- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ank Jyotish : ਹਫ਼ਤੇ 'ਚ ਕਿਸ ਦਿਨ ਜਨਮ ਲੈਣ ਵਾਲੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ। ਨਾਲ ਹੀ, ਆਪਣੀਆਂ ਖ਼ੂਬੀਆਂ, ਜੀਵਨ 'ਤੇ ਗ੍ਰਹਿਆਂ ਦਾ ਪ੍ਰਭਾਵ ਅਤੇ ਤੁਸੀਂ ਕਿੰਨੇ ਸਮਾਰਟ ਹੋ, ਇਹ ਵੀ ਜਾਣਾਂਗੇ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਸ਼ਾਸਤਰ ਅਨੁਸਾਰ ਹਫ਼ਤੇ ਦਾ ਹਰ ਦਿਨ ਕਿਸੇ ਨਾ ਕਿਸੇ ਵਿਸ਼ੇਸ਼ ਗ੍ਰਹਿ ਨਾਲ ਜੁੜਿਆ ਹੁੰਦਾ ਹੈ। ਤੁਸੀਂ ਜਿਸ ਵੀ ਵਾਰ ਨੂੰ ਪੈਦਾ ਹੁੰਦੇ ਹੋ, ਉਸ ਗ੍ਰਹਿ ਦਾ ਸਿੱਧਾ ਪ੍ਰਭਾਵ ਤੁਹਾਡੀ ਸੋਚ, ਬੁੱਧੀਮਤਾ ਤੇ ਕੰਮ ਕਰਨ ਦੇ ਤਰੀਕੇ 'ਤੇ ਪੈਂਦਾ ਹੈ। ਆਓ ਇਸ ਆਰਟੀਕਲ ਜ਼ਰੀਏ ਪੜ੍ਹਦੇ ਹਾਂ ਕਿ ਹਫ਼ਤੇ ਵਿੱਚ ਕਿਸ ਦਿਨ ਜਨਮ ਲੈਣ ਵਾਲੇ ਲੋਕਾਂ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ। ਨਾਲ ਹੀ, ਆਪਣੀਆਂ ਖ਼ੂਬੀਆਂ, ਜੀਵਨ 'ਤੇ ਗ੍ਰਹਿਆਂ ਦਾ ਪ੍ਰਭਾਵ ਅਤੇ ਤੁਸੀਂ ਕਿੰਨੇ ਸਮਾਰਟ ਹੋ, ਇਹ ਵੀ ਜਾਣਾਂਗੇ।
ਇਹ ਦਿਨ ਸੂਰਜ ਦੇਵ ਦਾ ਹੈ ਜਿਨ੍ਹਾਂ ਨੂੰ ਗ੍ਰਹਿਆਂ ਦਾ ਰਾਜਾ ਕਿਹਾ ਜਾਂਦਾ ਹੈ। ਇਸ ਲਈ ਐਤਵਾਰ ਨੂੰ ਜਨਮ ਲੈਣ ਵਾਲੇ ਲੋਕ ਗਜ਼ਬ ਦੇ ਆਤਮ-ਵਿਸ਼ਵਾਸੀ ਤੇ ਊਰਜਾ ਨਾਲ ਭਰੇ ਹੁੰਦੇ ਹਨ। ਇਨ੍ਹਾਂ ਵਿਚ ਜਨਮਜਾਤ ਲੀਡਰਸ਼ਿਪ ਕੁਆਲਿਟੀ ਹੁੰਦੀ ਹੈ ਤੇ ਇਹ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਜਾਂ ਮੁਸ਼ਕਿਲ ਤੋਂ ਘਬਰਾਉਂਦੇ ਨਹੀਂ ਹਨ।
ਸੋਮਵਾਰ ਦਾ ਦਿਨ ਭਗਵਾਨ ਸ਼ਿਵ ਅਤੇ ਚੰਦਰ ਦੇਵ ਨਾਲ ਜੁੜਿਆ ਹੋਇਆ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਚੰਦਰਮਾ ਮਨ ਦਾ ਕਾਰਕ ਹੈ, ਇਸ ਲਈ ਸੋਮਵਾਰ ਨੂੰ ਜਨਮ ਲੈਣ ਵਾਲੇ ਲੋਕ ਬੇਹੱਦ ਸੰਵੇਦਨਸ਼ੀਲ, ਸ਼ਾਂਤ ਤੇ ਭਾਵੁਕ ਹੁੰਦੀਆਂ ਹਨ। ਇਨ੍ਹਾਂ ਦੀ ਕਲਪਨਾ ਸ਼ਕਤੀ ਸ਼ਾਨਦਾਰ ਹੁੰਦੀ ਹੈ, ਜਿਸ ਨਾਲ ਇਹ ਰਚਨਾਤਮਕ (ਕ੍ਰਿਏਟਿਵ) ਕੰਮਾਂ 'ਚ ਖ਼ੂਬ ਸਫ਼ਲਤਾ ਪਾਉਂਦੇ ਹਨ।
ਉੱਥੇ ਹੀ, ਮੰਗਲਵਾਰ ਦਾ ਸਿੱਧਾ ਸਬੰਧ ਮੰਗਲ ਗ੍ਰਹਿ ਨਾਲ ਹੈ। ਮੰਗਲਵਾਰ ਨੂੰ ਪੈਦਾ ਹੋਣ ਵਾਲੇ ਜਾਤਕ ਨਿਡਰ, ਸਾਹਸੀ ਅਤੇ ਬਹੁਤ ਜ਼ਿਆਦਾ ਕਰਮਠ ਹੁੰਦੇ ਹਨ। ਇਹ ਲੋਕ ਜੀਵਨ ਵਿਚ ਜੋ ਵੀ ਠਾਨ ਲੈਂਦੇ ਹਨ, ਉਸ ਨੂੰ ਪੂਰਾ ਕਰ ਕੇ ਹੀ ਛੱਡਦੇ ਹਨ। ਔਖੇ ਹਾਲਾਤ 'ਚ ਵੀ ਇਹ ਕਦੇ ਹਾਰ ਨਹੀਂ ਮੰਨਦੇ।
ਗੱਲ ਕਰੀਏ ਬੁੱਧਵਾਰ ਦੀ ਤਾਂ ਇਹ ਦਿਨ ਬੁੱਧ ਗ੍ਰਹਿ ਨਾਲ ਸਬੰਧਤ ਹੈ ਜਿਸ ਨੂੰ ਗਿਆਨ, ਤਰਕ ਸ਼ਕਤੀ ਤੇ ਗੱਲਬਾਤ ਦਾ ਕਾਰਕ ਮੰਨਿਆ ਗਿਆ ਹੈ। ਅਜਿਹੇ ਵਿਚ ਜਦੋਂ ਗੱਲ ਸਭ ਤੋਂ ਜ਼ਿਆਦਾ ਬੁੱਧੀਮਾਨ ਲੋਕਾਂ ਦੀ ਆਉਂਦੀ ਹੈ ਤਾਂ ਜਵਾਬ ਹਮੇਸ਼ਾ ਹੀ ਬੁੱਧਵਾਰ ਹੁੰਦਾ ਹੈ। ਇਸ ਦਿਨ ਜਨਮੇ ਲੋਕ ਸਭ ਤੋਂ ਜ਼ਿਆਦਾ ਬੁੱਧੀਮਾਨ ਮੰਨੇ ਜਾਂਦੇ ਹਨ। ਇਹ ਬਹੁਤ ਹੀ ਤੇਜ਼ ਦਿਮਾਗ਼ ਵਾਲੇ ਅਤੇ ਹਾਜ਼ਰ-ਜਵਾਬ ਹੁੰਦੇ ਹਨ।
ਵੀਰਵਾਰ ਦੇ ਸੁਆਮੀ ਦੇਵਗੁਰੂ ਬ੍ਰਹਿਸਪਤੀ ਹਨ। ਇਸ ਲਈ, ਇਸ ਦਿਨ ਜਨਮ ਲੈਣ ਵਾਲੇ ਲੋਕ ਬਹੁਤ ਹੀ ਗਿਆਨਵਾਨ, ਸਮਝਦਾਰ ਤੇ ਅਸੂਲਾਂ ਵਾਲੇ ਹੁੰਦੇ ਹਨ। ਇਨ੍ਹਾਂ ਦੀ ਸੋਚ ਅਧਿਆਤਮਕ ਹੁੰਦੀ ਹੈ ਤੇ ਸਮਾਜ ਵਿਚ ਇਨ੍ਹਾਂ ਨੂੰ ਬਹੁਤ ਸਤਿਕਾਰ ਮਿਲਦਾ ਹੈ।
ਸ਼ੁੱਕਰਵਾਰ ਦਾ ਦਿਨ ਸ਼ੁੱਕਰ ਗ੍ਰਹਿ ਤੋਂ ਪ੍ਰਭਾਵਿਤ ਹੁੰਦਾ ਹੈ ਜੋ ਸੁੰਦਰਤਾ ਅਤੇ ਕਲਾ ਦਾ ਪ੍ਰਤੀਕ ਹੈ। ਸ਼ੁੱਕਰਵਾਰ ਨੂੰ ਜਨਮ ਲੈਣ ਵਾਲੇ ਲੋਕਾਂ ਦੀ ਸ਼ਖ਼ਸੀਅਤ ਬਹੁਤ ਆਕਰਸ਼ਕ ਹੁੰਦੀ ਹੈ। ਇਨ੍ਹਾਂ ਨੂੰ ਚੰਗੀ ਅਤੇ ਸੁੱਖ-ਸੁਵਿਧਾਵਾਂ ਵਾਲੀ ਜ਼ਿੰਦਗੀ ਜਿਊਣਾ ਬੇਹੱਦ ਪਸੰਦ ਹੁੰਦਾ ਹੈ।
ਸ਼ਨੀਵਾਰ ਦੇ ਸੁਆਮੀ ਨਿਆਂ ਦੇ ਦੇਵਤਾ ਸ਼ਨੀ ਦੇਵ ਨੂੰ ਮੰਨਿਆ ਗਿਆ ਹੈ। ਇਸ ਦਿਨ ਜਨਮੇ ਲੋਕ ਬੇਹੱਦ ਅਨੁਸ਼ਾਸਿਤ ਤੇ ਮਿਹਨਤੀ ਸੁਭਾਅ ਦੇ ਹੁੰਦੇ ਹਨ। ਆਪਣੀ ਪੱਕੀ ਲਗਨ ਅਤੇ ਮਿਹਨਤ ਦੇ ਦਮ 'ਤੇ ਇਹ ਲੋਕ ਜੀਵਨ ਵਿੱਚ ਬਹੁਤ ਵੱਡੀ ਸਫ਼ਲਤਾ ਹਾਸਲ ਕਰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।