- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘੋੜਾ ਕਿੰਨਾ ਹੀ ਚੰਚਲ ਕਿਉਂ ਨਾ ਹੋਵੇ, ਲਗਾਮ ਦੇ ਕੰਟਰੋਲ ਨਾਲ ਉਸ ਦੀ ਗਤੀ ਸਹੀ ਦਿਸ਼ਾ ਵਿਚ ਮੋੜੀ ਜਾ ਸਕਦੀ ਹੈ। ਇਹੀ ਗੱਲ ਮਨੁੱਖ ਦੇ ਮਨ ’ਤੇ ਵੀ ਲਾਗੂ ਹੁੰਦੀ ਹੈ। ਮਨ ’ਚ ਚੰਗੇ ਤੇ ਬੁਰੇ, ਦੋਵੇਂ ਪ੍ਰਕਾਰ ਦੇ ਵਿਚਾਰ ਉੱਠਦੇ ਹਨ। ਗਿਆਨ ਦਾ ਉਦੇਸ਼ ਸਿਰਫ਼ ਜਾਣਕਾਰੀ ਵਧਾਉਣਾ ਨਹੀਂ, ਸਗੋਂ ਮਨ ਨੂੰ ਸੰਯਮ ਨਾਲ ਬੰਨ੍ਹਣਾ ਹੈ। ਜਦੋਂ ਮਨ ਸਥਿਰ ਹੁੰਦਾ ਹੈ, ਉਦੋਂ ਹੌਲੀ ਹੌਲੀ ਬੌਧ ’ਚ ਬਦਲਣ ਲੱਗਦਾ ਹੈ। ਗਿਆਨ ਦੀ ਯਾਤਰਾ ਸੁਣਨ ਤੇ ਉਸ ਨੂੰ ਪੜ੍ਹਨ ਤੋਂ ਸ਼ੁਰੂ ਹੁੰਦੀ ਹੈ। ਫਿਰ ਮੰਨਣ ਤੱਕ ਪਹੁੰਚ ਜਾਂਦੀ ਹੈ ਤੇ ਅੰਤ ਤਜਰਬਿਆਂ ਵਿਚ ਉਤਰਦੀ ਹੈ।

ਮਨੁੱਖ ਦੇ ਵਿਕਾਸ ਦੀ ਅਸਲ ਗਤੀ ਉਸ ਦੇ ਕਦਮਾਂ ਨਾਲ ਨਹੀਂ, ਉਸ ਦੇ ਗਿਆਨ ਨਾਲ ਤੈਅ ਹੁੰਦੀ ਹੈ। ਜ਼ਿੰਦਗੀ ਜਿੰਨੀ ਤੇਜ਼ੀ ਨਾਲ ਅੱਗੇ ਵਧਦੀ ਹੈ, ਓਨੀ ਹੀ ਤੇਜ਼ੀ ਨਾਲ ਮਨੁੱਖ ਨੂੰ ਆਪਣੇ ਅੰਦਰ ਸਮਝ ਤੇ ਵਿਵੇਕ ਦਾ ਵਿਸਥਾਰ ਕਰਨਾ ਪੈਂਦਾ ਹੈ। ਸਿਰਫ਼ ਕਰਮ ਕਰਦੇ ਜਾਣਾ ਕਾਫੀ ਨਹੀਂ ਹੈ। ਕਰਮ ਦੀ ਦਿਸ਼ਾ ਸਹੀ ਹੋਵੇ, ਇਸ ਦੇ ਲਈ ਗਿਆਨ ਜ਼ਰੂਰੀ ਹੈ। ਕਰਮਾਂ ਦਾ ਬੰਧਨ ਸਹਿਜਤਾ ਨਾਲ ਨਹੀਂ ਟੁੱਟਦਾ, ਉਸਨੂੰ ਖ਼ਤਮ ਕਰਨ ਲਈ ਲੰਬੀ ਯਾਤਰਾ ਹੁੰਦੀ ਹੈ। ਇਸ ਯਾਤਰਾ ਵਿਚ ਗਿਆਨ ਉਹ ਪ੍ਰਕਾ•ਸ਼ ਹੈ, ਜੋ ਮਨੁੱਖ ਨੂੰ ਖ਼ੁਦ ਨੂੰ ਸਮਝਣ ਦੀ ਦ੍ਰਿਸ਼ਟੀ ਦਿੰਦਾ ਹੈ। ਗਿਆਨ ਹਾਸਲ ਕਰਨ ਦੀ ਕੋਈ ਤੈਅ ਉਮਰ ਨਹੀਂ ਹੈ। ਜ਼ਿੰਦਗੀ ਦੀ ਹਰੇਕ ਘਟਨਾ, ਹਰੇਕ ਵਿਅਕਤੀ ਤੇ ਹਰੇਕ ਤਜਰਬਾ ਸਾਡੇ ਲਈ ਅਧਿਆਪਕ ਬਣ ਸਕਦਾ ਹੈ। ਜ਼ਰੂਰਤ ਸਿਰਫ਼ ਸਿੱਖਣ ਦੀ ਨਜ਼ਰ ਬਣਾ ਕੇ ਰੱਖਣ ਦੀ ਹੈ। ਸਾਡਾ ਮਨ ਇਕ ਅਜਿਹੇ ਪਾਤਰ ਵਾਂਗ ਹੈ, ਜਿਸ ਨੂੰ ਹਰੇਕ ਦਿਨ ਨਵੇਂ ਤਜਰਬਿਆਂ ਤੇ ਵਿਵੇਕ ਦੇ ਗਿਆਨ ਨਾਲ ਭਰਨਾ ਚਾਹੀਦਾ ਹੈ ਪਰ ਗਿਆਨ ਦੇ ਨਾਲ ਵਿਵੇਕ ਵੀ ਜ਼ਰੂਰੀ ਹੈ, ਕਿਉਂਕਿ ਅਗਿਆਨ ਜਿੰਨਾ ਹਾਨੀਕਾਰਕ ਹੋ ਸਕਦਾ ਹੈ, ਓਨਾਂ ਹੀ ਗ਼ਲਤ ਗਿਆਨ ਵੀ। ਘੋੜਾ ਕਿੰਨਾ ਹੀ ਚੰਚਲ ਕਿਉਂ ਨਾ ਹੋਵੇ, ਲਗਾਮ ਦੇ ਕੰਟਰੋਲ ਨਾਲ ਉਸ ਦੀ ਗਤੀ ਸਹੀ ਦਿਸ਼ਾ ਵਿਚ ਮੋੜੀ ਜਾ ਸਕਦੀ ਹੈ। ਇਹੀ ਗੱਲ ਮਨੁੱਖ ਦੇ ਮਨ ’ਤੇ ਵੀ ਲਾਗੂ ਹੁੰਦੀ ਹੈ। ਮਨ ’ਚ ਚੰਗੇ ਤੇ ਬੁਰੇ, ਦੋਵੇਂ ਪ੍ਰਕਾਰ ਦੇ ਵਿਚਾਰ ਉੱਠਦੇ ਹਨ। ਗਿਆਨ ਦਾ ਉਦੇਸ਼ ਸਿਰਫ਼ ਜਾਣਕਾਰੀ ਵਧਾਉਣਾ ਨਹੀਂ, ਸਗੋਂ ਮਨ ਨੂੰ ਸੰਯਮ ਨਾਲ ਬੰਨ੍ਹਣਾ ਹੈ। ਜਦੋਂ ਮਨ ਸਥਿਰ ਹੁੰਦਾ ਹੈ, ਉਦੋਂ ਹੌਲੀ ਹੌਲੀ ਬੌਧ ’ਚ ਬਦਲਣ ਲੱਗਦਾ ਹੈ। ਗਿਆਨ ਦੀ ਯਾਤਰਾ ਸੁਣਨ ਤੇ ਉਸ ਨੂੰ ਪੜ੍ਹਨ ਤੋਂ ਸ਼ੁਰੂ ਹੁੰਦੀ ਹੈ। ਫਿਰ ਮੰਨਣ ਤੱਕ ਪਹੁੰਚ ਜਾਂਦੀ ਹੈ ਤੇ ਅੰਤ ਤਜਰਬਿਆਂ ਵਿਚ ਉਤਰਦੀ ਹੈ। ਸਿਰਫ਼ ਪੜ੍ਹ ਲੈਣਾ ਗਿਆਨ ਨਹੀਂ ਹੈ। ਪੜ੍ਹੇ ਹੋਏ ’ਤੇ ਵਿਚਾਰ ਕਰਨਾ, ਉਸ ਨੂੰ ਸਮਝਣਾ ਤੇ ਫਿਰ ਆਪਣੇ ਵਿਹਾਰ ਵਿਚ ਉਚਾਰਨਾ ਹੀ ਅਸਲ ਰੂਪ ਵਿਚ ਗਿਆਨ ਹਾਸਲ ਕਰਨਾ ਹੈ। ਸੱਚਾ ਗਿਆਨ ਉਹੀ ਹੈ, ਜੋ ਸਾਡੇ ਸ਼ਬਦਾਂ ਤੋਂ ਵੱਧ ਸਾਡੇ ਕਿਰਦਾਰ ਵਿਚ ਦਿਖਾਈ ਦੇਵੇ। ਜਦੋਂ ਗਿਆਨ ਸਾਡੇ ਫ਼ੈਸਲਿਆਂ ਨੂੰ ਵਿਵੇਕ, ਸਾਡੇ ਵਿਹਾਰ ਨੂੰ ਨਿਮਰਤਾ ਤੇ ਸਾਡੇ ਕਰਮਾਂ ਨੂੰ ਸੰਯਮ ਦੇਣ ਲੱਗੇ, ਉਦੋਂ ਸਮਝਣਾ ਚਾਹੀਦਾ ਹੈ ਕਿ ਉਹ ਸਿਰਫ਼ ਦਿਮਾਗ ਵਿਚ ਨਹੀਂ ਰਿਹਾ, ਸਗੋਂ ਜੀਵਨ ਦਾ ਹਿੱਸਾ ਬਣ ਗਿਆ ਹੈ।
-ਪ੍ਰਦੀਪ ਛਾਜੇੜ।