- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁਝ ਕੁੜੀਆਂ ਕਿਸੇ ਵੀ ਗੱਲ 'ਤੇ ਬਹੁਤ ਜਲਦੀ ਰਿਐਕਟ ਕਰ ਦਿੰਦੀਆਂ ਹਨ ਜਾਂ ਉਸ ਗੱਲ ਦਾ ਬਤੰਗੜ ਬਣਾ ਦਿੰਦੀਆਂ ਹਨ। Numerology 'ਚ ਇਸ ਨੂੰ ਉਨ੍ਹਾਂ ਦੇ ਮੁਲਾਂਕ ਤੇ ਸੁਆਮੀ ਗ੍ਰਹਿ ਦਾ ਅਸਰ ਮੰਨਿਆ ਗਿਆ ਹੈ। ਆਓ ਇਸ ਆਰਟੀਕਲ 'ਚ ਜਾਣਾਂਗੇ ਕਿ ਉਹ ਕਿਹੜੇ-ਕਿਹੜੇ ਮੁਲਾਂਕ ਹਨ ਜਿਨ੍ਹਾਂ ਨਾਲ ਜੁੜੀਆਂ ਕੁੜੀਆਂ ਥੋੜ੍ਹੀਆਂ ਡਰਾਮੇਬਾਜ਼ ਤੇ ਅਟੈਂਸ਼ਨ ਸੀਕਰ ਹੁੰਦੀਆਂ ਹਨ।

ਧਰਮ ਡੈਸਕ, ਨਵੀਂ ਦਿੱਲੀ: ਹਰ ਇਨਸਾਨ ਦੀ ਆਪਣੀ ਇਕ ਵੱਖਰੀ ਪਰਸਨੈਲਿਟੀ ਹੁੰਦੀ ਹੈ ਪਰ ਅੰਕ ਜੋਤਿਸ਼ (Numerology) ਦੀ ਮੰਨੀਏ ਤਾਂ ਤੁਹਾਡੀ ਜਨਮ ਤਰੀਕ ਤੁਹਾਡੇ ਸੁਭਾਅ ਦਾ ਸ਼ੀਸ਼ਾ ਹੁੰਦੀ ਹੈ। ਤੁਸੀਂ ਜਿਹੋ ਜਿਹੇ ਵੀ ਹੁੰਦੇ ਹੋ, ਤੁਹਾਡੀ ਡੇਟ ਆਫ਼ ਬਰਥ ਸਭ ਕੁਝ ਰਿਵੀਲ ਕਰ ਸਕਦੀ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁਝ ਕੁੜੀਆਂ ਕਿਸੇ ਵੀ ਗੱਲ 'ਤੇ ਬਹੁਤ ਜਲਦੀ ਰਿਐਕਟ ਕਰ ਦਿੰਦੀਆਂ ਹਨ ਜਾਂ ਉਸ ਗੱਲ ਦਾ ਬਤੰਗੜ ਬਣਾ ਦਿੰਦੀਆਂ ਹਨ।
ਨਿਊਮਰੋਲੋਜੀ 'ਚ ਇਸ ਨੂੰ ਉਨ੍ਹਾਂ ਦੇ ਮੁਲਾਂਕ ਤੇ ਸੁਆਮੀ ਗ੍ਰਹਿ ਦਾ ਅਸਰ ਮੰਨਿਆ ਗਿਆ ਹੈ। ਆਓ ਇਸ ਆਰਟੀਕਲ 'ਚ ਜਾਣਾਂਗੇ ਕਿ ਉਹ ਕਿਹੜੇ-ਕਿਹੜੇ ਮੁਲਾਂਕ ਹਨ ਜਿਨ੍ਹਾਂ ਨਾਲ ਜੁੜੀਆਂ ਕੁੜੀਆਂ ਥੋੜ੍ਹੀਆਂ ਡਰਾਮੇਬਾਜ਼ ਤੇ ਅਟੈਂਸ਼ਨ ਸੀਕਰ ਹੁੰਦੀਆਂ ਹਨ।
ਇਸ ਮੁਲਾਂਕ ਦਾ ਸੁਆਮੀ ਚੰਦਰਮਾ ਹੈ। ਚੰਦਰਮਾ ਦੇ ਘਟਦੇ-ਵਧਦੇ ਰੂਪ ਵਾਂਗ ਹੀ ਇਨ੍ਹਾਂ ਕੁੜੀਆਂ ਦੇ ਮੂਡ ਸਵਿੰਗਜ਼ ਵੀ ਬਹੁਤ ਤੇਜ਼ ਹੁੰਦੇ ਹਨ। ਇਹ ਦਿਲ ਤੋਂ ਬੇਹੱਦ ਸੰਵੇਦਨਸ਼ੀਲ ਅਤੇ ਭਾਵੁਕ ਹੁੰਦੀਆਂ ਹਨ। ਜੇਕਰ ਇਹਨਾਂ ਨੂੰ ਜ਼ਰਾ ਜਿਹਾ ਵੀ ਲੱਗੇ ਕਿ ਪਾਰਟਨਰ ਜਾਂ ਦੋਸਤ ਇਨ੍ਹਾਂ ਨੂੰ ਇਗਨੋਰ ਕਰ ਰਿਹਾ ਹੈ ਤਾਂ ਇਹ ਤੁਰੰਤ ਇਮੋਸ਼ਨਲ ਹੋ ਜਾਂਦੀਆਂ ਹਨ। ਛੋਟੀ-ਜਿਹੀ ਗੱਲ 'ਤੇ ਹੰਝੂ ਵਹਾਉਣਾ ਤੇ ਫਿਰ ਥੋੜ੍ਹੀ ਦੇਰ 'ਚ ਨਾਰਮਲ ਹੋ ਜਾਣਾ ਇਹਨਾਂ ਦੀ ਖ਼ਾਸ ਆਦਤ ਹੁੰਦੀ ਹੈ। ਅਜਿਹੀਆਂ ਕੁੜੀਆਂ ਨਾਲ ਕਦੇ-ਕਦੇ ਐਡਜਸਟ ਕਰਨਾ ਵੀ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ।
ਇਸ ਮੁਲਾਂਕ 'ਤੇ ਗੁਰੂ (ਬ੍ਰਹਿਸਪਤੀ) ਦਾ ਪ੍ਰਭਾਵ ਰਹਿੰਦਾ ਹੈ। ਇਹ ਕੁੜੀਆਂ ਸੁਭਾਅ ਤੋਂ ਕਾਫ਼ੀ ਗਲਾਲੜ, ਕ੍ਰਿਏਟਿਵ ਤੇ ਐਕਸਪ੍ਰੈਸਿਵ ਹੁੰਦੀਆਂ ਹਨ। ਇਨ੍ਹਾਂ ਨੂੰ ਕਿਸੇ ਵੀ ਮਹਿਫ਼ਿਲ ਦਾ ਸੈਂਟਰ ਆਫ਼ ਐਟ੍ਰੈਕਸ਼ਨ ਬਣਨਾ ਪਸੰਦ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਲੱਗੇ ਕਿ ਲੋਕਾਂ ਦਾ ਧਿਆਨ ਇਨ੍ਹਾਂ ਤੋਂ ਇਲਾਵਾ ਕਿਸੇ ਹੋਰ 'ਤੇ ਜਾ ਰਿਹਾ ਹੈ ਤਾਂ ਇਹ ਗੱਲਾਂ 'ਚ ਬਾਲੀਵੁੱਡ ਸਟਾਈਲ ਦਾ ਮਿਰਚ-ਮਸਾਲਾ ਲਗਾ ਕੇ ਸਭ ਦਾ ਧਿਆਨ ਆਪਣੀ ਤਰਫ਼ ਖਿੱਚ ਲੈਂਦੀਆਂ ਹਨ।
ਬੁੱਧ ਗ੍ਰਹਿ ਦੇ ਪ੍ਰਭਾਵ ਵਾਲੇ ਇਸ ਮੁਲਾਂਕ ਦੀਆਂ ਕੁੜੀਆਂ ਕਾਫ਼ੀ ਤੇਜ਼-ਤਰਾਰ ਤੇ ਚੰਚਲ ਸੁਭਾਅ ਦੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਧੀਰਜ ਦੀ ਕੁਝ ਜ਼ਿਆਦਾ ਹੀ ਕਮੀ ਹੁੰਦੀ ਹੈ। ਜੇਕਰ ਕੋਈ ਕੰਮ ਇਹਨਾਂ ਦੀ ਪਲਾਨਿੰਗ ਮੁਤਾਬਕ ਨਾ ਹੋਵੇ, ਤਾਂ ਇਹ ਤੁਰੰਤ ਪੈਨਿਕ ਮੋਡ 'ਚ ਆ ਜਾਂਦੀਆਂ ਹਨ ਤੇ ਗੱਲ ਨੂੰ ਵਧਾ ਦਿੰਦੀਆਂ ਹਨ। ਹਾਲਾਂਕਿ, ਇਨ੍ਹਾਂ ਦਾ ਗੁੱਸਾ ਜਿੰਨੀ ਜਲਦੀ ਆਉਂਦਾ ਹੈ, ਓਨੀਹੀ ਜਲਦੀ ਸ਼ਾਂਤ ਵੀ ਹੋ ਜਾਂਦਾ ਹੈ।
ਮੰਗਲ ਗ੍ਰਹਿ ਦਾ ਅਸਰ ਹੋਣ ਦੀ ਵਜ੍ਹਾ ਕਰਕੇ ਇਨ੍ਹਾਂ ਵਿਚ ਐਨਰਜੀ ਤੇ ਪੈਸ਼ਨ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਇਨ੍ਹਾਂ ਦਾ ਡਰਾਮਾ ਰੋਣ-ਧੋਣ ਵਾਲਾ ਨਹੀਂ, ਬਲਕਿ ਹਾਈ-ਵੋਲਟੇਜ ਐਂਗਰ (ਗੁੱਸੇ) ਵਾਲਾ ਹੁੰਦਾ ਹੈ। ਜ਼ਰਾ ਜਿਹੀ ਗੱਲ ਵਿਗੜਨ 'ਤੇ ਇਹ ਕਿਸੇ ਵੀ ਹੱਦ ਤਕ ਬਹਿਸ ਕਰ ਸਕਦੀਆਂ ਹਨ ਤੇ ਆਪਣੀ ਗੱਲ ਸਾਬਤ ਕਰਨ ਲਈ ਪੂਰਾ ਮਾਹੌਲ ਗਰਮ ਕਰ ਦਿੰਦੀਆਂ ਹਨ।