- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਸੂਰਜ ਹਨ। ਉਥੇ ਹੀ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਮੁਲਾਂਕ ਦਾ ਵਿਸ਼ੇਸ਼ ਮਹੱਤਵ ਹੈ। ਕਿਸੇ ਵੀ ਵਿਅਕਤੀ ਦੀ ਜਨਮ ਤਰੀਕ ਦੇ ਆਧਾਰ ’ਤੇ ਉਸ ਦਾ ਮੁਲਾਂਕ ਤੈਅ ਹੁੰਦਾ ਹੈ। ਮੁਲਾਂਕ ਅਨੁਸਾਰ ਵਿਅਕਤੀ ਦੇ ਭਵਿੱਖ, ਆਰਥਿਕ ਸਥਿਤੀ, ਕਰੀਅਰ, ਸੁਭਾਅ ਤੇ ਵਿਆਹਕ ਜੀਵਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਅੰਕ ਜੋਤਿਸ਼ ਅਨੁਸਾਰ, ਮੁਲਾਂਕ 1 ਤੇ ਮੁਲਾਂਕ 8 ਵਾਲੇ ਜਾਤਕਾਂ ਦੀ ਜੋੜੀ ਨੂੰ ਵਿਆਹ ਲਈ ਚੁਣੌਤੀਪੂਰਨ ਮੰਨਿਆ ਜਾਂਦਾ ਹੈ। ਹੁਣ ਤੁਹਾਡੇ ਮਨ ਵਿਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਆਖਿਰ ਇਨ੍ਹਾਂ ਦੋਵਾਂ ਮੁਲਾਂਕਾਂ ਦੀ ਜੋੜੀ ਦਾ ਵਿਆਹਕ ਜੀਵਨ ਔਖਾ ਕਿਉਂ ਮੰਨਿਆ ਜਾਂਦਾ ਹੈ। ਆਓ, ਇਸ ਲੇਖ ਵਿਚ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਸੂਰਜ ਹਨ। ਉਥੇ ਹੀ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17 ਜਾਂ 26 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਇਸ ਮੁਲਾਂਕ ਦੇ ਸਵਾਮੀ ਗ੍ਰਹਿ ਸ਼ਨੀ ਦੇਵ ਹਨ। ਸੂਰਜ ਅਤੇ ਸ਼ਨੀ 'ਚ ਪਿਤਾ-ਪੁੱਤਰ ਦਾ ਰਿਸ਼ਤਾ ਹੋਣ ਦੇ ਬਾਵਜੂਦ ਵਿਚਾਰਾਂ 'ਚ ਮਤਭੇਦ ਅਤੇ ਦੁਸ਼ਮਣੀ ਦਾ ਭਾਵ ਰਹਿੰਦਾ ਹੈ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਵਿਆਹਕ ਜੀਵਨ ’ਤੇ ਪੈਂਦਾ ਹੈ। ਇਸੇ ਕਾਰਨ ਇਨ੍ਹਾਂ ਦੋਵਾਂ ਮੂਲ ਅੰਕਾਂ ਵਾਲਿਆਂ ਦੀ ਜੋੜੀ ਨੂੰ ਚੁਣੌਤੀਪੂਰਨ ਮੰਨਿਆ ਜਾਂਦਾ ਹੈ।
ਮੁਲਾਂਕ 1 ਵਾਲੇ ਲੋਕ ਅਕਸਰ ਰਿਸ਼ਤੇ 'ਚ ਆਪਣੀ ਗੱਲ ਮਨਵਾਉਣਾ ਚਾਹੁੰਦੇ ਹਨ, ਜਦਕਿ ਮੁਲਾਂਕ 8 ਵਾਲੇ ਕਿਸੇ ਦੇ ਅਧੀਨ ਰਹਿਣਾ ਪਸੰਦ ਨਹੀਂ ਕਰਦੇ। ਸੁਭਾਅ ਵਿਚ ਇਸ ਫ਼ਰਕ ਕਾਰਨ ਇਨ੍ਹਾਂ ਦੋਵਾਂ ਵਿਚ ਤਾਲਮੇਲ ਬਿਠਾਉਣਾ ਔਖਾ ਹੋ ਜਾਂਦਾ ਹੈ।
ਮੁਲਾਂਕ 8 ਵਾਲਿਆਂ ’ਤੇ ਸ਼ਨੀ ਦੇਵ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ, ਜਿਸ ਕਾਰਨ ਉਹ ਆਪਣੀਆਂ ਗੱਲਾਂ ਸਾਂਝੀਆਂ ਨਹੀਂ ਕਰਦੇ। ਇਸ ਕਾਰਨ ਉਨ੍ਹਾਂ ਦੇ ਸਾਥੀ ਨੂੰ ਲੱਗ ਸਕਦਾ ਹੈ ਕਿ ਉਹ ਉਨ੍ਹਾਂ ਦੀ ਪਰਵਾਹ ਨਹੀਂ ਕਰਦੇ।
ਮੁਲਾਂਕ 1 ਵਾਲੇ ਲੋਕ ਕਿਸੇ ਵੀ ਕੰਮ ਨਾਲ ਜੁੜੇ ਫ਼ੈਸਲੇ ਤੁਰੰਤ ਲੈਂਦੇ ਹਨ ਅਤੇ ਜਲਦੀ ਨਤੀਜਾ ਚਾਹੁੰਦੇ ਹਨ, ਪਰ ਮੁਲਾਂਕ 8 ਵਾਲੇ ਹਰ ਕੰਮ ਵਿਚ ਫ਼ੈਸਲਾ ਸੋਚ-ਸਮਝ ਕੇ ਲੈਂਦੇ ਹਨ। ਜੇਕਰ ਇਨ੍ਹਾਂ ਦੋਵਾਂ ਦੀ ਜੋੜੀ ਬਣਦੀ ਹੈ ਤਾਂ ਮੂਲ ਅੰਕ 1 ਵਾਲੇ ਲੋਕ ਮੁਲਾਂਕ 8 ਵਾਲਿਆਂ ਦੀ ਹੌਲੀ ਰਫ਼ਤਾਰ ਨੂੰ ਦੇਖ ਕੇ ਪਰੇਸ਼ਾਨ ਹੋ ਸਕਦੇ ਹਨ।
ਮੁਲਾਂਕ 1 ਲਈ: ਐਤਵਾਰ ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸੂਰਜ ਦੇਵ ਨੂੰ ਅਰਘ ਦਿਓ ਅਤੇ ਦੇਸੀ ਘਿਓ ਦਾ ਦੀਵਾ ਜਗਾ ਕੇ ਪੂਜਾ-ਅਰਚਨਾ ਕਰੋ। ਧਾਰਮਿਕ ਮਾਨਤਾ ਦੇ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਕਾਰੋਬਾਰ ਵਿਚ ਸਫਲਤਾ ਪ੍ਰਾਪਤ ਹੁੰਦੀ ਹੈ।
ਮੁਲਾਂਕ 8 ਲਈ: ਸ਼ਨੀਵਾਰ ਦੀ ਸ਼ਾਮ ਨੂੰ ਪੀਪਲ ਦੇ ਰੁੱਖ ਹੇਠਾਂ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਰੁੱਖ ਦੀ ਪਰਿਕਰਮਾ ਕਰੋ। ਇਸ ਉਪਾਅ ਨੂੰ ਕਰਨ ਨਾਲ ਸ਼ਨੀ ਦੇਵ ਦੀ ਕਿਰਪਾ ਪ੍ਰਾਪਤ ਹੋਣ ਦੀ ਮਾਨਤਾ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।