- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਜਿਹੇ ਲੋਕ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12 ਜਾਂ 21 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਮੰਨਿਆ ਜਾਂਦਾ ਹੈ। ਇਸ ਅੰਕ 'ਤੇ ਗੁਰੂ ਦੀ ਨੁਮਾਇੰਦਗੀ ਹੁੰਦੀ ਹੈ ਜਿਸ ਦੀ ਵਜ੍ਹਾ ਨਾਲ ਇਸ ਮੁਲਾਂਕ ਦੇ ਲੋਕ ਬੁੱਧੀ ਤੋਂ ਬਹੁਤ ਤੇਜ਼ ਮੰਨੇ ਜਾਂਦੇ ਹਨ ਅਤੇ ਹਮੇਸ਼ਾ ਸਭ ਤੋਂ ਅੱਗੇ ਰਹਿਣਾ ਪਸੰਦ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ ਅਨੁਸਾਰ ਸਾਰੀਆਂ ਜਨਮ ਤਰੀਕਾਂ ਲਈ ਇਕ ਮੁਲਾਂਕ ਹੁੰਦਾ ਹੈ ਜੋ ਉਨ੍ਹਾਂ ਦੇ ਸੁਭਾਅ ਬਾਰੇ ਦੱਸਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਤੁਹਾਡਾ ਜੋ ਵੀ ਮੂਲਾਂਕ ਹੁੰਦਾ ਹੈ, ਉਸ ਦੇ ਉੱਪਰ ਕਿਸੇ ਨਾ ਕਿਸੇ ਗ੍ਰਹਿ ਦਾ ਸ਼ਾਸਨ ਹੁੰਦਾ ਹੈ ਜੋ ਵਿਅਕਤੀ ਦੇ ਸੁਭਾਅ ਤੇ ਆਦਤਾਂ ਦਾ ਨਿਰਧਾਰਨ ਕਰਦੇ ਹਨ। ਜਦੋਂ ਗੱਲ ਆਉਂਦੀ ਹੈ ਵਿਆਹ ਦੀ ਤਾਂ ਸਾਰੇ ਮੁਲਾਂਕ ਇੱਕ-ਦੂਜੇ ਦੇ ਅਨੁਕੂਲ ਨਹੀਂ ਹੁੰਦੇ ਤੇ ਇਨ੍ਹਾਂ ਵਿਚ ਆਪਸੀ ਮਤਭੇਦ ਵੀ ਹੋ ਸਕਦੇ ਹਨ। ਜਿਸ ਤਰ੍ਹਾਂ ਜੋਤਿਸ਼ 'ਚ ਕੁੰਡਲੀ ਮਿਲਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ, ਉਸੇ ਤਰ੍ਹਾਂ ਅੰਕ ਜੋਤਿਸ਼ ਵੀ ਤੁਹਾਡੇ ਲਈ ਸਹੀ ਜਾਂ ਗ਼ਲਤ ਮੁਲਾਂਕਾਂ ਬਾਰੇ ਜਾਣਕਾਰੀ ਦਿੰਦਾ ਹੈ।
ਜੇਕਰ ਤੁਹਾਡਾ ਮੁਲਾਂਕ 03 ਹੈ ਤੇ ਤੁਸੀਂ ਵਿਆਹ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਸ ਗੱਲ 'ਤੇ ਧਿਆਨ ਦੇਣ ਦੀ ਲੋੜ ਹੈ ਕਿ ਕੁਝ ਅਜਿਹੇ ਮੁਲਾਂਕ ਹਨ ਜਿਨ੍ਹਾਂ ਨਾਲ ਵਿਆਹਕਰਨਾ ਤੁਹਾਡੇ ਲਈ ਚੰਗਾ ਨਹੀਂ ਹੈ। ਆਓ ਜਾਣਦੇ ਹਾਂ ਕਿਹੜੀਆਂ ਹਨ ਉਹ ਜਨਮ ਤਰੀਕਾਂ ਜੋ ਮੁਲਾਂਕ 3 ਲਈ ਠੀਕ ਨਹੀਂ ਹਨ।
ਅਜਿਹੇ ਲੋਕ ਜਿਨ੍ਹਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12 ਜਾਂ 21 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਮੰਨਿਆ ਜਾਂਦਾ ਹੈ। ਇਸ ਅੰਕ 'ਤੇ ਗੁਰੂ ਦੀ ਨੁਮਾਇੰਦਗੀ ਹੁੰਦੀ ਹੈ ਜਿਸ ਦੀ ਵਜ੍ਹਾ ਨਾਲ ਇਸ ਮੁਲਾਂਕ ਦੇ ਲੋਕ ਬੁੱਧੀ ਤੋਂ ਬਹੁਤ ਤੇਜ਼ ਮੰਨੇ ਜਾਂਦੇ ਹਨ ਅਤੇ ਹਮੇਸ਼ਾ ਸਭ ਤੋਂ ਅੱਗੇ ਰਹਿਣਾ ਪਸੰਦ ਕਰਦੇ ਹਨ।
ਇਹ ਲੋਕ ਆਪਣੇ ਕਰੀਅਰ 'ਚ ਵੀ ਬੁਲੰਦੀਆਂ ਹਾਸਲ ਕਰਦੇ ਹਨ ਤੇ ਇਨ੍ਹਾਂ ਦੀ ਕ੍ਰਿਏਟਿਵਿਟੀ ਬਹੁਤ ਜ਼ਿਆਦਾ ਹੁੰਦੀ ਹੈ। ਇਨ੍ਹਾਂ ਲੋਕਾਂ ਦੀ ਕਮਾਂਡਿੰਗ ਪਾਵਰ ਬਹੁਤ ਸਟਰੌਂਗ ਹੁੰਦੀ ਹੈ, ਇਸੇ ਵਜ੍ਹਾ ਨਾਲ ਇਹ ਵਰਕਪਲੇਸ ਹੀ ਨਹੀਂ ਬਲਕਿ ਰਿਸ਼ਤਿਆਂ 'ਚ ਵੀ ਥੋੜ੍ਹੇ ਡੋਮੀਨੇਟਿੰਗ ਹੁੰਦੇ ਹਨ।
ਇਹ ਲੋਕ ਹਰ ਗੱਲ ਨੂੰ ਸੋਚ-ਸਮਝ ਕੇ ਹੀ ਬੋਲਦੇ ਹਨ। ਜਦੋਂ ਗੱਲ ਸ਼ਾਦੀ ਦੀ ਆਉਂਦੀ ਹੈ ਤਾਂ ਇਹਨਾਂ ਨਾਲ ਕੁਝ ਮੁਲਾਂਕਾਂ ਦੀ ਜੋੜੀ ਬਹੁਤ ਅਨੁਕੂਲ ਹੁੰਦੀ ਹੈ, ਪਰ ਇਹਨਾਂ ਨੂੰ ਕੁਝ ਮੂਲਾਂਕਾਂ ਨਾਲ ਸ਼ਾਦੀ ਤੋਂ ਬਚਣਾ ਚਾਹੀਦਾ ਹੈ।
ਅੰਕ ਜੋਤਿਸ਼ ਦੀ ਮੰਨੀਏ ਤਾਂ ਮੂਲਾਂਕ 3 ਦੇ ਲੋਕਾਂ ਨੂੰ ਭੁੱਲ ਕੇ ਵੀ ਮੁਲਾਂਕ 6 ਦੇ ਲੋਕਾਂ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਮੂਲਾਂਕ 6 ਦੇ ਸੁਆਮੀ ਸ਼ੁੱਕਰ ਹਨ ਜੋ ਸੁੱਖ ਦੇ ਦਾਤਾ ਮੰਨੇ ਜਾਂਦੇ ਹਨ। ਮੁਲਾਂਕ 6 ਦੇ ਲੋਕ ਲਗਜ਼ਰੀ ਪਸੰਦ ਹੁੰਦੇ ਹਨ ਅਤੇ ਇਸ ਅੰਕ ਵਾਲਿਆਂ ਨੂੰ ਜੀਵਨ 'ਚ ਫੇਮ, ਨੇਮ, ਬਿਜ਼ਨੈੱਸ, ਸਕਸੈੱਸ ਸਭ ਕੁਝ ਮਿਲਦਾ ਹੈ। ਇਹੋ ਨਹੀਂ, ਇਨ੍ਹਾਂ ਲਈ ਜੀਵਨ ਵਿਚ ਵਿਦੇਸ਼ ਯਾਤਰਾ ਦੇ ਯੋਗ ਵੀ ਬਣਦੇ ਹਨ। ਇਹ ਲੋਕ ਆਪਣੇ ਆਰਾਮ ਲਈ ਹਰ ਇਕ ਸਹੂਲਤ ਜੁਟਾਉਣਾ ਪਸੰਦ ਕਰਦੇ ਹਨ। ਇਹ ਮੁਲਾਂਕ ਹਰ ਤਰ੍ਹਾਂ ਦੇ ਸੁੱਖਾਂ ਨੂੰ ਚਾਹੁਣ ਵਾਲੇ ਜਾਂ ਇੰਝ ਕਹਿ ਲਓ ਕਿ ਹਰ ਪ੍ਰਕਾਰ ਦੇ ਸੁੱਖਾਂ ਨੂੰ ਭੋਗਣ ਲਈ ਹੀ ਜਨਮ ਲੈਂਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ।
ਅੰਕ ਜੋਤਿਸ਼ 'ਚ ਅਜਿਹਾ ਮੰਨਿਆ ਜਾਂਦਾ ਹੈ ਕਿ ਮੁਲਾਂਕ 3 ਤੇ 6 ਨੂੰ ਆਪਸ 'ਚ ਵਿਆਹ ਨਹੀਂ ਕਰਨਾ ਚਾਹੀਦਾ। ਇਸ ਦਾ ਕਾਰਨ ਇਹ ਹੈ ਕਿ 3 ਨੰਬਰ ਯਾਨੀ ਕਿ ਬ੍ਰਹਿਸਪਤੀ ਦਾ ਨੰਬਰ, ਗਿਆਨ ਦਾ ਭੰਡਾਰ ਹੋਣ ਦੇ ਨਾਲ ਹਰ ਜਗ੍ਹਾ ਤੋਂ ਗਿਆਨ ਹੀ ਬਟੋਰਦਾ ਹੈ ਅਤੇ ਉਨ੍ਹਾਂ ਦਾ ਫੋਕਸ ਕਦੇ ਆਪਣੇ ਐਸ਼ੋ-ਆਰਾਮ 'ਤੇ ਨਹੀਂ ਹੁੰਦਾ। ਇਹ ਲੋਕ ਜਿੱਥੇ ਵੀ ਜਾਂਦੇ ਹਨ, ਆਪਣੇ ਗਿਆਨ ਨਾਲ ਇਕ ਵੱਖਰੀ ਪਛਾਣ ਬਣਾਉਂਦੇ ਹਨ।
ਉੱਥੇ ਹੀ 6 ਨੰਬਰ ਵਾਲੇ ਪੈਸਿਆਂ ਨੂੰ ਅਹਿਮੀਅਤ ਦਿੰਦੇ ਹਨ। ਦੋਵਾਂ ਦਾ ਉਲਟ ਸੁਭਾਅ ਆਪਸੀ ਕਲੇਸ਼ ਦਾ ਕਾਰਨ ਬਣ ਸਕਦਾ ਹੈ, ਇਸ ਲਈ ਮੁਲਾਂਕ 3 ਅਤੇ 6 ਨੂੰ ਆਪਸ 'ਚ ਵਿਆਹ ਤੋਂ ਇਨਕਾਰ ਕੀਤਾ ਜਾਂਦਾ ਹੈ।
ਜੇਕਰ ਤੁਹਾਡਾ ਮੁਲਾਂਕ ਵੀ 3 ਹੈ ਤਾਂ ਤੁਹਾਨੂੰ ਸ਼ਾਦੀ ਤੋਂ ਪਹਿਲਾਂ ਧਿਆਨ ਦੇਣਾ ਚਾਹੀਦਾ ਹੈ ਕਿ ਮੁਲਾਂਕ 6 ਵਾਲਿਆਂ ਨਾਲ ਸ਼ਾਦੀ ਕਰਨ ਤੋਂ ਬਚਣਾ ਚਾਹੀਦਾ ਹੈ।