- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology Tips : ਕਈ ਅਜਿਹੇ ਮੁਲਾਂਕ ਵੀ ਹੁੰਦੇ ਹਨ ਜਿਨ੍ਹਾਂ ਦੇ ਲੋਕ ਕਮਾਈ ਚੰਗੀ ਹੋਣ ਦੇ ਬਾਵਜੂਦ ਪੈਸਾ ਬਚਾਅ ਨਹੀਂ ਪਾਉਂਦੇ ਹਨ ਤੇ ਇਸੇ ਵਜ੍ਹਾ ਨਾਲ ਉਨ੍ਹਾਂ ਦੇ ਜੀਵਨ 'ਚ ਆਰਥਿਕ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਆਓ ਜਾਣੀਏ ਅਜਿਹੇ ਮੁਲਾਂਕਾਂ ਬਾਰੇ ਇੱਥੇ-

ਧਰਮ ਡੈਸਕ, ਨਵੀਂ ਦਿੱਲੀ : ਕਈ ਵਾਰ ਤੁਹਾਡੀ ਕਮਾਈ ਚੰਗੀ ਹੋਣ ਦੇ ਬਾਵਜੂਦ ਜ਼ਿਆਦਾ ਬਚਤ ਨਹੀਂ ਹੋ ਪਾਉਂਦੀ ਤੇ ਤੁਸੀਂ ਇਸਦਾ ਕਾਰਨ ਵੀ ਪਤਾ ਨਹੀਂ ਕਰ ਪਾਉਂਦੇ ਹੋ। ਦਰਅਸਲ, ਕਈ ਵਾਰ ਇਸਦਾ ਕਾਰਨ ਗ੍ਰਹਿਆਂ ਦਾ ਫੇਰ ਵੀ ਹੋ ਸਕਦਾ ਹੈ।
ਅੰਕ ਜੋਤਿਸ਼ (Numerology) ਅਨੁਸਾਰ, ਤੁਹਾਡੀ ਜਨਮ ਮਿਤੀ ਵੀ ਕਈ ਗੱਲਾਂ ਬਾਰੇ ਦੱਸਦੀ ਹੈ ਜਿਵੇਂ ਤੁਹਾਡਾ ਭਵਿੱਖ ਕਿਹੋ ਜਿਹਾ ਹੋ ਸਕਦਾ ਹੈ? ਤੁਹਾਡੇ ਜੀਵਨ ਵਿਚ ਕੀ ਬਦਲਾਅ ਹੋ ਸਕਦੇ ਹਨ ਤੇ ਆਉਣ ਵਾਲੇ ਸਮੇਂ 'ਚ ਕਿਹੜੇ ਉਤਰਾਅ-ਚੜ੍ਹਾਅ ਸੰਭਵ ਹਨ।
ਜਨਮ ਮਿਤੀ ਦੇ ਆਧਾਰ 'ਤੇ ਤੁਹਾਡੇ ਮੁਲਾਂਕ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਸਾਰੇ ਮੁਲਾਂਕਾਂ ਦਾ ਕੋਈ ਨਾ ਕੋਈ ਸੁਆਮੀ ਗ੍ਰਹਿ ਹੁੰਦਾ ਹੈ। ਕਈ ਵਾਰ ਕਿਸੇ ਮੁਲਾਂਕ ਦੇ ਸੁਆਮੀ ਗ੍ਰਹਿ ਦੇ ਅਸਰ ਕਰਕੇ ਹੀ ਜੀਵਨ 'ਚ ਸਮੱਸਿਆਵਾਂ ਆ ਸਕਦੀਆਂ ਹਨ ਜਾਂ ਵਿਅਕਤੀ ਬੁਲੰਦੀਆਂ ਤਕ ਪਹੁੰਚ ਸਕਦਾ ਹੈ।
ਕਈ ਅਜਿਹੇ ਮੁਲਾਂਕ ਵੀ ਹੁੰਦੇ ਹਨ ਜਿਨ੍ਹਾਂ ਦੇ ਲੋਕ ਕਮਾਈ ਚੰਗੀ ਹੋਣ ਦੇ ਬਾਵਜੂਦ ਪੈਸਾ ਬਚਾਅ ਨਹੀਂ ਪਾਉਂਦੇ ਹਨ ਤੇ ਇਸੇ ਵਜ੍ਹਾ ਨਾਲ ਉਨ੍ਹਾਂ ਦੇ ਜੀਵਨ 'ਚ ਆਰਥਿਕ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਆਓ ਜਾਣੀਏ ਅਜਿਹੇ ਮੁਲਾਂਕਾਂ ਬਾਰੇ ਇੱਥੇ-
ਮੁਲਾਂਕ 3 ਵਾਲੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਪੈਸਿਆਂ ਨੂੰ ਹਮੇਸ਼ਾ ਵਧਾਉਣ ਬਾਰੇ ਸੋਚਦੇ ਹਨ ਤੇ ਉਸ ਲਈ ਹੀ ਅੱਗੇ ਵਧਦੇ ਹਨ, ਪਰ ਕਈ ਵਾਰ ਇਨ੍ਹਾਂ ਦੀ ਫਜ਼ੂਲਖਰਚੀ ਦੀ ਆਦਤ ਵੀ ਇਨ੍ਹਾਂ ਲਈ ਧਨ ਹਾਨੀ ਦੇ ਯੋਗ ਬਣਾਉਂਦੀ ਹੈ।
ਇਸ ਮੁਲਾਂਕ ਦਾ ਸੁਆਮੀ ਗੁਰੂ ਨੂੰ ਮੰਨਿਆ ਜਾਂਦਾ ਹੈ ਤੇ ਇਸਦੇ ਪ੍ਰਭਾਵ ਨਾਲ ਇਹਨਾਂ ਕੋਲ ਬਹੁਤ ਪੈਸਾ ਹੁੰਦਾ ਹੈ। ਕਈ ਵਾਰ ਇਨ੍ਹਾਂ ਨਾਲ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਨਵੀਂਆਂ ਚੀਜ਼ਾਂ ਸਿੱਖਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਨ ਤੇ ਆਪਣੀ ਗਰੂਮਿੰਗ 'ਚ ਵੀ ਬਹੁਤ ਖਰਚ ਕਰ ਦਿੰਦੇ ਹਨ।
ਕਈ ਵਾਰ ਇਹ ਭਾਵਨਾਵਾਂ 'ਚ ਵੀ ਪੈਸੇ ਖਰਚ ਕਰ ਦਿੰਦੇ ਹਨ ਤੇ ਉਸਦੀ ਵਜ੍ਹਾ ਨਾਲ ਵੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12 ਜਾਂ 21 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ ਤੇ ਇਹ ਉਨ੍ਹਾਂ ਲੋਕਾਂ 'ਚੋਂ ਹੋ ਸਕਦੇ ਹਨ ਜਿਨ੍ਹਾਂ ਨੂੰ ਕਈ ਵਾਰ ਆਰਥਿਕ ਸਮੱਸਿਆਵਾਂ ਤੋਂ ਵੀ ਲੰਘਣਾ ਪੈ ਸਕਦਾ ਹੈ।
ਮੁਲਾਂਕ 5 ਦਾ ਸੁਆਮੀ ਬੁੱਧ ਗ੍ਰਹਿ ਹੁੰਦਾ ਹੈ ਤੇ ਇਹ ਬੁੱਧੀ ਤੋਂ ਬਹੁਤ ਤੇਜ਼ ਹੁੰਦੇ ਹਨ, ਪਰ ਕਈ ਵਾਰ ਇਹ ਪੈਸਾ ਬਿਨਾਂ ਸੋਚੇ-ਸਮਝੇ ਗਲਤ ਜਗ੍ਹਾ 'ਤੇ ਖਰਚ ਕਰਦੇ ਹਨ।
ਇਨ੍ਹਾਂ ਦੀ ਇਹੀ ਆਦਤ ਇਨ੍ਹਾਂ ਲਈ ਆਰਥਿਕ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ। ਨੰਬਰ ਪੰਜ ਵਾਲਿਆਂ ਨੂੰ ਵਰਕਪਲੇਸ 'ਚ ਹਰ ਤਰ੍ਹਾਂ ਦਾ ਐਕਸਪੀਰੀਅੰਸ ਚਾਹੀਦਾ ਹੁੰਦਾ ਹੈ ਜਿਸਦੀ ਵਜ੍ਹਾ ਨਾਲ ਇਹ ਕਈ ਵਾਰ ਆਪਣਾ ਕਰੀਅਰ ਤਕ ਬਦਲ ਦਿੰਦੇ ਹਨ ਅਤੇ ਉਸਦੀ ਵਜ੍ਹਾ ਨਾਲ ਵੀ ਉਨ੍ਹਾਂ ਨੂੰ ਆਰਥਿਕ ਨੁਕਸਾਨ ਹੋ ਸਕਦੇ ਹਨ।
ਬਹੁਤ ਜਲਦੀ-ਜਲਦੀ ਚੀਜ਼ਾਂ ਬਦਲਣ ਦੇ ਚੱਕਰ 'ਚ ਇਹ ਲੋਕ ਨਾ ਤਾਂ ਪੈਸਾ ਇਕੱਠਾ ਕਰ ਪਾਉਂਦੇ ਹਨ ਅਤੇ ਨਾ ਹੀ ਭਵਿੱਖ ਲਈ ਕੁਝ ਬੱਚਤ ਕਰ ਪਾਉਂਦੇ ਹਨ। ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਾਰੀਖ਼ ਨੂੰ ਹੋਇਆ ਹੈ ਉਨ੍ਹਾਂ ਦਾ ਮੁਲਾਂਕ 5 ਮੰਨਿਆ ਜਾਂਦਾ ਹੈ।
ਮੁਲਾਂਕ 6 ਦਾ ਸੁਆਮੀ ਸ਼ੁੱਕਰ ਨੂੰ ਮੰਨਿਆ ਜਾਂਦਾ ਹੈ ਅਤੇ ਇਸ ਮੁਲਾਂਕ ਦੇ ਲੋਕ ਬਹੁਤ ਜ਼ਿਆਦਾ ਲਗਜ਼ਰੀ ਲਾਈਫ ਪਸੰਦ ਕਰਦੇ ਹਨ ਤੇ ਇਹ ਦਿਖਾਵੇ ਲਈ ਕਈ ਵਾਰ ਪੈਸਾ ਇੰਨੀ ਗਲਤ ਜਗ੍ਹਾ ਲਗਾਉਂਦੇ ਹਨ ਕਿ ਇਨ੍ਹਾਂ ਨੂੰ ਆਰਥਿਕ ਹਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਹ ਲੋਕ ਖੁਦ ਦੀ ਗਰੂਮਿੰਗ 'ਚ ਵੀ ਬਹੁਤ ਸਾਰਾ ਪੈਸਾ ਖਰਚ ਕਰ ਦਿੰਦੇ ਹਨ ਅਤੇ ਚੰਗੀ ਆਮਦਨ ਹੋਣ ਦੇ ਬਾਵਜੂਦ ਫਜ਼ੂਲਖਰਚੀ ਦੀ ਆਦਤ ਇਨ੍ਹਾਂ ਨੂੰ ਆਰਥਿਕ ਤੰਗੀ 'ਚ ਪਾ ਸਕਦੀ ਹੈ। ਇਹ ਹੀ ਨਹੀਂ ਕਈ ਵਾਰ ਇਹ ਘਰ ਦੀ ਸਜਾਵਟ 'ਚ ਵੀ ਬਹੁਤ ਪੈਸੇ ਖਰਚ ਕਰ ਦਿੰਦੇ ਹਨ ਜੋ ਅੱਗੇ ਚੱਲ ਕੇ ਇਹਨਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ ਤਾਂ ਤੁਹਾਡਾ ਮੁਲਾਂਕ 6 ਹੋਵੇਗਾ ਤੇ ਇਹ ਤੁਹਾਡਾ ਸੁਭਾਅ ਵੀ ਹੋ ਸਕਦਾ ਹੈ।
ਜਿਨ੍ਹਾਂ ਲੋਕਾਂ ਦਾ ਮੁਲਾਂਕ ਇਨ੍ਹਾਂ ਵਿੱਚੋਂ ਕੋਈ ਵੀ ਹੈ, ਉਨ੍ਹਾਂ ਨੂੰ ਅਕਸਰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਅਜਿਹਾ ਹਮੇਸ਼ਾ ਜ਼ਰੂਰੀ ਨਹੀਂ ਹੈ ਕਿ ਸਭ ਲਈ ਇਹ ਸਹੀ ਹੋਵੇ, ਪਰ ਕਾਫ਼ੀ ਹੱਦ ਤੱਕ ਇਹ ਇਨ੍ਹਾਂ ਦੇ ਸੁਭਾਅ ਨਾਲ ਜੁੜੀਆਂ ਗੱਲਾਂ ਹੋ ਸਕਦੀਆਂ ਹਨ।