- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰੀਰ ਅਤੇ ਮਨ ਆਤਮਾ ਦੇ ਅਧੀਨ ਹੁੰਦੇ, ਪਰ ਬਦਕਿਸਮਤੀ ਨਾਲ ਇਸ ਦੇ ਉਲਟ ਹੋ ਗਿਆ। ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਹ ਪਵਿੱਤਰ ਤੇ ਮਾਸੂਮ ਹੁੰਦਾ ਹੈ ਅਤੇ ਇਸ ਦੁਨੀਆ ਦੇ ਵਰਤਾਰੇ ਤੋਂ ਅਣਜਾਣ ਹੁੰਦਾ ਹੈ। ਜੇ ਅਸੀਂ ਉਸ ਦੀਆਂ ਅੱਖਾਂ ਵਿੱਚ ਝਾਤ ਮਾਰੀਏ ਤਾਂ ਉਹ ਪਿਆਰ ਅਤੇ ਖ਼ੁਸ਼ੀ ਨਾਲ ਭਰਪੂਰ ਦਿਖਾਈ ਦਿੰਦਾ ਹੈ। ਉਸ ਦੇ ਆਲੇ-ਦੁਆਲੇ ਰਹਿ ਕੇ ਸਾਨੂੰ ਇੱਕ ਅਨੋਖੀ ਖ਼ੁਸ਼ੀ ਮਹਿਸੂਸ ਹੁੰਦੀ ਹੈ।

ਅਸੀਂ ਆਪਣਾ ਜੀਵਨ ਜਿਊਂਦਿਆਂ ਬਾਹਰੀ ਦੁਨੀਆ ’ਚ ਖ਼ੁਸ਼ੀ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਅਸੀਂ ਆਪਣਾ ਵਧੇਰੇ ਸਮਾਂ ਧਨ-ਦੌਲਤ ਇਕੱਠੀ ਕਰਨ, ਮਾਣ-ਸਨਮਾਨ ਪ੍ਰਾਪਤ ਕਰਨ ਤੇ ਸਰੀਰ ਨੂੰ ਤੰਦਰੁਸਤ ਰੱਖਣ ਆਦਿ ’ਚ ਲਗਾ ਦਿੰਦੇ ਹਾਂ ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਅਸੀਂ ਅੰਦਰੋਂ ਖ਼ੁਸ਼ ਨਹੀਂ ਹੁੰਦੇ। ਸੰਤ-ਮਹਾਪੁਰਸ਼ ਸਾਨੂੰ ਸਮਝਾਉਂਦੇ ਹਨ ਕਿ ਸੱਚੀ ਖ਼ੁਸ਼ੀ ਕਿਤੇ ਬਾਹਰ ਨਹੀਂ, ਸਗੋਂ ਸਾਡੇ ਅੰਦਰ ਹੀ ਹੈ। ਸਾਡੀ ਆਤਮਾ ਦੀ ਇਹ ਸੱਚੀ ਖ਼ੁਸ਼ੀ ਮਨ, ਸਰੀਰ ਅਤੇ ਸੰਸਾਰ ਦੇ ਮੋਹ-ਮਾਇਆ ਦੇ ਪਰਦਿਆਂ ਹੇਠ ਲੁਕੀ ਹੋਈ ਹੈ ਪਰ ਅਸੀਂ ਇਸ ਗੱਲ ਤੋਂ ਅਣਜਾਣ ਹਾਂ। ਇਸ ਅਗਿਆਨਤਾ ਨੂੰ ਦੂਰ ਕਰਨ ਲਈ ਅਸੀਂ ਸੰਤਾਂ-ਮਹਾਤਮਾਵਾਂ ਦੀਆਂ ਸਿੱਖਿਆਵਾਂ ਦਾ ਸਹਾਰਾ ਲੈ ਸਕਦੇ ਹਾਂ, ਜੋ ਧਾਰਮਿਕ ਗ੍ਰੰਥਾਂ ’ਚ ਦਰਜ ਹਨ। ਉਹ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ, ਜੋ ਸੱਚ, ਚੇਤਨਤਾ ਤੇ ਆਨੰਦ ਦੇ ਸਾਗਰ ਹਨ, ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਮੁੱਢ ’ਚ ਉਹ ਇਕੱਲੇ ਸਨ। ਫਿਰ ਉਨ੍ਹਾਂ ਨੇ ਇਕ ਤੋਂ ਅਨੇਕ ਹੋਣ ਦਾ ਸੰਕਲਪ ਕੀਤਾ ਤੇ ਆਪਣੇ ਅੰਸ਼ਾਂ ਨੂੰ ਆਪਣੇ ਤੋਂ ਵੱਖ ਕੀਤਾ, ਜਿਨ੍ਹਾਂ ਨੂੰ ਅਸੀਂ ਆਤਮਾਵਾਂ ਕਹਿੰਦੇ ਹਾਂ। ਜਦੋਂ ਆਤਮਾ ਇਸ ਸੰਸਾਰ ’ਚ ਆਉਂਦੀ ਹੈ ਤਾਂ ਇੱਥੇ ਆਪਣੇ ਕੰਮ-ਕਾਰ ਅਤੇ ਵਿਹਾਰ ਲਈ ਉਸ ਨੂੰ ਇੱਕ ਭੌਤਿਕ ਸਰੀਰ ਅਤੇ ਮਨ ਦਿੱਤਾ ਜਾਂਦਾ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰੀਰ ਅਤੇ ਮਨ ਆਤਮਾ ਦੇ ਅਧੀਨ ਹੁੰਦੇ, ਪਰ ਬਦਕਿਸਮਤੀ ਨਾਲ ਇਸ ਦੇ ਉਲਟ ਹੋ ਗਿਆ। ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਉਹ ਪਵਿੱਤਰ ਤੇ ਮਾਸੂਮ ਹੁੰਦਾ ਹੈ ਅਤੇ ਇਸ ਦੁਨੀਆ ਦੇ ਵਰਤਾਰੇ ਤੋਂ ਅਣਜਾਣ ਹੁੰਦਾ ਹੈ। ਜੇ ਅਸੀਂ ਉਸ ਦੀਆਂ ਅੱਖਾਂ ਵਿੱਚ ਝਾਤ ਮਾਰੀਏ ਤਾਂ ਉਹ ਪਿਆਰ ਅਤੇ ਖ਼ੁਸ਼ੀ ਨਾਲ ਭਰਪੂਰ ਦਿਖਾਈ ਦਿੰਦਾ ਹੈ। ਉਸ ਦੇ ਆਲੇ-ਦੁਆਲੇ ਰਹਿ ਕੇ ਸਾਨੂੰ ਇੱਕ ਅਨੋਖੀ ਖ਼ੁਸ਼ੀ ਮਹਿਸੂਸ ਹੁੰਦੀ ਹੈ। ਪਰ ਜਿਉਂ ਹੀ ਬੱਚਾ ਜਨਮ ਲੈਂਦਾ ਹੈ, ਅਸੀਂ ਉਸ ਨੂੰ ਸੰਸਾਰ ਦੇ ਸਾਰੇ ਨਿਯਮਾਂ ਦੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੰਦੇ ਹਾਂ। ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ, ਉਸ ਨੂੰ ਸਮਾਜ ਦੇ ਰੀਤੀ-ਰਿਵਾਜਾਂ ਦੀ ਸਿੱਖਿਆ ਦਿੱਤੀ ਜਾਣ ਲੱਗਦੀ ਹੈ। ਉਸ ਦੀ ਸਮੁੱਚੀ ਸਿਖਲਾਈ ਮੁੱਖ ਤੌਰ ’ਤੇ ਸਰੀਰਕ ਅਤੇ ਬੌਧਿਕ ਵਿਕਾਸ ਉੱਤੇ ਕੇਂਦਰਿਤ ਹੁੰਦੀ ਹੈ। ਜਿਉਂ-ਜਿਉਂ ਸਾਡੀ ਉਮਰ ਵਧਦੀ ਹੈ, ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਖ਼ੁਸ਼ੀ ਸਿਰਫ਼ ਉਦੋਂ ਹੀ ਮਿਲ ਸਕਦੀ ਹੈ, ਜਦੋਂ ਅਸੀਂ ਸਰੀਰਕ ਅਤੇ ਮਾਨਸਿਕ ਖੇਤਰਾਂ ਵਿੱਚ ਵਿਕਾਸ ਕਰੀਏ।
-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।