ਮੁਲਾਂਕ ਦੀ ਖੇਡ! ਇਨ੍ਹਾਂ 2 ਮੁਲਾਂਕ ਵਾਲਿਆਂ ਦੇ ਵਿਆਹ 'ਚ ਬਣਦੇ ਨੇ ਤਲਾਕ ਦੇ ਸਭ ਤੋਂ ਵੱਧ ਯੋਗ, ਕਿਤੇ ਤੁਸੀਂ ਵੀ ਤਾਂ ਨਹੀਂ ਸ਼ਾਮਲ ?
Numerology Tips : ਵਿਆਹ ਤੋਂ ਪਹਿਲਾਂ ਅਕਸਰ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਜਿਸ ਨਾਲ ਵਿਆਹ ਹੋ ਰਿਹਾ ਹੈ, ਉਹ ਸਾਡੇ ਲਈ ਠੀਕ ਹੈ ਜਾਂ ਨਹੀਂ। ਪਰ ਕਈ ਵਾਰ ਸਭ ਕੁਝ ਠੀਕ ਹੋਣ ਤੋਂ ਬਾਅਦ ਵੀ ਵਿਆਹ ਜ਼ਿਆਦਾ ਸਮੇਂ ਤੱਕ ਟਿਕ ਨਹੀਂ ਪਾਉਂਦਾ। ਆਓ ਤੁਹਾਨੂੰ ਅਜਿਹੇ ਦੋ ਮੁਲਾਂਕਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਲਈ ਸਭ ਤੋਂ ਜ਼ਿਆਦਾ ਤਲਾਕ ਦੇ ਯੋਗ ਬਣਨ ਦੀ ਗੱਲ ਅੰਕਸ਼ਾਸਤਰ 'ਚ ਕਹੀ ਜਾਂਦੀ ਹੈ।
Publish Date: Wed, 23 Sep 2026 10:48 AM (IST)
Updated Date: Wed, 23 Sep 2026 10:53 AM (IST)
ਧਰਮ ਡੈਸਕ, ਨਵੀਂ ਦਿੱਲੀ : ਕਿਹਾ ਜਾਂਦਾ ਹੈ ਕਿ ਵਿਆਹ ਦੋ ਦਿਲਾਂ ਦਾ ਬੰਧਨ ਹੈ ਤੇ ਇਸੇ ਕਾਰਨ ਤਾਲਮੇਲ ਬਣਾਈ ਰੱਖਣਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਇਹ ਰਿਸ਼ਤਾ ਸਿਰਫ਼ ਪਿਆਰ ਹੀ ਨਹੀਂ, ਸਗੋਂ ਭਰੋਸੇ ਤੇ ਇੱਕ-ਦੂਜੇ ਲਈ ਤਿਆਗ ਤੇ ਸਮਰਪਣ ਦੀ ਭਾਵਨਾ 'ਤੇ ਵੀ ਟਿਕਿਆ ਹੁੰਦਾ ਹੈ। ਕਈ ਵਾਰ ਪਤੀ-ਪਤਨੀ ਵਿਚਾਲੇ ਬੇਵਜ੍ਹਾ ਮਨਮੁਟਾਅ ਹੋਣ ਲੱਗਦਾ ਹੈ ਤੇ ਲੜਾਈ ਇਸ ਹੱਦ ਤਕ ਵਧ ਜਾਂਦੀ ਹੈ ਕਿ ਗੱਲ ਤਲਾਕ ਤਕ ਪਹੁੰਚ ਜਾਂਦੀ ਹੈ। ਜਦੋਂ ਰਿਸ਼ਤੇ ਟੁੱਟਣ ਲੱਗਦੇ ਹਨ ਤਾਂ ਲੋਕ ਅਕਸਰ ਇਸ ਅਣਬਣ ਦੀ ਵਜ੍ਹਾ ਸਮਝਣ ਲਈ ਜੋਤਿਸ਼ ਜਾਂ ਅੰਕਸ਼ਾਸਤਰ ਦਾ ਸਹਾਰਾ ਲੈਂਦੇ ਹਨ।
ਜੇਕਰ ਅਸੀਂ ਅੰਕਸ਼ਾਸਤਰ ਦੀ ਗੱਲ ਕਰੀਏ ਤਾਂ ਕੁਝ ਅਜਿਹੇ ਮੁਲਾਂਕ ਹੁੰਦੇ ਹਨ, ਜਿਨ੍ਹਾਂ ਲਈ ਵਿਆਹ ਤੋਂ ਬਾਅਦ ਤਲਾਕ ਦੇ ਜ਼ਿਆਦਾ ਯੋਗ ਬਣ ਸਕਦੇ ਹਨ। ਦਰਅਸਲ, ਇਸ ਲਈ ਇਨ੍ਹਾਂ ਮੁਲਾਂਕਾਂ 'ਤੇ ਸ਼ਾਸਨ ਕਰਨ ਵਾਲੇ ਗ੍ਰਹਿ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਵਿਆਹ ਤੋਂ ਪਹਿਲਾਂ ਅਕਸਰ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਜਿਸ ਨਾਲ ਵਿਆਹ ਹੋ ਰਿਹਾ ਹੈ, ਉਹ ਸਾਡੇ ਲਈ ਠੀਕ ਹੈ ਜਾਂ ਨਹੀਂ। ਪਰ ਕਈ ਵਾਰ ਸਭ ਕੁਝ ਠੀਕ ਹੋਣ ਤੋਂ ਬਾਅਦ ਵੀ ਵਿਆਹ ਜ਼ਿਆਦਾ ਸਮੇਂ ਤੱਕ ਟਿਕ ਨਹੀਂ ਪਾਉਂਦਾ। ਆਓ ਤੁਹਾਨੂੰ ਅਜਿਹੇ ਦੋ ਮੁਲਾਂਕਾਂ ਬਾਰੇ ਦੱਸਦੇ ਹਾਂ, ਜਿਨ੍ਹਾਂ ਲਈ ਸਭ ਤੋਂ ਜ਼ਿਆਦਾ ਤਲਾਕ ਦੇ ਯੋਗ ਬਣਨ ਦੀ ਗੱਲ ਅੰਕਸ਼ਾਸਤਰ 'ਚ ਕਹੀ ਜਾਂਦੀ ਹੈ।
ਮੁਲਾਂਕ-1
ਇਹ ਇਕ ਅਜਿਹਾ ਮੁਲਾਂਕ ਹੈ ਜਿਸ ਦੇ ਲੋਕ ਹਮੇਸ਼ਾ ਦੂਜਿਆਂ 'ਤੇ ਹਾਵੀ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੁਲਾਂਕ ਦਾ ਸੁਆਮੀ ਗ੍ਰਹਿ ਸੂਰਜ ਹੈ ਅਤੇ ਇਸੇ ਕਾਰਨ ਇਹ ਸੂਰਜ ਦੀ ਊਰਜਾ ਤੋਂ ਪ੍ਰਭਾਵਿਤ ਮੰਨਿਆ ਜਾਂਦਾ ਹੈ। ਇਸ ਮੁਲਾਂਕ ਵਾਲੇ ਲੋਕ ਹਮੇਸ਼ਾ ਇਕ ਲੀਡਰ ਦੀ ਤਰ੍ਹਾਂ ਸਾਹਮਣੇ ਆਉਣਾ ਪਸੰਦ ਕਰਦੇ ਹਨ ਅਤੇ ਵਿਆਹ ਦੇ ਰਿਸ਼ਤੇ 'ਚ ਵੀ ਪਾਰਟਨਰ 'ਤੇ ਹਾਵੀ ਰਹਿਣ ਦੀ ਕੋਸ਼ਿਸ਼ ਕਰਦੇ ਹਨ।
ਆਮ ਤੌਰ 'ਤੇ ਇਨ੍ਹਾਂ ਦਾ ਪਾਰਟਨਰ ਇਨ੍ਹਾਂ ਦੀ ਇਸ ਆਦਤ ਨੂੰ ਅਪਣਾ ਲੈਂਦਾ ਹੈ ਅਤੇ ਰਿਸ਼ਤਾ ਚੰਗੀ ਤਰ੍ਹਾਂ ਚੱਲਦਾ ਰਹਿੰਦਾ ਹੈ। ਪਰ ਕਈ ਵਾਰ ਈਗੋ ਕਾਰਨ ਦੋਵਾਂ ਵਿਚਕਾਰ ਆਪਸੀ ਲੜਾਈਆਂ ਹੋਣ ਲੱਗਦੀਆਂ ਹਨ ਅਤੇ ਵਿਆਹ ਟੁੱਟਣ ਜਾਂ ਤਲਾਕ ਦੀ ਨੌਬਤ ਆ ਸਕਦੀ ਹੈ। ਇਨ੍ਹਾਂ ਦੇ ਵਿਆਹ 'ਚ ਸਭ ਤੋਂ ਜ਼ਿਆਦਾ ਸਮੱਸਿਆ ਇਸ ਲਈ ਆਉਂਦੀ ਹੈ ਕਿਉਂਕਿ ਇਹ ਕਿਸੇ ਦੇ ਸਾਹਮਣੇ ਝੁਕਣਾ ਨਹੀਂ ਚਾਹੁੰਦੇ ਅਤੇ ਹਮੇਸ਼ਾ ਆਪਣੀ ਗੱਲ ਨੂੰ ਹੀ ਮਹੱਤਵ ਦਿੰਦੇ ਹਨ।
ਜੇਕਰ ਦੋ ਅਜਿਹੇ ਲੋਕਾਂ ਦਾ ਵਿਆਹ ਆਪਸ 'ਚ ਹੋ ਜਾਂਦਾ ਹੈ, ਜਿਨ੍ਹਾਂ ਦਾ ਮੁਲਾਂਕ 1 ਹੈ ਤਾਂ ਅੰਕਸ਼ਾਸਤਰ ਮੁਤਾਬਕ ਤਲਾਕ ਦੇ ਜ਼ਿਆਦਾ ਯੋਗ ਬਣ ਸਕਦੇ ਹਨ, ਕਿਉਂਕਿ ਦੋਵੇਂ ਹੀ ਇੱਕ-ਦੂਜੇ ਦੇ ਸਾਹਮਣੇ ਝੁਕਣਾ ਪਸੰਦ ਨਹੀਂ ਕਰਦੇ।
ਮੁਲਾਂਕ 3
ਮੁਲਾਂਕ 3 ਵਾਲੇ ਲੋਕਾਂ 'ਤੇ ਬ੍ਰਹਿਸਪਤੀ ਗੁਰੂ ਦਾ ਪ੍ਰਭਾਵ ਮੰਨਿਆ ਜਾਂਦਾ ਹੈ, ਇਸ ਲਈ ਇਹ ਹਰ ਜਗ੍ਹਾ ਸਭ ਤੋਂ ਅੱਗੇ ਰਹਿਣਾ ਪਸੰਦ ਕਰਦੇ ਹਨ। ਇਹ ਲੋਕ ਬਹੁਤ ਬੁੱਧੀਮਾਨ ਮੰਨੇ ਜਾਂਦੇ ਹਨ, ਪਰ ਹਮੇਸ਼ਾ ਆਪਣੀ ਗੱਲ 'ਤੇ ਕਾਇਮ ਰਹਿਣਾ ਹੀ ਪਸੰਦ ਕਰਦੇ ਹਨ। ਇਹ ਲੋਕ ਜਿਸ ਕੰਮ ਨੂੰ ਕਰਨ ਦੀ ਠਾਣ ਲੈਂਦੇ ਹਨ, ਉਸ ਨੂੰ ਪੂਰਾ ਕਰਨਾ ਪਸੰਦ ਕਰਦੇ ਹਨ।
ਇਨ੍ਹਾਂ 'ਚ ਬਹੁਤ ਜ਼ਿਆਦਾ ਲੀਡਰਸ਼ਿਪ ਕੁਆਲਿਟੀ ਹੁੰਦੀ ਹੈ ਅਤੇ ਇਹ ਝੁਕਣਾ ਜਾਂ ਹਾਰ ਮੰਨਣਾ ਪਸੰਦ ਨਹੀਂ ਕਰਦੇ। ਜੇਕਰ ਗੱਲ ਵਿਆਹ ਦੇ ਰਿਸ਼ਤੇ ਦੀ ਹੋਵੇ ਤਾਂ ਇਸ ਰਿਸ਼ਤੇ 'ਚ ਵੀ ਇਹ ਝੁਕਣਾ ਪਸੰਦ ਨਹੀਂ ਕਰਦੇ ਅਤੇ ਇਸੇ ਕਾਰਨ ਕਈ ਵਾਰ ਛੋਟੀ-ਮੋਟੀ ਨੋਕਝੋਕ ਵੀ ਵੱਡੀ ਲੜਾਈ ਦਾ ਰੂਪ ਲੈ ਲੈਂਦੀ ਹੈ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12 ਜਾਂ 21 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਮੰਨਿਆ ਜਾਂਦਾ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਦੇ ਵਿਆਹ 'ਚ ਕਈ ਵਾਰ ਸਮੱਸਿਆਵਾਂ ਆ ਸਕਦੀਆਂ ਹਨ। ਹਾਲਾਂਕਿ, ਜੇਕਰ ਇਨ੍ਹਾਂ ਨੂੰ ਸਮਝਣ ਵਾਲਾ ਪਾਰਟਨਰ ਮਿਲ ਜਾਵੇ ਤਾਂ ਵਿਆਹ ਦਾ ਰਿਸ਼ਤਾ ਲੰਬੇ ਸਮੇਂ ਤਕ ਚੱਲ ਸਕਦਾ ਹੈ।
ਇਹ ਉਹ ਮੁਲਾਂਕ ਹਨ, ਜਿਨ੍ਹਾਂ ਦੇ ਵਿਆਹ 'ਚ ਜ਼ਿਆਦਾ ਸਮੱਸਿਆਵਾਂ ਆਉਣ ਦੀ ਗੱਲ ਅੰਕਸ਼ਾਸਤਰ 'ਚ ਕੀਤੀ ਜਾਂਦੀ ਹੈ, ਪਰ ਇਹ ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਲੋਕਾਂ ਦਾ ਹਮੇਸ਼ਾ ਤਲਾਕ ਹੀ ਹੋਵੇ। ਸਗੋਂ ਆਪਸੀ ਸਮਝ ਅਤੇ ਤਾਲਮੇਲ ਨਾਲ ਇਨ੍ਹਾਂ ਦਾ ਰਿਸ਼ਤਾ ਵੀ ਚੰਗੀ ਤਰ੍ਹਾਂ ਚੱਲ ਸਕਦਾ ਹੈ।