Matra Navami 2026 : 4 ਜਾਂ 5 ਅਕਤੂਬਰ, ਕਦੋਂ ਹੈ ਮਾਤ ਨੌਮੀ? ਜਾਣੋ ਸਹੀ ਤਰੀਕ, ਸ਼ੁੱਭ ਮਹੂਰਤ ਤੇ ਮਹਿਲਾ ਪੂਰਵਜਾਂ ਦੇ ਸਰਾਧ ਦੀ ਵਿਧੀ
ਨੌਮੀ ਸਰਾਧ ਤਿਥੀ ਨੂੰ ‘ਮਾਤ੍ਰ ਨੌਮੀ’ ਵੀ ਕਿਹਾ ਜਾਂਦਾ ਹੈ। ਮਹਿਲਾਵਾਂ ਦਾ ਸ਼ਰਾਧ ਕਰਨ ਲਈ ਇਹ ਤਿਥੀ ਸਭ ਤੋਂ ਉਚਿਤ ਮੰਨੀ ਜਾਂਦੀ ਹੈ। ਪਰਿਵਾਰ ਦੀਆਂ ਉਨ੍ਹਾਂ ਸਾਰੀਆਂ ਮਰਹੂਮ ਮਹਿਲਾ ਮੈਂਬਰਾਂ ਨੂੰ ਪ੍ਰਸੰਨ ਕਰਨ ਲਈ ਨਵਮੀ ਤਿਥੀ 'ਤੇ ਸਰਾਧ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਦੇਹਾਂਤ ਸ਼ੁਕਲ ਪੱਖ ਜਾਂ ਕ੍ਰਿਸ਼ਨ ਪੱਖ ਦੀ ਨੌਮੀ ਤਿਥੀ ਨੂੰ ਹੋਇਆ ਹੋਵੇ ਜਾਂ ਕਿਸੇ ਵੀ ਤਿਥੀ 'ਤੇ ਹੋਇਆ ਹੋਵੇ।
Publish Date: Mon, 28 Sep 2026 12:44 PM (IST)
Updated Date: Mon, 28 Sep 2026 12:55 PM (IST)
ਧਰਮ ਡੈਸਕ, ਨਵੀਂ ਦਿੱਲੀ : ਅੱਸੂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਨਵਮੀ ਤਿਥੀ ਨੂੰ ‘ਮਾਤ੍ਰ ਨਵਮੀ’ ਕਿਹਾ ਜਾਂਦਾ ਹੈ। ਇਹ ਤਿਥੀ ਪਿੱਤਰ ਪੱਖ ਦੀ ਪਵਿੱਤਰ ਮਿਆਦ 'ਚ ਪੈਂਦੀ ਹੈ ਅਤੇ ਇਸ ਦੌਰਾਨ ਸਾਰੀਆਂ ਮਹਿਲਾ ਪੂਰਵਜਾਂ ਦਾ ਸਰਾਧ ਕੀਤਾ ਜਾਂਦਾ ਹੈ। ਜਿਸ ਤਰ੍ਹਾਂ ਪੁੱਤਰ ਆਪਣੇ ਪਿਤਾ ਅਤੇ ਪੂਰਵਜਾਂ ਲਈ ਸਰਾਧ ਤੇ ਤਰਪਣ ਕਰਦੇ ਹਨ, ਉਸੇ ਤਰ੍ਹਾਂ ਇਸ ਦਿਨ ਘਰ ਦੀਆਂ ਨੂੰਹਾਂ ਮਰਹੂਮ ਮਹਿਲਾ ਪੂਰਵਜਾਂ ਦਾ ਸਰਾਧ ਵਿਧੀ-ਵਿਧਾਨ ਨਾਲ ਕਰਦੀਆਂ ਹਨ ਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਦੀਆਂ ਹਨ। ਇਸ ਦਿਨ ਸਰਾਧ ਦੇ ਨਾਲ ਦਾਨ-ਪੁੰਨ ਕਰਨ ਦਾ ਵੀ ਵਿਧਾਨ ਹੈ।
ਜਿਨ੍ਹਾਂ ਵਿਆਹੀਆਂ ਔਰਤਾਂ ਦੀ ਮੌਤ ਨੌਮੀ ਤਿਥੀ ਨੂੰ ਹੋਈ ਹੋਵੇ ਜਾਂ ਜਿਨ੍ਹਾਂ ਦੀ ਮੌਤ ਦੀ ਤਿਥੀ ਪਤਾ ਨਾ ਹੋਵੇ, ਉਨ੍ਹਾਂ ਦਾ ਸਰਾਧ ਵੀ ਇਸੇ ਦਿਨ ਕੀਤਾ ਜਾਂਦਾ ਹੈ। ਮਾਤ੍ਰ ਨੌਮੀ ਨੂੰ ਸਾਰੀਆਂ ਮ੍ਰਿਤਕ ਔਰਤਾਂ ਦਾ ਸ਼ਰਾਧ ਕਰਨ ਲਈ ਵਿਸ਼ੇਸ਼ ਦਿਨ ਮੰਨਿਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਸਾਲ ਪਿੱਤਰ ਪੱਖ 'ਚ ਇਹ ਤਿਥੀ ਕਦੋਂ ਪਵੇਗੀ ਤੇ ਕਿਸ ਵਿਧੀ ਨਾਲ ਸ਼ਰਾਧ ਕਰਨਾ ਸ਼ੁੱਭ ਮੰਨਿਆ ਜਾਂਦਾ ਹੈ?
ਮਾਤ੍ਰ ਨੌਮੀ 2026 ਕਦੋਂ ਹੈ?
ਇਸ ਸਾਲ ਮਾਤ੍ਰ ਨੌਮੀ 4 ਅਕਤੂਬਰ, ਐਤਵਾਰ ਨੂੰ ਪਵੇਗੀ ਤੇ ਇਸੇ ਦਿਨ ਸਾਰੀਆਂ ਮ੍ਰਿਤਕ ਮਹਿਲਾ ਪੂਰਵਜਾਂ ਦਾ ਸ਼ਰਾਧ ਕਰਨਾ ਸ਼ੁਭ ਹੋਵੇਗਾ।
ਨੌਮੀ ਤਿਥੀ ਸ਼ੁਰੂ - 04 ਅਕਤੂਬਰ, ਐਤਵਾਰ ਸਵੇਰੇ 05:51 ਵਜੇ
ਨੌਮੀ ਤਿਥੀ ਸਮਾਪਤ - 05 ਅਕਤੂਬਰ, ਸੋਮਵਾਰ ਸਵੇਰੇ 03:53 ਵਜੇ ਤਕ
ਉਦਯਾ ਤਿਥੀ ਅਨੁਸਾਰ ਮਾਤ੍ਰ ਨੌਮੀ 04 ਅਕਤੂਬਰ ਨੂੰ ਹੀ ਮਨਾਈ ਜਾਵੇਗੀ।
ਮਾਤ੍ਰ ਨੌਮੀ ਕੁਤੁਪ ਮਹੂਰਤ - ਸਵੇਰੇ 11:46 ਵਜੇ ਤੋਂ ਦੁਪਹਿਰ 12:33 ਵਜੇ ਤੱਕ। ਇਸ ਦਿਨ ਸ਼ਰਾਧ ਲਈ 47 ਮਿੰਟ ਦੀ ਮਿਆਦ ਸ਼ੁੱਭ ਮੰਨੀ ਜਾ ਰਹੀ ਹੈ।
ਰੌਹਿਣ ਮਹੂਰਤ - ਦੁਪਹਿਰ 12:33 ਵਜੇ ਤੋਂ ਦੁਪਹਿਰ 01:20 ਵਜੇ ਤਕ।
ਮਾਤ੍ਰ ਨੌਮੀ ਦਾ ਸਰਾਧ ਕਰਨ ਦੀ ਵਿਧੀ
- ਇਸ ਦਿਨ ਸਵੇਰੇ ਜਲਦੀ ਉੱਠ ਕੇ ਸਾਰੀਆਂ ਮਰਹੂਮ ਔਰਤਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਲਈ ਸਰਾਧ ਕਰਮ ਦਾ ਸੰਕਲਪ ਲਿਆ ਜਾਂਦਾ ਹੈ।
- ਮਹਿਲਾ ਪੂਰਵਜਾਂ ਲਈ ਤਰਪਣ 'ਚ ਕਾਲੇ ਤਿਲ ਤੇ ਚਿੱਟੇ ਫੁੱਲ ਲੈ ਕੇ ਉਨ੍ਹਾਂ ਲਈ ਤਰਪਣ ਕੀਤਾ ਜਾਂਦਾ ਹੈ। ਇਹ ਕਰਮ ਮੁੱਖ ਤੌਰ 'ਤੇ ਘਰ ਦੀ ਨੂੰਹ ਜਾਂ ਕੋਈ ਹੋਰ ਮਹਿਲਾ ਕਰਦੀ ਹੈ।
- ਇਸ ਦਿਨ ਚੌਲ ਜਾਂ ਜੌ ਦੇ ਆਟੇ ਨਾਲ ਪਿੰਡ ਬਣਾਏ ਜਾਂਦੇ ਹਨ ਤੇ ਇਸ 'ਚ ਘਿਓ ਦੇ ਮਿਸ਼ਰਨ ਦੇ ਨਾਲ ਦੁੱਧ ਤੇ ਚੀਨੀ ਵੀ ਮਿਲਾਈ ਜਾਂਦੀ ਹੈ।
- ਪਿੰਡਦਾਨ ਦੇ ਨਾਲ ਜਲ ਦਾ ਤਰਪਣ ਕੀਤਾ ਜਾਂਦਾ ਹੈ ਅਤੇ ਪੂਰਵਜਾਂ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ।
- ਇਸ ਦਿਨ ਪੰਚਬਲੀ ਭੋਗ ਕੱਢਿਆ ਜਾਂਦਾ ਹੈ ਤੇ ਮਾਤਾ ਦੀ ਪਸੰਦ ਦਾ ਭੋਜਨ ਤਿਆਰ ਕਰਕੇ ਬ੍ਰਾਹਮਣੀ ਨੂੰ ਭੋਜਨ ਕਰਵਾਇਆ ਜਾਂਦਾ ਹੈ।
- ਜੇਕਰ ਮਰਹੂਮ ਮਹਿਲਾ ਸੁਹਾਗਣ ਸੀ ਤਾਂ ਦਾਨ 'ਚ ਸ਼ਿੰਗਾਰ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ।
- ਗੋਬਰ ਦੇ ਉਪਲੇ ਨਾਲ ਹਵਨ ਕਰਦੇ ਹੋਏ ਮ੍ਰਿਤਕ ਔਰਤਾਂ ਦੀ ਵਿਦਾਈ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਮੁਕਤੀ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ। ਨਾਲ ਹੀ ਘਰ ਦੀ ਖੁਸ਼ਹਾਲੀ ਦੀ ਕਾਮਨਾ ਕੀਤੀ ਜਾਂਦੀ ਹੈ।
ਮਾਤ੍ਰ ਨੌਮੀ ਦਾ ਮਹੱਤਵ
ਨੌਮੀ ਸਰਾਧ ਤਿਥੀ ਨੂੰ ‘ਮਾਤ੍ਰ ਨੌਮੀ’ ਵੀ ਕਿਹਾ ਜਾਂਦਾ ਹੈ। ਮਹਿਲਾਵਾਂ ਦਾ ਸ਼ਰਾਧ ਕਰਨ ਲਈ ਇਹ ਤਿਥੀ ਸਭ ਤੋਂ ਉਚਿਤ ਮੰਨੀ ਜਾਂਦੀ ਹੈ। ਪਰਿਵਾਰ ਦੀਆਂ ਉਨ੍ਹਾਂ ਸਾਰੀਆਂ ਮਰਹੂਮ ਮਹਿਲਾ ਮੈਂਬਰਾਂ ਨੂੰ ਪ੍ਰਸੰਨ ਕਰਨ ਲਈ ਨਵਮੀ ਤਿਥੀ 'ਤੇ ਸਰਾਧ ਕੀਤਾ ਜਾਂਦਾ ਹੈ, ਜਿਨ੍ਹਾਂ ਦਾ ਦੇਹਾਂਤ ਸ਼ੁਕਲ ਪੱਖ ਜਾਂ ਕ੍ਰਿਸ਼ਨ ਪੱਖ ਦੀ ਨੌਮੀ ਤਿਥੀ ਨੂੰ ਹੋਇਆ ਹੋਵੇ ਜਾਂ ਕਿਸੇ ਵੀ ਤਿਥੀ 'ਤੇ ਹੋਇਆ ਹੋਵੇ। ਇਸ ਦਿਨ ਸਮੂਹ ਮ੍ਰਿਤਕ ਮਹਿਲਾ ਪੂਰਵਜਾਂ ਦਾ ਸਰਾਧ ਕਰ ਕੇ ਉਨ੍ਹਾਂ ਨੂੰ ਪ੍ਰਿਥਵੀ ਲੋਕ ਤੋਂ ਵਿਦਾ ਕੀਤਾ ਜਾਂਦਾ ਹੈ।