ਭਰੀ ਰਹੇਗੀ ਤਿਜੋਰੀ ! ਨਰਾਤਿਆਂ 'ਚ ਮੁੱਖ ਦੁਆਰ 'ਤੇ ਬਣਾਓ ਇਹ 4 ਸ਼ੁਭ ਚਿੰਨ੍ਹ, ਸਾਲ ਭਰ ਬਰਸੇਗੀ ਮਾਂ ਲਕਸ਼ਮੀ ਦੀ ਕਿਰਪਾ
Navratri Rules : ਇਸ ਸਾਲ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ 11 ਅਕਤੂਬਰ ਤੋਂ ਹੋ ਰਹੀ ਹੈ। ਜੇਕਰ ਇਸ ਪੂਰੇ ਸਮੇਂ ਦੌਰਾਨ ਤੁਸੀਂ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਘਰ ਦੇ ਮੁੱਖ ਦਰਵਾਜ਼ੇ ਨੂੰ ਵੀ ਖ਼ਾਸ ਤਰੀਕੇ ਨਾਲ ਸਜਾਉਂਦੇ ਹੋ ਅਤੇ ਇੱਥੇ ਕੁਝ ਪਵਿੱਤਰ ਚਿੰਨ੍ਹ ਬਣਾਉਂਦੇ ਹੋ ਤਾਂ ਧਾਰਮਿਕ ਮਾਨਤਾਵਾਂ ਮੁਤਾਬਕ ਮਾਤਾ ਦੁਰਗਾ ਦੀ ਕਿਰਪਾ ਬਣੀ ਰਹਿੰਦੀ ਹੈ।
Publish Date: Mon, 05 Oct 2026 03:14 PM (IST)
Updated Date: Mon, 05 Oct 2026 03:20 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਕਿਸੇ ਵੀ ਤਿਉਹਾਰ ਦੀ ਤਰ੍ਹਾਂ ਅੱਸੂ ਦੇ ਨਰਾਤਿਆਂ ਦਾ ਵੀ ਵਿਸ਼ੇਸ਼ ਮਹੱਤਵ ਹੈ ਅਤੇ ਇਸ ਦੌਰਾਨ ਮਾਤਾ ਦੁਰਗਾ ਦੇ ਨੌਂ ਸਰੂਪਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਅਜਿਹੀ ਮਾਨਤਾ ਹੈ ਕਿ ਜੋ ਭਗਤ ਇਨ੍ਹਾਂ ਨੌਂ ਦਿਨਾਂ ਦੌਰਾਨ ਘਰ 'ਚ ਮਾਤਾ ਦੁਰਗਾ ਦੀ ਪੂਜਾ ਕਰਦੇ ਹਨ, ਉਨ੍ਹਾਂ ਨੂੰ ਸਾਰੀਆਂ ਸਮੱਸਿਆਵਾਂ ਤੋਂ ਬਾਹਰ ਆਉਣ 'ਚ ਮਦਦ ਮਿਲਦੀ ਹੈ ਅਤੇ ਜੀਵਨ 'ਚ ਮਾਤਾ ਦਾ ਆਸ਼ੀਰਵਾਦ ਬਣਿਆ ਰਹਿੰਦਾ ਹੈ।
ਇਸੇ ਵਜ੍ਹਾ ਨਾਲ ਭਗਤ ਇਸ ਦੌਰਾਨ ਘਰ 'ਚ ਕਲਸ਼ ਸਥਾਪਿਤ ਕਰਦੇ ਹਨ ਤੇ ਮਾਤਾ ਨੂੰ ਪ੍ਰਸੰਨ ਕਰਨ ਲਈ ਕਈ ਉਪਾਅ ਅਪਣਾਉਂਦੇ ਹਨ। ਇਸ ਸਾਲ ਅੱਸੂ ਦੇ ਨਰਾਤਿਆਂ ਦੀ ਸ਼ੁਰੂਆਤ 11 ਅਕਤੂਬਰ ਤੋਂ ਹੋ ਰਹੀ ਹੈ। ਜੇਕਰ ਇਸ ਪੂਰੇ ਸਮੇਂ ਦੌਰਾਨ ਤੁਸੀਂ ਵਿਸ਼ੇਸ਼ ਨਿਯਮਾਂ ਦੀ ਪਾਲਣਾ ਕਰਨ ਦੇ ਨਾਲ ਘਰ ਦੇ ਮੁੱਖ ਦਰਵਾਜ਼ੇ ਨੂੰ ਵੀ ਖ਼ਾਸ ਤਰੀਕੇ ਨਾਲ ਸਜਾਉਂਦੇ ਹੋ ਅਤੇ ਇੱਥੇ ਕੁਝ ਪਵਿੱਤਰ ਚਿੰਨ੍ਹ ਬਣਾਉਂਦੇ ਹੋ ਤਾਂ ਧਾਰਮਿਕ ਮਾਨਤਾਵਾਂ ਮੁਤਾਬਕ ਮਾਤਾ ਦੁਰਗਾ ਦੀ ਕਿਰਪਾ ਬਣੀ ਰਹਿੰਦੀ ਹੈ।
ਓਮ ਦਾ ਨਿਸ਼ਾਨ
ਜੇਕਰ ਤੁਸੀਂ ਅੱਸੂ ਦੇ ਨਰਾਤਿਆਂ ਦੌਰਾਨ ਮੁੱਖ ਦਰਵਾਜ਼ੇ 'ਤੇ ਹਲਦੀ ਜਾਂ ਰੋਲੀ ਨਾਲ ਓਮ ਦਾ ਨਿਸ਼ਾਨ ਬਣਾਉਂਦੇ ਹੋ ਤਾਂ ਇਸ ਨੂੰ ਬਹੁਤ ਸ਼ੁੱਭ ਮੰਨਿਆ ਜਾਂਦਾ ਹੈ। ਇਹ ਇਕ ਅਜਿਹਾ ਚਿੰਨ੍ਹ ਮੰਨਿਆ ਜਾਂਦਾ ਹੈ ਜਿਸ 'ਚ ਬ੍ਰਹਿਮੰਡ ਦੀਆਂ ਕਈ ਊਰਜਾ ਸਮਾਈਆਂ ਹੋਈਆਂ ਹਨ। ਧਾਰਮਿਕ ਮਾਨਤਾਵਾਂ ਮੁਤਾਬਕ ਮੁੱਖ ਦਰਵਾਜ਼ੇ 'ਤੇ ਓਮ ਦਾ ਚਿੰਨ੍ਹ ਘਰ 'ਚ ਆਉਣ ਵਾਲੀ ਨਕਾਰਾਤਮਕ ਊਰਜਾ ਨੂੰ ਰੋਕਣ ਤੇ ਵਾਸਤੂ ਦੋਸ਼ ਦੂਰ ਕਰਨ 'ਚ ਮਦਦ ਕਰਦਾ ਹੈ।
ਸਵਾਸਤਿਕ ਦਾ ਨਿਸ਼ਾਨ
ਘਰ ਦਾ ਮੁੱਖ ਦਰਵਾਜ਼ਾ ਉਹ ਰਸਤਾ ਹੁੰਦਾ ਹੈ, ਜਿਸ ਰਾਹੀਂ ਕਿਸੇ ਵੀ ਤਰ੍ਹਾਂ ਦੀ ਊਰਜਾ ਤੁਹਾਡੇ ਘਰ 'ਚ ਪ੍ਰਵੇਸ਼ ਕਰਦੀ ਹੈ। ਜੇਕਰ ਤੁਸੀਂ ਅੱਸੂ ਦੇ ਨਰਾਤਿਆਂ ਦੇ ਪਹਿਲੇ ਦਿਨ ਮੁੱਖ ਦਰਵਾਜ਼ੇ 'ਤੇ ਸਵਾਸਤਿਕ ਦਾ ਚਿੰਨ੍ਹ ਬਣਾਉਂਦੇ ਹੋ ਤਾਂ ਮਾਨਤਾ ਮੁਤਾਬਕ ਇਹ ਨਕਾਰਾਤਮਕ ਊਰਜਾ ਨੂੰ ਸਕਾਰਾਤਮਕ ਊਰਜਾ 'ਚ ਬਦਲਣ 'ਚ ਮਦਦ ਕਰਦਾ ਹੈ।
ਇਸ ਨਾਲ ਘਰ ਦਾ ਮਾਹੌਲ ਸ਼ੁੱਧ ਬਣਿਆ ਰਹਿੰਦਾ ਹੈ ਅਤੇ ਮਾਤਾ ਦੁਰਗਾ ਦਾ ਆਸ਼ੀਰਵਾਦ ਮਿਲਦਾ ਹੈ। ਇੰਨਾ ਹੀ ਨਹੀਂ, ਇਹ ਘਰ 'ਚ ਮੌਜੂਦ ਵਾਸਤੂ ਦੋਸ਼ ਨੂੰ ਦੂਰ ਕਰਨ 'ਚ ਵੀ ਸਹਾਇਕ ਮੰਨਿਆ ਜਾਂਦਾ ਹੈ।
ਕਲਸ਼ ਦਾ ਨਿਸ਼ਾਨ
ਕਲਸ਼ ਨੂੰ ਹਮੇਸ਼ਾ ਤੋਂ ਹੀ ਸਮ੍ਰਿੱਧੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਖ਼ਾਸ ਤੌਰ 'ਤੇ ਅੱਸ ਦੇ ਨਰਾਤਿਆਂ ਦੌਰਾਨ ਘਰ 'ਚ ਕਲਸ਼ ਦੀ ਸਥਾਪਨਾ ਕੀਤੀ ਜਾਂਦੀ ਹੈ। ਜਦੋਂ ਤੁਸੀਂ ਰੋਲੀ ਜਾਂ ਹਲਦੀ ਨਾਲ ਮੁੱਖ ਦਰਵਾਜ਼ੇ 'ਤੇ ਕਲਸ਼ ਦਾ ਚਿੰਨ੍ਹ ਬਣਾਉਂਦੇ ਹੋ ਤਾਂ ਧਾਰਮਿਕ ਮਾਨਤਾਵਾਂ ਮੁਤਾਬਕ ਇਹ ਸਕਾਰਾਤਮਕ ਊਰਜਾ ਨੂੰ ਆਕਰਸ਼ਿਤ ਕਰਦਾ ਹੈ। ਇਸ ਨਾਲ ਘਰ 'ਚ ਖੁਸ਼ਹਾਲੀ ਆਉਣ ਅਤੇ ਮਾਤਾ ਲਕਸ਼ਮੀ ਦਾ ਆਸ਼ੀਰਵਾਦ ਮਿਲਣ ਦੀ ਮਾਨਤਾ ਹੈ। ਕਲਸ਼ ਨੂੰ ਇਸ ਗੱਲ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਕਿ ਤੁਹਾਡੇ ਘਰ 'ਚ ਅੰਨ ਦੇ ਭੰਡਾਰ ਹਮੇਸ਼ਾ ਭਰੇ ਰਹਿਣ।
ਮਾਤਾ ਲਕਸ਼ਮੀ ਦੇ ਚਰਨ
ਜੇਕਰ ਤੁਸੀਂ ਅੱਸੂ ਦੇ ਨਰਾਤਿਆਂ ਦੇ ਪਹਿਲੇ ਦਿਨ ਮੁੱਖ ਦਰਵਾਜ਼ੇ 'ਤੇ ਮਾਤਾ ਲਕਸ਼ਮੀ ਦੇ ਚਰਨ ਬਣਾਉਂਦੇ ਜਾਂ ਸਿੰਦੂਰ ਨਾਲ ਉਨ੍ਹਾਂ ਨੂੰ ਤਿਆਰ ਕਰਦੇ ਹੋ ਤਾਂ ਇਸ ਨੂੰ ਮਾਤਾ ਲਕਸ਼ਮੀ ਨੂੰ ਘਰ 'ਚ ਸੱਦਾ ਦੇਣ ਦਾ ਇੱਕ ਮਾਧਿਅਮ ਮੰਨਿਆ ਜਾਂਦਾ ਹੈ। ਲਕਸ਼ਮੀ ਚਰਨ ਬਣਾਉਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡਾ ਮੁੱਖ ਦਰਵਾਜ਼ਾ ਸਾਫ਼-ਸੁਥਰਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਆਸ-ਪਾਸ ਕਿਸੇ ਤਰ੍ਹਾਂ ਦਾ ਕੂੜਾ ਇਕੱਠਾ ਨਹੀਂ ਹੋਣਾ ਚਾਹੀਦਾ। ਲਕਸ਼ਮੀ ਚਰਨ ਹਮੇਸ਼ਾ ਇਸ ਤਰ੍ਹਾਂ ਬਣਾਓ ਕਿ ਅਜਿਹਾ ਲੱਗੇ ਜਿਵੇਂ ਮਾਤਾ ਲਕਸ਼ਮੀ ਬਾਹਰੋਂ ਘਰ ਦੇ ਅੰਦਰ ਪ੍ਰਵੇਸ਼ ਕਰ ਰਹੀ ਹੋਵੇ। ਜੇਕਰ ਤੁਸੀਂ ਵੀ ਅੱਸੂ ਦੇ ਨਰਾਤਿਆਂ ਦੇ ਪਹਿਲੇ ਦਿਨ ਮੁੱਖ ਦਰਵਾਜ਼ੇ ਲਈ ਇਨ੍ਹਾਂ ਆਸਾਨ ਵਾਸਤੂ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਧਾਰਮਿਕ ਮਾਨਤਾਵਾਂ ਮੁਤਾਬਕ ਮਾਤਾ ਦੁਰਗਾ ਦੇ ਆਸ਼ੀਰਵਾਦ ਨਾਲ ਘਰ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ।