
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Ank Jyotish 'ਚ ਕੁਝ ਮੁਲਾਂਕ ਅਜਿਹੇ ਦੱਸੇ ਗਏ ਹਨ, ਜਿਨ੍ਹਾਂ ਦੇ ਜਾਤਕਾਂ ਨੂੰ ਜੀਵਨ ਦੇ ਸ਼ੁਰੂਆਤੀ ਸਾਲਾਂ 'ਚ ਸੰਘਰਸ਼, ਅਸਫਲਤਾਵਾਂ ਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਇਨ੍ਹਾਂ ਤਜਰਬਿਆਂ ਤੋਂ ਸਬਕ ਲੈ ਕੇ ਉਹ ਉਮਰ ਵਧਣ ਦੇ ਨਾਲ-ਨਾਲ ਹੋਰ ਜ਼ਿੰਮੇਵਾਰ ਤੇ ਸਮਝਦਾਰ ਬਣਦੇ ਹਨ। ਆਓ ਇਨ੍ਹਾਂ ਮੁਲਾਂਕਾਂ ਬਾਰੇ ਜਾਣਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਜਨਮ ਤਰੀਕ ਤੋਂ ਨਿਕਲਣ ਵਾਲੇ ਮੁਲਾਂਕ ਨੂੰ ਵਿਅਕਤੀ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਨਾਲ ਵਿਅਕਤੀ ਦਾ ਸੁਭਾਅ ਤੇ ਭਵਿੱਖ ਦੋਵੇਂ ਹੀ ਪਤਾ ਲੱਗ ਜਾਂਦੇ ਹਨ। ਇੱਥੋਂ ਤਕ ਕਿ ਮੁਲਾਂਕ ਦੇਖ ਕੇ ਅੰਕ ਜੋਤਿਸ਼ ਤੋਂ ਇਹ ਵੀ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਉਮਰ 'ਚ ਵਿਅਕਤੀ ਨੂੰ ਠੋਕਰਾਂ ਲੱਗਣਗੀਆਂ ਤੇ ਕਿਸ ਵਿਚ ਸਫਲਤਾ।
ਅੰਕ ਜੋਤਿਸ਼ 'ਚ ਕੁਝ ਮੁਲਾਂਕ ਅਜਿਹੇ ਦੱਸੇ ਗਏ ਹਨ, ਜਿਨ੍ਹਾਂ ਦੇ ਜਾਤਕਾਂ ਨੂੰ ਜੀਵਨ ਦੇ ਸ਼ੁਰੂਆਤੀ ਸਾਲਾਂ 'ਚ ਸੰਘਰਸ਼, ਅਸਫਲਤਾਵਾਂ ਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉੱਥੇ ਹੀ ਇਨ੍ਹਾਂ ਤਜਰਬਿਆਂ ਤੋਂ ਸਬਕ ਲੈ ਕੇ ਉਹ ਉਮਰ ਵਧਣ ਦੇ ਨਾਲ-ਨਾਲ ਹੋਰ ਜ਼ਿੰਮੇਵਾਰ ਤੇ ਸਮਝਦਾਰ ਬਣਦੇ ਹਨ। ਆਓ ਇਨ੍ਹਾਂ ਮੁਲਾਂਕਾਂ ਬਾਰੇ ਜਾਣਦੇ ਹਾਂ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 8 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ 'ਚ ਇਸ ਅੰਕ ਦਾ ਸਬੰਧ ਸ਼ਨੀ ਦੇਵ ਨਾਲ ਮੰਨਿਆ ਜਾਂਦਾ ਹੈ। ਸ਼ਨੀ ਨੂੰ ਕਰਮ, ਨਿਆਂ ਅਤੇ ਅਨੁਸ਼ਾਸਨ ਦਾ ਕਾਰਕ ਮੰਨਿਆ ਗਿਆ ਹੈ।
ਅਜਿਹੇ ਵਿਚ ਮੁਲਾਂਕ 8 ਵਾਲੇ ਲੋਕਾਂ ਨੂੰ ਜੀਵਨ ਦੇ ਸ਼ੁਰੂਆਤੀ ਦੌਰ ਵਿਚ ਕਈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਵਾਰ ਇਹ ਲੋਕ ਕੰਮ ਨੂੰ ਲੈ ਕੇ ਹੌਲੀ ਅਤੇ ਲਾਪਰਵਾਹ ਹੋ ਜਾਂਦੇ ਹਨ। ਆਪਣੀਆਂ ਜ਼ਿੰਮੇਵਾਰੀਆਂ ਦੇ ਪ੍ਰਤੀ ਵੀ ਇਹ ਘੱਟ ਗੰਭੀਰ ਹੁੰਦੇ ਹਨ।
ਅੰਕ ਜੋਤਿਸ਼ ਦੇ ਅਨੁਸਾਰ ਸ਼ਨੀ ਦਾ ਪ੍ਰਭਾਵ ਵਿਅਕਤੀ ਨੂੰ ਸਮੇਂ ਦੇ ਨਾਲ ਪਰਿਪੱਕ ਬਣਾਉਂਦਾ ਹੈ। ਇਹੋ ਵਜ੍ਹਾ ਹੈ ਕਿ ਮੂਲਾਂਕ 8 ਵਾਲਿਆਂ 'ਚ 30 ਸਾਲ ਦੀ ਉਮਰ ਤੋਂ ਬਾਅਦ ਜ਼ਿੰਮੇਵਾਰੀ ਅਤੇ ਗੰਭੀਰਤਾ ਵਧਣ ਲੱਗਦੀ ਹੈ। ਜੀਵਨ ਵਿਚ ਮਿਲੀਆਂ ਅਸਫਲਤਾਵਾਂ ਤੇ ਸੰਘਰਸ਼ ਇਨ੍ਹਾਂ ਨੂੰ ਆਪਣੀਆਂ ਗਲਤੀਆਂ ਨੂੰ ਸਮਝਣ ਦਾ ਮੌਕਾ ਦਿੰਦੇ ਹਨ। ਹੌਲੀ-ਹੌਲੀ ਇਹ ਆਪਣੇ ਕੰਮ, ਪਰਿਵਾਰ ਅਤੇ ਭਵਿੱਖ ਦੇ ਪ੍ਰਤੀ ਹੋਰ ਜ਼ਿੰਮੇਵਾਰ ਹੋ ਜਾਂਦੇ ਹਨ।
4, 13, 22 ਜਾਂ 31 ਤਰੀਕ ਨੂੰ ਜਨਮ ਲੈਣ ਵਾਲੇ ਲੋਕਾਂ ਦਾ ਮੁਲਾਂਕ 4 ਮੰਨਿਆ ਜਾਂਦਾ ਹੈ। ਅੰਕ ਜੋਤਿਸ਼ 'ਚ ਇਸ ਅੰਕ ਦਾ ਸਬੰਧ ਰਾਹੂ ਨਾਲ ਹੁੰਦਾ ਹੈ। ਅਜਿਹੇ ਲੋਕਾਂ ਨੂੰ ਆਪਣੀ ਹੀ ਧੁਨ ਵਿਚ ਰਹਿਣ ਵਾਲਾ ਅਤੇ ਵੱਖਰੇ ਤਰੀਕੇ ਨਾਲ ਸੋਚਣ ਵਾਲਾ ਮੰਨਿਆ ਜਾਂਦਾ ਹੈ। ਸ਼ੁਰੂਆਤੀ ਉਮਰ 'ਚ ਮੁਲਾਂਕ 4 ਵਾਲੇ ਕਈ ਵਾਰ ਜਲਦਬਾਜ਼ੀ 'ਚ ਫੈਸਲੇ ਲੈਂਦੇ ਹਨ। ਉਨ੍ਹਾਂ ਦੀਆਂ ਯੋਜਨਾਵਾਂ ਹਮੇਸ਼ਾ ਯੋਜਨਾਬੱਧ ਨਹੀਂ ਹੁੰਦੀਆਂ ਤੇ ਕੁਝ ਫੈਸਲਿਆਂ ਕਾਰਨ ਉਨ੍ਹਾਂ ਨੂੰ ਨੁਕਸਾਨ ਜਾਂ ਅਸਫਲਤਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੁਲਾਂਕ 4 ਵਾਲਿਆਂ ਬਾਰੇ ਮੰਨਿਆ ਜਾਂਦਾ ਹੈ ਕਿ ਜੀਵਨ ਵਿਚ ਜਦੋਂ ਉਨ੍ਹਾਂ ਨੂੰ ਕੋਈ ਵੱਡਾ ਝਟਕਾ ਲੱਗਦਾ ਹੈ ਤੇ ਹਾਲਾਤ ਖਰਾਬ ਹੁੰਦੇ ਹਨ, ਉਦੋਂ ਉਨ੍ਹਾਂ ਨੂੰ ਸਹੀ ਤੇ ਗਲਤ ਦਾ ਫਰਕ ਸਮਝ ਆਉਂਦਾ ਹੈ। ਕਈ ਤਜਰਬਿਆਂ ਤੋਂ ਬਾਅਦ ਇਨ੍ਹਾਂ ਦੇ ਫੈਸਲੇ ਲੈਣ ਦਾ ਤਰੀਕਾ ਬਦਲਣ ਲੱਗਦਾ ਹੈ। 30 ਦੀ ਉਮਰ ਤੋਂ ਬਾਅਦ ਇਨ੍ਹਾਂ ਦੇ ਜੀਵਨ ਵਿਚ ਸਥਿਰਤਾ ਤੇ ਜ਼ਿੰਮੇਵਾਰੀ ਵਧਣ ਦੀ ਗੱਲ ਕਹੀ ਜਾਂਦੀ ਹੈ।
ਅੰਕ ਜੋਤਿਸ਼ ਦੀ ਮਾਨਤਾ ਅਨੁਸਾਰ, ਮੁਲਾਂਕ 8 ਤੇ 4 ਵਾਲਿਆਂ ਨੂੰ ਸਫਲਤਾ ਜਲਦੀ ਨਹੀਂ ਮਿਲਦੀ, ਸਗੋਂ ਕਈ ਤਰ੍ਹਾਂ ਦੇ ਤਜਰਬੇ ਹੋਣ ਤੋਂ ਬਾਅਦ ਮਿਲਦੀ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।