- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Mangal Gochar : ਇਹ ਸਮਾਂ ਕਰੀਅਰ ਤੇ ਵਪਾਰ 'ਚ ਨਵੇਂ ਅਵਸਰ ਲੈ ਕੇ ਆਵੇਗਾ, ਪਰ ਬਿਨਾਂ ਸੋਚੇ-ਸਮਝੇ ਲਏ ਗਏ ਫ਼ੈਸਲਿਆਂ ਤੋਂ ਬਚਣਾ ਹੋਵੇਗਾ। ਆਓ ਐਸਟ੍ਰੋਪੱਤਰੀ ਦੇ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਇਸ ਗੋਚਰ ਦਾ ਪਹਿਲੀਆਂ 6 ਰਾਸ਼ੀਆਂ (ਮੇਖ ਤੋਂ ਕੰਨਿਆ) 'ਤੇ ਕੀ ਅਸਰ ਹੋਵੇਗਾ।

ਆਨੰਦ ਸਾਗਰ ਪਾਠਕ, ਐਸਟ੍ਰੋਪੱਤਰੀ : ਵੈਦਿਕ ਜੋਤਿਸ਼ 'ਚ ਮੰਗਲਦੇਵ ਨੂੰ ਸਾਡੇ ਸਾਹਸ, ਊਰਜਾ, ਵੱਡੀਆਂ ਇੱਛਾਵਾਂ, ਪ੍ਰਤੀਯੋਗਤਾ ਤੇ ਮਜ਼ਬੂਤ ਇੱਛਾ-ਸ਼ਕਤੀ ਦਾ ਮੁੱਖ ਕਾਰਕ ਮੰਨਿਆ ਜਾਂਦਾ ਹੈ। 2 ਅਗਸਤ 2026 ਨੂੰ ਮੰਗਲਦੇਵ ਬ੍ਰਿਖ ਰਾਸ਼ੀ ਤੋਂ ਨਿਕਲ ਕੇ ਆਪਣੇ ਮਿੱਤਰ ਬੁੱਧਦੇਵ ਦੀ ਰਾਸ਼ੀ ਮਿਥੁਨ 'ਚ ਪ੍ਰਵੇਸ਼ ਕਰਨ ਜਾ ਰਹੇ ਹਨ। ਜਦੋਂ ਮੰਗਲਦੇਵ ਦੀ ਨਿਡਰ ਊਰਜਾ ਬੁੱਧਦੇਵ ਦੀ ਬੁੱਧੀ ਤੇ ਗੱਲਬਾਤ ਦੀ ਕਲਾ ਨਾਲ ਮਿਲਦੀ ਹੈ, ਤਾਂ ਸਾਡਾ ਧਿਆਨ ਗੱਲਬਾਤ, ਨਵੀਂਆਂ ਚੀਜ਼ਾਂ ਸਿੱਖਣ, ਬਿਜ਼ਨੈੱਸ ਤੇ ਤੁਰੰਤ ਫ਼ੈਸਲਿਆਂ 'ਤੇ ਜ਼ਿਆਦਾ ਵਧਦਾ ਹੈ।
ਇਹ ਸਮਾਂ ਕਰੀਅਰ ਤੇ ਵਪਾਰ 'ਚ ਨਵੇਂ ਅਵਸਰ ਲੈ ਕੇ ਆਵੇਗਾ, ਪਰ ਬਿਨਾਂ ਸੋਚੇ-ਸਮਝੇ ਲਏ ਗਏ ਫ਼ੈਸਲਿਆਂ ਤੋਂ ਬਚਣਾ ਹੋਵੇਗਾ। ਆਓ ਐਸਟ੍ਰੋਪੱਤਰੀ ਦੇ ਆਨੰਦ ਸਾਗਰ ਪਾਠਕ ਤੋਂ ਜਾਣਦੇ ਹਾਂ ਕਿ ਇਸ ਗੋਚਰ ਦਾ ਪਹਿਲੀਆਂ 6 ਰਾਸ਼ੀਆਂ (ਮੇਖ ਤੋਂ ਕੰਨਿਆ) 'ਤੇ ਕੀ ਅਸਰ ਹੋਵੇਗਾ।
ਮੰਗਲਦੇਵ ਦਾ ਇਹ ਗੋਚਰ ਤੁਹਾਡੇ ਸਾਹਸ, ਆਤਮ-ਵਿਸ਼ਵਾਸ ਤੇ ਗੱਲ ਕਰਨ ਦੇ ਅੰਦਾਜ਼ ਨੂੰ ਬਹੁਤ ਮਜ਼ਬੂਤ ਬਣਾਏਗਾ। ਦਫ਼ਤਰ ਅਤੇ ਬਿਜ਼ਨੈੱਸ 'ਚ ਤੁਹਾਡੇ ਯਤਨਾਂ ਦੀ ਕਾਫ਼ੀ ਸ਼ਲਾਘਾ ਕੀਤੀ ਜਾਵੇਗੀ। ਮੁਕਾਬਲਾਂਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਹੇਗਾ। ਬਿਜ਼ਨਸ ਨਾਲ ਜੁੜੇ ਲੋਕ ਕਿਸੇ ਵੱਡੀ ਡੀਲ ਨੂੰ ਆਪਣੇ ਪੱਖ 'ਚ ਕਰਨ ਵਿੱਚ ਸਫ਼ਲ ਰਹਿਣਗੇ। ਛੋਟੇ ਭੈਣ-ਭਰਾਵਾਂ ਅਤੇ ਦੋਸਤਾਂ ਨਾਲ ਰਿਸ਼ਤੇ ਹੋਰ ਬਿਹਤਰ ਹੋਣਗੇ।
ਉਪਾਅ: ਮੰਗਲਵਾਰ ਦੇ ਦਿਨ ਹਨੂਮਾਨ ਚਾਲੀਸਾ ਦਾ ਪਾਠ ਕਰੋ।
ਇਸ ਦੌਰਾਨ ਤੁਹਾਡਾ ਪੂਰਾ ਧਿਆਨ ਪੈਸਿਆਂ ਦੇ ਲੈਣ-ਦੇਣ ਅਤੇ ਬੈਂਕ ਬੈਲੇਂਸ 'ਤੇ ਰਹੇਗਾ। ਤੁਹਾਡੀ ਕਮਾਈ 'ਚ ਸੁਧਾਰ ਆਉਣ ਦੇ ਯੋਗ ਹਨ, ਪਰ ਇਸ ਦੇ ਨਾਲ ਹੀ ਖ਼ਰਚਿਆਂ 'ਚ ਵੀ ਵਾਧਾ ਹੋ ਸਕਦਾ ਹੈ। ਫ਼ਾਲਤੂ ਦੀ ਖ਼ਰੀਦਦਾਰੀ ਤੋਂ ਬਚੋ ਅਤੇ ਆਪਣੀ ਬੋਲੀ 'ਤੇ ਸੰਜਮ ਰੱਖੋ। ਦਫ਼ਤਰ 'ਚ ਨਵੀਂਆਂ ਜ਼ਿੰਮੇਵਾਰੀਆਂ ਜਾਂ ਸਾਈਡ ਪ੍ਰੋਜੈਕਟਸ ਮਿਲਣ ਨਾਲ ਤੁਹਾਡੀ ਆਮਦਨ ਦੇ ਨਵੇਂ ਸਾਧਨ ਖੁੱਲ੍ਹਣਗੇ। ਸਹੀ ਬਜਟ ਬਣਾ ਕੇ ਚੱਲਣਾ ਬਹੁਤ ਫ਼ਾਇਦੇਮੰਦ ਰਹੇਗਾ।
ਉਪਾਅ: ਮੰਗਲਵਾਰ ਦੇ ਦਿਨ ਲਾਲ ਮਸਰਾਂ ਦੀ ਦਾਲ ਦਾਨ ਕਰੋ।
ਮੰਗਲਦੇਵ ਤੁਹਾਡੀ ਹੀ ਰਾਸ਼ੀ ਵਿੱਚ ਆ ਰਹੇ ਹਨ, ਜਿਸ ਨਾਲ ਤੁਹਾਡੇ ਅੰਦਰ ਇਕ ਨਵਾਂ ਜੋਸ਼, ਸੰਚਾਲਨ ਸਮਰੱਥਾ ਤੇ ਗਜ਼ਬ ਦਾ ਆਤਮ-ਵਿਸ਼ਵਾਸ ਦੇਖਣ ਨੂੰ ਮਿਲੇਗਾ। ਤੁਸੀਂ ਨਵੇਂ ਪ੍ਰੋਜੈਕਟਸ ਸ਼ੁਰੂ ਕਰ ਸਕਦੇ ਹੋ। ਜਲਦਬਾਜ਼ੀ ਜਾਂ ਗੁੱਸੇ ਵਿਚ ਕੋਈ ਕੰਮ ਨਾ ਕਰੋ। ਇੰਟਰਵਿਊ, ਪ੍ਰੈਜ਼ੈਂਟੇਸ਼ਨ ਅਤੇ ਨਵੇਂ ਲੋਕਾਂ ਨਾਲ ਜੁੜਨ ਲਈ ਇਹ ਸਮਾਂ ਬਹੁਤ ਉੱਤਮ ਹੈ। ਆਪਣੀ ਇਸ ਵਧੀ ਹੋਈ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਰੋਜ਼ ਯੋਗਾ ਅਤੇ ਕਸਰਤ ਕਰੋ।
ਉਪਾਅ: ਨਿਯਮਤ ਰੂਪ ਨਾਲ ਹਨੂਮਾਨ ਜੀ ਦੀ ਪੂਜਾ ਕਰੋ।
ਇਸ ਸਮੇਂ ਤੁਹਾਡੇ ਖ਼ਰਚਿਆਂ ਵਿਚ ਥੋੜ੍ਹਾ ਵਾਧਾ ਹੋ ਸਕਦਾ ਹੈ, ਜਿਸ ਨਾਲ ਮਾਨਸਿਕ ਤਣਾਅ ਵਧ ਸਕਦਾ ਹੈ। ਵਿਦੇਸ਼ ਨਾਲ ਜੁੜੇ ਕੰਮਾਂ, ਖੋਜ ਅਤੇ ਧਾਰਮਿਕ ਕੰਮਾਂ ਵਿਚ ਤੁਹਾਡੀ ਰੁਚੀ ਵਧੇਗੀ। ਆਪਣੀ ਸਿਹਤ ਅਤੇ ਮਨ ਦੀ ਸ਼ਾਂਤੀ ਦਾ ਪੂਰਾ ਧਿਆਨ ਰੱਖੋ। ਵਿਦੇਸ਼ ਜਾਂ ਪਰਦੇ ਦੇ ਪਿੱਛੇ ਰਹਿ ਕੇ ਕੀਤੇ ਗਏ ਕੰਮਾਂ ਤੋਂ ਕੁਝ ਗੁਪਤ ਲਾਭ ਦੇ ਅਵਸਰ ਮਿਲ ਸਕਦੇ ਹਨ। ਪੈਸਿਆਂ ਨਾਲ ਜੁੜੇ ਮਾਮਲਿਆਂ ਵਿੱਚ ਕੋਈ ਜੋਖਮ ਨਾ ਲਓ।
ਉਪਾਅ: ਮੰਗਲਵਾਰ ਦੇ ਦਿਨ ਗੁੜ ਤੇ ਭੁੱਜੇ ਛੋਲੇ ਦਾਨ ਕਰੋ।
ਧਨ ਲਾਭ ਅਤੇ ਕਾਰਜ ਖੇਤਰ 'ਚ ਜਾਣ-ਪਛਾਣ ਵਧਾਉਣ ਲਈ ਇਹ ਬਹੁਤ ਹੀ ਸ਼ਾਨਦਾਰ ਸਮਾਂ ਹੈ। ਤੁਹਾਡੇ ਦੋਸਤ ਅਤੇ ਸੀਨੀਅਰ ਲੋਕ ਤੁਹਾਡੇ ਨਿਸ਼ਾਨਿਆਂ ਨੂੰ ਪੂਰਾ ਕਰਨ 'ਚ ਮਦਦਗਾਰ ਸਾਬਤ ਹੋਣਗੇ। ਟੀਮ ਨਾਲ ਮਿਲ ਕੇ ਕੀਤਾ ਗਿਆ ਕੰਮ ਕਰੀਅਰ 'ਚ ਵੱਡੀ ਤਰੱਕੀ ਅਤੇ ਬਿਜ਼ਨਸ ਦੇ ਨਵੇਂ ਦਰਵਾਜ਼ੇ ਖੋਲ੍ਹੇਗਾ। ਸਮਾਜ ਵਿੱਚ ਤੁਹਾਡਾ ਦਾਇਰਾ ਵਧੇਗਾ, ਜਿਸ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਵੱਡਾ ਫ਼ਾਇਦਾ ਮਿਲੇਗਾ।
ਉਪਾਅ: ਮੰਗਲਵਾਰ ਨੂੰ ਹਨੂਮਾਨ ਜੀ ਨੂੰ ਸੰਧੂਰ ਚੜ੍ਹਾਓ।
ਦਫ਼ਤਰ 'ਚ ਤੁਹਾਡੀਆਂ ਜ਼ਿੰਮੇਵਾਰੀਆਂ ਕਾਫ਼ੀ ਵਧ ਸਕਦੀਆਂ ਹਨ ਅਤੇ ਤੁਹਾਡੇ ਕੰਮ ਨੂੰ ਨਵੀਂ ਪਛਾਣ ਮਿਲੇਗੀ। ਅਧਿਕਾਰੀਆਂ ਤੇ ਸਹਿਕਰਮੀਆਂ ਨਾਲ ਕਿਸੇ ਵੀ ਬਹਿਸ ਤੋਂ ਬਚੋ। ਤੁਹਾਡਾ ਧੀਰਜ ਅਤੇ ਅਨੁਸ਼ਾਸਨ ਹੀ ਤੁਹਾਨੂੰ ਸਫ਼ਲਤਾ ਦਿਵਾਏਗਾ। ਤੁਹਾਡੀ ਸਖ਼ਤ ਮਿਹਨਤ 'ਤੇ ਹਰ ਕਿਸੇ ਦੀ ਨਜ਼ਰ ਰਹੇਗੀ, ਪਰ ਮਨਮੁਤਾਬਕ ਨਤੀਜੇ ਮਿਲਣ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ। ਕੰਮ ਦੇ ਦਬਾਅ ਵਿੱਚ ਆਪਣੀ ਕਾਰਜ-ਕੁਸ਼ਲਤਾ ਬਣਾਏ ਰੱਖੋ।
ਉਪਾਅ: ਮੰਗਲਵਾਰ ਨੂੰ ਹਨੂਮਾਨ ਜੀ ਨੂੰ ਲਾਲ ਫੁੱਲ ਚੜ੍ਹਾਓ।
ਲੇਖਕ: ਸ਼੍ਰੀ ਆਨੰਦ ਸਾਗਰ ਪਾਠਕ, astropatri.com, ਫੀਡਬੈਕ ਲਈ ਲਿਖੋ: hello@astropatri.com