- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਂਰਿਸ਼ੀ ਪਰਸ਼ੂਰਾਮ ਅਤੇ ਉਨ੍ਹਾਂ ਦੇ ਚੇਲੇ ਗੁਰੂ ਦ੍ਰੋਣਾਚਾਰਿਆ ’ਚ ਗਿਆਨ ਦੀ ਹੱਦ ਕਿਤਾਬੀ ਗਿਆਨ ਤੋਂ ਕਿਤੇ ਵੱਧ ਉਨ੍ਹਾਂ ਦੀ ਖੋਜ ਅਤੇ ਚਰਿੱਤਰ ’ਤੇ ਆਧਾਰਤ ਸੀ। ਸਿੱਖਿਆ ਹੀ ਉਹ ਪਹਿਲਾਂ ਅਤੇ ਆਖਰੀ ਪੜਾਅ ਹੈ, ਜੋ ਸਾਡੇ ਅੰਦਰ ਲੁਕੀਆਂ ਸਰਬੋਤਮ ਸੰਭਾਵਨਾਵਾਂ, ਗੁਣਾਂ, ਚਰਿੱਤਰ, ਨੈਤਿਕ, ਅਧਿਆਤਮਕ ਤੇ ਸਮਰੱਥਾਵਾਂ ਦਾ ਮੁਕੰਮਲ ਵਿਕਾਸ ਕਰਕੇ ਸੰਸਕ੍ਰਿਤੀ ਮੁੱਲਾਂ ਨੂੰ ਆਚਾਰਨ ਵਿਚ ਲਿਆਉਣ ਲਈ ਪ੍ਰੇਰਿਤ ਕਰਦੀ ਹੈ।

ਸਿੱਖਿਆ ਜੀਵਨ ਦਾ ਮੁੱਢਲਾ ਅਲੰਕਾਰ ਹੈ, ਜਿਸ ਲਈ ਕਿਤਾਬਾਂ ਦੀ ਪੜ੍ਹਾਈ ਜ਼ਰੂਰੀ ਤਾਂ ਹੈ ਪਰ ਉਹ ਸਿਰਫ਼ ਸ਼ਬਦਾਂ ਨੂੰ ਚੇਤੇ ਕਰਨ ਤੱਕ ਹੀ ਸੀਮਤ ਨਹੀਂ ਹੈ। ਅਸਲ ਸਿੱਖਿਆ ਦਾ ਅਰਥ ਸਿਰਫ਼ ਕਿਤਾਬੀ ਗਿਆਨ ਜਾਂ ਡਿਗਰੀ ਹਾਸਲ ਕਰਨਾ ਅਤੇ ਰੋਜ਼ੀ-ਰੋਟੀ ਕਮਾਉਣ ਤੱਕ ਹੀ ਸੀਮਤ ਨਹੀਂ। ਸਿੱਖਿਆ ਦਾ ਅਸਲ ਉਦੇਸ਼ ਬਿਹਤਰ, ਸੰਵੇਦਨਸ਼ੀਲ, ਸੱਭਿਅਕ ਅਤੇ ਆਤਮਨਿਰਭਰ ਤੇ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਕਿਰਦਾਰ ਨਿਰਮਾਣ, ਅੰਦਰਲੀਆਂ ਸ਼ਕਤੀਆਂ ਦਾ ਵਿਕਾਸ ਅਤੇ ਵਿਹਾਰਕ ਜੀਵਨ ਹੁਨਰ ਸਿਖਾਉਣਾ ਹੈ। ਸਾਰੀਆਂ ਮਾੜੀਆਂ ਕਾਮਨਾਵਾਂ ਦਾ ਨਾਸ਼ ਕਰਨਾ ਵੀ ਸਿੱਖਿਆ ਦਾ ਵੱਡਾ ਉਦੇਸ਼ ਹੈ। ਕੁਝ ਸਿੱਖਿਆ ਗੁਰੂ ਤੋਂ ਲਈ ਜਾਂਦੀ ਹੈ ਤੇ ਕੁਝ ਸੱਚ ਆਪਣੇ ਅਣਥੱਕ ਹੰਭਲੇ ਤੋਂ ਹੀ ਖੋਜੇ ਜਾਂਦੇ ਹਨ। ਮਹਾਂਰਿਸ਼ੀ ਪਰਸ਼ੂਰਾਮ ਅਤੇ ਉਨ੍ਹਾਂ ਦੇ ਚੇਲੇ ਗੁਰੂ ਦ੍ਰੋਣਾਚਾਰਿਆ ’ਚ ਗਿਆਨ ਦੀ ਹੱਦ ਕਿਤਾਬੀ ਗਿਆਨ ਤੋਂ ਕਿਤੇ ਵੱਧ ਉਨ੍ਹਾਂ ਦੀ ਖੋਜ ਅਤੇ ਚਰਿੱਤਰ ’ਤੇ ਆਧਾਰਤ ਸੀ। ਸਿੱਖਿਆ ਹੀ ਉਹ ਪਹਿਲਾਂ ਅਤੇ ਆਖਰੀ ਪੜਾਅ ਹੈ, ਜੋ ਸਾਡੇ ਅੰਦਰ ਲੁਕੀਆਂ ਸਰਬੋਤਮ ਸੰਭਾਵਨਾਵਾਂ, ਗੁਣਾਂ, ਚਰਿੱਤਰ, ਨੈਤਿਕ, ਅਧਿਆਤਮਕ ਤੇ ਸਮਰੱਥਾਵਾਂ ਦਾ ਮੁਕੰਮਲ ਵਿਕਾਸ ਕਰਕੇ ਸੰਸਕ੍ਰਿਤੀ ਮੁੱਲਾਂ ਨੂੰ ਆਚਾਰਨ ਵਿਚ ਲਿਆਉਣ ਲਈ ਪ੍ਰੇਰਿਤ ਕਰਦੀ ਹੈ। ਇਸ ਲਈ ਇਕ ਪਾਸੇ ਜਿੱਥੇ ਸਿੱਖਿਆ ਤੰਤਰ ਦਾ ਸੰਸਕ੍ਰਿਤੀ ’ਤੇ ਆਧਾਰਿਤ, ਪੂਰਨ ਨਿਰਪੱਖ ਅਤੇ ਪਾਰਦਰਸ਼ੀ ਹੋਣਾ ਜ਼ਰੂਰੀ ਹੈ•, ਉਹੀ ਸਿੱਖਿਆ ਨੂੰ ਆਧਾਰ ਬਣਾ ਕੇ ਜਾਂ ਉਸ ਦੇ ਨਾਂ ’ਤੇ ਹਿੰਸਕ ਗਤੀਵਿਧੀ, ਜਨਤਕ ਰੂਪ ਤੋਂ ਗ਼ਲਤ, ਇਤਰਾਜ਼ਯੋਗ ਭਾਸ਼ਾ ਦੀ ਵਰਤੋਂ, ਅਸ਼ਲੀਲ ਪ੍ਰਦਰਸ਼ਨ ਵੀ ਬਖ਼ਸ਼ਣਯੋਗ ਨਹੀਂ ਹੈ। ਨਾ ਹੀ ਇਨ੍ਹਾਂ ਕਿਰਿਆਵਾਂ ਵਿਚ ਗਲਤਾਨ ਲੋਕਾਂ ਨੂੰ ਸਿੱਖਿਅਤ ਕਿਹਾ ਜਾ ਸਕਦਾ ਹੈ। ਪਸ਼ੂ-ਪੰਛੀ ਸਿਰਫ਼ ਆਪਣੇ ਪਾਲਣ-ਪੋਸ਼ਣ ਤੇ ਸਰੀਰਕ ਸੁਰੱਖਿਆ ਦੇ ਹੱਲਾਂ ਤੱਕ ਹੀ ਸਿੱਖਦੇ ਹਨ। ਪਰ ਮਨੁੱਖ ਦੀਆਂ ਕਲਾਵਾਂ ਦਾ ਵਿਸਥਾਰ ਉਸ ਤੋਂ ਬਹੁਤ ਅੱਗੇ ਹੁੰਦਾ ਹੈ। ਉਹ ਸਰੀਰ ਤੋਂ ਉੱਪਰ ਮਨ ਤੇ ਉਸ ਤੋਂ ਵੀ ਅੱਗੇ ਚੇਤਨਾ ਦੀਆਂ ਡੂੰਘਾਈਆਂ ’ਚ ਪਹੁੰਚ ਹਾਸਲ ਕਰਕੇ ਨਿਰਪੱਖ ਅਤੇ ਅਥਾਹ ਅਨੰਦ ਹਾਸਲ ਕਰਨਾ ਚਾਹੁੰਦਾ ਹੈ। ਆਪਣੇ ਨਾਲ ਸਾਰਿਆਂ ਨੂੰ ਸੁਖੀ ਅਤੇ ਸਹੂਲਤਪੂਰਨ ਰੱਖਣਾ ਉਸਦੀ ਕੋਸ਼ਿਸ਼ ਹੁੰਦੀ ਹੈ। ਇਹ ਸਮਝ ਸਿੱਖਿਆ ਰਾਹੀਂ ਹੀ ਵਿਕਸਤ ਹੁੰਦੀ ਹੈ। ਇਸ ਲਈ ਸਿੱਖਿਆ ਦਾ ਅਰਥ ਬਹੁਤ ਵੱਡੇ ਪੱਧਰ ’ਤੇ ਹੈ।
-ਡਾ. ਨਿਰਮਲ ਜੈਨ।