Numerology: ਇਨ੍ਹਾਂ 3 ਮੁਲਾਂਕ ਵਾਲਿਆਂ ਨਾਲ ਕਦੇ ਨਾ ਕਰੋ ਧੋਖਾ, ਹੁੰਦੇ ਹਨ ਸਭ ਤੋਂ ਸੱਚੇ ਤੇ ਵਫ਼ਾਦਾਰ ਦੋਸਤ Ank Jyotish 'ਚ ਕੁਝ ਖ਼ਾਸ ਮੁਲਾਂਕ ਵਾਲੇ ਲੋਕਾਂ ਦਾ ਸਾਥ ਹਮੇਸ਼ਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਲੋਕ ਚੰਗੇ ਦੋਸਤ ਹੋਣ ਦੇ ਨਾਲ-ਨਾਲ ਕਾਫ਼ੀ ਭਰੋਸੇਮੰਦ ਵੀ ਮੰਨੇ ਜਾਂਦੇ ਹਨ। ਅਜਿਹੇ 'ਚ ਇਨ੍ਹਾਂ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖੇਬਾਜ਼ੀ ਕਰਨਾ ਸਾਹਮਣੇ ਵਾਲੇ ਨੂੰ ਭਾਰੀ ਪੈ ਸਕਦਾ ਹੈ।
Publish Date: Tue, 15 Sep 2026 03:10 PM (IST)
Updated Date: Tue, 15 Sep 2026 03:12 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਜ਼ਰੀਏ ਅੰਕਾਂ ਦੀ ਮਦਦ ਨਾਲ ਕਿਸੇ ਵੀ ਵਿਅਕਤੀ ਦੇ ਸੁਭਾਅ, ਆਦਤਾਂ ਤੇ ਜੀਵਨ ਨਾਲ ਜੁੜੇ ਕਈ ਪਹਿਲੂਆਂ ਨੂੰ ਸਮਝਿਆ ਜਾ ਸਕਦਾ ਹੈ। ਹਰ ਵਿਅਕਤੀ ਦਾ ਇਕ ਮੁਲਾਂਕ ਹੁੰਦਾ ਹੈ ਤੇ ਇਸ ਦੇ ਆਧਾਰ 'ਤੇ ਉਸ ਦੇ ਸੁਭਾਅ ਤੇ ਸ਼ਖ਼ਸੀਅਤ ਬਾਰੇ ਕਈ ਗੱਲਾਂ ਜਾਣੀਆਂ ਜਾਂਦੀਆਂ ਹਨ। ਅੰਕ ਜੋਤਿਸ਼ 'ਚ ਕੁਝ ਖ਼ਾਸ ਮੁਲਾਂਕ ਵਾਲੇ ਲੋਕਾਂ ਦਾ ਸਾਥ ਹਮੇਸ਼ਾ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਲੋਕ ਚੰਗੇ ਦੋਸਤ ਹੋਣ ਦੇ ਨਾਲ-ਨਾਲ ਕਾਫ਼ੀ ਭਰੋਸੇਮੰਦ ਵੀ ਮੰਨੇ ਜਾਂਦੇ ਹਨ। ਅਜਿਹੇ 'ਚ ਇਨ੍ਹਾਂ ਲੋਕਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੋਖੇਬਾਜ਼ੀ ਕਰਨਾ ਸਾਹਮਣੇ ਵਾਲੇ ਨੂੰ ਭਾਰੀ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿਹੜੇ ਹਨ ਇਹ ਮੁਲਾਂਕ।
ਮੁਲਾਂਕ 1 ਅੰਕ ਜੋਤਿਸ਼ 'ਚ ਮੁਲਾਂਕ 1 ਦਾ ਸਬੰਧ ਸੂਰਜ ਨਾਲ ਮੰਨਿਆ ਜਾਂਦਾ ਹੈ, ਜੋ ਜੀਵਨ, ਊਰਜਾ ਅਤੇ ਸ਼ਕਤੀ ਦਾ ਪ੍ਰਤੀਕ ਹੈ। ਮੁਲਾਂਕ 1 ਦਾ ਸੁਆਮੀ ਹੋਣ ਕਾਰਨ ਵੀ ਸੂਰਜ ਦੀ ਭੂਮਿਕਾ ਕਾਫ਼ੀ ਅਹਿਮ ਮੰਨੀ ਜਾਂਦੀ ਹੈ। ਸੂਰਜ ਦੇ ਪ੍ਰਭਾਵ ਕਾਰਨ ਇਸ ਮੁਲਾਂਕ ਵਾਲੇ ਲੋਕਾਂ 'ਚ ਹੋਰ ਅੰਕਾਂ ਦੇ ਮੁਕਾਬਲੇ ਲੀਡਰਸ਼ਿਪ ਕੁਆਲਿਟੀ ਬਿਹਤਰ ਮੰਨੀ ਜਾਂਦੀ ਹੈ।
ਇਨ੍ਹਾਂ ਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਪਸੰਦ ਹੁੰਦਾ ਹੈ। ਹਾਲਾਂਕਿ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਧੋਖਾ ਬਿਲਕੁਲ ਪਸੰਦ ਨਹੀਂ ਹੁੰਦਾ। ਇਹ ਲੋਕ ਆਪਣੇ ਦਮ 'ਤੇ ਅੱਗੇ ਵਧਣਾ ਪਸੰਦ ਕਰਦੇ ਹਨ। ਕੁੱਲ ਮਿਲਾ ਕੇ ਮੁਲਾਂਕ 1 ਵਾਲਿਆਂ ਨਾਲ ਇਮਾਨਦਾਰੀ ਨਾਲ ਰਹੋ ਤਾਂ ਇਹ ਹਮੇਸ਼ਾ ਤੁਹਾਡੇ ਕੰਮ ਆਉਂਦੇ ਹਨ।
ਮੁਲਾਂਕ 8 ਅੰਕ ਸ਼ਾਸਤਰ 'ਚ ਮੁਲਾਂਕ 8 'ਤੇ ਸ਼ਨੀ ਗ੍ਰਹਿ ਦਾ ਪ੍ਰਭਾਵ ਮੰਨਿਆ ਜਾਂਦਾ ਹੈ, ਜਿਸ ਕਾਰਨ ਇਸ ਮੁਲਾਂਕ ਵਾਲੇ ਲੋਕ ਕਾਫ਼ੀ ਮਿਹਨਤੀ ਤੇ ਧੀਰਜਵਾਨ ਮੰਨੇ ਜਾਂਦੇ ਹਨ। ਇਹ ਲੋਕ ਸੁਭਾਅ ਤੋਂ ਗੰਭੀਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਹਰ ਗੱਲ 'ਤੇ ਮਜ਼ਾਕ ਕਰਨਾ ਪਸੰਦ ਨਹੀਂ ਹੁੰਦਾ। ਸ਼ਨੀ ਦਾ ਅੰਕ ਹੋਣ ਕਾਰਨ ਇਮਾਨਦਾਰੀ ਇਨ੍ਹਾਂ ਦੇ ਸੁਭਾਅ ਨਾਲ ਮੇਲ ਖਾਂਦੀ ਹੈ।
ਜੇ ਕੋਈ ਗ਼ਲਤੀ ਨਾਲ ਵੀ ਇਨ੍ਹਾਂ ਨਾਲ ਧੋਖਾ ਕਰ ਦੇਵੇ ਜਾਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਪਹੁੰਚਾ ਦੇਵੇ ਤਾਂ ਇਹ ਉਸ ਵਿਅਕਤੀ ਤੋਂ ਹਮੇਸ਼ਾ ਲਈ ਦੂਰੀ ਬਣਾ ਲੈਂਦੇ ਹਨ। ਜੇ ਇਨ੍ਹਾਂ ਨਾਲ ਇਮਾਨਦਾਰੀ ਨਾਲ ਪੇਸ਼ ਆਇਆ ਜਾਵੇ ਤਾਂ ਇਹ ਲੋਕ ਮੁਸ਼ਕਲ ਤੋਂ ਮੁਸ਼ਕਲ ਸਮੇਂ 'ਚ ਵੀ ਤੁਹਾਡਾ ਸਾਥ ਨਹੀਂ ਛੱਡਦੇ।
ਮੁਲਾਂਕ 9 ਮੁਲਾਂਕ 9 ਦਾ ਸੁਆਮੀ ਮੰਗਲ ਗ੍ਰਹਿ ਨੂੰ ਮੰਨਿਆ ਜਾਂਦਾ ਹੈ, ਜਿਸ ਨੂੰ ਸੁਭਾਅ ਤੋਂ ਨਿਡਰ, ਤੇਜਸਵੀ ਤੇ ਪਰਾਕ੍ਰਮੀ ਮੰਨਿਆ ਜਾਂਦਾ ਹੈ। ਮੁਲਾਂਕ 9 ਵਾਲੇ ਲੋਕ ਭਾਵੇਂ ਬਾਹਰੋਂ ਸਖ਼ਤ, ਗੁੱਸੇ ਵਾਲੇ ਅਤੇ ਗੰਭੀਰ ਨਜ਼ਰ ਆ ਸਕਦੇ ਹਨ, ਪਰ ਇਹ ਲੋਕ ਦਿਲ ਦੇ ਬਹੁਤ ਸਾਫ਼ ਮੰਨੇ ਜਾਂਦੇ ਹਨ। ਇਹ ਲੋਕ ਕਈ ਵਾਰ ਬਿਨਾਂ ਕੁਝ ਕਹੇ ਹੀ ਦੂਜਿਆਂ ਦੀ ਮਦਦ ਲਈ ਅੱਗੇ ਆ ਜਾਂਦੇ ਹਨ। ਮੁਲਾਂਕ 9 ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਆਪਣੇ ਕਰੀਬੀਆਂ ਦਾ ਮੁਸ਼ਕਲ ਤੋਂ ਮੁਸ਼ਕਲ ਸਮੇਂ 'ਚ ਵੀ ਸਾਥ ਦਿੰਦੇ ਹਨ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।