- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ-ਮਹਾਂਪੁਰਖ ਸਾਨੂੰ ਸਮਝਾਉਂਦੇ ਹਨ ਕਿ ਇਸ ਸੰਸਾਰ ਦਾ ਬਾਹਰੀ ਪ੍ਰੇਮ ਸਿਰਫ਼ ਕੁਝ ਸਮੇਂ ਲਈ ਹੀ ਕਾਇਮ ਰਹਿੰਦਾ ਹੈ। ਪ੍ਰਭੂ ਪ੍ਰਤੀ ਪ੍ਰੇਮ ਦਾ ਅਨੁਭਵ ਕਰਨ ਲਈ ਸਾਨੂੰ ਆਪਣੇ ਅੰਦਰ ਸਮੁੱਚੀ ਸ੍ਰਿਸ਼ਟੀ ਪ੍ਰਤੀ ਪ੍ਰੇਮ ਜਗਾਉਣਾ ਪਵੇਗਾ। ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਛੋਟੇ ਜਿਹੇ ਦਾਇਰੇ ਤੱਕ ਹੀ ਪ੍ਰੇਮ ਸੀਮਤ ਰੱਖਦੇ ਹਨ। ਪ੍ਰੇਮ ਦੀ ਆਖ਼ਰੀ ਅਵਸਥਾ ਸਮੁੱਚੇ ਬ੍ਰਹਿਮੰਡ ਦੀ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਕਰਨਾ ਹੈ। ਪ੍ਰਭੂ ਹਮੇਸ਼ਾ ਇਸ ਉਡੀਕ ’ਚ ਰਹਿੰਦਾ ਹੈ ਕਿ ਆਤਮਾ ਕਦੋਂ ਆਪਣਾ ਧਿਆਨ ਉਸ ਵੱਲ ਲਾਵੇਗੀ ਅਤੇ ਉਸ ਕੋਲ ਆਪਣੇ ਅਸਲ ਘਰ ਵਾਪਸ ਪਰਤੇਗੀ।

-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।
ਪ੍ਰੇਮ ਕੀ ਹੈ? ਇਹ ਸਮਝਣਾ ਬਹੁਤੇ ਲੋਕਾਂ ਲਈ ਸਭ ਤੋਂ ਵੱਡੀ ਉਲਝਣ ਹੁੰਦੀ ਹੈ। ਇਹ ਇਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਲੱਭਣ ਦੀ ਕੋਸ਼ਿਸ਼ ਪ੍ਰਾਚੀਨ ਕਾਲ ਤੋਂ ਹੀ ਹੁੰਦੀ ਆ ਰਹੀ ਹੈ। ਪ੍ਰੇਮ ਬਾਰੇ ਲੱਖਾਂ ਕਵਿਤਾਵਾਂ ਤੇ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ ਤੇ ਹਰ ਯੁੱਗ ’ਚ ਹੋਏ ਦਾਰਸ਼ਨਿਕਾਂ ਨੇ ਵੀ ਪ੍ਰੇਮ ਦੇ ਸਰੂਪ ਦੀ ਵਿਆਖਿਆ ਕਰਨ ਦੇ ਅਨੇਕਾਂ ਯਤਨ ਕੀਤੇ ਹਨ। ‘ਪ੍ਰੇਮ’ ਸ਼ਬਦ ਦੀ ਵਰਤੋਂ ਸਾਡੇ ’ਚੋਂ ਬਹੁਤੇ ਲੋਕ ਵੱਖ-ਵੱਖ ਰਿਸ਼ਤਿਆਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਕਰਦੇ ਹਨ। ਜਿਵੇਂ ਮਾਤਾ-ਪਿਤਾ ਅਤੇ ਬੱਚਿਆਂ ਵਿਚਕਾਰ ਪਿਆਰ ਹੁੰਦਾ ਹੈ, ਉਸੇ ਤਰ੍ਹਾਂ ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ’ਚ ਵੀ ਆਪਸੀ ਪਿਆਰ ਹੁੰਦਾ ਹੈ। ਦੋਸਤਾਂ ’ਚ ਵੀ ਪ੍ਰੇਮ ਹੁੰਦਾ ਹੈ। ਇਸ ਤੋਂ ਇਲਾਵਾ ਸਾਨੂੰ ਆਪਣੇ ਦੇਸ਼ ਨਾਲ ਵੀ ਪਿਆਰ ਹੁੰਦਾ ਹੈ ਤੇ ਕਈ ਵਾਰ ਅਸੀਂ ਆਪਣੀ ਜਾਇਦਾਦ ਨਾਲ ਵੀ ਮੋਹ ਰੱਖਦੇ ਹਾਂ। ਹਰ ਮਨੁੱਖੀ ਰਿਸ਼ਤੇ ਜਾਂ ਨਿਰਜੀਵ ਵਸਤੂ, ਜਿਵੇਂ ਆਪਣਾ ਘਰ ਜਾਂ ਨਿੱਜੀ ਸਾਮਾਨ, ਪ੍ਰਤੀ ਪ੍ਰੇਮ ਦਾ ਅਨੁਭਵ ਵੱਖਰਾ-ਵੱਖਰਾ ਹੁੰਦਾ ਹੈ, ਪਰ ਪ੍ਰੇਮ ਦੇ ਹਰ ਰੂਪ ’ਚ ਕੁਝ ਗੁਣ ਸਾਂਝੇ ਹੁੰਦੇ ਹਨ। ਉਦਾਹਰਨ ਵਜੋਂ, ਸੰਸਾਰ ਦੀ ਕਿਸੇ ਵਸਤੂ ਨਾਲ ਪ੍ਰੇਮ ਹੋਣ ਦੀ ਸਥਿਤੀ ਵਿੱਚ ਉਸ ਵਸਤੂ ਪ੍ਰਤੀ ਮੋਹ ਪੈਦਾ ਹੋ ਜਾਂਦਾ ਹੈ। ਸੰਤ-ਮਹਾਂਪੁਰਖ ਸਾਨੂੰ ਸਮਝਾਉਂਦੇ ਹਨ ਕਿ ਇਸ ਸੰਸਾਰ ਦਾ ਬਾਹਰੀ ਪ੍ਰੇਮ ਸਿਰਫ਼ ਕੁਝ ਸਮੇਂ ਲਈ ਹੀ ਕਾਇਮ ਰਹਿੰਦਾ ਹੈ। ਪ੍ਰਭੂ ਪ੍ਰਤੀ ਪ੍ਰੇਮ ਦਾ ਅਨੁਭਵ ਕਰਨ ਲਈ ਸਾਨੂੰ ਆਪਣੇ ਅੰਦਰ ਸਮੁੱਚੀ ਸ੍ਰਿਸ਼ਟੀ ਪ੍ਰਤੀ ਪ੍ਰੇਮ ਜਗਾਉਣਾ ਪਵੇਗਾ। ਸਾਡੇ ਵਿੱਚੋਂ ਬਹੁਤੇ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਛੋਟੇ ਜਿਹੇ ਦਾਇਰੇ ਤੱਕ ਹੀ ਪ੍ਰੇਮ ਸੀਮਤ ਰੱਖਦੇ ਹਨ। ਪ੍ਰੇਮ ਦੀ ਆਖ਼ਰੀ ਅਵਸਥਾ ਸਮੁੱਚੇ ਬ੍ਰਹਿਮੰਡ ਦੀ ਸਾਰੀ ਸ੍ਰਿਸ਼ਟੀ ਨਾਲ ਪ੍ਰੇਮ ਕਰਨਾ ਹੈ। ਪ੍ਰਭੂ ਹਮੇਸ਼ਾ ਇਸ ਉਡੀਕ ’ਚ ਰਹਿੰਦਾ ਹੈ ਕਿ ਆਤਮਾ ਕਦੋਂ ਆਪਣਾ ਧਿਆਨ ਉਸ ਵੱਲ ਲਾਵੇਗੀ ਅਤੇ ਉਸ ਕੋਲ ਆਪਣੇ ਅਸਲ ਘਰ ਵਾਪਸ ਪਰਤੇਗੀ। ਆਪਣੇ ਧਿਆਨ ਨੂੰ ਸਰੀਰਕ ਲਾਲਸਾਵਾਂ ਅਤੇ ਸੰਸਾਰਕ ਆਕਰਸ਼ਣਾਂ ਨਾਲ ਇਸ ਧਰਤੀ ’ਤੇ ਬੰਨ੍ਹ ਕੇ ਰੱਖਣ ਦੀ ਬਜਾਏ ਸਾਨੂੰ ਸੱਚੇ ਪ੍ਰੇਮ ਦੀ ਪ੍ਰਾਪਤੀ ਲਈ ਯਤਨ ਕਰਨਾ ਚਾਹੀਦਾ ਹੈ। ਅਸੀਂ ਸੋਚਦੇ ਹਾਂ ਕਿ ਕਿਸੇ ਸੰਸਾਰਕ ਪ੍ਰੇਮੀ ਤੋਂ ਸਾਨੂੰ ਖ਼ੁਸ਼ੀ ਅਤੇ ਪਰਮ ਸੁਖ ਮਿਲ ਜਾਵੇਗਾ, ਪਰ ਪ੍ਰਭੂ ਸਭ ਤੋਂ ਮਹਾਨ ਪ੍ਰੇਮੀ ਹੈ। ਅਸਲ ਵਿੱਚ ਉਹੀ ਸਾਡਾ ਸੱਚਾ ਪ੍ਰੀਤਮ ਹੈ।