Numerology: ਇਨ੍ਹਾਂ 4 ਤਰੀਕਾਂ ਨੂੰ ਜਨਮੀਆਂ ਕੁੜੀਆਂ ਪਿਤਾ ਤੇ ਪਤੀ ਲਈ ਮੰਨੀਆਂ ਜਾਂਦੀਆਂ ਹਨ ਕਿਸਮਤ ਵਾਲੀਆਂ
ਅੰਕ ਜੋਤਿਸ਼ ਅਨੁਸਾਰ, 1 ਸੂਰਜ ਤੇ 2 ਚੰਦਰਮਾ ਦੀ ਨੁਮਾਇੰਦਗੀ ਕਰਦਾ ਹੈ, ਜਦਕਿ ਇਨ੍ਹਾਂ ਦੋਵਾਂ ਦਾ ਜੋੜ 3 ਬਣਦਾ ਹੈ, ਜਿਸ ਦਾ ਸਬੰਧ ਬ੍ਰਹਿਸਪਤੀ ਨਾਲ ਮੰਨਿਆ ਜਾਂਦਾ ਹੈ। ਇਸੇ ਕਾਰਨ 12 ਤਰੀਕ ਨੂੰ ਜਨਮ ਲੈਣ ਵਾਲੀਆਂ ਕੁੜੀਆਂ ਨੂੰ ਆਤਮਵਿਸ਼ਵਾਸ, ਚੰਗੀ ਭਾਵਨਾਤਮਕ ਸਮਝ ਅਤੇ ਗਿਆਨ ਦਾ ਭੰਡਾਰ ਮੰਨਿਆ ਜਾਂਦਾ ਹੈ।
Publish Date: Wed, 30 Sep 2026 05:12 PM (IST)
Updated Date: Wed, 30 Sep 2026 05:14 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਜਨਮ ਤਰੀਕ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ। ਜਨਮ ਤਰੀਕ ਤੋਂ ਹੀ ਪਤਾ ਲੱਗਦਾ ਹੈ ਕਿ ਵਿਅਕਤੀ ਦਾ ਮੂਲਾਂਕ ਕੀ ਹੈ ਅਤੇ ਉਸ ਦਾ ਸੁਭਾਅ ਕਿਹੋ ਜਿਹਾ ਰਹੇਗਾ। ਕੁਝ ਮੂਲਾਂਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਪਰਿਵਾਰ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਖ਼ਾਸ ਤੌਰ 'ਤੇ ਕੁਝ ਤਰੀਕਾਂ 'ਤੇ ਜਨਮੀਆਂ ਕੁੜੀਆਂ ਆਪਣੇ ਪਿਤਾ ਅਤੇ ਆਪਣੇ ਪਤੀ ਦੋਵਾਂ ਲਈ ਬਹੁਤ ਭਾਗਸ਼ਾਲੀ ਮੰਨੀਆਂ ਜਾਂਦੀਆਂ ਹਨ। ਅਜਿਹੀਆਂ ਕੁੜੀਆਂ ਜਿੱਥੇ ਵੀ ਰਹਿੰਦੀਆਂ ਹਨ, ਉੱਥੇ ਖੁਸ਼ਹਾਲੀ ਤੇ ਸਕਾਰਾਤਮਕਤਾ ਬਣੀ ਰਹਿੰਦੀ ਹੈ।
ਜਦੋਂ ਤੱਕ ਉਹ ਆਪਣੇ ਪੇਕੇ ਘਰ ਰਹਿੰਦੀਆਂ ਹਨ, ਘਰ 'ਚ ਧਨ-ਦੌਲਤ ਅਤੇ ਅਨਾਜ ਦੀ ਕੋਈ ਕਮੀ ਨਹੀਂ ਰਹਿੰਦੀ। ਵਿਆਹ ਤੋਂ ਬਾਅਦ ਜਦੋਂ ਉਹ ਸਹੁਰੇ ਘਰ ਜਾਂਦੀਆਂ ਹਨ ਤਾਂ ਉੱਥੇ ਵੀ ਸੁਖ-ਸਮ੍ਰਿੱਧੀ ਲੈ ਕੇ ਆਉਂਦੀਆਂ ਹਨ। ਉਨ੍ਹਾਂ ਦੇ ਆਉਣ ਨਾਲ ਘਰ 'ਚ ਬਰਕਤ ਆਉਂਦੀ ਹੈ ਅਤੇ ਹਰ ਕੰਮ 'ਚ ਸਫਲਤਾ ਮਿਲਦੀ ਹੈ। ਆਓ ਜਾਣਦੇ ਹਾਂ ਕਿ ਕਿਹੜੇ ਮੂਲਾਂਕ ਵਾਲੀਆਂ ਕੁੜੀਆਂ ਨੂੰ ਇੰਨਾ ਭਾਗਸ਼ਾਲੀ ਮੰਨਿਆ ਜਾਂਦਾ ਹੈ।
ਮੁਲਾਂਕ 1 ਵਾਲੀਆਂ ਕੁੜੀਆਂ
ਜੇਕਰ ਕਿਸੇ ਕੁੜੀ ਦਾ ਜਨਮ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ ਤਾਂ ਉਸ ਦਾ ਮੁਲਾਂਕ 1 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ 'ਚ ਮੁਲਾਂਕ 1 ਦਾ ਸਬੰਧ ਸੂਰਜ ਨਾਲ ਹੁੰਦਾ ਹੈ। ਅਜਿਹੀਆਂ ਕੁੜੀਆਂ ਨੂੰ ਆਤਮਵਿਸ਼ਵਾਸੀ, ਆਜ਼ਾਦ ਵਿਚਾਰਾਂ ਵਾਲੀਆਂ ਤੇ ਅਗਵਾਈ ਕਰਨ ਦੀ ਸਮਰੱਥਾ ਰੱਖਣ ਵਾਲੀਆਂ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਇਹ ਆਪਣੇ ਪਤੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰ ਸਕਦੀਆਂ ਹਨ। ਇਨ੍ਹਾਂ ਦੇ ਆਤਮਵਿਸ਼ਵਾਸ ਅਤੇ ਮਿਹਨਤ ਦਾ ਸਕਾਰਾਤਮਕ ਪ੍ਰਭਾਵ ਪਰਿਵਾਰ 'ਤੇ ਵੀ ਪੈ ਸਕਦਾ ਹੈ। ਅੰਕ ਜੋਤਿਸ਼ ਦੇ ਅਨੁਸਾਰ, ਇਨ੍ਹਾਂ ਦੇ ਜੀਵਨ 'ਚ ਆਉਣ ਨਾਲ ਪਿਤਾ ਜਾਂ ਪਤੀ ਨੂੰ ਨਵੇਂ ਮੌਕੇ ਮਿਲਣ ਅਤੇ ਆਰਥਿਕ ਸਥਿਤੀ ਬਿਹਤਰ ਹੋਣ ਦੇ ਯੋਗ ਮੰਨੇ ਜਾਂਦੇ ਹਨ।
ਮੁਲਾਂਕ 3 ਵਾਲੀਆਂ ਕੁੜੀਆਂ
3, 12, 21 ਜਾਂ 30 ਤਰੀਕ ਨੂੰ ਜਨਮ ਲੈਣ ਵਾਲੀਆਂ ਕੁੜੀਆਂ ਦਾ ਮੁਲਾਂਕ 3 ਮੰਨਿਆ ਜਾਂਦਾ ਹੈ। ਇਸ ਦਾ ਸਬੰਧ ਬ੍ਰਹਿਸਪਤੀ ਗ੍ਰਹਿ ਨਾਲ ਹੁੰਦਾ ਹੈ। ਮੁਲਾਂਕ 3 ਵਾਲੀਆਂ ਕੁੜੀਆਂ ਨੂੰ ਸਮਝਦਾਰ, ਸਕਾਰਾਤਮਕ ਅਤੇ ਸਿੱਖਣ ਦੀ ਇੱਛਾ ਰੱਖਣ ਵਾਲੀਆਂ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਿਸੇ ਵੀ ਸਥਿਤੀ 'ਚ ਸੋਚ-ਸਮਝ ਕੇ ਫ਼ੈਸਲਾ ਲੈਣ 'ਚ ਪਰਿਵਾਰ ਦੀ ਮਦਦ ਕਰਦੀਆਂ ਹਨ। ਇਨ੍ਹਾਂ ਦੀ ਸਕਾਰਾਤਮਕ ਸੋਚ ਅਤੇ ਸਮਝਦਾਰੀ ਕਾਰਨ ਘਰ 'ਚ ਚੰਗਾ ਮਾਹੌਲ ਬਣਿਆ ਰਹਿੰਦਾ ਹੈ। ਅੰਕ ਜੋਤਿਸ਼ ਮੁਤਾਬਕ ਇਨ੍ਹਾਂ ਕਾਰਨ ਪਿਤਾ ਅਤੇ ਪਤੀ ਦੇ ਕਰੀਅਰ 'ਚ ਤਰੱਕੀ ਅਤੇ ਧਨ ਨਾਲ ਜੁੜੇ ਨਵੇਂ ਮੌਕੇ ਮਿਲਦੇ ਹਨ।
12 ਤਰੀਕ ਨੂੰ ਜਨਮ ਲੈਣ ਵਾਲੀਆਂ ਕੁੜੀਆਂ ਕਿਉਂ ਮੰਨੀਆਂ ਜਾਂਦੀਆਂ ਹਨ ਖ਼ਾਸ?
12 ਤਰੀਕ ਨੂੰ ਜਨਮ ਲੈਣ ਵਾਲੀ ਕੁੜੀ ਦਾ ਮੁਲਾਂਕ 3 ਹੁੰਦਾ ਹੈ, ਕਿਉਂਕਿ 1 ਅਤੇ 2 ਨੂੰ ਜੋੜਨ 'ਤੇ 3 ਪ੍ਰਾਪਤ ਹੁੰਦਾ ਹੈ। ਅੰਕ ਜੋਤਿਸ਼ 'ਚ ਇਸ ਤਰੀਕ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ।
ਅੰਕ ਜੋਤਿਸ਼ ਅਨੁਸਾਰ, 1 ਸੂਰਜ ਤੇ 2 ਚੰਦਰਮਾ ਦੀ ਨੁਮਾਇੰਦਗੀ ਕਰਦਾ ਹੈ, ਜਦਕਿ ਇਨ੍ਹਾਂ ਦੋਵਾਂ ਦਾ ਜੋੜ 3 ਬਣਦਾ ਹੈ, ਜਿਸ ਦਾ ਸਬੰਧ ਬ੍ਰਹਿਸਪਤੀ ਨਾਲ ਮੰਨਿਆ ਜਾਂਦਾ ਹੈ। ਇਸੇ ਕਾਰਨ 12 ਤਰੀਕ ਨੂੰ ਜਨਮ ਲੈਣ ਵਾਲੀਆਂ ਕੁੜੀਆਂ ਨੂੰ ਆਤਮਵਿਸ਼ਵਾਸ, ਚੰਗੀ ਭਾਵਨਾਤਮਕ ਸਮਝ ਅਤੇ ਗਿਆਨ ਦਾ ਭੰਡਾਰ ਮੰਨਿਆ ਜਾਂਦਾ ਹੈ।