- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਰਿਆਂ ਲਈ ਪ੍ਰੇਮ ਦੀ ਭਾਵਨਾ, ਸਭ ਨਾਲ ਪ੍ਰੇਮ ਅਤੇ ਸਭ ਦੀ ਸਹਾਇਤਾ ਕਰਨਾ ਸਦਾਚਾਰੀ ਜੀਵਨ ਦੇ ਗੁਣਾਂ ’ਚੋਂ ਇਕ ਹੈ। ਸੂਫ਼ੀ ਸੰਤ ਫੁਰਮਾਉਂਦੇ ਹਨ ਕਿ ਪ੍ਰਭੂ ਨੇ ਮਨੁੱਖ ਨੂੰ ਦੂਜਿਆਂ ਨਾਲ ਪ੍ਰੇਮ ਕਰਨ ਅਤੇ ਮਦਦ ਕਰਨ ਲਈ ਬਣਾਇਆ ਹੈ। ਜੇ ਪਰਮਾਤਮਾ ਨੂੰ ਸਿਰਫ਼ ਭਗਤੀ ਹੀ ਚਾਹੀਦੀ ਹੁੰਦੀ ਤਾਂ ਉਸ ਕੋਲ ਦੇਵੀ-ਦੇਵਤੇ ਪਹਿਲਾਂ ਤੋਂ ਹੀ ਮੌਜੂਦ ਸਨ।

ਹਰ ਧਰਮ-ਗ੍ਰੰਥ ਦੂਜਿਆਂ ਦੀ ਭਲਾਈ ਲਈ ਸਾਨੂੰ ਤਿਆਗ ਦੀ ਪ੍ਰੇਰਨਾ ਦਿੰਦਾ ਹੈ। ਵੱਖ-ਵੱਖ ਧਰਮਾਂ ਵਿਚ ਅਜਿਹੀਆਂ ਦਾਸਤਾਨਾਂ ਹਨ ਜੋ ਸਾਨੂੰ ਦੱਸਦੀਆਂ ਹਨ ਕਿ ਕਿਵੇਂ ਪ੍ਰਭੂ ਦੀ ਕਿਰਪਾ ਉਸ ਵਿਅਕਤੀ ’ਤੇ ਹੁੰਦੀ ਹੈ ਜਿਸ ਨੇ ਜ਼ਰੂਰਤ ਦੇ ਸਮੇਂ ਕਿਸੇ ਹੋਰ ਦੀ ਮਦਦ ਕੀਤੀ। ਮਦਦ ਕਰਨ ਵਾਲਾ ਜੇਕਰ ਕੋਈ ਸੰਤ ਜਾਂ ਮਹਾਤਮਾ ਨਾ ਵੀ ਹੋਵੇ, ਪਰ ਜੇ ਉਸ ਦੇ ਕਿਸੇ ਉੱਤਮ ਕੰਮ ਨਾਲ ਦੂਜਿਆਂ ਨੂੰ ਆਰਾਮ ਮਿਲਦਾ ਹੈ ਤਾਂ ਪ੍ਰਭੂ ਦੀ ਨਜ਼ਰ ਵਿਚ ਉਸ ਦੀ ਸ਼ੋਭਾ ਵਧ ਜਾਂਦੀ ਹੈ।
ਅਸੀਂ ਜ਼ਿਆਦਾਤਰ ਉਨ੍ਹਾਂ ਲੋਕਾਂ ਨੂੰ ਦੇਖ ਕੇ ਪ੍ਰੇਰਿਤ ਹੁੰਦੇ ਹਾਂ ਜਿਨ੍ਹਾਂ ਨੇ ਦੂਜਿਆਂ ਨੂੰ ਬਚਾਉਣ ਲਈ ਆਪਣਾ ਜੀਵਨ ਖ਼ਤਰੇ ਵਿਚ ਪਾ ਦਿੱਤਾ। ਅਸੀਂ ਉਨ੍ਹਾਂ ਯੋਧਿਆਂ ਦਾ ਸਨਮਾਨ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼ ਲਈ ਜਾਨ ਵਾਰ ਦਿੱਤੀ। ਅਸੀਂ ਉਨ੍ਹਾਂ ਲੋਕਾਂ ਨੂੰ ਸ਼ਹੀਦ ਦੀ ਉਪਾਧੀ ਦਿੰਦੇ ਹਾਂ ਜਿਨ੍ਹਾਂ ਨੇ ਮਾਨਵਤਾ ਦੀ ਸਹਾਇਤਾ ਕਰਦੇ ਹੋਏ ਆਪਣੀ ਜਾਨ ਗੁਆ ਦਿੱਤੀ। ਸੰਤਾਂ-ਮਹਾਪੁਰਸ਼ਾਂ ਮੁਤਾਬਕ ਸੇਵਾ ਸਾਡੇ ਜੀਵਨ ਦੇ ਸਭ ਤੋਂ ਮਹਾਨ ਕਾਰਜਾਂ ’ਚੋਂ ਇਕ ਹੈ ਪਰ ਅਜਿਹਾ ਬਹੁਤ ਹੀ ਘੱਟ ਹੁੰਦਾ ਹੈ ਕਿ ਇਕ ਆਮ ਮਨੁੱਖ ਨੂੰ ਕਿਸੇ ਦੂਜੇ ਨੂੰ ਬਚਾਉਣ ਲਈ ਆਪਣੇ ਜੀਵਨ ਦੇ ਤਿਆਗ ਦਾ ਨਿਰਣਾ ਲੈਣਾ ਪਵੇ।
ਸਾਡੇ ਰੋਜ਼ਾਨਾ ਜੀਵਨ ਵਿਚ ਅਜਿਹੇ ਬਹੁਤ ਸਾਰੇ ਮੌਕੇ ਆਉਂਦੇ ਹਨ ਜਦ ਅਸੀਂ ਕਿਸੇ ਦੂਜੇ ਦੀ ਸਹਾਇਤਾ ਆਪਣੇ ਸਮੇਂ, ਧਨ, ਸਾਧਨ ਜਾਂ ਆਪਣੀ ਪ੍ਰਤਿਭਾ ਦੁਆਰਾ ਕਰ ਸਕਦੇ ਹਾਂ। ਸੱਚੀ ਨਿਸ਼ਕਾਮ ਸੇਵਾ ਦੇ ਦਾਇਰੇ ਵਿਚ ਪਰਿਵਾਰ ਦੇ ਨਾਲ-ਨਾਲ ਸਾਰੀ ਮਨੁੱਖਤਾ ਦੀ ਸੇਵਾ ਕਰਨਾ ਵੀ ਸ਼ਾਮਲ ਹੈ।
ਸਾਰਿਆਂ ਲਈ ਪ੍ਰੇਮ ਦੀ ਭਾਵਨਾ, ਸਭ ਨਾਲ ਪ੍ਰੇਮ ਅਤੇ ਸਭ ਦੀ ਸਹਾਇਤਾ ਕਰਨਾ ਸਦਾਚਾਰੀ ਜੀਵਨ ਦੇ ਗੁਣਾਂ ’ਚੋਂ ਇਕ ਹੈ। ਸੂਫ਼ੀ ਸੰਤ ਫੁਰਮਾਉਂਦੇ ਹਨ ਕਿ ਪ੍ਰਭੂ ਨੇ ਮਨੁੱਖ ਨੂੰ ਦੂਜਿਆਂ ਨਾਲ ਪ੍ਰੇਮ ਕਰਨ ਅਤੇ ਮਦਦ ਕਰਨ ਲਈ ਬਣਾਇਆ ਹੈ। ਜੇ ਪਰਮਾਤਮਾ ਨੂੰ ਸਿਰਫ਼ ਭਗਤੀ ਹੀ ਚਾਹੀਦੀ ਹੁੰਦੀ ਤਾਂ ਉਸ ਕੋਲ ਦੇਵੀ-ਦੇਵਤੇ ਪਹਿਲਾਂ ਤੋਂ ਹੀ ਮੌਜੂਦ ਸਨ। ਸ੍ਰਿਸ਼ਟੀ ਵਿਚ ਸਿਰਫ਼ ਮਨੁੱਖ ਨੂੰ ਹੀ ਦੂਜਿਆਂ ਨਾਲ ਪ੍ਰੇਮ ਤੇ ਸਹਾਇਤਾ ਕਰਨ ਦਾ ਈਸ਼ਵਰੀ ਗੁਣ ‘ਹਮਦਰਦੀ’ ਮਿਲਿਆ ਹੈ।
ਸਾਨੂੰ ਇਹ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਚਾਹੇ ਦੂਜੇ ਸਾਡੇ ਬਾਰੇ ਚਿੰਤਤ ਹੋਣ ਪਰ ਫਿਰ ਵੀ ਸਾਨੂੰ ਆਪਣਾ ਦਿਲ ਖੋਲ੍ਹ ਕੇ ਦੂਜਿਆਂ ਦੇ ਦੁੱਖ-ਦਰਦ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਜਦ ਲੋਕਾਂ ’ਤੇ ਬਦਕਿਸਮਤੀ ਨਾਲ ਕੁਦਰਤੀ ਆਫ਼ਤ ਦੀ ਮਾਰ ਪੈਂਦੀ ਹੈ ਅਤੇ ਜਦ ਉਹ ਬੇਘਰ ਹੋ ਜਾਂਦੇ ਹਨ ਤਾਂ ਉਹ ਭੋਜਨ, ਕੱਪੜੇ ਤੇ ਦਵਾਈਆਂ ਤੱਕ ਨਹੀਂ ਲੈ ਪਾਉਂਦੇ। ਅਜਿਹੇ ਮੁਸ਼ਕਲ ਹਾਲਾਤ ਵਿਚ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ। ਜਦ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਦ ਸਾਡਾ ਦਿਲ ਵਿਸ਼ਾਲ ਹੋਣ ਲੱਗਦਾ ਹੈ ਤੇ ਸਾਨੂੰ ਅੰਦਰੋਂ ਸ਼ਾਂਤੀ, ਆਨੰਦ ਤੇ ਖ਼ੁਸ਼ੀ ਦੀ ਪ੍ਰਾਪਤੀ ਹੁੰਦੀ ਹੈ।
-ਸੰਤ ਰਾਜਿੰਦਰ ਸਿੰਘ