Love Rashifal 29 Nov. : ਇਨ੍ਹਾਂ ਰਾਸ਼ੀਆਂ ਦੀ ਲਵ ਲਾਈਫ 'ਚ ਆਵੇਗਾ ਤੂਫ਼ਾਨ, ਕਿਸੇ ਦਾ ਪਾਰਟਨਰ ਹੋਵੇਗਾ ਨਾਰਾਜ਼ ਤਾਂ ਕਿਸੇ ਦੇ ਰਿਸ਼ਤਿਆਂ 'ਚ ਵਧੇਗਾ ਪਿਆਰ; ਪੜ੍ਹੋ ਲਵ ਰਾਸ਼ੀਫਲ
Love Rashifal : ਮਿਥੁਨ ਤੇ ਸਿੰਘ ਰਾਸ਼ੀ ਵਾਲੇ ਜਾਤਕਾਂ ਲਈ ਅੱਜ ਦਾ ਦਿੰਨ ਚੰਗਾ ਰਹੇਗਾ। ਤੁਲਾ ਰਾਸ਼ੀ ਵਾਲੇ ਆਪਣੇ ਪਾਰਟਨਰ ਨਾਲ ਘੁੰਮਣ-ਫਿਰਨ ਜਾ ਸਕਦੇ ਹਨ। ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ ਤੇ ਬਾਣੀ 'ਤੇ ਸੰਜਮ ਰੱਖਣਗੇ ਤਾਂ ਦਿਨ ਵਧੀਆ ਨਿਕਲ ਸਕਦਾ ਹੈ। ਆਓ ਜਾਣਦੇ ਹਾਂ ਬਾਕੀ ਰਾਸ਼ੀਆਂ ਬਾਰੇ...
Publish Date: Sat, 28 Nov 2026 01:57 PM (IST)
Updated Date: Sun, 29 Nov 2026 08:23 AM (IST)
Love Rashifal 29 November : ਧਰਮ ਡੈਸਕ, ਨਵੀਂ ਦਿੱਲੀ : ਅੱਜ ਦਾ ਲਵ ਰਾਸ਼ੀਫਲ 29 ਨਵੰਬਰ 2026 ਰਿਸ਼ਤਿਆਂ 'ਚ ਉਤਰਾਅ-ਚੜ੍ਹਾਅ ਦਿਖਾ ਰਿਹਾ ਹੈ। ਹਾਲਾਂਕਿ ਮਿਥੁਨ ਤੇ ਸਿੰਘ ਰਾਸ਼ੀ ਵਾਲੇ ਜਾਤਕਾਂ ਲਈ ਕੁੱਲ ਮਿਲਾ ਕੇ ਅੱਜ ਦਾ ਦਿੰਨ ਚੰਗਾ ਰਹੇਗਾ। ਤੁਲਾ ਰਾਸ਼ੀ ਵਾਲੇ ਆਪਣੇ ਪਾਰਟਨਰ ਨਾਲ ਘੁੰਮਣ-ਫਿਰਨ ਜਾ ਸਕਦੇ ਹਨ। ਬ੍ਰਿਸ਼ਚਕ ਰਾਸ਼ੀ ਵਾਲਿਆਂ ਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ ਤੇ ਬਾਣੀ 'ਤੇ ਸੰਜਮ ਰੱਖਣਗੇ ਤਾਂ ਦਿਨ ਵਧੀਆ ਨਿਕਲ ਸਕਦਾ ਹੈ। ਆਓ ਜਾਣਦੇ ਹਾਂ ਬਾਕੀ ਰਾਸ਼ੀਆਂ ਬਾਰੇ...
ਮੇਖ ਰਾਸ਼ੀ : ਪਾਰਟਨਰ ਨਾਲ ਅੱਜ ਦਾ ਦਿਨ ਵਿਵਾਦਾਂ ਨਾਲ ਭਰਿਆ ਰਹੇਗਾ। ਤੁਹਾਡਾ ਆਪਣੇ ਪਾਰਟਨਰ ਨਾਲ ਕੁਝ ਘਰੇਲੂ ਗੱਲਾਂ ਨੂੰ ਲੈ ਕੇ ਝਗੜਾ ਹੋ ਸਕਦਾ ਹੈ। ਅਜਿਹੇ 'ਚ ਗੱਲ ਨੂੰ ਜ਼ਿਆਦਾ ਤੂਲ ਨਾ ਦਿਓ, ਨਹੀਂ ਤਾਂ ਸਬੰਧ ਵਿਗੜ ਸਕਦੇ ਹਨ।
ਬ੍ਰਿਖ ਰਾਸ਼ੀ : ਪਾਰਟਨਰ ਨਾਲ ਅੱਜ ਤੁਹਾਡਾ ਝਗੜਾ ਹੋ ਸਕਦਾ ਹੈ। ਕੁਝ ਘਰੇਲੂ ਗੱਲਾਂ ਨੂੰ ਲੈ ਕੇ ਆਪਸੀ ਮਤਭੇਦ ਦੀ ਸਥਿਤੀ ਬਣ ਸਕਦੀ ਹੈ। ਅੱਜ ਪਰਿਵਾਰਕ ਮੈਂਬਰਾਂ ਦਾ ਸਾਥ ਤੁਹਾਡੇ ਪਾਰਟਨਰ ਦੇ ਪੱਖ 'ਚ ਹੋਵੇਗਾ। ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਚੰਗਾ ਰਹੇਗਾ।
ਮਿਥੁਨ ਰਾਸ਼ੀ : ਪਾਰਟਨਰ ਨਾਲ ਅੱਜ ਦਾ ਦਿਨ ਚੰਗਾ ਰਹੇਗਾ। ਅੱਜ ਤੁਸੀਂ ਕਿਤੇ ਬਾਹਰ ਜਾ ਸਕਦੇ ਹੋ। ਮੌਸਮ ਦੇ ਲਿਹਾਜ਼ ਨਾਲ ਦਿਨ ਚੰਗਾ ਹੈ। ਲੰਬੀ ਯਾਤਰਾ ਦੇ ਯੋਗ ਬਣਨਗੇ। ਪਰਿਵਾਰ 'ਚ ਕੋਈ ਸੁਖਦ ਸਮਾਚਾਰ ਮਿਲੇਗਾ। ਪਾਰਟਨਰ ਨਾਲ ਸਬੰਧਾਂ 'ਚ ਚੱਲ ਰਿਹਾ ਮਤਭੇਦ ਖ਼ਤਮ ਹੋਵੇਗਾ।
ਕਰਕ ਰਾਸ਼ੀ : ਅੱਜ ਦਾ ਦਿਨ ਪਾਰਟਨਰ ਨਾਲ ਉਤਰਾਅ-ਚੜ੍ਹਾਅ ਨਾਲ ਭਰਿਆ ਰਹੇਗਾ। ਕੁਝ ਨਿੱਜੀ ਗੱਲਾਂ ਨੂੰ ਲੈ ਕੇ ਤੁਹਾਡੇ ਦੋਵਾਂ ਵਿਚਾਲੇ ਮਤਭੇਦ ਦੀ ਸਥਿਤੀ ਬਣ ਸਕਦੀ ਹੈ। ਪਾਰਟਨਰ ਦੀ ਸਿਹਤ ਵਿਗੜ ਸਕਦੀ ਹੈ। ਤੁਹਾਡਾ ਪਾਰਟਨਰ ਮੌਸਮੀ ਬਿਮਾਰੀਆਂ ਦੀ ਲਪੇਟ 'ਚ ਆ ਸਕਦਾ ਹੈ। ਲੋੜ ਪੈਣ 'ਤੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਸਿੰਘ ਰਾਸ਼ੀ : ਪਾਰਟਨਰ ਨਾਲ ਅੱਜ ਤੁਹਾਡਾ ਦਿਨ ਚੰਗਾ ਰਹੇਗਾ। ਅੱਜ ਤੁਹਾਡੇ ਦੋਵਾਂ ਵਿਚਾਲੇ ਆਪਸੀ ਪਿਆਰ ਵਧੇਗਾ। ਕੁਝ ਘਰੇਲੂ ਗੱਲਾਂ ਨੂੰ ਲੈ ਕੇ ਤੁਹਾਡਾ ਪਾਰਟਨਰ ਤੁਹਾਡੇ ਨਾਲ ਚਰਚਾ ਕਰ ਸਕਦਾ ਹੈ। ਅੱਜ ਤੁਹਾਨੂੰ ਆਪਣੇ ਪਾਰਟਨਰ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲੇਗਾ। ਦਿਨ ਚੰਗਾ ਹੈ ਅਤੇ ਤੁਹਾਡੇ ਦੋਵਾਂ ਵਿਚਾਲੇ ਤਾਲਮੇਲ ਵਧੀਆ ਰਹੇਗਾ।
ਕੰਨਿਆ ਰਾਸ਼ੀ : ਆਪਣੇ ਪਾਰਟਨਰ ਨਾਲ ਅੱਜ ਦਾ ਦਿਨ ਚੰਗਾ ਰਹੇਗਾ। ਅੱਜ ਤੁਹਾਡਾ ਪਾਰਟਨਰ ਘਰੇਲੂ ਕੰਮਾਂ 'ਚ ਤੁਹਾਡਾ ਸਹਿਯੋਗ ਲੈ ਸਕਦਾ ਹੈ। ਮੌਸਮ ਦੇ ਲਿਹਾਜ਼ ਨਾਲ ਦਿਨ ਚੰਗਾ ਹੈ। ਅੱਜ ਤੁਸੀਂ ਦੋਵੇਂ ਇਕੱਠੇ ਸਮਾਂ ਬਿਤਾਓਗੇ। ਪੁਰਾਣੀਆਂ ਗੱਲਾਂ ਨੂੰ ਯਾਦ ਕਰਦਿਆਂ ਅੱਜ ਦਾ ਦਿਨ ਬੀਤੇਗਾ। ਪ੍ਰੇਮ ਸਬੰਧਾਂ ਲਈ ਸਮਾਂ ਅਨੁਕੂਲ ਹੈ।
ਤੁਲਾ ਰਾਸ਼ੀ : ਪਾਰਟਨਰ ਨਾਲ ਅੱਜ ਤੁਸੀਂ ਕਿਸੇ ਲੰਬੀ ਯਾਤਰਾ 'ਤੇ ਜਾ ਸਕਦੇ ਹੋ। ਯਾਤਰਾ ਸੁਖਦ ਰਹੇਗੀ। ਪਾਰਟਨਰ ਅਤੇ ਪਰਿਵਾਰ ਨਾਲ ਅੱਜ ਦਾ ਦਿਨ ਖ਼ੁਸ਼ਨੁਮਾ ਮਾਹੌਲ 'ਚ ਬੀਤੇਗਾ। ਅੱਜ ਤੁਹਾਡੇ ਪਰਿਵਾਰ ਅਤੇ ਪਾਰਟਨਰ ਵਿਚਾਲੇ ਚੱਲ ਰਿਹਾ ਵਿਵਾਦ ਵੀ ਖ਼ਤਮ ਹੋਵੇਗਾ।
ਬ੍ਰਿਸ਼ਚਕ ਰਾਸ਼ੀ : ਅੱਜ ਤੁਹਾਡਾ ਪਾਰਟਨਰ ਕੁਝ ਗੱਲਾਂ ਨੂੰ ਲੈ ਕੇ ਤੁਹਾਡੇ ਨਾਲ ਨਾਰਾਜ਼ ਹੋ ਸਕਦਾ ਹੈ। ਅਜਿਹੇ 'ਚ ਆਪਣੇ ਪਾਰਟਨਰ ਪ੍ਰਤੀ ਤੁਹਾਡਾ ਨਜ਼ਰੀਆ ਬਦਲਣਾ ਸਬੰਧਾਂ ਨੂੰ ਵਿਗਾੜ ਸਕਦਾ ਹੈ। ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰੋ ਅਤੇ ਆਪਣੇ ਪਾਰਟਨਰ ਨੂੰ ਮਨਾਉਣ ਲਈ ਕੋਈ ਚੰਗਾ ਤੋਹਫ਼ਾ ਦਿਓ।
ਧਨੁ ਰਾਸ਼ੀ : ਅੱਜ ਪਾਰਟਨਰ ਨਾਲ ਤੁਹਾਡਾ ਦਿਨ ਚੰਗਾ ਰਹੇਗਾ। ਅੱਜ ਤੁਹਾਡੇ ਦੋਵਾਂ ਵਿਚਾਲੇ ਪੁਰਾਣੇ ਮਤਭੇਦ ਖ਼ਤਮ ਹੋਣਗੇ। ਤੁਹਾਡਾ ਪਾਰਟਨਰ ਅੱਜ ਤੁਹਾਡੇ ਤੋਂ ਆਰਥਿਕ ਸਹਿਯੋਗ ਵੀ ਮੰਗ ਸਕਦਾ ਹੈ। ਕੁਝ ਘਰੇਲੂ ਕੰਮਾਂ ਲਈ ਤੁਹਾਡੇ ਪਾਰਟਨਰ ਨੂੰ ਪੈਸਿਆਂ ਦੀ ਲੋੜ ਹੋ ਸਕਦੀ ਹੈ। ਉਸ ਦਾ ਸਹਿਯੋਗ ਕਰਨਾ ਤੁਹਾਡੇ ਲਈ ਚੰਗਾ ਰਹੇਗਾ।
ਮਕਰ ਰਾਸ਼ੀ : ਅੱਜ ਕਿਸੇ ਕੰਮ ਦੇ ਸਿਲਸਿਲੇ 'ਚ ਤੁਹਾਨੂੰ ਲੰਬੀ ਯਾਤਰਾ 'ਤੇ ਜਾਣਾ ਪੈ ਸਕਦਾ ਹੈ। ਅਜਿਹੇ 'ਚ ਅੱਜ ਤੁਹਾਨੂੰ ਆਪਣੇ ਪਾਰਟਨਰ ਤੋਂ ਦੂਰ ਰਹਿਣਾ ਪੈ ਸਕਦਾ ਹੈ। ਤੁਹਾਡਾ ਪਾਰਟਨਰ ਤੁਹਾਨੂੰ ਯਾਦ ਕਰੇਗਾ। ਅੱਜ ਕੁਝ ਖ਼ਾਸ ਫ਼ੈਸਲਿਆਂ 'ਚ ਤੁਹਾਨੂੰ ਆਪਣੇ ਪਾਰਟਨਰ ਦਾ ਸਹਿਯੋਗ ਲੈਣਾ ਪੈ ਸਕਦਾ ਹੈ।
ਕੁੰਭ ਰਾਸ਼ੀ : ਪਾਰਟਨਰ ਨਾਲ ਅੱਜ ਦਾ ਦਿਨ ਚੰਗਾ ਹੈ। ਅੱਜ ਤੁਸੀਂ ਘਰ 'ਚ ਰਹਿ ਕੇ ਹੀ ਸਮਾਂ ਬਿਤਾਓਗੇ। ਘਰੇਲੂ ਕੰਮਾਂ 'ਚ ਤੁਸੀਂ ਆਪਣੇ ਪਾਰਟਨਰ ਦਾ ਸਹਿਯੋਗ ਕਰ ਸਕਦੇ ਹੋ। ਤੁਹਾਡਾ ਪਾਰਟਨਰ ਵੀ ਅੱਜ ਤੁਹਾਡੇ ਪ੍ਰਤੀ ਆਪਣੇ ਸਤਿਕਾਰ ਅਤੇ ਪਿਆਰ ਦਾ ਇਜ਼ਹਾਰ ਕਰ ਸਕਦਾ ਹੈ। ਮੌਸਮ ਦੇ ਲਿਹਾਜ਼ ਨਾਲ ਦਿਨ ਚੰਗਾ ਹੈ।
ਮੀਨ ਰਾਸ਼ੀ : ਪਾਰਟਨਰ ਨਾਲ ਅੱਜ ਦਾ ਦਿਨ ਚੰਗਾ ਰਹੇਗਾ। ਕੁਝ ਘਰੇਲੂ ਕੰਮਾਂ ਨੂੰ ਲੈ ਕੇ ਤੁਹਾਡੇ ਦੋਵਾਂ ਵਿਚਾਲੇ ਚੱਲ ਰਹੇ ਮਤਭੇਦ ਖ਼ਤਮ ਹੋਣਗੇ। ਅੱਜ ਤੁਹਾਡਾ ਪਾਰਟਨਰ ਆਪਣੀ ਨਾਰਾਜ਼ਗੀ ਦੂਰ ਕਰ ਸਕਦਾ ਹੈ। ਹਾਲਾਂਕਿ, ਇਸ ਲਈ ਤੁਹਾਨੂੰ ਆਪਣੇ ਪਾਰਟਨਰ ਨੂੰ ਮਨਾਉਣਾ ਪਵੇਗਾ ਅਤੇ ਕੋਈ ਚੰਗਾ ਤੋਹਫ਼ਾ ਦੇਣਾ ਪਵੇਗਾ। ਆਪਣੀ ਗ਼ਲਤੀ ਲਈ ਤੁਸੀਂ ਉਸ ਤੋਂ ਮੁਆਫ਼ੀ ਵੀ ਮੰਗ ਸਕਦੇ ਹੋ।