Mundan Sanskar 2026 Muhurat : 16 ਪਵਿੱਤਰ ਸੰਸਕਾਰਾਂ 'ਚ ਮੁੰਡਨ ਸੰਸਕਾਰ ਦਾ ਅੱਠਵਾਂ ਸਥਾਨ ਹੈ ਤੇ ਇਹ ਬੱਚੇ ਦੇ ਸਿਰ ਨੂੰ ਪਹਿਲੀ ਵਾਰ ਮੁਨਵਾਉਣ ਲਈ ਕੀਤਾ ਜਾਂਦਾ ਹੈ।ਜੂਨ 'ਚ ਮਲਮਾਸ ਹੋਣ ਕਾਰਨ ਕਈ ਲੋਕ ਮੁੰਡਨ ਦੇ ਮਹੂਰਤ ਨੂੰ ਲੈ ਕੇ ਦੁਚਿੱਤੀ 'ਚ ਹਨ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਦੇ 16 ਸੰਸਕਾਰਾਂ 'ਚ ਮੁੰਡਨ ਵੀ ਪਵਿੱਤਰ ਸੰਸਕਾਰਾਂ 'ਚੋਂ ਇੱਕ ਹੈ। ਇਸ ਸੰਸਕਾਰ ਨੂੰ ਚੌਲ ਮੁੰਡਨ, ਜਦੂਲਾ, ਚੂਰਾ ਕਰਮ ਜਾਂ ਚੌਲ ਕਰਮ ਸੰਸਕਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। 16 ਪਵਿੱਤਰ ਸੰਸਕਾਰਾਂ 'ਚ ਮੁੰਡਨ ਸੰਸਕਾਰ ਦਾ ਅੱਠਵਾਂ ਸਥਾਨ ਹੈ ਤੇ ਇਹ ਬੱਚੇ ਦੇ ਸਿਰ ਨੂੰ ਪਹਿਲੀ ਵਾਰ ਮੁਨਵਾਉਣ ਲਈ ਕੀਤਾ ਜਾਂਦਾ ਹੈ।ਜੂਨ 'ਚ ਮਲਮਾਸ ਹੋਣ ਕਾਰਨ ਕਈ ਲੋਕ ਮੁੰਡਨ ਦੇ ਮਹੂਰਤ ਨੂੰ ਲੈ ਕੇ ਦੁਚਿੱਤੀ 'ਚ ਹਨ। ਆਓ ਜਾਣਦੇ ਹਾਂ ਮੁੰਡਨ ਦੀ ਸਹੀ ਤਾਰੀਖ਼ ਐਸਟਰੋਪੱਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਤੋਂ।
ਐਸਟਰੋਪੱਤਰੀ ਦੇ ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ, ਹਿੰਦੂ ਸਨਾਤਨ ਸੰਸਕ੍ਰਿਤੀ 'ਚ 16 ਸੰਸਕਾਰਾਂ ਦਾ ਵਿਸ਼ੇਸ਼ ਮਹੱਤਵ ਹੈ ਜਿਨ੍ਹਾਂ ਵਿਚ ਮੁੰਡਨ ਸੰਸਕਾਰ (ਚੂਰਾਕਰਮ) ਕਾਫੀ ਮਹੱਤਵਪੂਰਨ ਮੰਨਿਆ ਗਿਆ ਹੈ। ਸ਼ਾਸਤਰਾਂ ਅਨੁਸਾਰ, ਗਰਭ ਦੇ ਵਾਲਾਂ ਨੂੰ ਹਟਾਉਣ ਨਾਲ ਬੱਚੇ ਦਾ ਜੁੜਾਵ ਪਿਛਲੇ ਜਨਮ ਦੇ ਕਰਮਾਂ ਤੋਂ ਮੁਕਤ ਹੁੰਦਾ ਹੈ ਤੇ ਉਸਦਾ ਬੌਧਿਕ, ਮਾਨਸਿਕ ਤੇ ਸਰੀਰਕ ਵਿਕਾਸ ਤੇਜ਼ ਗਤੀ ਨਾਲ ਹੁੰਦਾ ਹੈ ਕਿਉਂਕਿ ਇਹ ਸੰਸਕਾਰ ਸਿੱਧਾ ਬੱਚੇ ਦੀ ਸਿਹਤ ਤੇ ਬੁੱਧੀ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸਨੂੰ ਸਹੀ ਤੇ ਸ਼ੁੱਭ ਮਹੂਰਤ 'ਚ ਕਰਨਾ ਲਾਜ਼ਮੀ ਮੰਨਿਆ ਗਿਆ ਹੈ।
ਇਸ ਸਾਲ ਜੂਨ ਮਹੀਨੇ ਗ੍ਰਹਿਆਂ ਦੀ ਵਿਸ਼ੇਸ਼ ਸਥਿਤੀ ਤੇ ਪਾਵਨ ਤਿਥੀਆਂ ਕਾਰਨ ਮੁੰਡਨ ਸੰਸਕਾਰ ਲਈ ਚਾਰ ਬਹੁਤ ਸ਼ੁੱਭ ਤੇ ਉੱਤਮ ਮਹੂਰਤ ਬਣ ਰਹੇ ਹਨ, ਜੋ ਇਸ ਪ੍ਰਕਾਰ ਹਨ:
ਜੂਨ ਮਹੀਨੇ ਦਾ ਪਹਿਲਾ ਉੱਤਮ ਮਹੂਰਤ 17 ਜੂਨ ਨੂੰ ਬਣ ਰਿਹਾ ਹੈ। ਇਸ ਦਿਨ ਬੁੱਧੀ ਦੇ ਦਾਤਾ ਬੁੱਧ, ਪੁਨਰਵਸੂ ਨਕਸ਼ੱਤਰ 'ਚ ਰਹਿਣਗੇ, ਜੋ ਮੁੰਡਨ ਵਰਗੇ ਮੰਗਲ ਕਾਰਜ ਲਈ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ, ਇਸ ਦਿਨ ਧਾਰਮਿਕ ਰੂਪ ਤੋਂ ਬਹੁਤ ਪਵਿੱਤਰ 'ਰੰਭਾ ਤੀਜ' ਦਾ ਵਰਤ ਹੈ ਤੇ ਆਕਾਸ਼ ਮੰਡਲ 'ਚ ਗਜ ਯੋਗ ਬਣ ਰਿਹਾ ਹੈ। ਇਸ ਸ਼ੁੱਭ ਯੋਗ 'ਚ ਬੱਚੇ ਦਾ ਮੁੰਡਨ ਕਰਵਾਉਣ ਨਾਲ ਉਸਦੀ ਬੁੱਧੀ ਤੇਜ਼ ਹੁੰਦੀ ਹੈ ਤੇ ਉਸਨੂੰ ਲੰਬੀ ਉਮਰ ਦਾ ਆਸ਼ੀਰਵਾਦ ਮਿਲਦਾ ਹੈ।
ਦੂਜਾ ਸੁੰਦਰ ਮਹੂਰਤ 22 ਜੂਨ ਨੂੰ ਪੈ ਰਿਹਾ ਹੈ। ਇਸ ਦਿਨ ਮਨ ਦੇ ਕਾਰਕ ਚੰਦਰਮਾ ਆਪਣੇ ਖ਼ੁਦ ਦੇ ਨਕਸ਼ੱਤਰ ਯਾਨੀ 'ਹਸਤ ਨਕਸ਼ੱਤਰ' 'ਚ ਗੋਚਰ ਕਰਨਗੇ। ਜੋਤਿਸ਼ ਸ਼ਾਸਤਰ 'ਚ ਹਸਤ ਨਕਸ਼ੱਤਰ ਨੂੰ ਕਾਫੀ ਸ਼ੁੱਭ, ਨਰਮ ਤੇ ਜਲਦੀ ਫਲ ਦੇਣ ਵਾਲਾ ਨਕਸ਼ੱਤਰ ਮੰਨਿਆ ਗਿਆ ਹੈ। ਚੂਰਾ ਕਰਮ ਸੰਸਕਾਰ ਲਈ ਚੰਦਰਮਾ ਦੀ ਬਲਵਾਨ ਸਥਿਤੀ ਤੇ ਹਸਤ ਨਕਸ਼ੱਤਰ ਦਾ ਇਹ ਸੰਯੋਗ ਬੱਚੇ ਦੇ ਮਾਨਸਿਕ ਸਿਹਤ ਅਤੇ ਸ਼ਾਂਤ ਸੁਭਾਅ ਲਈ ਸਰਵੋਤਮ ਫਲਦਾਇਕ ਸਾਬਤ ਹੋਵੇਗਾ।
ਤੀਜਾ ਮਹਾਮਹੂਰਤ 24 ਜੂਨ ਨੂੰ ਹੈ। ਇਸ ਦਿਨ ਪਾਵਨ 'ਗੰਗਾ ਦੁਸਹਿਰਾ' ਦਾ ਮਹਾਂਪੁਰਬ ਹੈ, ਜੋ ਆਪਣੇ ਆਪ 'ਚ ਇਕ ਸਵੈ-ਸਿੱਧ ਤੇ ਅਬੂਝ ਮਹੂਰਤ ਮੰਨਿਆ ਜਾਂਦਾ ਹੈ। ਇਸ ਦਿਨ ਬੁੱਧ ਅਤੇ ਚਿਤਰਾ ਨਕਸ਼ੱਤਰ ਦਾ ਅਦਭੁਤ ਸੰਯੋਗ ਬਣ ਰਿਹਾ ਹੈ। ਗੰਗਾ ਦੁਸਹਿਰਾ ਦੇ ਪਾਵਨ ਦਿਨ ਮਾਂ ਗੰਗਾ ਦੇ ਆਸ਼ੀਰਵਾਦ ਨਾਲ ਬੱਚੇ ਦੇ ਸਾਰੇ ਪਿਛਲੇ ਜਨਮ ਦੇ ਦੋਸ਼ ਖ਼ਤਮ ਹੁੰਦੇ ਹਨ ਤੇ ਚਿਤਰਾ ਨਕਸ਼ੱਤਰ ਉਸਦੇ ਜੀਵਨ ਵਿੱਚ ਤੇਜ਼ ਅਤੇ ਆਕਰਸ਼ਣ ਲੈ ਕੇ ਆਉਂਦਾ ਹੈ।
ਚੌਥਾ ਤੇ ਆਖਰੀ ਵਿਸ਼ੇਸ਼ ਮਹੂਰਤ 25 ਜੂਨ ਨੂੰ ਹੈ। ਇਸ ਦਿਨ ਦੇਵਤਿਆਂ ਦੇ ਗੁਰੂ ਬ੍ਰਹਿਸਪਤੀ ਦਾ ਦਿਨ ਹੈ ਅਤੇ ਚੰਦਰਮਾ ਤੁਲਾ ਰਾਸ਼ੀ 'ਚ ਗੋਚਰ ਕਰ ਰਹੇ ਹੋਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦਿਨ ਸਨਾਤਨ ਧਰਮ ਦੀ ਸਭ ਤੋਂ ਵੱਡੀ ਇਕਾਦਸ਼ੀ ਯਾਨੀ 'ਨਿਰਜਲਾ ਇਕਾਦਸ਼ੀ' ਦਾ ਮਹਾਵਰਤ ਹੈ। ਵੀਰਵਾਰ, ਤੁਲਾ ਦਾ ਚੰਦਰਮਾ ਅਤੇ ਇਕਾਦਸ਼ੀ ਤਿਥੀ ਦਾ ਇਹ ਤ੍ਰਿਵੇਣੀ ਸੰਗਮ ਬੱਚੇ ਦੇ ਜੀਵਨ 'ਚ ਚੰਗੀ ਕਿਸਮਤ, ਅਰੋਗਤਾ ਅਤੇ ਐਸ਼ਵਰਿਆ ਦੀ ਵਿਧਾਨ ਕਰਨ ਵਾਲਾ ਹੈ।
ਇਸ ਲਈ ਜੇਕਰ ਤੁਸੀਂ ਜੂਨ ਦੇ ਮਹੀਨੇ 'ਚ ਆਪਣੇ ਬੱਚੇ ਦਾ ਮੁੰਡਨ ਸੰਸਕਾਰ ਕਰਨ ਦਾ ਵਿਚਾਰ ਕਰ ਰਹੇ ਹੋ ਤਾਂ ਸ਼ਾਸਤਰਾਂ ਦੇ ਅਨੁਸਾਰ ਇਹ ਚਾਰੋਂ ਤਾਰੀਖ਼ਾਂ 17, 22, 24 ਅਤੇ 25 ਜੂਨ ਸਰਬੋਤਮ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।