25 ਨਵੰਬਰ ਨੂੰ ਵਿਸ਼ਾਖਾ ਨਕਸ਼ੱਤਰ 'ਚ ਪ੍ਰਵੇਸ਼ ਕਰਨਗੇ ਬੁੱਧ ਦੇਵ, ਤੁਲਾ ਤੇ ਬ੍ਰਿਸ਼ਚਕ ਸਮੇਤ 6 ਰਾਸ਼ੀਆਂ ਨੂੰ ਮਿਲ ਸਕਦੇ ਹਨ ਵਿਦੇਸ਼ ਯਾਤਰਾ ਦੇ ਮੌਕੇ
Budh Gochar 2026 : ਮੁੱਖ ਤੌਰ 'ਤੇ ਕੁਝ ਰਾਸ਼ੀਆਂ ਦੇ ਕਰੀਅਰ, ਕਾਰੋਬਾਰ, ਆਰਥਿਕ ਸਥਿਤੀ ਅਤੇ ਵਿਦੇਸ਼ ਨਾਲ ਜੁੜੇ ਮਾਮਲਿਆਂ 'ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਇੰਨਾ ਹੀ ਨਹੀਂ, ਕੁਝ ਰਾਸ਼ੀਆਂ ਦੇ ਜਾਤਕਾਂ ਨੂੰ ਵਿਦੇਸ਼ੀ ਕੰਪਨੀਆਂ ਨਾਲ ਜੁੜਨ, ਕੌਮਾਂਤਰੀ ਵਪਾਰ ਵਧਾਉਣ ਜਾਂ ਵਿਦੇਸ਼ ਯਾਤਰਾ ਦੇ ਨਵੇਂ ਮੌਕੇ ਮਿਲ ਸਕਦੇ ਹਨ।
Publish Date: Tue, 24 Nov 2026 04:42 PM (IST)
Updated Date: Tue, 24 Nov 2026 04:47 PM (IST)
ਆਨੰਦ ਸਾਗਰ ਪਾਠਕ, ਐਸਟ੍ਰੋਪਤਰੀ : ਜੋਤਿਸ਼ ਸ਼ਾਸਤਰ 'ਚ ਬੁੱਧ ਦੇਵ ਨੂੰ ਬੁੱਧੀ, ਬੋਲੀ, ਵਪਾਰ, ਤਰਕ ਅਤੇ ਸੰਚਾਰ ਹੁਨਰ ਦਾ ਕਾਰਕ ਮੰਨਿਆ ਜਾਂਦਾ ਹੈ। ਗ੍ਰਹਿਆਂ ਦੇ ਰਾਜਕੁਮਾਰ ਬੁੱਧ 25 ਨਵੰਬਰ 2026 ਨੂੰ ਵਿਸ਼ਾਖਾ ਨਕਸ਼ੱਤਰ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਬੁੱਧ ਦਾ ਇਹ ਨਕਸ਼ੱਤਰ ਪਰਿਵਰਤਨ ਕਈ ਰਾਸ਼ੀਆਂ ਦੇ ਜੀਵਨ 'ਚ ਮਹੱਤਵਪੂਰਨ ਬਦਲਾਅ ਲਿਆ ਸਕਦਾ ਹੈ।
ਮੁੱਖ ਤੌਰ 'ਤੇ ਕੁਝ ਰਾਸ਼ੀਆਂ ਦੇ ਕਰੀਅਰ, ਕਾਰੋਬਾਰ, ਆਰਥਿਕ ਸਥਿਤੀ ਅਤੇ ਵਿਦੇਸ਼ ਨਾਲ ਜੁੜੇ ਮਾਮਲਿਆਂ 'ਤੇ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਇੰਨਾ ਹੀ ਨਹੀਂ, ਕੁਝ ਰਾਸ਼ੀਆਂ ਦੇ ਜਾਤਕਾਂ ਨੂੰ ਵਿਦੇਸ਼ੀ ਕੰਪਨੀਆਂ ਨਾਲ ਜੁੜਨ, ਕੌਮਾਂਤਰੀ ਵਪਾਰ ਵਧਾਉਣ ਜਾਂ ਵਿਦੇਸ਼ ਯਾਤਰਾ ਦੇ ਨਵੇਂ ਮੌਕੇ ਮਿਲ ਸਕਦੇ ਹਨ।
ਆਓ ਤੁਹਾਨੂੰ ਦੱਸਦੇ ਹਾਂ ਕਿ ਬੁੱਧ ਦੇਵ ਦੇ ਵਿਸ਼ਾਖਾ ਨਕਸ਼ੱਤਰ 'ਚ ਪ੍ਰਵੇਸ਼ ਕਰਨ ਨਾਲ ਤੁਲਾ, ਬ੍ਰਿਸ਼ਚਕ ਸਮੇਤ ਕਿਹੜੀਆਂ 6 ਰਾਸ਼ੀਆਂ ਨੂੰ ਕੀ ਲਾਭ ਮਿਲ ਸਕਦਾ ਹੈ ਅਤੇ ਉਨ੍ਹਾਂ ਲਈ ਕਿਹੜੇ ਉਪਾਅ ਸ਼ੁਭ ਰਹਿਣਗੇ।
ਤੁਲਾ ਰਾਸ਼ੀ
ਬੁੱਧ ਦੇਵ ਤੁਹਾਡੀ ਰਾਸ਼ੀ ਤੋਂ ਪਹਿਲੇ ਭਾਵ (ਲਗਨ, ਸ਼ਖ਼ਸੀਅਤ ਅਤੇ ਸਿਹਤ ਦਾ ਖੇਤਰ) 'ਚ ਗੋਚਰ ਕਰਨਗੇ। ਇਸ ਨਾਲ ਤੁਹਾਡੇ ਆਤਮਵਿਸ਼ਵਾਸ, ਸੰਚਾਰ ਅਤੇ ਫ਼ੈਸਲੇ ਲੈਣ ਦੀ ਸਮਰੱਥਾ 'ਚ ਸੁਧਾਰ ਹੋ ਸਕਦਾ ਹੈ। ਕਾਰੋਬਾਰ ਕਰਨ ਵਾਲੇ ਲੋਕ ਗੱਲਬਾਤ, ਨੈੱਟਵਰਕਿੰਗ ਅਤੇ ਵਿਸਥਾਰ ਦੀਆਂ ਯੋਜਨਾਵਾਂ 'ਚ ਵਧੇਰੇ ਸਰਗਰਮ ਹੋ ਸਕਦੇ ਹਨ।
ਤੁਹਾਨੂੰ ਨਵੇਂ ਵਿਚਾਰ ਪੇਸ਼ ਕਰਨ ਜਾਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਚਾਰ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ। ਭਵਿੱਖ 'ਚ ਤਰੱਕੀ ਲਈ ਪੇਸ਼ੇਵਰ ਸਬੰਧ ਮਹੱਤਵਪੂਰਨ ਸਾਬਤ ਹੋ ਸਕਦੇ ਹਨ। ਬਹੁਤ ਵੱਡੇ ਵਾਅਦੇ ਕਰਨ ਜਾਂ ਵਿਹਾਰਕ ਸੀਮਾਵਾਂ 'ਤੇ ਵਿਚਾਰ ਕੀਤੇ ਬਿਨਾਂ ਫ਼ੈਸਲੇ ਲੈਣ ਤੋਂ ਬਚੋ।
ਉਪਾਅ: ਆਤਮਵਿਸ਼ਵਾਸ ਅਤੇ ਮਾਨਸਿਕ ਸਪੱਸ਼ਟਤਾ ਲਈ ਬੁੱਧਵਾਰ ਨੂੰ ਹਰੀ ਇਲਾਇਚੀ ਦਾ ਸੇਵਨ ਕਰੋ।
ਲਾਭ: ਆਤਮਵਿਸ਼ਵਾਸ ਵਧਣ ਨਾਲ ਗੱਲਬਾਤ ਅਤੇ ਨੈੱਟਵਰਕਿੰਗ 'ਚ ਬਿਹਤਰ ਨਤੀਜੇ ਪ੍ਰਾਪਤ ਹੋਣਗੇ।
ਬ੍ਰਿਸ਼ਚਕ ਰਾਸ਼ੀ
ਬੁੱਧ ਦੇਵ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਭਾਵ (ਖ਼ਰਚ, ਵਿਦੇਸ਼ ਅਤੇ ਮੋਕਸ਼ ਦਾ ਖੇਤਰ) 'ਚ ਗੋਚਰ ਕਰਨਗੇ। ਵਿਦੇਸ਼, ਵਿਦੇਸ਼ੀ ਗਾਹਕਾਂ, ਬਹੁ-ਕੌਮੀ ਕੰਪਨੀਆਂ ਅਤੇ ਕੌਮਾਂਤਰੀ ਵਪਾਰ ਨਾਲ ਜੁੜੀਆਂ ਕਾਰੋਬਾਰੀ ਗਤੀਵਿਧੀਆਂ 'ਤੇ ਧਿਆਨ ਕੇਂਦਰਿਤ ਹੋ ਸਕਦਾ ਹੈ। ਕੁਝ ਉੱਦਮੀ ਆਪਣੇ ਆਮ ਬਾਜ਼ਾਰਾਂ ਤੋਂ ਇਲਾਵਾ ਨਵੇਂ ਮੌਕਿਆਂ ਦੀ ਭਾਲ ਕਰ ਸਕਦੇ ਹਨ।
ਹਾਲਾਂਕਿ, ਕਾਰੋਬਾਰ ਦੇ ਵਿਸਥਾਰ, ਯਾਤਰਾ ਜਾਂ ਪ੍ਰਸ਼ਾਸਨ ਨਾਲ ਜੁੜੇ ਖ਼ਰਚੇ ਵਧ ਸਕਦੇ ਹਨ। ਵਿੱਤੀ ਲੈਣ-ਦੇਣ 'ਚ ਪਾਰਦਰਸ਼ਤਾ ਬਣਾਈ ਰੱਖੋ ਅਤੇ ਪੂਰੀ ਜਾਂਚ ਕੀਤੇ ਬਿਨਾਂ ਕਿਸੇ ਵੀ ਸਮਝੌਤੇ 'ਚ ਸ਼ਾਮਲ ਹੋਣ ਤੋਂ ਬਚੋ।
ਉਪਾਅ: ਬੇਲੋੜੇ ਖ਼ਰਚਿਆਂ 'ਤੇ ਕਾਬੂ ਰੱਖਣ ਲਈ ਬੁੱਧਵਾਰ ਨੂੰ ਕਿਸੇ ਲੋੜਵੰਦ ਨੂੰ ਹਰੇ ਰੰਗ ਦੇ ਕੱਪੜੇ ਦਾਨ ਕਰੋ।
ਲਾਭ: ਕੌਮਾਂਤਰੀ ਪੱਧਰ 'ਤੇ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਵਿਦੇਸ਼ਾਂ ਤੋਂ ਨਵੇਂ ਵਪਾਰਕ ਮੌਕੇ ਮਿਲ ਸਕਦੇ ਹਨ।
ਧਨੁ ਰਾਸ਼ੀ
ਬੁੱਧ ਦੇਵ ਤੁਹਾਡੀ ਰਾਸ਼ੀ ਤੋਂ ਗਿਆਰ੍ਹਵੇਂ ਭਾਵ (ਲਾਭ, ਆਮਦਨ ਅਤੇ ਇੱਛਾਵਾਂ ਦੀ ਪੂਰਤੀ ਦਾ ਖੇਤਰ) 'ਚ ਗੋਚਰ ਕਰਨਗੇ। ਇਹ ਕਾਰੋਬਾਰੀ ਆਮਦਨ, ਨੈੱਟਵਰਕਿੰਗ ਅਤੇ ਪੇਸ਼ੇਵਰ ਲਾਭ ਲਈ ਅਨੁਕੂਲ ਸਮਾਂ ਹੋ ਸਕਦਾ ਹੈ। ਤੁਸੀਂ ਪ੍ਰਭਾਵਸ਼ਾਲੀ ਲੋਕਾਂ ਨਾਲ ਜੁੜ ਸਕਦੇ ਹੋ ਜਾਂ ਪੁਰਾਣੇ ਸੰਪਰਕਾਂ ਰਾਹੀਂ ਨਵੇਂ ਮੌਕੇ ਹਾਸਲ ਕਰ ਸਕਦੇ ਹੋ। ਉੱਦਮੀ ਸੰਭਾਵੀ ਗਾਹਕਾਂ ਦੀ ਭਾਲ ਕਰ ਸਕਦੇ ਹਨ ਅਤੇ ਆਪਣੇ ਗਾਹਕਾਂ ਦਾ ਦਾਇਰਾ ਵਧਾਉਣ ਦੇ ਤਰੀਕਿਆਂ 'ਤੇ ਵਿਚਾਰ ਕਰ ਸਕਦੇ ਹਨ। ਵਪਾਰੀ ਅਤੇ ਕਾਰੋਬਾਰੀ ਬਿਹਤਰ ਵਪਾਰਕ ਯੋਜਨਾਬੰਦੀ ਦਾ ਲਾਭ ਲੈ ਸਕਦੇ ਹਨ। ਮੁਨਾਫ਼ੇ ਨੂੰ ਲੈ ਕੇ ਗ਼ੈਰ-ਵਿਹਾਰਕ ਉਮੀਦਾਂ ਰੱਖਣ ਤੋਂ ਬਚੋ।
ਉਪਾਅ: ਆਰਥਿਕ ਤਰੱਕੀ ਅਤੇ ਸਫ਼ਲਤਾ ਲਈ ਵੀਰਵਾਰ ਨੂੰ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ।
ਲਾਭ: ਪ੍ਰਭਾਵਸ਼ਾਲੀ ਸੰਪਰਕਾਂ ਅਤੇ ਨਵੇਂ ਗਾਹਕਾਂ ਦੇ ਜੁੜਨ ਨਾਲ ਕਾਰੋਬਾਰੀ ਆਮਦਨ 'ਚ ਵਾਧਾ ਹੋ ਸਕਦਾ ਹੈ।
ਮਕਰ ਰਾਸ਼ੀ
ਬੁੱਧ ਦੇਵ ਤੁਹਾਡੀ ਰਾਸ਼ੀ ਤੋਂ ਦਸਵੇਂ ਭਾਵ (ਕਰਮ, ਕਰੀਅਰ ਅਤੇ ਮਾਣ-ਸਨਮਾਨ ਦਾ ਖੇਤਰ) 'ਚ ਗੋਚਰ ਕਰਨਗੇ। ਇਹ ਭਾਵ ਕਰੀਅਰ, ਪੇਸ਼ੇ ਅਤੇ ਕਾਰੋਬਾਰੀ ਜ਼ਿੰਮੇਵਾਰੀਆਂ ਨੂੰ ਦਰਸਾਉਂਦਾ ਹੈ। ਇਹ ਸਮਾਂ ਤੁਹਾਡੀ ਪੇਸ਼ੇਵਰ ਸਾਖ ਸੁਧਾਰਨ ਅਤੇ ਕਾਰੋਬਾਰੀ ਕੰਮਕਾਜ ਨੂੰ ਮਜ਼ਬੂਤ ਕਰਨ ਦੇ ਮੌਕੇ ਲਿਆ ਸਕਦਾ ਹੈ।
ਤੁਹਾਡੀ ਯੋਜਨਾਬੰਦੀ ਅਤੇ ਸੰਚਾਰ ਹੁਨਰ ਦੀ ਸ਼ਲਾਘਾ ਹੋ ਸਕਦੀ ਹੈ। ਕਾਰੋਬਾਰ ਕਰਨ ਵਾਲੇ ਲੋਕ ਵਿਸਥਾਰ, ਪ੍ਰਬੰਧਨ ਅਤੇ ਲੰਬੇ ਸਮੇਂ ਦੀਆਂ ਰਣਨੀਤੀਆਂ 'ਤੇ ਧਿਆਨ ਦੇ ਸਕਦੇ ਹਨ। ਹਾਲਾਂਕਿ, ਦਫ਼ਤਰੀ ਸਿਆਸਤ ਤੋਂ ਦੂਰ ਰਹੋ ਅਤੇ ਕਰਮਚਾਰੀਆਂ ਤੇ ਭਾਈਵਾਲਾਂ ਨਾਲ ਚੰਗੇ ਸਬੰਧ ਬਣਾਈ ਰੱਖੋ।
ਉਪਾਅ: ਕਰੀਅਰ 'ਚ ਸਥਿਰਤਾ ਅਤੇ ਸਨਮਾਨ ਲਈ ਸ਼ਨੀਵਾਰ ਨੂੰ ਸ਼ਨੀ ਦੇਵ ਦੇ ਸਾਹਮਣੇ ਦੀਵਾ ਜਗਾਓ।
ਲਾਭ: ਤੁਹਾਡੀ ਬਿਹਤਰ ਯੋਜਨਾਬੰਦੀ ਅਤੇ ਸੰਚਾਰ ਹੁਨਰ ਨਾਲ ਕਾਰੋਬਾਰੀ ਕੰਮਕਾਜ ਅਤੇ ਸਾਖ ਮਜ਼ਬੂਤ ਹੋਵੇਗੀ।
ਕੁੰਭ ਰਾਸ਼ੀ
ਬੁੱਧ ਦੇਵ ਤੁਹਾਡੀ ਰਾਸ਼ੀ ਤੋਂ ਨੌਵੇਂ ਭਾਵ (ਭਾਗ, ਧਰਮ ਅਤੇ ਉੱਚ ਸਿੱਖਿਆ ਦਾ ਖੇਤਰ) 'ਚ ਗੋਚਰ ਕਰਨਗੇ। ਇਹ ਵਿਦੇਸ਼ੀ ਸੰਪਰਕਾਂ, ਉੱਚ ਸਿੱਖਿਆ, ਸਲਾਹ-ਮਸ਼ਵਰੇ ਅਤੇ ਲੰਬੀ ਦੂਰੀ ਦੀਆਂ ਕਾਰੋਬਾਰੀ ਗਤੀਵਿਧੀਆਂ ਰਾਹੀਂ ਵਪਾਰ ਦੇ ਵਿਸਥਾਰ 'ਚ ਮਦਦ ਕਰ ਸਕਦਾ ਹੈ।
ਤੁਹਾਨੂੰ ਵੱਖ-ਵੱਖ ਥਾਵਾਂ ਦੇ ਲੋਕਾਂ ਨਾਲ ਕੰਮ ਕਰਨ ਜਾਂ ਨਵੇਂ ਬਾਜ਼ਾਰਾਂ ਦੀ ਭਾਲ ਕਰਨ ਦੇ ਮੌਕੇ ਮਿਲ ਸਕਦੇ ਹਨ। ਪ੍ਰਕਾਸ਼ਨ, ਸਿੱਖਿਆ, ਯਾਤਰਾ ਅਤੇ ਸਲਾਹਕਾਰ ਸੇਵਾਵਾਂ ਨਾਲ ਜੁੜੇ ਕਾਰੋਬਾਰੀਆਂ ਲਈ ਇਹ ਸਮਾਂ ਉਤਸ਼ਾਹਜਨਕ ਹੋ ਸਕਦਾ ਹੈ। ਵੱਡੇ ਨਿਵੇਸ਼ ਕਰਨ ਤੋਂ ਪਹਿਲਾਂ ਮਾਹਿਰ ਦੀ ਸਲਾਹ ਜ਼ਰੂਰ ਲਓ।
ਉਪਾਅ: ਕਿਸਮਤ ਦਾ ਸਾਥ ਪ੍ਰਾਪਤ ਕਰਨ ਲਈ ਬੁੱਧਵਾਰ ਨੂੰ ਗਣੇਸ਼ ਸਤੋਤਰ ਦਾ ਪਾਠ ਕਰੋ।
ਲਾਭ: ਲੰਬੀ ਦੂਰੀ ਦੀਆਂ ਕਾਰੋਬਾਰੀ ਗਤੀਵਿਧੀਆਂ ਅਤੇ ਨਵੇਂ ਬਾਜ਼ਾਰਾਂ ਰਾਹੀਂ ਵਪਾਰ 'ਚ ਲਾਭ ਹੋ ਸਕਦਾ ਹੈ।
ਮੀਨ ਰਾਸ਼ੀ
ਬੁੱਧ ਦਾ ਇਹ ਗੋਚਰ ਤੁਹਾਡੇ ਧਨ ਅਤੇ ਨਿਵੇਸ਼ ਨਾਲ ਜੁੜੇ ਮਾਮਲਿਆਂ ਵੱਲ ਧਿਆਨ ਦੇਣ ਦਾ ਸੰਕੇਤ ਦਿੰਦਾ ਹੈ। ਇਸ ਦੌਰਾਨ ਤੁਹਾਨੂੰ ਪੈਸਿਆਂ ਦੇ ਲੈਣ-ਦੇਣ, ਪੁਰਾਣੇ ਕਰਜ਼ਿਆਂ ਅਤੇ ਟੈਕਸ ਨਾਲ ਜੁੜੇ ਕੰਮਾਂ ਨੂੰ ਠੀਕ ਕਰਨ ਦੀ ਲੋੜ ਪੈ ਸਕਦੀ ਹੈ।
ਜੇਕਰ ਕੋਈ ਕਾਰੋਬਾਰੀ ਮਾਮਲਾ ਜਾਂ ਪੁਰਾਣਾ ਸੌਦਾ ਅਟਕਿਆ ਹੋਇਆ ਹੈ ਤਾਂ ਉਸ ਨੂੰ ਸੁਲਝਾਉਣ ਦਾ ਇਹ ਸਹੀ ਸਮਾਂ ਹੈ। ਖੋਜ, ਬੀਮਾ ਜਾਂ ਵਿੱਤ ਨਾਲ ਜੁੜੇ ਕੰਮ ਕਰਨ ਵਾਲੇ ਲੋਕਾਂ ਨੂੰ ਥੋੜ੍ਹਾ ਵਧੇਰੇ ਸਾਵਧਾਨ ਰਹਿਣਾ ਪਵੇਗਾ। ਜੋਖ਼ਮ ਭਰੇ ਨਿਵੇਸ਼ ਤੋਂ ਦੂਰ ਰਹੋ ਅਤੇ ਆਪਣੇ ਭਾਈਵਾਲਾਂ ਨਾਲ ਹਰ ਮਾਮਲੇ 'ਚ ਪਾਰਦਰਸ਼ਤਾ ਬਣਾਈ ਰੱਖੋ।
ਉਪਾਅ: ਆਰਥਿਕ ਸੁਰੱਖਿਆ ਅਤੇ ਮਾਨਸਿਕ ਸ਼ਾਂਤੀ ਲਈ ਹਰ ਰੋਜ਼ ਸ਼ਿਵ ਚਾਲੀਸਾ ਦਾ ਪਾਠ ਕਰੋ।
ਲਾਭ: ਅਟਕੇ ਹੋਏ ਕਾਰੋਬਾਰੀ ਮਾਮਲਿਆਂ ਅਤੇ ਪੈਸਿਆਂ ਦੇ ਪ੍ਰਬੰਧਨ ਨੂੰ ਬਿਹਤਰ ਬਣਾਉਣ ਦੇ ਨਵੇਂ ਰਾਹ ਮਿਲ ਸਕਦੇ ਹਨ।
ਜੋਤਿਸ਼ ਸ਼ਾਸਤਰ ਮਾਹਿਰ: ਸ੍ਰੀ ਆਨੰਦ ਸਾਗਰ ਪਾਠਕ, astropatri.com। ਫੀਡਬੈਕ ਲਈ ਲਿਖੋ: hello@astropatri.com