
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਚਾਰੀਆ ਬਮਬਮ ਝਾਅ ਅਨੁਸਾਰ, ਮਹਾਭਾਰਤ ਕਾਲੀਨ ਕਥਾ ਤਹਿਤ ਜਦੋਂ ਰਾਜਾ ਪਰੀਕਸ਼ਿਤ ਦੇ ਪੁੱਤਰ ਰਾਜਾ ਜਨਮੇਜਯ ਨੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ 'ਸਰਪ ਸਤਰ ਯੱਗ' ਸ਼ੁਰੂ ਕੀਤਾ ਤਾਂ ਸੰਸਾਰ ਭਰ ਦੇ ਸੱਪ ਯੱਗ ਕੁੰਡ ਦੀ ਅਗਨੀ 'ਚ ਭਸਮ ਹੋਣ ਲੱਗੇ।

ਜਾਗਰਣ, ਮੋਹਨਪੁਰ/ਨਵਹੱਟਾ (ਸਹਰਸਾ) : ਸਨਾਤਨ ਧਰਮ 'ਚ ਆਸਥਾ ਤੇ ਵਿਸ਼ਵਾਸ ਦਾ ਪ੍ਰਤੀਕ ਨਾਗਪੰਚਮੀ ਦਾ ਮਹਾ ਪੁਰਬ ਇਸ ਵਾਰ 17 ਅਗਸਤ ਯਾਨੀ ਸੋਮਵਾਰ ਨੂੰ ਹਸਤ ਨਕਸ਼ੱਤਰ, ਸਾਧਯ ਤੇ ਸ਼ੁਭ ਯੋਗ ਦੇ ਅਤਿਅੰਤ ਦੁਰਲੱਭ ਤੇ ਅਦਭੁਤ ਸੰਯੋਗ 'ਚ ਮਨਾਇਆ ਜਾਵੇਗਾ। ਸਾਵਣ ਮਹੀਨੇ ਦੇ ਸੋਮਵਾਰ ਦੇ ਪਵਿੱਤਰ ਦਿਨ ਪੈਣ ਕਾਰਨ ਇਸ ਵਾਰ ਨਾਗਪੰਚਮੀ ਦਾ ਧਾਰਮਿਕ, ਅਧਿਆਤਮਕ ਤੇ ਜੋਤਿਸ਼ੀ ਮਹੱਤਵ ਕਈ ਗੁਣਾ ਵਧ ਗਿਆ ਹੈ।
ਧਰਮ ਸ਼ਾਸਤਰਾਂ ਅਨੁਸਾਰ, ਸਾਵਣ ਸ਼ੁਕਲ ਪੰਚਮੀ ਤਿਥੀ 'ਤੇ ਭਗਵਾਨ ਸ਼੍ਰੀਹਰਿ ਵਿਸ਼ਨੂੰ ਦੇ ਪ੍ਰਿਅ ਸ਼ੇਸ਼ਨਾਗ ਸਮੇਤ ਅਸ਼ਟਨਾਗਾਂ (ਅੱਠ ਨਾਗਾਂ) ਦੀ ਵਿਸ਼ੇਸ਼ ਪੂਜਾ-ਅਰਚਨਾ ਕੀਤੀ ਜਾਂਦੀ ਹੈ। ਮਾਨਤਾ ਹੈ ਕਿ ਨਾਗ ਪੂਜਨ ਤੋਂ ਬਾਅਦ ਹੀ ਕੁਲਦੇਵਤਾ ਤੇ ਗ੍ਰਹਿ ਦੇਵਤਿਆਂ ਦੀ ਅਰਾਧਨਾ ਕਰਨ ਨਾਲ ਪਰਿਵਾਰ ਵਿੱਚ ਸੁੱਖ, ਸ਼ਾਂਤੀ, ਖ਼ੁਸ਼ਹਾਲੀ ਅਤੇ ਮੰਗਲ ਦਾ ਵਾਸ ਹੁੰਦਾ ਹੈ।
ਸਹਰਸਾ ਜ਼ਿਲ੍ਹੇ ਦੇ ਪੋਖਰਭਿੰਡਾ ਨਿਵਾਸੀ ਪ੍ਰਸਿੱਧ ਜੋਤਿਸ਼ ਆਚਾਰਿਆ ਪੰਡਿਤ ਬਮਬਮ ਝਾਅ ਨੇ ਦੱਸਿਆ ਕਿ ਕੁੰਡਲੀ 'ਚ ਕਾਲਸਰਪ ਦੋਸ਼ ਤੋਂ ਪੀੜਤ ਜਾਤਕਾਂ ਲਈ ਇਹ ਤਿਥੀ ਵਿਸ਼ੇਸ਼ ਫ਼ਲਦਾਇਕ ਮੰਨੀ ਗਈ ਹੈ। ਇਸ ਦਿਨ ਜਾਤਕ ਕਾਲਸਰਪ ਗਾਇਤਰੀ ਮੰਤਰ ਦਾ 21 ਹਜ਼ਾਰ ਵਾਰ ਜਪ ਕਰ ਕੇ ਦਸ਼ਾਂਸ਼ ਹਵਨ ਕਰਨ ਤਾਂ ਇਸ ਦੋਸ਼ ਤੋਂ ਸਥਾਈ ਮੁਕਤੀ ਅਤੇ ਮਾਨਸਿਕ ਸ਼ਾਂਤੀ ਮਿਲਦੀ ਹੈ।
ਗਰੁੜ ਪੁਰਾਣ ਅਨੁਸਾਰ, ਵੱਖ-ਵੱਖ ਨਾਗ ਗ੍ਰਹਿ-ਨਕਸ਼ਤਰਾਂ ਦੇ ਪ੍ਰਤੀਕ ਹਨ:
ਅਨੰਤ ਨਾਗ: ਸੂਰਜ ਗ੍ਰਹਿ ਦੇ ਪ੍ਰਤੀਕ
ਵਾਸੁਕੀ ਨਾਗ: ਚੰਦਰ ਗ੍ਰਹਿ ਦੇ ਪ੍ਰਤੀਕ
ਤਕਸ਼ਕ ਨਾਗ: ਮੰਗਲ ਗ੍ਰਹਿ ਦੇ ਪ੍ਰਤੀਕ
ਕਰਕੋਟਕ ਨਾਗ: ਬੁੱਧ ਗ੍ਰਹਿ ਦੇ ਪ੍ਰਤੀਕ
ਪਦਮ ਨਾਗ: ਬ੍ਰਹਿਸਪਤੀ ਦੇ ਪ੍ਰਤੀਕ
ਮਹਾਪਦਮ ਨਾਗ: ਸ਼ੁੱਕਰ ਗ੍ਰਹਿ ਦੇ ਪ੍ਰਤੀਕ
ਕੁਲਿਕ ਤੇ ਸ਼ੰਖਪਾਲ ਨਾਗ: ਸ਼ਨੀ ਦੇਵ ਦੇ ਪ੍ਰਤੀਕ
ਆਚਾਰੀਆ ਬਮਬਮ ਝਾਅ ਅਨੁਸਾਰ, ਮਹਾਭਾਰਤ ਕਾਲੀਨ ਕਥਾ ਤਹਿਤ ਜਦੋਂ ਰਾਜਾ ਪਰੀਕਸ਼ਿਤ ਦੇ ਪੁੱਤਰ ਰਾਜਾ ਜਨਮੇਜਯ ਨੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ 'ਸਰਪ ਸਤਰ ਯੱਗ' ਸ਼ੁਰੂ ਕੀਤਾ ਤਾਂ ਸੰਸਾਰ ਭਰ ਦੇ ਸੱਪ ਯੱਗ ਕੁੰਡ ਦੀ ਅਗਨੀ 'ਚ ਭਸਮ ਹੋਣ ਲੱਗੇ। ਜਦੋਂ ਤਕਸ਼ਕ ਨਾਗ ਵੀ ਯੱਗ ਦੀ ਜਵਾਲਾ ਵੱਲ ਖਿੱਚਿਆ ਜਾਣ ਲੱਗਾ ਤੇ ਉਸ ਨਾਲ ਲਿਪਟੇ ਦੇਵਰਾਜ ਇੰਦਰ ਵੀ ਨਾਲ ਆਉਣ ਲੱਗੇ ਤਾਂ ਦੇਵਤਿਆਂ 'ਚ ਤ੍ਰਾਹੀ-ਤ੍ਰਾਹੀ ਮਚ ਗਈ। ਦੇਵਤਿਆਂ ਦੀ ਪ੍ਰਾਰਥਨਾ 'ਤੇ ਬ੍ਰਹਮਾ ਜੀ ਦੇ ਨਿਰਦੇਸ਼ ਨਾਲ ਆਸਤਿਕ ਮੁਨੀ ਯੱਗ ਵਾਲੀ ਥਾਂ 'ਤੇ ਪਹੁੰਚੇ।
ਆਸਤਿਕ ਮੁਨੀ ਨੇ ਰਾਜਾ ਜਨਮੇਜਯ ਨੂੰ ਸਮਝਾਉਂਦੇ ਹੋਏ ਕਿਹਾ ਕਿ ਸ੍ਰਿਸ਼ਟੀ ਦੇ ਸੰਤੁਲਨ ਲਈ ਹਰ ਜੀਵ ਦਾ ਵਜੂਦ ਜ਼ਰੂਰੀ ਹੈ। ਸੱਪਾਂ ਨੂੰ ਬਿਨਾਂ ਕਾਰਨ ਨਸ਼ਟ ਕਰਨ ਨਾਲ ਕੁਦਰਤ ਦਾ ਸੰਤੁਲਨ ਵਿਗੜ ਜਾਵੇਗਾ। ਉਨ੍ਹਾਂ ਨੇ ਅਹਿਸਾਸ ਕਰਵਾਇਆ ਕਿ ਰਾਜਾ ਪਰੀਕਸ਼ਿਤ ਦੀ ਮੌਤ ਉਨ੍ਹਾਂ ਦੇ ਪੂਰਵ ਕਰਮਾਂ ਦਾ ਨਤੀਜਾ ਸੀ, ਸਿਰਫ਼ ਤਕਸ਼ਕ ਨਾਗ ਦਾ ਦੋਸ਼ ਨਹੀਂ ਸੀ।
ਮੁਨੀ ਦੀ ਗੱਲ ਮੰਨ ਕੇ ਰਾਜਾ ਜਨਮੇਜਯ ਨੇ ਯੱਗ ਰੋਕ ਦਿੱਤਾ ਅਤੇ ਨਾਗਾਂ ਤੋਂ ਖ਼ਿਮਾ ਮੰਗਦੇ ਹੋਏ ਉਨ੍ਹਾਂ ਦਾ ਵਿਧੀ-ਵਿਧਾਨ ਨਾਲ ਪੂਜਨ ਕੀਤਾ। ਉਹ ਦਿਨ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੀ ਪੰਚਮੀ ਤਿਥੀ ਸੀ। ਉਦੋਂ ਤੋਂ ਹਰ ਸਾਲ ਇਸ ਤਿਥੀ ਨੂੰ ਨਾਗਪੰਚਮੀ ਵਜੋਂ ਮਨਾਉਣ ਤੇ ਨਾਗ ਦੇਵਤਿਆਂ ਨੂੰ ਦੁੱਧ, ਲਾਵਾ ਆਦਿ ਅਰਪਿਤ ਕਰਕੇ ਪੂਜਾ ਕਰਨ ਦੀ ਪਰੰਪਰਾ ਚੱਲੀ ਆ ਰਹੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।