ਲਵ ਲਾਈਫ ਨਿਊਮਰੋਲੋਜੀ: ਆਪਣੇ ਮੁਲਾਂਕ ਦੇ ਆਧਾਰ ’ਤੇ ਜਾਣੋ ‘ਪ੍ਰੇਮ ਵਿਆਹ’ ਦੇ ਕਿੰਨੇ ਚਾਂਸ ਹਨ? ਜੇਕਰ ਤੁਸੀਂ ਆਪਣੇ ਵਿਆਹ ਨੂੰ ਲੈ ਕੇ ਉਤਸੁਕ ਹੋ ਤੇ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਲਵ ਮੈਰਿਜ ਹੋਵੇਗਾ ਜਾਂ ਅਰੇਂਜ ਮੈਰਿਜ ਤਾਂ ਅੰਕ ਸ਼ਾਸਤਰ ਰਾਹੀਂ ਇਸ ਬਾਰੇ ਵੀ ਸੰਕੇਤ ਜਾਣੇ ਜਾ ਸਕਦੇ ਹਨ। ਆਓ ਤੁਹਾਨੂੰ 1 ਤੋਂ 9 ਤਕ ਦੇ ਮੁਲਾਂਕ ਵਾਲਿਆਂ ਦੇ ਵਿਆਹ ਨਾਲ ਜੁੜੇ ਸੰਕੇਤਾਂ ਬਾਰੇ ਦੱਸਦੇ ਹਾਂ।
Publish Date: Sat, 22 Aug 2026 01:58 PM (IST)
Updated Date: Sat, 22 Aug 2026 02:05 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਰਾਹੀਂ ਸਿਰਫ਼ ਅੰਕ ਦੇ ਆਧਾਰ ’ਤੇ ਆਪਣੀ ਸ਼ਖ਼ਸੀਅਤ ਬਾਰੇ ਜਾਣਨਾ ਹੀ ਕਾਫ਼ੀ ਨਹੀਂ ਹੈ, ਸਗੋਂ ਅੰਕ ਸ਼ਾਸਤਰ ਰਾਹੀਂ ਤੁਸੀਂ ਆਪਣੇ ਭਵਿੱਖ ਬਾਰੇ ਵੀ ਕਾਫ਼ੀ ਕੁਝ ਜਾਣ ਸਕਦੇ ਹੋ। ਇੰਨਾ ਹੀ ਨਹੀਂ, ਜੇਕਰ ਤੁਸੀਂ ਆਪਣੇ ਵਿਆਹ ਨੂੰ ਲੈ ਕੇ ਉਤਸੁਕ ਹੋ ਤੇ ਜਾਣਨਾ ਚਾਹੁੰਦੇ ਹੋ ਕਿ ਤੁਹਾਡਾ ਲਵ ਮੈਰਿਜ ਹੋਵੇਗਾ ਜਾਂ ਅਰੇਂਜ ਮੈਰਿਜ ਤਾਂ ਅੰਕ ਸ਼ਾਸਤਰ ਰਾਹੀਂ ਇਸ ਬਾਰੇ ਵੀ ਸੰਕੇਤ ਜਾਣੇ ਜਾ ਸਕਦੇ ਹਨ। ਆਓ ਤੁਹਾਨੂੰ 1 ਤੋਂ 9 ਤਕ ਦੇ ਮੁਲਾਂਕ ਵਾਲਿਆਂ ਦੇ ਵਿਆਹ ਨਾਲ ਜੁੜੇ ਸੰਕੇਤਾਂ ਬਾਰੇ ਦੱਸਦੇ ਹਾਂ।
ਮੁਲਾਂਕ 1 ਮੁਲਾਂਕ 1 ਦਾ ਸਬੰਧ ਸੂਰਜ ਨਾਲ ਮੰਨਿਆ ਜਾਂਦਾ ਹੈ। ਇਸ ਮੁਲਾਂਕ ਵਾਲੇ ਲੋਕ ਆਤਮ-ਵਿਸ਼ਵਾਸੀ, ਸੁਤੰਤਰ ਵਿਚਾਰਾਂ ਵਾਲੇ ਤੇ ਆਪਣੇ ਫ਼ੈਸਲੇ ਖੁਦ ਲੈਣ ਵਾਲੇ ਹੋ ਸਕਦੇ ਹਨ। ਹਾਲਾਂਕਿ ਪ੍ਰੇਮ ਸਬੰਧਾਂ ਦੇ ਮਾਮਲੇ 'ਚ ਇਹ ਆਪਣੀਆਂ ਭਾਵਨਾਵਾਂ ਆਸਾਨੀ ਨਾਲ ਜ਼ਾਹਰ ਨਹੀਂ ਕਰਦੇ। ਕਈ ਵਾਰ ਇਨ੍ਹਾਂ ਨੂੰ ਕੋਈ ਪਸੰਦ ਵੀ ਹੁੰਦਾ ਹੈ ਤਾਂ ਇਹ ਲੋਕ ਉਸ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਰ ਪਾਉਂਦੇ।
ਮੁਲਾਂਕ 2 ਮੁਲਾਂਕ 2 ਦਾ ਸਵਾਮੀ ਗ੍ਰਹਿ ਚੰਦਰਮਾ ਮੰਨਿਆ ਜਾਂਦਾ ਹੈ। ਇਸ ਅੰਕ ਵਾਲੇ ਲੋਕ ਭਾਵੁਕ, ਸੰਵੇਦਨਸ਼ੀਲ ਅਤੇ ਰਿਸ਼ਤਿਆਂ ਨੂੰ ਮਹੱਤਵ ਦੇਣ ਵਾਲੇ ਹੁੰਦੇ ਹਨ। ਇਨ੍ਹਾਂ ਦਾ ਆਪਣੇ ਪਾਰਟਨਰ ਨਾਲ ਭਾਵਨਾਤਮਕ ਜੁੜਾਅ ਹੁੰਦਾ ਹੈ। ਜੇਕਰ ਇਨ੍ਹਾਂ ਨੂੰ ਸੱਚਾ ਪਿਆਰ ਮਿਲ ਜਾਵੇ ਤਾਂ ਇਹ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਲਈ ਲਵ ਮੈਰਿਜ ਅਤੇ ਅਰੇਂਜ ਮੈਰਿਜ ਦੋਵਾਂ ਦੀ ਸੰਭਾਵਨਾ ਹੋ ਸਕਦੀ ਹੈ।
ਮੁਲਾਂਕ 3 ਮੁਲਾਂਕ 3 ਦਾ ਸਬੰਧ ਗੁਰੂ ਅਰਥਾਤ ਬ੍ਰਹਿਸਪਤੀ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਇਸ ਮੁਲਾਂਕ ਵਾਲੇ ਲੋਕ ਮਿਲਣਸਾਰ, ਸਮਾਜਿਕ ਤੇ ਆਪਣੀਆਂ ਭਾਵਨਾਵਾਂ ਨੂੰ ਜ਼ਾਹਰ ਕਰਨ ਵਾਲੇ ਹੁੰਦੇ ਹਨ। ਇਹ ਲੋਕ ਸਾਹਮਣੇ ਵਾਲੇ ਦੀ ਖੂਬਸੂਰਤੀ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਪਸੰਦ ਨਹੀਂ ਕਰਦੇ, ਸਗੋਂ ਇਨ੍ਹਾਂ ਨੂੰ ਬੁੱਧੀਮਾਨ, ਚੰਗੀ ਗੱਲਬਾਤ ਕਰਨ ਵਾਲੇ ਤੇ ਭਵਿੱਖ ਨੂੰ ਲੈ ਕੇ ਸਚੇਤ ਲੋਕ ਪਸੰਦ ਆਉਂਦੇ ਹਨ। ਅੰਕ ਜੋਤਿਸ਼ ਅਨੁਸਾਰ, ਮੁਲਾਂਕ 3 ਵਾਲਿਆਂ ਲਈ ਲਵ ਮੈਰਿਜ ਦੇ ਚਾਂਸ ਮਜ਼ਬੂਤ ਮੰਨੇ ਜਾਂਦੇ ਹਨ।
ਮੁਲਾਂਕ 4 ਮੁਲਾਂਕ 4 ਦਾ ਸਬੰਧ ਰਾਹੂ ਗ੍ਰਹਿ ਨਾਲ ਹੁੰਦਾ ਹੈ। ਮੂਲਾਂਕ 4 ਵਾਲੇ ਲੋਕ ਵਿਹਾਰਕ ਤੇ ਆਪਣੇ ਫ਼ੈਸਲਿਆਂ ਨੂੰ ਲੈ ਕੇ ਸਪੱਸ਼ਟ ਰਹਿਣ ਵਾਲੇ ਹੁੰਦੇ ਹਨ। ਹਾਲਾਂਕਿ ਇਨ੍ਹਾਂ ਲਈ ਪਰਿਵਾਰ ਅਤੇ ਸਮਾਜਿਕ ਸਨਮਾਨ ਦਾ ਵੀ ਕਾਫ਼ੀ ਮਹੱਤਵ ਹੁੰਦਾ ਹੈ।
ਜੇਕਰ ਇਨ੍ਹਾਂ ਨੂੰ ਆਪਣੀ ਪਸੰਦ ਤੇ ਬਰਾਬਰੀ ਵਾਲਾ ਕੋਈ ਸਾਥੀ ਮਿਲ ਜਾਂਦਾ ਹੈ ਤਾਂ ਇਹ ਲਵ ਮੈਰਿਜ ਕਰ ਸਕਦੇ ਹਨ। ਉੱਥੇ ਹੀ ਜੇਕਰ ਇਨ੍ਹਾਂ ਦੇ ਵੱਡੇ-ਬਜ਼ੁਰਗ ਇਨ੍ਹਾਂ ਲਈ ਕੋਈ ਅਜਿਹਾ ਰਿਸ਼ਤਾ ਦੱਸਦੇ ਹਨ, ਜੋ ਇਨ੍ਹਾਂ ਦੇ ਲਾਇਕ ਹੋਵੇ, ਤਾਂ ਇਹ ਲੋਕ ਅਰੇਂਜ ਮੈਰਿਜ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ।
ਮੁਲਾਂਕ 5 ਮੁਲਾਂਕ 5 ਦਾ ਸਵਾਮੀ ਗ੍ਰਹਿ ਬੁੱਧ ਮੰਨਿਆ ਜਾਂਦਾ ਹੈ। ਇਸ ਅੰਕ ਵਾਲੇ ਲੋਕਾਂ ਨੂੰ ਆਜ਼ਾਦੀ, ਗੱਲਬਾਤ ਅਤੇ ਨਵੀਆਂ ਚੀਜ਼ਾਂ ਦਾ ਤਜਰਬਾ ਕਰਨਾ ਪਸੰਦ ਹੁੰਦਾ ਹੈ। ਨਵੇਂ ਲੋਕਾਂ ਨਾਲ ਸੰਪਰਕ ਬਣਾਉਣਾ ਅਤੇ ਚੰਗਾ ਬਾਂਡ ਬਣਾ ਲੈਣਾ ਇਨ੍ਹਾਂ ਲਈ ਬੇਹੱਦ ਆਸਾਨ ਹੁੰਦਾ ਹੈ।
ਇਹ ਲੋਕ ਆਪਣੀ ਪਸੰਦ ਨੂੰ ਲੈ ਕੇ ਕਾਫ਼ੀ ਸਪੱਸ਼ਟ ਰਹਿੰਦੇ ਹਨ। ਜਦੋਂ ਇਨ੍ਹਾਂ ਨੂੰ ਕੋਈ ਵਿਅਕਤੀ ਪਸੰਦ ਆ ਜਾਂਦਾ ਹੈ ਤਾਂ ਇਹ ਰਿਸ਼ਤੇ ਨੂੰ ਅੱਗੇ ਵਧਾਉਣ 'ਚ ਜ਼ਿਆਦਾ ਝਿਜਕਦੇ ਨਹੀਂ ਹਨ। ਇਸ ਲਈ ਮੂਲਾਂਕ 5 ਵਾਲਿਆਂ ਲਈ ਲਵ ਮੈਰਿਜ ਦੇ ਚਾਂਸ ਕਾਫ਼ੀ ਮਜ਼ਬੂਤ ਮੰਨੇ ਜਾਂਦੇ ਹਨ।
ਮੁਲਾਂਕ 6 ਮੁਲਾਂਕ 6 ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਹੁੰਦਾ ਹੈ। ਸ਼ੁੱਕਰ ਨੂੰ ਪਿਆਰ, ਆਕਰਸ਼ਣ, ਸੁੰਦਰਤਾ ਤੇ ਵਿਆਹੁਤਾ ਸੁੱਖ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਲਈ ਮੂਲਾਂਕ 6 ਨੂੰ ਪਿਆਰ ਅਤੇ ਰਿਸ਼ਤਿਆਂ ਦੇ ਮਾਮਲੇ 'ਚ ਵਿਸ਼ੇਸ਼ ਅੰਕ ਮੰਨਿਆ ਜਾਂਦਾ ਹੈ।
ਮੁਲਾਂਕ 6 ਵਾਲੇ ਲੋਕ ਰੋਮਾਂਟਿਕ ਹੁੰਦੇ ਹਨ ਅਤੇ ਆਪਣੇ ਪਾਰਟਨਰ ਨਾਲ ਭਾਵਨਾਤਮਕ ਜੁੜਾਅ ਰੱਖਦੇ ਹਨ। ਜੇਕਰ ਇਨ੍ਹਾਂ ਨੂੰ ਕਿਸੇ ਨਾਲ ਸੱਚਾ ਪਿਆਰ ਹੋ ਜਾਵੇ ਤਾਂ ਇਹ ਰਿਸ਼ਤੇ ਨੂੰ ਵਿਆਹ ਤੱਕ ਲੈ ਜਾਣ ਦੀ ਕੋਸ਼ਿਸ਼ ਕਰਦੇ ਹਨ। ਅੰਕ ਸ਼ਾਸਤਰ 'ਚ ਮੂਲਾਂਕ 6 ਵਾਲਿਆਂ ਲਈ ਲਵ ਮੈਰਿਜ ਦੇ ਚਾਂਸ ਸਭ ਤੋਂ ਮਜ਼ਬੂਤ ਮੰਨੇ ਜਾਂਦੇ ਹਨ।
ਮੁਲਾਂਕ 7 ਮੁਲਾਂਕ 7 ਦਾ ਸਬੰਧ ਕੇਤੂ ਗ੍ਰਹਿ ਨਾਲ ਹੁੰਦਾ ਹੈ। ਇਸ ਅੰਕ ਵਾਲੇ ਲੋਕ ਸ਼ਾਂਤ, ਡੂੰਘੀ ਸੋਚ ਵਾਲੇ ਅਤੇ ਆਪਣੀਆਂ ਭਾਵਨਾਵਾਂ ਨੂੰ ਲੈ ਕੇ ਥੋੜ੍ਹੇ ਨਿੱਜੀ ਸੁਭਾਅ ਦੇ ਹੁੰਦੇ ਹਨ। ਮਨ ਵਿਚ ਕੀ ਚੱਲ ਰਿਹਾ ਹੈ, ਇਹ ਲੋਕ ਜਲਦੀ ਕਿਸੇ ਨੂੰ ਨਹੀਂ ਦੱਸਦੇ।
ਕਈ ਵਾਰ ਤਾਂ ਇਨ੍ਹਾਂ ਨੂੰ ਕੋਈ ਪਸੰਦ ਵੀ ਹੁੰਦਾ ਹੈ ਪਰ ਇਹ ਉਸ ਨਾਲ ਆਪਣੀਆਂ ਭਾਵਨਾਵਾਂ ਜ਼ਾਹਰ ਨਹੀਂ ਕਰ ਪਾਉਂਦੇ। ਬਹੁਤ ਸੋਚ-ਵਿਚਾਰ ਕਰਨ ਤੋਂ ਬਾਅਦ ਹੀ ਇਹ ਲੋਕ ਕਿਸੇ ਰਿਸ਼ਤੇ ਨੂੰ ਲੈ ਕੇ ਅੱਗੇ ਵਧਦੇ ਹਨ। ਇਸ ਲਈ ਇਨ੍ਹਾਂ ਦੀ ਲਵ ਮੈਰਿਜ ਦੇ ਚਾਂਸ ਬਹੁਤ ਘੱਟ ਹੁੰਦੇ ਹਨ।
ਮੁਲਾਂਕ 8 ਮੁਲਾਂਕ 8 ਦਾ ਸਵਾਮੀ ਸ਼ਨੀ ਗ੍ਰਹਿ ਹੁੰਦਾ ਹੈ। ਇਸ ਅੰਕ ਵਾਲੇ ਲੋਕ ਮਿਹਨਤੀ, ਗੰਭੀਰ ਅਤੇ ਜ਼ਿੰਮੇਵਾਰ ਸੁਭਾਅ ਦੇ ਹੁੰਦੇ ਹਨ। ਇਹ ਆਪਣੀਆਂ ਭਾਵਨਾਵਾਂ ਆਸਾਨੀ ਨਾਲ ਦੂਜਿਆਂ ਸਾਹਮਣੇ ਜ਼ਾਹਰ ਨਹੀਂ ਕਰ ਪਾਉਂਦੇ।
ਪ੍ਰੇਮ ਸਬੰਧਾਂ 'ਚ ਵੀ ਇਨ੍ਹਾਂ ਨੂੰ ਭਰੋਸਾ ਬਣਾਉਣ ਵਿੱਚ ਸਮਾਂ ਲੱਗਦਾ ਹੈ। ਕਈ ਵਾਰ ਕਰੀਅਰ ਅਤੇ ਜ਼ਿੰਮੇਵਾਰੀਆਂ ਨੂੰ ਤਰਜੀਹ ਦੇਣ ਕਾਰਨ ਇਨ੍ਹਾਂ ਦੇ ਵਿਆਹ 'ਚ ਦੇਰੀ ਹੋ ਸਕਦੀ ਹੈ। ਇਸ ਲਈ ਮੂਲਾਂਕ 8 ਵਾਲਿਆਂ ਲਈ ਅਰੇਂਜ ਮੈਰਿਜ ਦੀ ਸੰਭਾਵਨਾ ਜ਼ਿਆਦਾ ਮੰਨੀ ਜਾਂਦੀ ਹੈ।
ਮੁਲਾਂਕ 9 ਮੁਲਾਂਕ 9 ਦਾ ਸਵਾਮੀ ਮੰਗਲ ਗ੍ਰਹਿ ਹੁੰਦਾ ਹੈ। ਇਹ ਬਹੁਤ ਊਰਜਾਵਾਨ ਗ੍ਰਹਿ ਹੈ ਅਤੇ ਇਸ ਦੀ ਊਰਜਾ 9 ਅੰਕ ਵਾਲੇ ਜਾਤਕਾਂ 'ਚ ਵੀ ਨਜ਼ਰ ਆਉਂਦੀ ਹੈ। ਇਸ ਅੰਕ ਵਾਲੇ ਲੋਕ ਸਾਹਸੀ, ਭਾਵੁਕ ਅਤੇ ਆਪਣੇ ਫ਼ੈਸਲਿਆਂ ਨੂੰ ਲੈ ਕੇ ਦ੍ਰਿੜ੍ਹ ਹੁੰਦੇ ਹਨ।
ਜਦੋਂ ਇਨ੍ਹਾਂ ਨੂੰ ਕਿਸੇ ਨਾਲ ਪਿਆਰ ਹੁੰਦਾ ਹੈ ਤਾਂ ਇਹ ਆਪਣੇ ਰਿਸ਼ਤੇ ਨੂੰ ਲੈ ਕੇ ਕਾਫ਼ੀ ਗੰਭੀਰ ਹੁੰਦੇ ਹਨ ਅਤੇ ਰਿਸ਼ਤੇ ਦੀ ਡੋਰ ਨੂੰ ਕਦੇ ਕਮਜ਼ੋਰ ਨਹੀਂ ਹੋਣ ਦਿੰਦੇ। ਆਪਣੇ ਪਾਰਟਨਰ ਨੂੰ ਜੀਵਨ ਸਾਥੀ ਬਣਾਉਣ ਲਈ ਇਹ ਲੋਕ ਹਮੇਸ਼ਾ ਮਜ਼ਬੂਤੀ ਨਾਲ ਖੜ੍ਹੇ ਰਹਿੰਦੇ ਹਨ। ਇਨ੍ਹਾਂ ਦੀ ਲਵ ਮੈਰਿਜ ਹੋਣ ਦੇ ਚਾਂਸ ਬਹੁਤ ਜ਼ਿਆਦਾ ਮੰਨੇ ਜਾਂਦੇ ਹਨ।