- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਇਕ ਬੱਚਾ ਜਨਮ ਲੈਂਦਾ ਹੈ ਤਾਂ ਉਹ ਪਾਕ-ਪਵਿੱਤਰ ਹੁੰਦਾ ਹੈ ਅਤੇ ਇਸ ਦੁਨੀਆ ਤੋਂ ਅਣਜਾਣ ਹੁੰਦਾ ਹੈ। ਜੇ ਅਸੀਂ ਉਸ ਦੀਆਂ ਅੱਖਾਂ ’ਚ ਵੇਖੀਏ ਤਾਂ ਉਹ ਪਿਆਰ ਤੇ ਖ਼ੁਸ਼ੀ ਨਾਲ ਭਰਪੂਰ ਦਿਖਾਈ ਦਿੰਦਾ ਹੈ। ਉਸ ਦੇ ਆਲੇ-ਦੁਆਲੇ ਖਿਡੌਣੇ ਰੱਖ ਦਿੱਤੇ ਜਾਂਦੇ ਹਨ, ਝੂਲੇ ਲਗਾ ਦਿੱਤੇ ਜਾਂਦੇ ਹਨ ਅਤੇ ਨੱਚਣ-ਗਾਉਣ ਦਾ ਜਸ਼ਨ ਸ਼ੁਰੂ ਹੋ ਜਾਂਦਾ ਹੈ। ਜੀਵਨ ਇੱਕ ਅੰਨ੍ਹੀ ਦੌੜ ਵਾਂਗ ਬਣ ਜਾਂਦਾ ਹੈ ਅਤੇ ਅਸੀਂ ਆਪਣੀਆਂ ਸਰੀਰਕ ਲੋੜਾਂ ਜਿਵੇਂ ਭੋਜਨ, ਕੱਪੜਾ ਅਤੇ ਮਕਾਨ ਆਦਿ ਦੀ ਪੂਰਤੀ ਲਈ ਹੀ ਚੰਗੀ ਸਿੱਖਿਆ ਪ੍ਰਾਪਤ ਕਰਦੇ ਹਾਂ ਤਾਂ ਜੋ ਅਸੀਂ ਕਿਸੇ ਚੰਗੇ ਪੇਸ਼ੇ ਨਾਲ ਜੁੜ ਸਕੀਏ।

ਅਸੀਂ ਆਪਣਾ ਜੀਵਨ ਜੀਉਂਦੇ ਹੋਏ ਬਾਹਰੀ ਦੁਨੀਆ ’ਚ ਖ਼ੁਸ਼ੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਲਈ ਜ਼ਿਆਦਾਤਰ ਸਮਾਂ ਧਨ-ਦੌਲਤ ਇਕੱਠੀ ਕਰਨ, ਮਾਣ-ਸਨਮਾਨ ਹਾਸਲ ਕਰਨ ਤੇ ਸਰੀਰ ਨੂੰ ਤੰਦਰੁਸਤ ਰੱਖਣ ’ਚ ਲਗਾ ਦਿੰਦੇ ਹਾਂ ਪਰ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਅਸੀਂ ਅੰਦਰੋਂ ਖ਼ੁਸ਼ ਨਹੀਂ ਹੋ ਸਕਦੇ। ਸੰਤ-ਮਹਾਪੁਰਖ ਸਾਨੂੰ ਸਮਝਾਉਂਦੇ ਹਨ ਕਿ ਸੱਚੀ ਖ਼ੁਸ਼ੀ ਕਿਤੇ ਬਾਹਰ ਨਹੀਂ, ਸਗੋਂ ਸਾਡੇ ਅੰਦਰ ਹੀ ਹੈ। ਅਸੀਂ ਇਸ ਗੱਲ ਤੋਂ ਅਣਜਾਣ ਹਾਂ ਕਿ ਇਹ ਸੱਚੀ ਖ਼ੁਸ਼ੀ ਸਾਡੀ ਆਤਮਾ ਉੱਤੇ ਮਨ, ਸਰੀਰ ਅਤੇ ਸੰਸਾਰ ਦੀ ਮਾਇਆ ਦੀਆਂ ਪਰਤਾਂ ਨਾਲ ਢੱਕੀ ਹੋਈ ਹੈ। ਇਸ ਅਗਿਆਨਤਾ ਨੂੰ ਦੂਰ ਕਰਨ ਲਈ ਅਸੀਂ ਸੰਤਾਂ-ਮਹਾਤਮਾਵਾਂ ਦੀਆਂ ਸਿੱਖਿਆਵਾਂ ਦਾ ਆਸਰਾ ਲੈ ਸਕਦੇ ਹਾਂ, ਜੋ ਧਰਮ-ਗ੍ਰੰਥਾਂ ’ਚ ਦਰਜ ਹਨ। ਉਹ ਸਾਨੂੰ ਸਮਝਾਉਂਦੇ ਹਨ ਕਿ ਪ੍ਰਭੂ, ਜੋ ਸਤਿ, ਚੇਤਨਾ ਅਤੇ ਆਨੰਦ ਦਾ ਮਹਾਸਾਗਰ ਹਨ, ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਸ਼ੁਰੂ-ਸ਼ੁਰੂ ’ਚ ਉਹ ਇਕੱਲੇ ਸਨ, ਫਿਰ ਉਨ੍ਹਾਂ ਨੇ ਇਕ ਤੋਂ ਅਨੇਕ ਹੋਣ ਦਾ ਸੰਕਲਪ ਕੀਤਾ ਅਤੇ ਆਪਣੇ ਅੰਸ਼ਾਂ ਨੂੰ ਆਪਣੇ ਤੋਂ ਵੱਖ ਕੀਤਾ, ਜਿਨ੍ਹਾਂ ਨੂੰ ਅਸੀਂ ਆਤਮਾਵਾਂ ਕਹਿੰਦੇ ਹਾਂ ਅਤੇ ਉਨ੍ਹਾਂ ਨੂੰ ਇਸ ਭੌਤਿਕ ਸ੍ਰਿਸ਼ਟੀ ’ਚ ਰਹਿਣ ਲਈ ਭੇਜ ਦਿੱਤਾ। ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰੀਰ ਅਤੇ ਮਨ ਸਾਡੀ ਆਤਮਾ ਦੇ ਵੱਸ ’ਚ ਹੁੰਦੇ, ਪਰ ਬਦਕਿਸਮਤੀ ਨਾਲ ਇਸ ਦਾ ਉਲਟ ਹੋ ਗਿਆ। ਜਦੋਂ ਇਕ ਬੱਚਾ ਜਨਮ ਲੈਂਦਾ ਹੈ ਤਾਂ ਉਹ ਪਾਕ-ਪਵਿੱਤਰ ਹੁੰਦਾ ਹੈ ਅਤੇ ਇਸ ਦੁਨੀਆ ਤੋਂ ਅਣਜਾਣ ਹੁੰਦਾ ਹੈ। ਜੇ ਅਸੀਂ ਉਸ ਦੀਆਂ ਅੱਖਾਂ ’ਚ ਵੇਖੀਏ ਤਾਂ ਉਹ ਪਿਆਰ ਤੇ ਖ਼ੁਸ਼ੀ ਨਾਲ ਭਰਪੂਰ ਦਿਖਾਈ ਦਿੰਦਾ ਹੈ। ਉਸ ਦੇ ਆਲੇ-ਦੁਆਲੇ ਖਿਡੌਣੇ ਰੱਖ ਦਿੱਤੇ ਜਾਂਦੇ ਹਨ, ਝੂਲੇ ਲਗਾ ਦਿੱਤੇ ਜਾਂਦੇ ਹਨ ਅਤੇ ਨੱਚਣ-ਗਾਉਣ ਦਾ ਜਸ਼ਨ ਸ਼ੁਰੂ ਹੋ ਜਾਂਦਾ ਹੈ। ਜੀਵਨ ਇੱਕ ਅੰਨ੍ਹੀ ਦੌੜ ਵਾਂਗ ਬਣ ਜਾਂਦਾ ਹੈ ਅਤੇ ਅਸੀਂ ਆਪਣੀਆਂ ਸਰੀਰਕ ਲੋੜਾਂ ਜਿਵੇਂ ਭੋਜਨ, ਕੱਪੜਾ ਅਤੇ ਮਕਾਨ ਆਦਿ ਦੀ ਪੂਰਤੀ ਲਈ ਹੀ ਚੰਗੀ ਸਿੱਖਿਆ ਪ੍ਰਾਪਤ ਕਰਦੇ ਹਾਂ ਤਾਂ ਜੋ ਅਸੀਂ ਕਿਸੇ ਚੰਗੇ ਪੇਸ਼ੇ ਨਾਲ ਜੁੜ ਸਕੀਏ। ਸਾਨੂੰ ਉਨ੍ਹਾਂ ਚੀਜ਼ਾਂ ਦੀ ਇਕ ਸੂਚੀ ਤਿਆਰ ਕਰਨੀ ਚਾਹੀਦੀ ਹੈ, ਜਿਨ੍ਹਾਂ ਤੋਂ ਸਾਨੂੰ ਪ੍ਰਸੰਨਤਾ ਮਿਲਦੀ ਹੈ। ਧਿਆਨ-ਅਭਿਆਸ ਰਾਹੀਂ ਅਸੀਂ ਪਿਆਰ ਦੇ ਅਸੀਮ ਸਰੋਤ ਤੱਕ ਪਹੁੰਚ ਸਕਦੇ ਹਾਂ ਅਤੇ ਫਿਰ ਉਸੇ ਪਿਆਰ ਨੂੰ ਅਸੀਂ ਸਾਰੇ ਲੋਕਾਂ ਵਿੱਚ ਵੰਡਣਾ ਸ਼ੁਰੂ ਕਰ ਦਿੰਦੇ ਹਾਂ।
-ਸੰਤ ਰਜਿੰਦਰ ਸਿੰਘ ਜੀ ਮਹਾਰਾਜ।