- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲ ਗ੍ਰਹਿ ਉਗਰ ਊਰਜਾ, ਉਤਸ਼ਾਹ ਤੇ ਜਨੂੰਨ ਦਾ ਕਾਰਕ ਹੈ ਤੇ ਜਦੋਂ ਇਹ ਊਰਜਾ ਬ੍ਰਿਖ ਰਾਸ਼ੀ ਵਿਚ ਪ੍ਰਵੇਸ਼ ਕਰਦੀ ਹੈ ਤਾਂ ਚੀਜ਼ਾਂ ਹੋਰ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ। ਬ੍ਰਿਖ ਰਾਸ਼ੀ ਦਾ ਸੁਆਮੀ ਸ਼ੁੱਕਰ ਗ੍ਰਹਿ ਹੈ ਜੋ ਪ੍ਰਿਥਵੀ ਤੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੰਗਲ ਦੇ ਬ੍ਰਿਖ ਰਾਸ਼ੀ 'ਚ ਪ੍ਰਵੇਸ਼ ਕਰਨ ਨਾਲ ਕੁਝ ਲੋਕਾਂ ਲਈ ਇਹ ਸਮਾਂ ਉਤਸ਼ਾਹ ਤੇ ਜਨੂੰਨ ਭਰਿਆ ਹੋ ਸਕਦਾ ਹੈ ਜੋ ਉਨ੍ਹਾਂ ਦੇ ਕੰਮ ਵਿਚ ਵੀ ਦਿਖਾਈ ਦੇਵੇਗਾ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਵੈਦਿਕ ਜੋਤਿਸ਼ 'ਚ ਸਾਹਸ, ਅਗਨੀ ਤੇ ਸੰਕਲਪ ਦੇ ਅਧਿਪਤੀ ਅਖਵਾਉਣ ਵਾਲੇ ਮੰਗਲਦੇਵ 21 ਜੂਨ 2026 ਨੂੰ ਮੇਖ ਰਾਸ਼ੀ 'ਚੋਂ ਨਿਕਲ ਕੇ ਬ੍ਰਿਖ ਰਾਸ਼ੀ ਵਿਚ ਗੋਚਰ ਕਰਨ ਜਾ ਰਹੇ ਹਨ। ਜੋਤਿਸ਼ੀ ਨਜ਼ਰੀਏ ਤੋਂ ਮੰਗਲ ਗ੍ਰਹਿ ਦਾ ਇਹ ਰਾਸ਼ੀ ਪਰਿਵਰਤਨ ਕਾਫ਼ੀ ਮਹੱਤਵਪੂਰਨ ਹੈ। ਕੁਝ ਰਾਸ਼ੀਆਂ ਨੂੰ ਇਸ ਦੌਰਾਨ ਸਾਵਧਾਨੀ ਵਰਤਣ ਦੀ ਲੋੜ ਹੈ।
ਮੰਗਲ ਗ੍ਰਹਿ ਉਗਰ ਊਰਜਾ, ਉਤਸ਼ਾਹ ਤੇ ਜਨੂੰਨ ਦਾ ਕਾਰਕ ਹੈ ਤੇ ਜਦੋਂ ਇਹ ਊਰਜਾ ਬ੍ਰਿਖ ਰਾਸ਼ੀ ਵਿਚ ਪ੍ਰਵੇਸ਼ ਕਰਦੀ ਹੈ ਤਾਂ ਚੀਜ਼ਾਂ ਹੋਰ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ। ਬ੍ਰਿਖ ਰਾਸ਼ੀ ਦਾ ਸੁਆਮੀ ਸ਼ੁੱਕਰ ਗ੍ਰਹਿ ਹੈ ਜੋ ਪ੍ਰਿਥਵੀ ਤੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੰਗਲ ਦੇ ਬ੍ਰਿਖ ਰਾਸ਼ੀ 'ਚ ਪ੍ਰਵੇਸ਼ ਕਰਨ ਨਾਲ ਕੁਝ ਲੋਕਾਂ ਲਈ ਇਹ ਸਮਾਂ ਉਤਸ਼ਾਹ ਤੇ ਜਨੂੰਨ ਭਰਿਆ ਹੋ ਸਕਦਾ ਹੈ ਜੋ ਉਨ੍ਹਾਂ ਦੇ ਕੰਮ ਵਿਚ ਵੀ ਦਿਖਾਈ ਦੇਵੇਗਾ। ਜਦੋਂਕਿ ਕੁਝ ਜਾਤਕਾਂ ਨੂੰ ਇਸ ਦੌਰਾਨ ਵੱਧ ਗੁੱਸਾ, ਬੇਚੈਨੀ ਅਤੇ ਨਕਾਰਾਤਮਕ ਨਤੀਜਿਆਂ ਭਰਿਆ ਸਾਬਤ ਹੋ ਸਕਦਾ ਹੈ। ਜਾਣੋ ਮੰਗਲ ਗੋਚਰ ਦਾ ਪ੍ਰਭਾਵ ਤੁਲਾ ਤੋਂ ਲੈ ਕੇ ਮੀਨ ਰਾਸ਼ੀਆਂ ਲਈ ਕਿਹੋ ਜਿਹਾ ਰਹੇਗਾ?
ਮੰਗਲਦੇਵ ਤੁਹਾਡੇ ਅੱਠਵੇਂ (ਅਸ਼ਟਮ) ਭਾਵ 'ਚ ਗੋਚਰ ਕਰਨਗੇ। ਇਹ ਗੋਚਰ ਵਿੱਤੀ ਯੋਜਨਾਬੰਦੀ ਲਈ ਚਿਤਾਵਨੀ ਅਤੇ ਮੌਕਾ ਦੋਵੇਂ ਹੈ। ਅਚਾਨਕ ਹੋਣ ਵਾਲੇ ਖ਼ਰਚਿਆਂ 'ਤੇ ਨਜ਼ਰ ਰੱਖੋ। ਬਿਨਾਂ ਢੁਕਵੀਂ ਖੋਜਬੀਣ ਦੇ ਕਿਸੇ ਵੀ ਤਰ੍ਹਾਂ ਦੇ ਵੱਡੇ ਆਰਥਿਕ ਸਮਝੌਤੇ 'ਤੇ ਦਸਤਖਤ ਨਾ ਕਰੋ। ਆਪਣੀਆਂ ਭਾਵਨਾਵਾਂ ਨੂੰ ਕਾਬੂ ਵਿੱਚ ਰੱਖੋ।
ਉਪਾਅ: ਧੀਰਜ ਰੱਖੋ ਤੇ ਜੋਖ਼ਮ ਭਰੇ ਨਿਵੇਸ਼ ਤੋਂ ਦੂਰੀ ਬਣਾ ਕੇ ਰੱਖੋ।
ਮੰਗਲਦੇਵ ਤੁਹਾਡੇ ਸਪਤਮ ਭਾਵ (ਸਾਂਝੇਦਾਰੀ ਤੇ ਰਿਸ਼ਤਿਆਂ) 'ਚ ਗੋਚਰ ਕਰਨਗੇ। ਵਪਾਰਕ ਸਹਿਯੋਗ ਅਤੇ ਨਿੱਜੀ ਰਿਸ਼ਤਿਆਂ 'ਚ ਇਹ ਸਮਾਂ ਵਿਸ਼ੇਸ਼ ਸਾਵਧਾਨੀ ਦੀ ਮੰਗ ਕਰਦਾ ਹੈ। ਜਨੂੰਨ ਅਤੇ ਊਰਜਾ ਵੱਧ ਹੋਵੇਗੀ, ਪਰ ਗੱਲਬਾਤ 'ਚ ਕੜਵਾਹਟ ਰਿਸ਼ਤਿਆਂ 'ਚ ਤਣਾਅ ਲਿਆ ਸਕਦੀ ਹੈ।
ਉਪਾਅ: ਗੱਲਬਾਤ ਦੌਰਾਨ ਸੰਜਮ ਰੱਖੋ ਅਤੇ ਦੂਜਿਆਂ 'ਤੇ ਆਪਣੀ ਰਾਇ ਥੋਪਣ ਤੋਂ ਬਚੋ।
ਮੰਗਲਦੇਵ ਤੁਹਾਡੇ ਛੇਵੇਂ ਭਾਵ (ਸ਼ਤਰੂ ਤੇ ਰੋਗ' ਵਿੱਚ ਗੋਚਰ ਕਰਨਗੇ। ਇਹ ਚੁਣੌਤੀਆਂ 'ਤੇ ਜਿੱਤ ਪਾਉਣ ਲਈ ਸਭ ਤੋਂ ਮਜ਼ਬੂਤ ਸਥਿਤੀ ਹੈ। ਤੁਸੀਂ ਆਪਣੇ ਕਾਰਜਖੇਤਰ ਦੀਆਂ ਜ਼ਿੰਮੇਵਾਰੀਆਂ ਨੂੰ ਬਾਖ਼ੂਬੀ ਪੂਰਾ ਕਰੋਗੇ ਅਤੇ ਸਿਹਤ ਨਾਲ ਜੁੜੇ ਟੀਚਿਆਂ ਨੂੰ ਵੀ ਹਾਸਲ ਕਰ ਪਾਓਗੇ। ਅਨੁਸ਼ਾਸਨ ਤੁਹਾਡੀ ਸਭ ਤੋਂ ਵੱਡੀ ਜਿੱਤ ਦਾ ਅਧਾਰ ਹੋਵੇਗਾ।
ਉਪਾਅ: ਆਪਣੀ ਦਿਨਚਰਿਆ 'ਚ ਅਨੁਸ਼ਾਸਨ ਦੀ ਸਖ਼ਤੀ ਨਾਲ ਪਾਲਣਾ ਕਰੋ।
ਮੰਗਲਦੇਵ ਤੁਹਾਡੇ ਪੰਜਵੇਂ ਭਾਵ (ਸਿੱਖਿਆ ਅਤੇ ਰਚਨਾਤਮਕਤਾ) 'ਚ ਗੋਚਰ ਕਰਨਗੇ। ਇਹ ਗੋਚਰ ਤੁਹਾਡੇ ਰਚਨਾਤਮਕ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਵਰਦਾਨ ਦੀ ਤਰ੍ਹਾਂ ਹੈ। ਜੇਕਰ ਤੁਸੀਂ ਵਿਦਿਆਰਥੀ ਹੋ ਜਾਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਤੁਹਾਨੂੰ ਬਿਹਤਰ ਨਤੀਜੇ ਦੇਵੇਗਾ।
ਉਪਾਅ: ਆਪਣੀ ਊਰਜਾ ਦਾ ਸਹੀ ਅਤੇ ਸਕਾਰਾਤਮਕ ਦਿਸ਼ਾ 'ਚ ਪ੍ਰਯੋਗ ਕਰੋ।
ਮੰਗਲਦੇਵ ਤੁਹਾਡੇ ਚੌਥੇ ਭਾਵ (ਸੁੱਖ ਅਤੇ ਸੰਪਤੀ) 'ਚ ਗੋਚਰ ਕਰਨਗੇ। ਤੁਹਾਡਾ ਧਿਆਨ ਘਰ, ਪਰਿਵਾਰ ਅਤੇ ਸੰਪਤੀ ਨਾਲ ਜੁੜੇ ਮਾਮਲਿਆਂ 'ਤੇ ਰਹੇਗਾ। ਘਰ ਦੇ ਨਵੀਨੀਕਰਨ ਜਾਂ ਜ਼ਮੀਨ ਨਾਲ ਜੁੜੀਆਂ ਗੱਲਾਂ ਹੁਣ ਗਤੀ ਫੜਨਗੀਆਂ। ਪਰਿਵਾਰਕ ਮਾਹੌਲ ਵਿੱਚ ਤਾਲਮੇਲ ਬਿਠਾਉਣਾ ਤੁਹਾਡੀ ਪਹਿਲ ਹੋਣੀ ਚਾਹੀਦੀ ਹੈ।
ਉਪਾਅ: ਘਰ ਦੇ ਮੈਂਬਰਾਂ ਨਾਲ ਸ਼ਾਂਤੀ ਬਣਾ ਕੇ ਰੱਖਣ ਦਾ ਯਤਨ ਕਰੋ।
ਮੰਗਲਦੇਵ ਤੁਹਾਡੇ ਤੀਜੇ ਭਾਵ (ਸਾਹਸ ਤੇ ਪਰਾਕ੍ਰਮ) 'ਚ ਗੋਚਰ ਕਰਨਗੇ। ਇਹ ਗੋਚਰ ਤੁਹਾਡੇ ਸੰਵਾਦ ਕੌਸ਼ਲ (ਗੱਲਬਾਤ ਦੀ ਕਲਾ) ਨੂੰ ਵਧਾਏਗਾ ਤੇ ਤੁਹਾਨੂੰ ਨੈੱਟਵਰਕਿੰਗ ਵਿੱਚ ਸਫ਼ਲਤਾ ਦਿਵਾਏਗਾ। ਤੁਸੀਂ ਸਾਹਸੀ ਫੈਸਲੇ ਲੈਣ ਦੇ ਯੋਗ ਹੋਵੋਗੇ ਤੇ ਆਪਣੇ ਯਤਨਾਂ ਨਾਲ ਬਿਹਤਰ ਨਤੀਜੇ ਪ੍ਰਾਪਤ ਕਰੋਗੇ। ਛੋਟੀ ਦੂਰੀ ਦੀਆਂ ਯਾਤਰਾਵਾਂ ਫਲਦਾਇਕ ਹੋ ਸਕਦੀਆਂ ਹਨ।
ਉਪਾਅ: ਆਪਣੇ ਸ਼ਬਦਾਂ ਦੀ ਚੋਣ ਬਹੁਤ ਸੋਚ-ਸਮਝ ਕੇ ਕਰੋ ਅਤੇ ਬੇਵਜ੍ਹਾ ਦੇ ਵਿਵਾਦਾਂ ਤੋਂ ਬਚੋ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ: hello@astropatri.com