ਵੈਦਿਕ ਜੋਤਿਸ਼ ਅਨੁਸਾਰ, ਗ੍ਰਹਿਆਂ ਦਾ ਭਾਵ (House) ਬਦਲਣਾ ਅਤੇ ਉਨ੍ਹਾਂ ਦੀ ਯੁਤੀ ਦਾ ਫ਼ਲ ਪ੍ਰਾਚੀਨ ਗ੍ਰੰਥਾਂ ਜਿਵੇਂ 'ਬ੍ਰਿਹਤ ਸੰਹਿਤਾ' ਅਤੇ 'ਫਲਦੀਪਿਕਾ' 'ਚ ਵਿਸਥਾਰ ਨਾਲ ਦੱਸਿਆ ਗਿਆ ਹੈ। ਇਨ੍ਹਾਂ ਸ਼ਾਸਤਰਾਂ ਮੁਤਾਬਕ, ਜਦੋਂ ਸ਼ਨੀ (ਅਨੁਸ਼ਾਸਨ) ਤੇ ਮੰਗਲ (ਊਰਜਾ) ਸ਼ੁਭ ਭਾਵਾਂ 'ਚ ਮਿਲਦੇ ਹਨ ਤਾਂ ਜਾਤਕ ਨੂੰ ਭੌਤਿਕ ਸੁਖ ਅਤੇ ਸਫ਼ਲਤਾ ਪ੍ਰਦਾਨ ਕਰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਜੋਤਿਸ਼ ਸ਼ਾਸਤਰ 'ਚ ਗ੍ਰਹਿਆਂ ਦੀ ਚਾਲ ਦਾ ਸਾਡੇ ਜੀਵਨ 'ਤੇ ਡੂੰਘਾ ਅਸਰ ਪੈਂਦਾ ਹੈ। ਕਦੇ-ਕਦੇ ਦੋ ਅਜਿਹੇ ਗ੍ਰਹਿ ਇੱਕਠੇ ਆ ਜਾਂਦੇ ਹਨ ਜਿਨ੍ਹਾਂ ਦੀ ਪ੍ਰਕਿਰਤੀ ਇੱਕ-ਦੂਜੇ ਤੋਂ ਬਿਲਕੁਲ ਵੱਖਰੀ ਹੁੰਦੀ ਹੈ। 2 ਅਪ੍ਰੈਲ 2026 ਨੂੰ ਕੁਝ ਅਜਿਹਾ ਹੀ ਹੋਣ ਜਾ ਰਿਹਾ ਹੈ। ਨਿਆਂ ਦੇ ਦੇਵਤਾ ਸ਼ਨੀ ਤੇ ਉਤਸ਼ਾਹ ਤੇ ਸਾਹਸ ਦੇ ਕਾਰਕ ਮੰਗਲ ਇਕੱਠੇ ਮੀਨ ਰਾਸ਼ੀ (Pisces) 'ਚ ਬੈਠਣ ਜਾ ਰਹੇ ਹਨ।
ਜੋਤਿਸ਼ ਦੀ ਦੁਨੀਆ 'ਚ ਇਸ ਨੂੰ ਇਕ ਵੱਡੀ ਘਟਨਾ ਮੰਨਿਆ ਜਾ ਰਿਹਾ ਹੈ। ਜਿੱਥੇ ਇਕ ਪਾਸੇ ਇਹ ਯੁਤੀ (ਮੇਲ) ਕੁਝ ਲੋਕਾਂ ਲਈ ਚੁਣੌਤੀਆਂ ਲਿਆਵੇਗੀ, ਉੱਥੇ ਹੀ ਕੁਝ ਰਾਸ਼ੀਆਂ ਅਜਿਹੀਆਂ ਵੀ ਹਨ ਜਿਨ੍ਹਾਂ ਲਈ ਇਹ 'ਲੱਕੀ ਟਰਨਿੰਗ ਪੁਆਇੰਟ' ਸਾਬਿਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਇਸ ਬਦਲਾਅ ਦਾ ਤੁਹਾਡੀ ਜੇਬ, ਕਰੀਅਰ ਅਤੇ ਖ਼ੁਸ਼ੀਆਂ 'ਤੇ ਕੀ ਅਸਰ ਪੈਣ ਵਾਲਾ ਹੈ।
ਵੈਸੇ ਤਾਂ ਸ਼ਨੀ ਅਤੇ ਮੰਗਲ ਨੂੰ ਇੱਕ-ਦੂਜੇ ਦਾ ਵਿਰੋਧੀ ਮੰਨਿਆ ਜਾਂਦਾ ਹੈ, ਪਰ ਜਦੋਂ ਇਹ ਮਿਲਦੇ ਹਨ ਤਾਂ ਕੁਝ ਰਾਸ਼ੀਆਂ ਲਈ ਸਫ਼ਲਤਾ ਦੇ ਬੰਦ ਦਰਵਾਜ਼ੇ ਖੋਲ੍ਹ ਦਿੰਦੇ ਹਨ। ਇਸ ਵਾਰ ਮਿਥੁਨ, ਸਿੰਘ ਤੇ ਕੁੰਭ ਰਾਸ਼ੀ ਵਾਲਿਆਂ ਲਈ ਇਹ 'ਗੋਲਡਨ ਟਾਈਮ' ਸਾਬਤ ਹੋ ਸਕਦਾ ਹੈ। ਜਦੋਂ ਇਹ ਦੋਵੇਂ ਗ੍ਰਹਿ ਮੀਨ ਰਾਸ਼ੀ (ਜੋ ਕਿ ਗੁਰੂ ਦੀ ਰਾਸ਼ੀ ਹੈ) 'ਚ ਮਿਲਦੇ ਹਨ ਤਾਂ ਇਹ ਊਰਜਾ ਨੂੰ ਸਹੀ ਦਿਸ਼ਾ ਦੇਣ ਦਾ ਕੰਮ ਵੀ ਕਰ ਸਕਦੇ ਹਨ।
ਜੋਤਿਸ਼ ਸ਼ਾਸਤਰ ਅਨੁਸਾਰ, ਕੁਝ ਰਾਸ਼ੀਆਂ ਲਈ ਇਹ ਸਮਾਂ ਕਿਸੇ ਵਰਦਾਨ ਤੋਂ ਘੱਟ ਨਹੀਂ ਹੋਵੇਗਾ:
ਮਿਥੁਨ ਰਾਸ਼ੀ ਵਾਲਿਆਂ ਲਈ ਇਹ ਯੁਤੀ ਤੁਹਾਡੇ 'ਕਰਮ ਭਾਵ' (10ਵੇਂ ਘਰ) 'ਚ ਹੋ ਰਹੀ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਤੁਹਾਡੇ ਕਰੀਅਰ ਦਾ ਗ੍ਰਾਫ਼ ਹੁਣ ਤੇਜ਼ੀ ਨਾਲ ਉੱਪਰ ਜਾਣ ਵਾਲਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਪ੍ਰੋਜੈਕਟ ਜਾਂ ਨੌਕਰੀ ਲਈ ਜੀ-ਜਾਨ ਲਗਾ ਰਹੇ ਸੀ, ਤਾਂ ਹੁਣ ਉਸ ਦੇ ਮਿੱਠੇ ਫ਼ਲ ਚੱਖਣ ਦਾ ਸਮਾਂ ਆ ਗਿਆ ਹੈ। ਆਫ਼ਿਸ 'ਚ ਤੁਹਾਡੀ ਕਾਬਲੀਅਤ ਦੀ ਤਾਰੀਫ਼ ਹੋਵੇਗੀ ਅਤੇ ਪਦੋਨਤੀ (Promotion) ਦੇ ਵੀ ਮਜ਼ਬੂਤ ਯੋਗ ਹਨ।
ਸਿੰਘ ਰਾਸ਼ੀ ਦੇ ਜਾਤਕਾਂ ਲਈ ਇਹ ਮਿਲਣ 'ਅਸ਼ਟਮ ਭਾਵ' 'ਚ ਹੋ ਰਿਹਾ ਹੈ, ਜੋ ਅਚਾਨਕ ਮਿਲਣ ਵਾਲੀਆਂ ਖ਼ੁਸ਼ੀਆਂ ਅਤੇ ਗੁਪਤ ਲਾਭ ਦਾ ਸੰਕੇਤ ਦਿੰਦਾ ਹੈ। ਕਿਤੇ ਫਸਿਆ ਹੋਇਆ ਪੈਸਾ ਅਚਾਨਕ ਵਾਪਸ ਮਿਲ ਸਕਦਾ ਹੈ ਜਾਂ ਜੱਦੀ ਜਾਇਦਾਦ ਤੋਂ ਲਾਭ ਹੋਣ ਦੀ ਸੰਭਾਵਨਾ ਹੈ। ਸਮਾਜ ਵਿਚ ਤੁਹਾਡੀ ਇੱਜ਼ਤ ਵਧੇਗੀ ਤੇ ਲੋਕ ਤੁਹਾਡੀ ਸਲਾਹ ਨੂੰ ਮਹੱਤਵ ਦੇਣਗੇ।
ਕੁੰਭ ਰਾਸ਼ੀ ਵਾਲਿਆਂ ਲਈ ਸ਼ਨੀ-ਮੰਗਲ ਦੀ ਜੋੜੀ ਤੁਹਾਡੇ 'ਧਨ ਭਾਵ' (ਦੂਜੇ ਘਰ) 'ਚ ਬਣਨ ਜਾ ਰਹੀ ਹੈ। ਇਹ ਸਿੱਧਾ ਤੁਹਾਡੀ ਆਰਥਿਕ ਸਥਿਤੀ 'ਤੇ ਅਸਰ ਪਾਵੇਗੀ। ਤੁਹਾਡੀ ਆਮਦਨ 'ਚ ਵਾਧਾ ਹੋਵੇਗਾ ਅਤੇ ਪੈਸਾ ਕਮਾਉਣ ਦੇ ਨਵੇਂ-ਨਵੇਂ ਮੌਕੇ ਤੁਹਾਡੇ ਸਾਹਮਣੇ ਆਉਣਗੇ। ਤੁਸੀਂ ਬਚਤ ਕਰਨ 'ਚ ਸਫ਼ਲ ਰਹੋਗੇ ਤੇ ਪੁਰਾਣੇ ਕਰਜ਼ੇ ਤੋਂ ਵੀ ਮੁਕਤੀ ਮਿਲ ਸਕਦੀ ਹੈ।
ਵੈਦਿਕ ਜੋਤਿਸ਼ ਅਨੁਸਾਰ, ਗ੍ਰਹਿਆਂ ਦਾ ਭਾਵ (House) ਬਦਲਣਾ ਅਤੇ ਉਨ੍ਹਾਂ ਦੀ ਯੁਤੀ ਦਾ ਫ਼ਲ ਪ੍ਰਾਚੀਨ ਗ੍ਰੰਥਾਂ ਜਿਵੇਂ 'ਬ੍ਰਿਹਤ ਸੰਹਿਤਾ' ਅਤੇ 'ਫਲਦੀਪਿਕਾ' 'ਚ ਵਿਸਥਾਰ ਨਾਲ ਦੱਸਿਆ ਗਿਆ ਹੈ। ਇਨ੍ਹਾਂ ਸ਼ਾਸਤਰਾਂ ਮੁਤਾਬਕ, ਜਦੋਂ ਸ਼ਨੀ (ਅਨੁਸ਼ਾਸਨ) ਤੇ ਮੰਗਲ (ਊਰਜਾ) ਸ਼ੁਭ ਭਾਵਾਂ 'ਚ ਮਿਲਦੇ ਹਨ ਤਾਂ ਜਾਤਕ ਨੂੰ ਭੌਤਿਕ ਸੁਖ ਅਤੇ ਸਫ਼ਲਤਾ ਪ੍ਰਦਾਨ ਕਰਦੇ ਹਨ।