
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Ank Jyotish : ਇਕ ਤੋਂ ਨੌਂ ਅੰਕਾਂ ਤਕ ਜਿੰਨੀਆਂ ਵੀ ਜਨਮ ਤਰੀਕਾਂ ਆਉਂਦੀਆਂ ਹਨ, ਉਨ੍ਹਾਂ ਦੇ ਮੁਲਾਂਕ ਦੇ ਆਧਾਰ ’ਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਮਰ ਦੇ ਕਿਸ ਪੜਾਅ ’ਤੇ ਉਨ੍ਹਾਂ ਨੂੰ ਸਭ ਤੋਂ ਵੱਧ ਖੁਸ਼ੀ ਮਿਲਣ ਵਾਲੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਅਸੀਂ ਸਾਰੇ ਜਾਣਨਾ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ 'ਚ ਕਦੋਂ ਕੋਈ ਵੱਡਾ ਤੇ ਚੰਗਾ ਬਦਲਾਅ ਆਵੇਗਾ, ਜੋ ਸਾਡੇ ਜੀਵਨ ਵਿਚ ਬੇਹਿਸਾਬ ਖੁਸ਼ੀਆਂ ਤੇ ਸੁੱਖ ਲੈ ਕੇ ਆਵੇਗਾ। ਹਾਲਾਂਕਿ, ਇਸ ਦਾ ਅੰਦਾਜ਼ਾ ਅੰਕ ਜੋਤਿਸ਼ ਰਾਹੀਂ ਲਗਾਇਆ ਜਾ ਸਕਦਾ ਹੈ। ਇਕ ਤੋਂ ਨੌਂ ਅੰਕਾਂ ਤਕ ਜਿੰਨੀਆਂ ਵੀ ਜਨਮ ਤਰੀਕਾਂ ਆਉਂਦੀਆਂ ਹਨ, ਉਨ੍ਹਾਂ ਦੇ ਮੁਲਾਂਕ ਦੇ ਆਧਾਰ ’ਤੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਉਮਰ ਦੇ ਕਿਸ ਪੜਾਅ ’ਤੇ ਉਨ੍ਹਾਂ ਨੂੰ ਸਭ ਤੋਂ ਵੱਧ ਖੁਸ਼ੀ ਮਿਲਣ ਵਾਲੀ ਹੈ।
ਇੱਥੋਂ ਤਕ ਕਿ ਤੁਸੀਂ ਇਹ ਵੀ ਜਾਣ ਸਕਦੇ ਹੋ ਕਿ ਜ਼ਿੰਦਗੀ ਵਿਚ ਉਹ ਸਮਾਂ ਕਦੋਂ ਸ਼ੁਰੂ ਹੋਵੇਗਾ, ਜਿਸ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਕਹਿ ਸਕਦੇ ਹੋ। ਆਓ ਤੁਹਾਨੂੰ ਤੁਹਾਡੇ ਮੁਲਾਂਕ ਦੇ ਹਿਸਾਬ ਨਾਲ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
ਜਿਨ੍ਹਾਂ ਲੋਕਾਂ ਦਾ ਜਨਮ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਅੰਕ ਜੋਤਿਸ਼ 'ਚ ਇਸ ਨੂੰ ਸੂਰਜ ਦੇ ਮਲਕੀਅਤ ਵਾਲਾ ਅੰਕ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ 22 ਤੋਂ 28 ਸਾਲ ਦੀ ਉਮਰ ਦੇ ਵਿਚਕਾਰ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੀ ਅਗਵਾਈ ਕਰਨ ਦੀ ਸਮਰੱਥਾ ਵਧਣ ਅਤੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੋ ਸਕਦੀ ਹੈ।
2, 11, 20 ਜਾਂ 29 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 2 ਹੁੰਦਾ ਹੈ। ਇਸ ਮੁਲਾਂਕ ਦਾ ਸਬੰਧ ਚੰਦਰਮਾ ਨਾਲ ਹੁੰਦਾ ਹੈ। ਅੰਕ ਜੋਤਿਸ਼ ਅਨੁਸਾਰ, 24 ਤੋਂ 30 ਸਾਲ ਦੀ ਉਮਰ ਦੇ ਵਿਚਕਾਰ ਇਨ੍ਹਾਂ ਦਾ ਕਿਸਮਤ ਜਾਗ ਸਕਦੀ ਹੈ। ਹੋ ਸਕਦਾ ਹੈ ਕਿ ਇਨ੍ਹਾਂ ਜਾਤਕਾਂ ਦੀ ਵਿਆਹ ਤੋਂ ਬਾਅਦ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਆਉਣ।
3, 12, 21 ਜਾਂ 30 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 3 ਹੁੰਦਾ ਹੈ। ਇਹ ਬ੍ਰਹਿਸਪਤੀ ਦਾ ਅੰਕ ਹੈ। 24 ਤੋਂ 28 ਸਾਲ ਦੀ ਉਮਰ 'ਚ ਮੁਲਾਂਕ 3 ਵਾਲਿਆਂ ਦੀ ਜ਼ਿੰਦਗੀ 'ਚ ਮਹੱਤਵਪੂਰਨ ਬਦਲਾਅ ਆਉਂਦੇ ਹਨ। ਖ਼ਾਸ ਤੌਰ ’ਤੇ ਇਨ੍ਹਾਂ ਦੀ ਲਵ ਲਾਈਫ ਤੇ ਕਰੀਅਰ 'ਚ ਇਨ੍ਹਾਂ ਨੂੰ ਵੱਡੀ ਸਫਲਤਾ ਮਿਲ ਸਕਦੀ ਹੈ।
4, 13, 22 ਜਾਂ 31 ਤਰੀਕ ਨੂੰ ਜਨਮੇ ਲੋਕਾਂ ਦਾ ਮੂਲਾਂਕ 4 ਹੁੰਦਾ ਹੈ। ਇਸ ਨੂੰ ਰਾਹੂ ਦੇ ਪ੍ਰਭਾਵ ਵਾਲਾ ਮੁਲਾਂਕ ਕਿਹਾ ਜਾਂਦਾ ਹੈ। ਇਨ੍ਹਾਂ ਲੋਕਾਂ ਲਈ 30 ਤੋਂ 36 ਸਾਲ ਦੀ ਉਮਰ ਜ਼ਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਪੜਾਅ ਹੁੰਦੀ ਹੈ। ਇਸ ਦੌਰਾਨ ਇਨ੍ਹਾਂ ਦੇ ਕਰੀਅਰ ਜਾਂ ਆਰਥਿਕ ਸਥਿਤੀ ਵਿੱਚ ਵੱਡਾ ਬਦਲਾਅ ਆ ਸਕਦਾ ਹੈ।
5, 14 ਜਾਂ 23 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 5 ਹੁੰਦਾ ਹੈ। ਮੁਲਾਂਕ 5 ਵਾਲਿਆਂ ਦੇ ਸਵਾਮੀ ਬੁੱਧ ਗ੍ਰਹਿ ਹੁੰਦੇ ਹਨ। 32 ਤੋਂ 35 ਸਾਲ ਦੀ ਉਮਰ ਦੇ ਵਿਚਕਾਰ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਵੱਡਾ ਬਦਲਾਅ ਮਹਿਸੂਸ ਹੋ ਸਕਦਾ ਹੈ। ਇਨ੍ਹਾਂ ਨੂੰ ਵਪਾਰ, ਨੌਕਰੀ ਜਾਂ ਆਪਣੀ ਪਸੰਦ ਦੇ ਕਿਸੇ ਹੋਰ ਖੇਤਰ ਵਿੱਚ ਨਾ ਸਿਰਫ਼ ਮਹੱਤਵਪੂਰਨ ਮੌਕੇ ਮਿਲਦੇ ਹਨ, ਸਗੋਂ ਧਨ ਲਾਭ ਵੀ ਹੋ ਸਕਦਾ ਹੈ।
6, 15 ਜਾਂ 24 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਨੂੰ ਸ਼ੁੱਕਰ ਗ੍ਰਹਿ ਦਾ ਅੰਕ ਕਿਹਾ ਜਾਂਦਾ ਹੈ। 25 ਤੋਂ 35 ਸਾਲ ਦੀ ਉਮਰ ਦੌਰਾਨ ਇਨ੍ਹਾਂ ਦੀ ਕਿਸਮਤ ਚਮਕਣ ਦੀ ਪੂਰੀ ਸੰਭਾਵਨਾ ਮੰਨੀ ਜਾਂਦੀ ਹੈ। ਇਸ ਪੜਾਅ ’ਤੇ ਇਨ੍ਹਾਂ ਨੂੰ ਜ਼ਿੰਦਗੀ 'ਚ ਵਧੇਰੇ ਸੁੱਖ-ਸਹੂਲਤਾਂ ਮਿਲ ਸਕਦੀਆਂ ਹਨ ਅਤੇ ਆਰਥਿਕ ਸਥਿਤੀ 'ਚ ਸੁਧਾਰ ਹੋ ਸਕਦਾ ਹੈ।
7, 16 ਜਾਂ 25 ਤਰੀਕ ਨੂੰ ਜਨਮੇ ਲੋਕਾਂ ਦਾ ਮੂਲਾਂਕ 7 ਹੁੰਦਾ ਹੈ। ਇਸ ਨੂੰ ਕੇਤੂ ਗ੍ਰਹਿ ਦਾ ਅੰਕ ਕਿਹਾ ਜਾਂਦਾ ਹੈ। ਇਨ੍ਹਾਂ ਦੀ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਥੋੜ੍ਹਾ ਦੇਰ ਨਾਲ ਆਉਂਦਾ ਹੈ। 30 ਤੋਂ 38 ਸਾਲ ਦੀ ਉਮਰ ਦੇ ਵਿਚਕਾਰ ਇਨ੍ਹਾਂ ਦੀ ਜ਼ਿੰਦਗੀ ਵਿਚ ਵੱਡਾ ਬਦਲਾਅ ਆ ਸਕਦਾ ਹੈ। ਇਹ ਬਦਲਾਅ ਕਰੀਅਰ, ਸੋਚ ਜਾਂ ਜੀਵਨਸ਼ੈਲੀ ਨਾਲ ਸਬੰਧਤ ਹੋ ਸਕਦਾ ਹੈ।
8, 17 ਜਾਂ 26 ਤਰੀਕ ਨੂੰ ਜਨਮੇ ਲੋਕਾਂ ਦਾ ਮੂਲਾਂਕ 8 ਹੁੰਦਾ ਹੈ। ਇਸ ਅੰਕ ਦੇ ਸਵਾਮੀ ਸ਼ਨੀ ਗ੍ਰਹਿ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਨੂੰ ਵੀ ਜ਼ਿੰਦਗੀ ਵਿਚ ਸੁੱਖ ਬਹੁਤ ਮਿਹਨਤ ਨਾਲ ਪ੍ਰਾਪਤ ਹੁੰਦਾ ਹੈ ਅਤੇ 35 ਤੋਂ 36 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਦੀ ਜ਼ਿੰਦਗੀ ਵਿਚ ਅਚਾਨਕ ਵੱਡਾ ਬਦਲਾਅ ਆ ਸਕਦਾ ਹੈ। ਪਰ ਮਿਹਨਤ ਤੋਂ ਬਾਅਦ ਮਿਲਣ ਵਾਲੀ ਸਫਲਤਾ ਸਥਾਈ ਹੁੰਦੀ ਹੈ।
9, 18 ਜਾਂ 27 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 9 ਹੁੰਦਾ ਹੈ। ਇਸ ਅੰਕ ਦਾ ਸਬੰਧ ਮੰਗਲ ਗ੍ਰਹਿ ਨਾਲ ਹੁੰਦਾ ਹੈ। ਇਨ੍ਹਾਂ ਨੂੰ 28 ਤੋਂ 32 ਸਾਲ ਦੀ ਉਮਰ ਦੇ ਵਿਚਕਾਰ ਜ਼ਿੰਦਗੀ 'ਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਇਸ ਦੌਰਾਨ ਇਹ ਲੋਕ ਕਰੀਅਰ ਅਤੇ ਨਿੱਜੀ ਜ਼ਿੰਦਗੀ ਵਿੱਚ ਮਹੱਤਵਪੂਰਨ ਫ਼ੈਸਲੇ ਲੈ ਸਕਦੇ ਹਨ।