- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਰਾ ਨਜ਼ਰੀਏ ਹੀ ਅੰਤਿਮ ਸੱਚ ਹੈ, ਇਹ ਜ਼ਿੱਦ ਜਦੋਂ ਹੰਕਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਸੰਵਾਦ ਖ਼ਤਮ ਹੋ ਜਾਂਦਾ ਹੈ ਅਤੇ ਦੂਰੀਆਂ ਵਧਣ ਲੱਗਦੀਆਂ ਹਨ। ਇਸ ਲਈ ਆਪਣੇ ਜ਼ਿੱਦੀ ਰਵੱਈਏ ਨੂੰ ਥੋੜ੍ਹਾ ਨਰਮ ਕਰੋ, ਹੰਕਾਰ ਨੂੰ ਕੁਝ ਸਮੇਂ ਲਈ ਰੋਕ ਲਾਓ ਤੇ ਮਨ ’ਚ ਇਹ ਭਾਵ ਰੱਖੋ ਕਿ ‘ਮੈਂ ਸਹੀ ਹੋ ਸਕਦਾ ਹਾਂ, ਪਰ ਸਿਰਫ਼ ਮੈਂ ਹੀ ਸਹੀ ਹਾਂ, ਇਹ ਜ਼ਰੂਰੀ ਨਹੀਂ।’ ਜੀਵਨ-ਯਾਤਰਾ ਦੌਰਾਨ ਕੁਝ ਗੱਲਾਂ ਨੂੰ ਆਪਣੇ ਪੱਕੇ ਸੰਕਲਪ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਜੀਵਨ ਵੀ ਇੱਕ ਯਾਤਰਾ ਹੀ ਹੈ। ਬੱਸ, ਰੇਲਗੱਡੀ ਜਾਂ ਹਵਾਈ ਜਹਾਜ਼ ਦੀਆਂ ਯਾਤਰਾਵਾਂ ਨਾਲੋਂ ਕਿਤੇ ਵੱਧ ਲੰਮੀ, ਗੁੰਝਲਦਾਰ ਤੇ ਬੇਯਕੀਨੀ। ਛੋਟੀਆਂ ਯਾਤਰਾਵਾਂ ਦੌਰਾਨ ਸਾਥੀ ਯਾਤਰੀਆਂ ਨਾਲ ਕੁਝ ਸਮੇਂ ਲਈ ਹੀ ਵਾਹ ਪੈਂਦਾ ਹੈ, ਇਸ ਲਈ ਵਿਚਾਰਾਂ ਤੇ ਆਦਤਾਂ ਦਾ ਅੰਤਰ ਬਹੁਤਾ ਮਹਿਸੂਸ ਨਹੀਂ ਹੁੰਦਾ ਪਰ ਜੀਵਨ-ਯਾਤਰਾ ’ਚ ਪਰਿਵਾਰ ਦੇ ਮੈਂਬਰ, ਦੋਸਤ, ਸਾਥੀ ਕਰਮਚਾਰੀ ਤੇ ਸਮਾਜ ਦੇ ਹੋਰ ਲੋਕ ਸਾਲਾਂ ਬਾਅਦ ਸਾਡੇ ਨਾਲ ਕਦਮ ਮਿਲਾ ਕੇ ਚੱਲਦੇ ਹਨ। ਇਸ ਲਈ ਜੀਵਨ ਨੂੰ ਸੁਖਦ ਬਣਾਉਣ ਲਈ ਸਿਰਫ਼ ਮੰਜ਼ਿਲ ਦਾ ਸੋਹਣਾ ਹੋਣਾ ਹੀ ਕਾਫ਼ੀ ਨਹੀਂ, ਸਗੋਂ ਸਾਥੀ ਯਾਤਰੀਆਂ ਨਾਲ ਮਿਲ ਕੇ ਚੱਲਣ ਦੀ ਕਲਾ ਵੀ ਆਉਣੀ ਜ਼ਰੂਰੀ ਹੈ। ਅਸੀਂ ਅਕਸਰ ਚਾਹੁੰਦੇ ਹਾਂ ਕਿ ਦੂਜਾ ਵਿਅਕਤੀ ਸਾਡੇ ਵਾਂਗ ਸੋਚੇ, ਸਾਡੀ ਗੱਲ ਮੰਨੇ ਤੇ ਸਾਡੀਆਂ ਉਮੀਦਾਂ ਅਨੁਸਾਰ ਵਿਹਾਰ ਕਰੇ। ਤਣਾਅ ਤੇ ਟਕਰਾਅ ਇੱਥੋਂ ਹੀ ਪੈਦਾ ਹੁੰਦੇ ਹਨ। ਸੁਖਦ ਜੀਵਨ ਦਾ ਅਸਲ ਸੂਤਰ ਇਹ ਹੈ ਕਿ ਹਰ ਵਿਅਕਤੀ ਨੂੰ ਬਦਲਣ ਦੀ ਕੋਸ਼ਿਸ਼ ਕਰਨ ਦੀ ਥਾਂ ਉਸ ਨੂੰ ਸਮਝਣ ਦਾ ਯਤਨ ਕਰੋ। ਪੁਰਾਣੇ ਵਿਚਾਰਾਂ ਦਾ ਸਤਿਕਾਰ ਤੇ ਨਵੀਂ ਸੋਚ ਦਾ ਸਵਾਗਤ-ਇਨ੍ਹਾਂ ਦੋਵਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਨਾਲ ਹੀ ਜੀਵਨ ਖ਼ੁਸ਼ਹਾਲ ਬਣਦਾ ਹੈ। ਭਗਵਾਨ ਮਹਾਂਵੀਰ ਦਾ ਇਕਾਂਤਵਾਦ ਦਾ ਦਰਸ਼ਨ ਵੀ ਸਾਨੂੰ ਇਹੋ ਸਿੱਖਿਆ ਦਿੰਦਾ ਹੈ ਕਿ ਸੱਚ ਨੂੰ ਦੇਖਣ ਤੇ ਸਮਝਣ ਦੇ ਕਈ ਨਜ਼ਰੀਏ ਹੋ ਸਕਦੇ ਹਨ। ਮੇਰਾ ਨਜ਼ਰੀਏ ਹੀ ਅੰਤਿਮ ਸੱਚ ਹੈ, ਇਹ ਜ਼ਿੱਦ ਜਦੋਂ ਹੰਕਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਸੰਵਾਦ ਖ਼ਤਮ ਹੋ ਜਾਂਦਾ ਹੈ ਅਤੇ ਦੂਰੀਆਂ ਵਧਣ ਲੱਗਦੀਆਂ ਹਨ। ਇਸ ਲਈ ਆਪਣੇ ਜ਼ਿੱਦੀ ਰਵੱਈਏ ਨੂੰ ਥੋੜ੍ਹਾ ਨਰਮ ਕਰੋ, ਹੰਕਾਰ ਨੂੰ ਕੁਝ ਸਮੇਂ ਲਈ ਰੋਕ ਲਾਓ ਤੇ ਮਨ ’ਚ ਇਹ ਭਾਵ ਰੱਖੋ ਕਿ ‘ਮੈਂ ਸਹੀ ਹੋ ਸਕਦਾ ਹਾਂ, ਪਰ ਸਿਰਫ਼ ਮੈਂ ਹੀ ਸਹੀ ਹਾਂ, ਇਹ ਜ਼ਰੂਰੀ ਨਹੀਂ।’ ਜੀਵਨ-ਯਾਤਰਾ ਦੌਰਾਨ ਕੁਝ ਗੱਲਾਂ ਨੂੰ ਆਪਣੇ ਪੱਕੇ ਸੰਕਲਪ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਮਿਸਾਲ ਵਜੋਂ, ਮੁਕਾਬਲੇਬਾਜ਼ੀ ਦੀ ਅੰਨ੍ਹੀ ਦੌੜ ’ਚ ਸ਼ਾਮਲ ਨਾ ਹੋਵੋ, ਆਪਣੀ ਗ਼ਲਤੀ ਸਵੀਕਾਰ ਕਰਨ ਦਾ ਹੌਸਲਾ ਰੱਖੋ, ਕਾਹਲ ’ਚ ਕੰਮ ਦੀ ਗੁਣਵੱਤਾ ਨਾਲ ਸਮਝੌਤਾ ਨਾ ਕਰੋ, ਸਮੱਸਿਆਵਾਂ ਤੋਂ ਘਬਰਾਉਣ ਦੀ ਬਜਾਏ ਉਨ੍ਹਾਂ ਦੇ ਹੱਲ ਲੱਭੋ, ਦੂਜਿਆਂ ਦੀ ਨਿਖੇਧੀ ਕਰਨ ਨਾਲੋਂ ਵੱਧ ਆਤਮ-ਮੰਥਨ ਕਰੋ ਤੇ ਦੂਜਿਆਂ ਦੀਆਂ ਕਮੀਆਂ ਗਿਣਾਉਣ ਤੋਂ ਪਹਿਲਾਂ ਆਪਣੀਆਂ ਕਮਜ਼ੋਰੀਆਂ ਵੱਲ ਧਿਆਨ ਦਿਓ। ਯਾਦ ਰੱਖਣਾ ਚਾਹੀਦਾ ਹੈ ਕਿ ਜੀਵਨ ਦੀ ਸਫ਼ਲਤਾ ਸਿਰਫ਼ ਇਸ ਗੱਲ ’ਚ ਨਹੀਂ ਕਿ ਅਸੀਂ ਕਿੰਨੀ ਦੂਰ ਤੱਕ ਸਫ਼ਰ ਕੀਤਾ ਹੈ, ਸਗੋਂ ਇਸ ਗੱਲ ’ਚ ਵੀ ਹੈ ਕਿ ਸਾਡੇ ਨਾਲ ਚੱਲਣ ਵਾਲੇ ਲੋਕਾਂ ਦੇ ਜੀਵਨ ’ਚ ਅਸੀਂ ਕਿੰਨੀ ਸਹਿਜਤਾ, ਸ਼ਾਂਤੀ, ਖ਼ੁਸ਼ੀ ਤੇ ਚਾਨਣ ਭਰਿਆ ਹੈ। ਮੰਜ਼ਿਲ ਤੱਕ ਤਾਂ ਇਕ ਨਾ ਇਕ ਦਿਨ ਪਹੁੰਚਣਾ ਹੀ ਹੈ, ਇਸ ਲਈ ਉੱਥੋਂ ਤੱਕ ਪਹੁੰਚਣ ਦੇ ਸਫ਼ਰ ਨੂੰ ਸੁੰਦਰ ਬਣਾ ਲੈਣਾ ਹੀ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।
-ਲਲਿਤ ਗਰਗ।