'A' ਅੱਖਰ ਦੇ ਨਾਮ ਵਾਲੇ ਲੋਕ ਗੱਲ ਨੂੰ ਘੁਮਾ-ਫਿਰਾ ਕੇ ਕਰਨ ਦੀ ਬਜਾਏ ਸਿੱਧੇ ਤੌਰ 'ਤੇ ਕਰਨਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਨਾ ਪਸੰਦ ਹੁੰਦਾ ਹੈ ਅਤੇ ਇਨ੍ਹਾਂ ਦਾ ਸੈਂਸ ਆਫ਼ ਹਿਊਮਰ (ਹਾਸਰਸ ਦੀ ਸਮਝ) ਵੀ ਕਾਫ਼ੀ ਵਧੀਆ ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਅੱਜ ਅਸੀਂ ਤੁਹਾਨੂੰ ਇਸ ਲੇਖ ਰਾਹੀਂ 'A' ਅੱਖਰ ਤੋਂ ਸ਼ੁਰੂ ਹੋਣ ਵਾਲੇ ਨਾਮ ਦੇ ਲੋਕਾਂ ਦੀ ਸ਼ਖਸੀਅਤ, ਕਰੀਅਰ ਅਤੇ ਲਵ ਲਾਈਫ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ। ਨਾਲ ਹੀ, ਇਨ੍ਹਾਂ ਲੋਕਾਂ ਲਈ ਜੋਤਿਸ਼ ਸ਼ਾਸਤਰ ਵਿੱਚ ਕੁਝ ਉਪਾਅ ਵੀ ਸੁਝਾਏ ਗਏ ਹਨ, ਜਿਨ੍ਹਾਂ ਨੂੰ ਕਰਨ ਨਾਲ ਤੁਹਾਨੂੰ ਕਾਫ਼ੀ ਲਾਭ ਮਿਲ ਸਕਦਾ ਹੈ। ਆਓ ਇਸ ਬਾਰੇ ਪੜ੍ਹਦੇ ਹਾਂ।
ਜੋਤਿਸ਼ ਸ਼ਾਸਤਰ ਦੀਆਂ ਮਾਨਤਾਵਾਂ ਅਨੁਸਾਰ, 'A' ਅੱਖਰ ਤੋਂ ਸ਼ੁਰੂ ਹੋਣ ਵਾਲੇ ਨਾਂ ਵਾਲੇ ਵਿਅਕਤੀ ਆਤਮ-ਵਿਸ਼ਵਾਸੀ, ਊਰਜਾਵਾਨ ਅਤੇ ਦਲੇਰ ਹੁੰਦੇ ਹਨ। ਨਾਲ ਹੀ, ਇਹ ਲੋਕ ਕਾਫ਼ੀ ਮਿਹਨਤੀ ਅਤੇ ਇਮਾਨਦਾਰ ਵੀ ਹੁੰਦੇ ਹਨ। ਇਨ੍ਹਾਂ ਲੋਕਾਂ ਵਿੱਚ ਜਨਮ ਤੋਂ ਹੀ ਲੀਡਰ (ਆਗੂ) ਵਾਲੇ ਗੁਣ ਪਾਏ ਜਾਂਦੇ ਹਨ। 'A' ਅੱਖਰ ਦੇ ਨਾਮ ਵਾਲੇ ਲੋਕ ਗੱਲ ਨੂੰ ਘੁਮਾ-ਫਿਰਾ ਕੇ ਕਰਨ ਦੀ ਬਜਾਏ ਸਿੱਧੇ ਤੌਰ 'ਤੇ ਕਰਨਾ ਪਸੰਦ ਕਰਦੇ ਹਨ। ਇਨ੍ਹਾਂ ਨੂੰ ਆਪਣਾ ਕੰਮ ਆਪਣੇ ਤਰੀਕੇ ਨਾਲ ਕਰਨਾ ਪਸੰਦ ਹੁੰਦਾ ਹੈ ਅਤੇ ਇਨ੍ਹਾਂ ਦਾ ਸੈਂਸ ਆਫ਼ ਹਿਊਮਰ (ਹਾਸਰਸ ਦੀ ਸਮਝ) ਵੀ ਕਾਫ਼ੀ ਵਧੀਆ ਹੁੰਦਾ ਹੈ।
ਜੇਕਰ 'A' ਅੱਖਰ ਵਾਲਿਆਂ ਦੇ ਕਰੀਅਰ ਦੀ ਗੱਲ ਕੀਤੀ ਜਾਵੇ, ਤਾਂ ਇਹ ਅਕਸਰ ਪ੍ਰਸ਼ਾਸਨਿਕ, ਫ਼ੌਜ ਜਾਂ ਸਰਕਾਰੀ ਖੇਤਰਾਂ ਵਿੱਚ ਵਧੀਆ ਪ੍ਰਦਰਸ਼ਨ ਕਰਦੇ ਹਨ। ਦੂਜੇ ਪਾਸੇ, ਜੇਕਰ ਲਵ ਲਾਈਫ ਦੀ ਗੱਲ ਕਰੀਏ, ਤਾਂ ਇਹ ਲੋਕ ਆਪਣਾ ਸਾਥੀ ਖੁਦ ਚੁਣਨਾ ਪਸੰਦ ਕਰਦੇ ਹਨ। ਇਹ ਪਿਆਰ ਵਿੱਚ ਵਫ਼ਾਦਾਰ ਹੁੰਦੇ ਹਨ ਅਤੇ ਇਨ੍ਹਾਂ ਨੂੰ ਦਿਖਾਵਟੀ ਪਿਆਰ ਪਸੰਦ ਨਹੀਂ ਹੁੰਦਾ। ਇਹ ਗੰਭੀਰ ਰਿਸ਼ਤੇ (Serious Relationship) ਨੂੰ ਪਹਿਲ ਦਿੰਦੇ ਹਨ ਅਤੇ ਚਾਹੁੰਦੇ ਹਨ ਕਿ ਇਨ੍ਹਾਂ ਦਾ ਸਾਥੀ ਇਨ੍ਹਾਂ ਦੀ ਹਰ ਗੱਲ ਮੰਨੇ।
ਜੇਕਰ ਇਨ੍ਹਾਂ ਦੀਆਂ ਕਮੀਆਂ ਬਾਰੇ ਗੱਲ ਕਰੀਏ ਤਾਂ 'A' ਅੱਖਰ ਦੇ ਨਾਮ ਵਾਲੇ ਲੋਕ ਕਦੇ-ਕਦੇ ਜ਼ਿੱਦੀ ਤੇ ਹੰਕਾਰੀ ਹੋ ਜਾਂਦੇ ਹਨ। ਇਨ੍ਹਾਂ ਨੂੰ ਗੁੱਸਾ ਵੀ ਜਲਦੀ ਆਉਂਦਾ ਹੈ ਤੇ ਇਹ ਹਮੇਸ਼ਾ ਜਲਦਬਾਜ਼ੀ 'ਚ ਰਹਿੰਦੇ ਹਨ। ਇਨ੍ਹਾਂ ਲੋਕਾਂ 'ਚ ਸਬਰ ਦੀ ਕਮੀ ਵੀ ਪਾਈ ਜਾਂਦੀ ਹੈ।
ਸ਼ੁਭ ਰੰਗ: ਲਾਲ ਜਾਂ ਸੁਨਹਿਰੀ
ਸ਼ੁਭ ਦਿਨ: ਐਤਵਾਰ ਅਤੇ ਵੀਰਵਾਰ
ਉਪਾਅ: ਰੋਜ਼ਾਨਾ ਸਵੇਰੇ ਸੂਰਜ ਦੇਵਤਾ ਨੂੰ ਜਲ ਚੜ੍ਹਾਉਣਾ ਚਾਹੀਦਾ ਹੈ ਅਤੇ 'ਆਦਿਤਿਆ ਹਿਰਦੇ ਸਰੋਤ' ਦਾ ਪਾਠ ਕਰਨਾ ਚਾਹੀਦਾ ਹੈ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੀ ਸੂਝ-ਬੂਝ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧ-ਵਿਸ਼ਵਾਸ ਦੇ ਵਿਰੁੱਧ ਹੈ।