ਕੀ ਮੋਬਾਈਲ ਨੰਬਰ ਤੁਹਾਨੂੰ ਬਣਾ ਸਕਦੈ ਅਮੀਰ ? ਅੰਕ ਜੋਤਿਸ਼ ਰਾਹੀਂ ਸਮਝੋ ਆਖਰੀ ਅੰਕਾਂ ਦੀ ਖੇਡ ਅੰਕ ਜੋਤਿਸ਼ ਮੁਤਾਬਕ, ਮੋਬਾਈਲ ਨੰਬਰ ਦੇ ਆਖਰੀ 4 ਡਿਜਿਟ ਤੁਹਾਡੀ ਜ਼ਿੰਦਗੀ 'ਚ ਅਸਰ ਦਿਖਾ ਸਕਦੇ ਹਨ। ਮੂਲਾਂਕ ਅਤੇ ਭਾਗਿਆੰਕ ਨਾਲ ਜੁੜਾਅ ਹੋਣ 'ਤੇ ਮੋਬਾਈਲ ਨੰਬਰ ਤੁਹਾਡੇ ਲਈ ਲੱਕੀ ਵੀ ਸਾਬਤ ਹੋ ਸਕਦੇ ਹਨ। ਮੋਬਾਈਲ ਦੇ ਆਖਰੀ 4 ਅੰਕ ਵਧਦੇ ਕ੍ਰਮ 'ਚ ਹੋਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਜਿਵੇਂ 6789 ਅੰਕਾਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ।
Publish Date: Tue, 22 Sep 2026 04:02 PM (IST)
Updated Date: Tue, 22 Sep 2026 04:23 PM (IST)
ਧਰਮ ਡੈਸਕ, ਨਵੀਂ ਦਿੱਲੀ : ਅਜੋਕੇ ਸਮੇਂ ਮੋਬਾਈਲ ਨੰਬਰ ਸਿਰਫ਼ ਗੱਲਬਾਤ ਕਰਨ ਦਾ ਜ਼ਰੀਆ ਹੀ ਨਹੀਂ, ਸਗੋਂ ਸਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਬਣ ਗਿਆ ਹੈ। ਇਹ ਤੁਹਾਡੇ ਨਾਮ ਦੇ ਨਾਲ ਤੁਹਾਡੀ ਪਛਾਣ ਦਾ ਵੀ ਹਿੱਸਾ ਬਣ ਚੁੱਕਾ ਹੈ। ਅੰਕ ਜੋਤਿਸ਼ ਵਿਗਿਆਨ ਮੁਤਾਬਕ, ਮੋਬਾਈਲ ਨੰਬਰ ਦਾ ਵੀ ਸਾਡੀ ਜ਼ਿੰਦਗੀ 'ਚ ਕਾਫ਼ੀ ਪ੍ਰਭਾਵ ਪੈਂਦਾ ਹੈ। ਮੋਬਾਈਲ ਨੰਬਰ ਦੀ ਐਨਰਜੀ ਜ਼ਿੰਦਗੀ 'ਚ ਤਣਾਅ ਅਤੇ ਪਰੇਸ਼ਾਨੀ ਤੋਂ ਲੈ ਕੇ ਕਿਸਮਤ ਚਮਕਾਉਣ ਤੱਕ ਦਾ ਕੰਮ ਕਰ ਸਕਦੀ ਹੈ, ਪਰ ਇਸ ਲਈ ਸਭ ਤੋਂ ਜ਼ਰੂਰੀ ਹੈ ਸਹੀ ਮੋਬਾਈਲ ਨੰਬਰ ਦੀ ਚੋਣ ਕਰਨਾ।
ਅੰਕ ਜੋਤਿਸ਼ ਮੁਤਾਬਕ, ਸਾਡੇ ਮੋਬਾਈਲ ਨੰਬਰ ਦੇ ਆਖਰੀ 4 ਅੰਕਾਂ ਦਾ ਮੇਲ ਸਾਡੀ ਜ਼ਿੰਦਗੀ ਤੋਂ ਲੈ ਕੇ ਕਿਸਮਤ ਤਕ 'ਤੇ ਅਸਰ ਪਾ ਸਕਦਾ ਹੈ। ਅਜਿਹੇ 'ਚ ਇਨ੍ਹਾਂ 4 ਨੰਬਰਾਂ ਦਾ ਸਹੀ ਹੋਣਾ ਕਿਸਮਤ ਨੂੰ ਚਮਕਾ ਵੀ ਸਕਦਾ ਹੈ। ਇਹ ਤੁਹਾਡੇ ਲਈ ਦੌਲਤ ਤੇ ਸ਼ੋਹਰਤ ਵੀ ਆਕਰਸ਼ਿਤ ਕਰਨ ਦੀ ਸਮਰੱਥਾ ਰੱਖਦਾ ਹੈ। ਆਓ ਜਾਣਦੇ ਹਾਂ ਕਿਹੜੇ ਹਨ ਉਹ ਨੰਬਰ?
ਅੰਕ ਜੋਤਿਸ਼ 'ਚ ਲੱਕੀ ਮੋਬਾਈਲ ਨੰਬਰ
ਅੰਕ ਜੋਤਿਸ਼ ਮੁਤਾਬਕ, ਮੋਬਾਈਲ ਨੰਬਰ ਦੇ ਆਖਰੀ 4 ਡਿਜਿਟ ਤੁਹਾਡੀ ਜ਼ਿੰਦਗੀ 'ਚ ਅਸਰ ਦਿਖਾ ਸਕਦੇ ਹਨ। ਮੂਲਾਂਕ ਅਤੇ ਭਾਗਿਆੰਕ ਨਾਲ ਜੁੜਾਅ ਹੋਣ 'ਤੇ ਮੋਬਾਈਲ ਨੰਬਰ ਤੁਹਾਡੇ ਲਈ ਲੱਕੀ ਵੀ ਸਾਬਤ ਹੋ ਸਕਦੇ ਹਨ। ਮੋਬਾਈਲ ਦੇ ਆਖਰੀ 4 ਅੰਕ ਵਧਦੇ ਕ੍ਰਮ 'ਚ ਹੋਣ ਨੂੰ ਸ਼ੁਭ ਮੰਨਿਆ ਜਾਂਦਾ ਹੈ। ਜਿਵੇਂ 6789 ਅੰਕਾਂ ਨੂੰ ਸ਼ੁੱਭ ਮੰਨਿਆ ਜਾਂਦਾ ਹੈ।
ਤੁਹਾਡੇ ਮੋਬਾਈਲ ਨੰਬਰ ਦੇ ਆਖਰੀ 4 ਡਿਜਿਟ 'ਚ ਸਭ ਤੋਂ ਬਾਅਦ ਆਉਣ ਵਾਲੇ 2 ਡਿਜਿਟ 25 ਜਾਂ 52 ਹੋਣਾ ਸ਼ੁਭ ਮੰਨਿਆ ਜਾਂਦਾ ਹੈ। ਮੋਬਾਈਲ ਦੇ ਇਹ 2 ਆਖਰੀ ਡਿਜਿਟ ਜ਼ਿੰਦਗੀ 'ਚ ਸੰਤੁਲਨ ਸਥਾਪਿਤ ਕਰਨ ਦੇ ਨਾਲ ਧਨ ਲਾਭ ਵੀ ਦਿਵਾਉਂਦੇ ਹਨ। ਅਜਿਹਾ ਇਸ ਲਈ ਕਿਉਂਕਿ ਅੰਕ ਜੋਤਿਸ਼ 'ਚ ਨੰਬਰ 5 ਦੇ ਸੁਆਮੀ ਰਾਜਕੁਮਾਰ ਬੁੱਧ ਹਨ, ਜਿਨ੍ਹਾਂ ਨੂੰ ਬੁੱਧੀ ਦਾ ਕਾਰਕ ਮੰਨਿਆ ਜਾਂਦਾ ਹੈ। ਬੁੱਧ ਵਿਅਕਤੀ ਨੂੰ ਕੁਸ਼ਲ ਬੁੱਧੀ ਅਤੇ ਪੈਸਾ ਦੇਣ ਦੇ ਨਾਲ ਹੀ ਜ਼ਿੰਦਗੀ 'ਚ ਸੰਤੁਲਨ ਬਣਾਈ ਰੱਖਣ 'ਚ ਮਦਦ ਕਰਦੇ ਹਨ। ਉੱਥੇ ਹੀ ਨੰਬਰ 2 ਨੂੰ ਰਚਨਾਤਮਕਤਾ ਨਾਲ ਜੁੜਿਆ ਅੰਕ ਮੰਨਿਆ ਜਾਂਦਾ ਹੈ। ਇਹ ਦੋਵੇਂ ਅੰਕ ਵਿਅਕਤੀ ਦੀ ਜੋਖ਼ਮ ਲੈਣ ਦੀ ਸਮਰੱਥਾ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਕਿਸਮਤ 'ਚ ਬਿਹਤਰ ਨਤੀਜਿਆਂ ਲਈ ਬੁੱਧ ਅਤੇ ਸ਼ੁੱਕਰ ਅਹਿਮ ਯੋਗਦਾਨ ਪਾਉਂਦੇ ਹਨ।
ਜਿਨ੍ਹਾਂ ਲੋਕਾਂ ਦੇ ਮੋਬਾਈਲ ਨੰਬਰ ਦੀ ਆਖਰੀ ਡਿਜਿਟ 25 ਜਾਂ 52 ਹੁੰਦੀ ਹੈ, ਉਨ੍ਹਾਂ 'ਚੋਂ ਜ਼ਿਆਦਾਤਰ ਲੋਕ ਅਧਿਆਤਮਿਕਤਾ ਦੇ ਖੇਤਰ 'ਚ ਆਪਣਾ ਕਰੀਅਰ ਬਣਾਉਂਦੇ ਹਨ। ਉਨ੍ਹਾਂ ਨੂੰ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਜਿਹੇ ਲੋਕਾਂ ਦੀ ਊਰਜਾ ਆਪਣੇ ਨਾਲ ਦੂਜੇ ਲੋਕਾਂ 'ਚ ਵੀ ਬਿਹਤਰ ਬਦਲਾਅ ਦਾ ਕਾਰਨ ਬਣਦੀ ਹੈ।
ਮੋਬਾਈਲ ਨੰਬਰ ਦੇ ਆਖਰੀ 4 ਅੰਕ ਕਿਵੇਂ ਕੱਢਣੇ ਹਨ?
ਸਭ ਤੋਂ ਪਹਿਲਾਂ ਆਪਣਾ 10 ਅੰਕਾਂ ਵਾਲਾ ਮੋਬਾਈਲ ਨੰਬਰ ਬਿਨਾਂ ਕੰਟਰੀ ਕੋਡ ਦੇ ਲਿਖ ਲਓ। ਆਓ ਉਦਾਹਰਨ ਵਜੋਂ 7827615189 ਨੰਬਰ ਦੀ ਵਰਤੋਂ ਕਰੀਏ।
ਮੋਬਾਈਲ ਨੰਬਰ ਦੇ ਆਖਰੀ 4 ਅੰਕ ਪਛਾਣੋ- 5189
ਚਾਰੋਂ ਅੰਕਾਂ ਨੂੰ ਜੋੜੋ- 5+1+8+9= 23
ਹੁਣ 23 ਨੂੰ ਇੱਕ ਅੰਕ 'ਚ ਬਦਲੋ, 2+3= 5
ਤੁਹਾਡੇ ਚਾਰ ਅੰਕਾਂ ਦੀ ਯੋਗ ਸੰਖਿਆ 5 ਹੈ।