- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰੋਧ, ਮਾਣ, ਮਾਇਆ ਤੇ ਲੋਭ ਇਸ ਬੰਧਨ ਨੂੰ ਹੋਰ ਮਜ਼ਬੂਤ ਕਰਦੇ ਹਨ। ਜਦੋਂ ਤੱਕ ਮੋਹਨੀਆ ਕਰਮਾਂ ਦਾ ਖ਼ਾਤਮਾ ਨਹੀਂ ਹੁੰਦਾ, ਉਦੋਂ ਤੱਕ ਆਤਮਾ ਦੀ ਸੰਸਾਰਕ ਯਾਤਰਾ ਜਾਰੀ ਰਹਿੰਦੀ ਹੈ। ਇਸ ਦ੍ਰਿਸ਼ਟੀ ਤੋਂ ਜੀਵਨ ਕੇਵਲ ਵਰਤਮਾਨ ਦਾ ਆਨੰਦ ਮਾਨਣ ਦਾ ਸਾਧਨ ਹੀ ਨਹੀਂ, ਸਗੋਂ ਆਤਮਾ ਦੀ ਸ਼ੁੱਧੀ ਤੇ ਮੁਕਤੀ ਦੀ ਦਿਸ਼ਾ ’ਚ ਅੱਗੇ ਵਧਣ ਦਾ ਇਕ ਮੌਕਾ ਵੀ ਹੈ। ਜੇ ਮਨੁੱਖ ਆਪਣੇ ਕਰਮਾਂ ਦੇ ਨਤੀਜਿਆਂ ਪ੍ਰਤੀ ਸੁਚੇਤ ਰਹੇ ਤਾਂ ਉਹ ਪਾਪ, ਧੋਖੇਬਾਜ਼ੀ ਤੇ ਅਨੈਤਿਕਤਾ ਤੋਂ ਬਚਣ ਦਾ ਯਤਨ ਕਰੇਗਾ।

ਜਨਮ ਤੇ ਮੌਤ ਦੇ ਵਿਚਕਾਰ ਦਾ ਸਮਾਂ ਹੀ ਜੀਵਨ ਹੈ ਪਰ ਜੀਵਨ ਦੀ ਸਾਰਥਕਤਾ ਕੇਵਲ ਸਾਹਾਂ ਦੀ ਗਿਣਤੀ ਜਾਂ ਭੌਤਿਕ ਪ੍ਰਾਪਤੀਆਂ ਨਾਲ ਤੈਅ ਨਹੀਂ ਹੁੰਦੀ। ਅਸਲ ’ਚ ਸਫ਼ਲ ਜੀਵਨ ਉਹ ਹੈ, ਜਿਸ ’ਚ ਮਨ ਪ੍ਰਸੰਨ ਹੋਵੇ, ਵਿਚਾਰ ਨਿਰਮਲ ਹੋਣ ਤੇ ਵਿਹਾਰ ’ਚ ਸਦਭਾਵਨਾ ਹੋਵੇ। ਧਨ-ਦੌਲਤ ਦੀ ਘਾਟ ਹੋਣ ਦੇ ਬਾਵਜੂਦ ਜੇ ਮਨ ’ਚ ਆਨੰਦ, ਸੰਤੋਖ ਤੇ ਉਤਸ਼ਾਹ ਹੈ ਤਾਂ ਜੀਵਨ ਆਪਣੀ ਸੁੰਦਰਤਾ ਬਰਕਰਾਰ ਰੱਖਦਾ ਹੈ। ਇਸ ਦੇ ਉਲਟ, ਭੌਤਿਕ ਸੁੱਖ-ਸਹੂਲਤਾਂ ਦੀ ਭਰਮਾਰ ਹੋਣ ਦੇ ਬਾਵਜੂਦ ਜੇ ਮਨ ਅਸ਼ਾਂਤ ਹੈ ਤਾਂ ਜੀਵਨ ਦਾ ਅਸਲ ਸੁੱਖ ਅਧੂਰਾ ਰਹਿ ਜਾਂਦਾ ਹੈ। ਸਰੀਰ ਨਾਸ਼ਵਾਨ ਹੈ, ਜਦਕਿ ਆਤਮਾ ਨੂੰ ਸਦੀਵੀ ਮੰਨਿਆ ਗਿਆ ਹੈ। ਆਤਮਾ ਕਰਮਾਂ ਦੇ ਬੰਧਨਾਂ ਕਾਰਨ ਜਨਮ-ਮਰਨ ਦੇ ਚੱਕਰ ’ਚ ਭਟਕਦੀ ਰਹਿੰਦੀ ਹੈ। ਕ੍ਰੋਧ, ਮਾਣ, ਮਾਇਆ ਤੇ ਲੋਭ ਇਸ ਬੰਧਨ ਨੂੰ ਹੋਰ ਮਜ਼ਬੂਤ ਕਰਦੇ ਹਨ। ਜਦੋਂ ਤੱਕ ਮੋਹਨੀਆ ਕਰਮਾਂ ਦਾ ਖ਼ਾਤਮਾ ਨਹੀਂ ਹੁੰਦਾ, ਉਦੋਂ ਤੱਕ ਆਤਮਾ ਦੀ ਸੰਸਾਰਕ ਯਾਤਰਾ ਜਾਰੀ ਰਹਿੰਦੀ ਹੈ। ਇਸ ਦ੍ਰਿਸ਼ਟੀ ਤੋਂ ਜੀਵਨ ਕੇਵਲ ਵਰਤਮਾਨ ਦਾ ਆਨੰਦ ਮਾਨਣ ਦਾ ਸਾਧਨ ਹੀ ਨਹੀਂ, ਸਗੋਂ ਆਤਮਾ ਦੀ ਸ਼ੁੱਧੀ ਤੇ ਮੁਕਤੀ ਦੀ ਦਿਸ਼ਾ ’ਚ ਅੱਗੇ ਵਧਣ ਦਾ ਇਕ ਮੌਕਾ ਵੀ ਹੈ। ਜੇ ਮਨੁੱਖ ਆਪਣੇ ਕਰਮਾਂ ਦੇ ਨਤੀਜਿਆਂ ਪ੍ਰਤੀ ਸੁਚੇਤ ਰਹੇ ਤਾਂ ਉਹ ਪਾਪ, ਧੋਖੇਬਾਜ਼ੀ ਤੇ ਅਨੈਤਿਕਤਾ ਤੋਂ ਬਚਣ ਦਾ ਯਤਨ ਕਰੇਗਾ। ਸੁਭਾਗ ਕੇਵਲ ਧਨ, ਮਾਣ-ਸਨਮਾਨ ਜਾਂ ਜਨਮ ਨਾਲ ਹੀ ਪ੍ਰਾਪਤ ਨਹੀਂ ਹੁੰਦਾ। ਅਸਲ ਸੁਭਾਗ ਉਸ ਵਿਅਕਤੀ ਦਾ ਹੈ, ਜਿਸ ਦੀ ਜੀਵਨ-ਸ਼ੈਲੀ ਸਾਦੀ, ਵਿਚਾਰ ਉੱਚੇ ਤੇ ਵਿਹਾਰ ਦਇਆ ਭਰਿਆ ਹੋਵੇ। ਉੱਤਮ ਵਿਚਾਰ ਜਦੋਂ ਆਚਰਨ ’ਚ ਢਲਦੇ ਹਨ, ਉਦੋਂ ਹੀ ਸਦਾਚਾਰ ਦਾ ਨਿਰਮਾਣ ਹੁੰਦਾ ਹੈ। ਦੂਜਿਆਂ ਪ੍ਰਤੀ ਹਮਦਰਦੀ, ਸਾਰਿਆਂ ਨਾਲ ਪਿਆਰ ਤੇ ਧਰਮ ਦੇ ਮਾਰਗ ’ਤੇ ਚੱਲਣ ਪ੍ਰਤੀ ਦ੍ਰਿੜ੍ਹ ਨਿਸ਼ਠਾ ਹੀ ਮਨੁੱਖ ਦੇ ਕਿਰਦਾਰ ਨੂੰ ਉੱਤਮ ਬਣਾਉਂਦੇ ਹਨ। ਭੌਤਿਕ ਲੋੜਾਂ ਦੀ ਪੂਰਤੀ ਲਈ ਯਤਨ ਕਰਨਾ ਜ਼ਰੂਰੀ ਹੈ ਪਰ ਜੀਵਨ ਨੂੰ ਕੇਵਲ ਇਸੇ ਦੌੜ ਤੱਕ ਸੀਮਤ ਕਰ ਦੇਣਾ ਉਚਿਤ ਨਹੀਂ। ਸਰੀਰ, ਮਨ ਤੇ ਆਤਮਾ ਵਿਚਕਾਰ ਸੰਤੁਲਨ ਕਾਇਮ ਕਰਨਾ ਹੀ ਸਾਰਥਕ ਜੀਵਨ ਦਾ ਆਧਾਰ ਹੈ। ਮਾਨਵਤਾ, ਅਹਿੰਸਾ, ਸੰਜਮ, ਨੈਤਿਕਤਾ ਤੇ ਸਦਭਾਵਨਾ ਨਾਲ ਭਰਪੂਰ ਜੀਵਨ ਹੀ ਅਸਲ ’ਚ ਚੰਗਾ ਜੀਵਨ ਹੈ। ਅਜਿਹਾ ਜੀਵਨ ਵਰਤਮਾਨ ਨੂੰ ਸ਼ਾਂਤੀਮਈ ਬਣਾਉਂਦਾ ਹੈ ਤੇ ਆਤਮ-ਕਲਿਆਣ ਦੀ ਦਿਸ਼ਾ ’ਚ ਵੀ ਅੱਗੇ ਵਧਾਉਂਦਾ ਹੈ।
-ਪ੍ਰਦੀਪ ਛਾਜੇੜ।