰੀਬੀਆਂ ਨਾਲ ਜੁੜੇ ਰਹੋ ਅਤੇ ਆਪਣੀ ਗੱਲ ਸਪੱਸ਼ਟ ਤੌਰ 'ਤੇ ਕਹੋ। ਅੱਜ ਆਪਣੇ ਪਿਆਰਿਆਂ ਨਾਲ ਸੰਵਾਦ ਬਣਾਈ ਰੱਖਣ ਦਾ ਦਿਨ ਹੈ।
ਕੀ ਕਰੀਏ: ਭਰੋਸੇਯੋਗ ਲੋਕਾਂ ਨਾਲ ਵਿਚਾਰ ਸਾਂਝੇ ਕਰੋ ਅਤੇ ਆਪਣੀ ਗੱਲ ਸਪੱਸ਼ਟ ਤੌਰ 'ਤੇ ਰੱਖੋ।
ਕੀ ਨਾ ਕਰੀਏ: ਜ਼ਿਆਦਾ ਸੋਚਣ, ਜ਼ਰੂਰੀ ਗੱਲਬਾਤ ਤੋਂ ਦੂਰ ਰਹਿਣ ਅਤੇ ਬੇਵਜ੍ਹਾ ਸ਼ੱਕ ਕਰਨ ਤੋਂ ਬਚੋ।
ਸ਼ੁਭ ਅੰਕ: 4, 2
ਸ਼ੁਭ ਰੰਗ: ਇੰਡੀਗੋ
ਮੁਲਾਂਕ 8 (ਜਨਮ ਤਰੀਕ: 8, 17, 26)
ਕਰੀਅਰ: ਅੱਜ ਦਾ ਦਿਨ ਕੰਮਕਾਜ ਜਾਂ ਆਰਥਿਕ ਯੋਜਨਾਵਾਂ 'ਚ ਬਦਲਾਅ ਦੀ ਲੋੜ ਨੂੰ ਪਰਖਣ ਦਾ ਹੈ। ਪੁਰਾਣੇ ਵਾਅਦਿਆਂ ਦੀ ਜਾਂਚ ਕਰੋ, ਨਵੇਂ ਮੌਕੇ ਲੱਭੋ ਅਤੇ ਦਬਾਅ 'ਚ ਆ ਕੇ ਆਰਥਿਕ ਫ਼ੈਸਲੇ ਨਾ ਲਓ।
ਸਿਹਤ: ਕੰਮ ਦੇ ਤਣਾਅ ਕਾਰਨ ਰੁਟੀਨ ਵਿਗੜਨ ਤੋਂ ਬਚਾਓ। ਆਰਾਮ, ਲੋੜੀਂਦਾ ਪਾਣੀ ਅਤੇ ਸਮੇਂ ਸਿਰ ਖਾਣੇ ਵੱਲ ਖ਼ਾਸ ਧਿਆਨ ਦਿਓ।
ਰਿਸ਼ਤੇ: ਜ਼ਿੰਮੇਵਾਰੀਆਂ ਵਿਚਕਾਰ ਆਪਣੇ ਕਰੀਬੀਆਂ ਨਾਲ ਗੱਲ ਕਰੋ ਅਤੇ ਉਨ੍ਹਾਂ ਦੀਆਂ ਉਮੀਦਾਂ ਨੂੰ ਸਮਝੋ। ਅੱਜ ਕੰਮਕਾਜੀ ਰੁਝੇਵਿਆਂ ਦੇ ਨਾਲ ਰਿਸ਼ਤਿਆਂ ਨੂੰ ਸਮਾਂ ਦੇਣ ਦਾ ਦਿਨ ਹੈ।
ਕੀ ਕਰੀਏ: ਪੁਰਾਣੇ ਵਾਅਦਿਆਂ ਦੀ ਜਾਂਚ ਕਰੋ ਅਤੇ ਆਪਣੇ ਕਰੀਬੀਆਂ ਦੀਆਂ ਉਮੀਦਾਂ ਸਮਝਣ ਦੀ ਕੋਸ਼ਿਸ਼ ਕਰੋ।
ਕੀ ਨਾ ਕਰੀਏ: ਜ਼ਿਆਦਾ ਕੰਟਰੋਲ ਰੱਖਣ, ਕੰਮ ਵਾਲੀ ਥਾਂ 'ਤੇ ਵਿਵਾਦ ਕਰਨ ਅਤੇ ਬੇਵਜ੍ਹਾ ਆਰਥਿਕ ਜੋਖ਼ਮ ਲੈਣ ਤੋਂ ਬਚੋ।
ਸ਼ੁਭ ਅੰਕ: 4, 9
ਸ਼ੁਭ ਰੰਗ: ਕਾਪਰ ਬ੍ਰਾਊਨ
ਮੁਲਾਂਕ 9 (ਜਨਮ ਤਰੀਕ: 9, 18, 27)
ਕਰੀਅਰ: ਅੱਜ ਦਾ ਦਿਨ ਜੋਸ਼ ਅਤੇ ਦ੍ਰਿੜ੍ਹ ਇਰਾਦੇ ਨਾਲ ਜ਼ਰੂਰੀ ਕੰਮ ਅੱਗੇ ਵਧਾਉਣ ਦਾ ਹੈ। ਨਵੇਂ ਲੋਕਾਂ ਨੂੰ ਮਿਲਣ ਜਾਂ ਵਿਚਾਰਾਂ ਨੂੰ ਪਰਖਣ ਦਾ ਮੌਕਾ ਮਿਲ ਸਕਦਾ ਹੈ, ਪਰ ਉਮੀਦ ਮੁਤਾਬਕ ਨਤੀਜਾ ਨਾ ਮਿਲਣ 'ਤੇ ਸਖ਼ਤ ਜਵਾਬ ਦੇਣ ਤੋਂ ਬਚੋ।
ਸਿਹਤ: ਆਪਣੀ ਊਰਜਾ ਨੂੰ ਸਾਰਥਕ ਕੰਮਾਂ 'ਚ ਲਗਾਓ। ਖ਼ੁਦ ਨੂੰ ਜ਼ਿਆਦਾ ਥਕਾਉਣ ਤੋਂ ਬਚੋ ਅਤੇ ਸਰੀਰ ਨੂੰ ਆਰਾਮ ਦੇਣ ਲਈ ਸਮਾਂ ਕੱਢੋ।
ਰਿਸ਼ਤੇ: ਸ਼ਾਂਤ ਗੱਲਬਾਤ ਰਾਹੀਂ ਪਰੇਸ਼ਾਨ ਕਰਨ ਵਾਲੀ ਗੱਲ ਨੂੰ ਸੁਲਝਾਓ ਅਤੇ ਸਾਹਮਣੇ ਵਾਲੇ ਦਾ ਨਜ਼ਰੀਆ ਸਮਝੋ। ਅੱਜ ਧੀਰਜ ਨਾਲ ਸੰਵਾਦ ਬਣਾਈ ਰੱਖਣ ਦਾ ਦਿਨ ਹੈ।
ਕੀ ਕਰੀਏ: ਜ਼ਰੂਰੀ ਕੰਮ ਅੱਗੇ ਵਧਾਓ ਅਤੇ ਸ਼ਾਂਤ ਗੱਲਬਾਤ ਨਾਲ ਮਸਲਾ ਸੁਲਝਾਓ।
ਕੀ ਨਾ ਕਰੀਏ: ਗੁੱਸਾ ਕਰਨ, ਜਲਦਬਾਜ਼ੀ 'ਚ ਪ੍ਰਤੀਕਿਰਿਆ ਦੇਣ ਅਤੇ ਬੇਵਜ੍ਹਾ ਟਕਰਾਅ ਕਰਨ ਤੋਂ ਬਚੋ।
ਸ਼ੁਭ ਅੰਕ: 5, 7
ਸ਼ੁਭ ਰੰਗ: ਬਰਗੰਡੀ
ਅੰਕ ਜੋਤਿਸ਼ ਮਾਹਿਰ: ਭਾਨੂਪ੍ਰਿਆ ਮਿਸ਼ਰਾ, Astropatri.com। ਫੀਡਬੈਕ ਲਈ ਲਿਖੋ: hello@astropatri.com