ਕੋਈ ਪਿਆਰ ਜਤਾਉਂਦਾ ਹੈ, ਕੋਈ ਜ਼ਿੰਮੇਵਾਰੀ ਨਿਭਾਉਂਦਾ ਹੈ! ਮੁਲਾਂਕ ਦੇ ਹਿਸਾਬ ਨਾਲ ਜਾਣੋ ਪਾਰਟਨਰ ਦੀ Love Language
ਐਸਟ੍ਰੋਪਤਰੀ ਦੀ ਅੰਕ ਜੋਤਿਸ਼ ਮਾਹਿਰ ਭਾਨੁਪ੍ਰਿਆ ਮਿਸ਼ਰਾ ਅਨੁਸਾਰ, ਅੰਕ ਜੋਤਿਸ਼ 'ਚ ਹਰ ਮੁਲਾਂਕ ਵਾਲੇ ਵਿਅਕਤੀ ਦਾ ਆਪਣੇ ਪਿਆਰਿਆਂ ਪ੍ਰਤੀ ਪਿਆਰ ਜਤਾਉਣ ਅਤੇ ਸਨੇਹ ਪ੍ਰਗਟ ਕਰਨ ਦਾ ਤਰੀਕਾ ਵੱਖਰਾ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਮੁਲਾਂਕ ਵਾਲੇ ਲੋਕ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਿਸ ਤਰ੍ਹਾਂ ਕਰਦੇ ਹਨ।
Publish Date: Fri, 16 Oct 2026 01:57 PM (IST)
Updated Date: Fri, 16 Oct 2026 02:56 PM (IST)
ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ 'ਚ ਮੁਲਾਂਕ 1 ਤੋਂ 9 ਤਕ ਦੀ ਵਿਸ਼ੇਸ਼ ਮਹੱਤਤਾ ਹੈ। ਵਿਅਕਤੀ ਦੇ ਮੁਲਾਂਕ ਦੀ ਮਦਦ ਨਾਲ ਉਸ ਦੀ ਲਵ ਲਾਈਫ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਅੰਕ ਜੋਤਿਸ਼ (Numerology) ਅਨੁਸਾਰ, ਮੂਲ ਅੰਕ 1 ਤੋਂ ਲੈ ਕੇ 9 ਤੱਕ ਹਰ ਅੰਕ ਦਾ ਇਕ ਵੱਖਰਾ ਸੁਆਮੀ ਗ੍ਰਹਿ ਹੁੰਦਾ ਹੈ। ਇਹ ਗ੍ਰਹਿ ਹਰ ਮੁਲਾਂਕ ਵਾਲੇ ਵਿਅਕਤੀ ਦੇ ਰਿਸ਼ਤਿਆਂ ਅਤੇ ਲਵ ਲਾਈਫ 'ਤੇ ਆਪਣਾ ਪ੍ਰਭਾਵ ਪਾਉਂਦੇ ਹਨ। ਵਿਅਕਤੀ ਦੇ ਮੁਲਾਂਕ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਡਾ ਪਾਰਟਨਰ ਆਪਣੇ ਪਿਆਰ ਦਾ ਇਜ਼ਹਾਰ ਕਿਵੇਂ ਕਰਦਾ ਹੈ। ਇਸ ਬਾਰੇ ਜਾਣ ਕੇ ਤੁਸੀਂ ਆਪਣੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾ ਸਕਦੇ ਹੋ।
ਆਓ, ਐਸਟ੍ਰੋਪਤਰੀ ਦੀ ਅੰਕ ਜੋਤਿਸ਼ ਮਾਹਿਰ ਭਾਨੁਪ੍ਰਿਆ ਮਿਸ਼ਰਾ ਦੇ ਅਨੁਸਾਰ ਜਾਣਦੇ ਹਾਂ ਕਿ ਮੁਲਾਂਕ 1 ਤੋਂ 9 ਤਕ ਦੇ ਲੋਕਾਂ ਦੀ ਲਵ ਲੈਂਗਵੇਜ ਅਸਲ 'ਚ ਕੀ ਹੁੰਦੀ ਹੈ ਅਤੇ ਉਹ ਆਪਣੇ ਪਿਆਰ ਦਾ ਇਜ਼ਹਾਰ ਕਿਸ ਤਰੀਕੇ ਨਾਲ ਕਰਦੇ ਹਨ।
ਐਸਟ੍ਰੋਪਤਰੀ ਦੀ ਅੰਕ ਜੋਤਿਸ਼ ਮਾਹਿਰ ਭਾਨੁਪ੍ਰਿਆ ਮਿਸ਼ਰਾ ਅਨੁਸਾਰ, ਅੰਕ ਜੋਤਿਸ਼ 'ਚ ਹਰ ਮੁਲਾਂਕ ਵਾਲੇ ਵਿਅਕਤੀ ਦਾ ਆਪਣੇ ਪਿਆਰਿਆਂ ਪ੍ਰਤੀ ਪਿਆਰ ਜਤਾਉਣ ਅਤੇ ਸਨੇਹ ਪ੍ਰਗਟ ਕਰਨ ਦਾ ਤਰੀਕਾ ਵੱਖਰਾ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਮੁਲਾਂਕ ਵਾਲੇ ਲੋਕ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਿਸ ਤਰ੍ਹਾਂ ਕਰਦੇ ਹਨ।
ਮੁਲਾਂਕ ਅਨੁਸਾਰ ਲਵ ਲੈਂਗਵੇਜ (Love Language)
ਮੁਲਾਂਕ 1: ਇਸ ਮੁਲਾਂਕ ਵਾਲੇ ਲੋਕ ਆਪਣੇ ਪਾਰਟਨਰ ਨੂੰ ਪੂਰਾ ਸਹਿਯੋਗ ਦੇ ਕੇ ਅਤੇ ਪਰਿਵਾਰਕ ਤੇ ਵਿਹਾਰਕ ਜ਼ਿੰਮੇਵਾਰੀਆਂ ਨਿਭਾ ਕੇ ਆਪਣਾ ਪਿਆਰ ਜਤਾਉਂਦੇ ਹਨ।
ਮੁਲਾਂਕ 2: ਇਹ ਲੋਕ ਆਪਣੀਆਂ ਡੂੰਘੀਆਂ ਭਾਵਨਾਵਾਂ, ਦੇਖਭਾਲ ਅਤੇ ਮਿੱਠੀਆਂ ਤੇ ਕੋਮਲ ਗੱਲਾਂ ਰਾਹੀਂ ਆਪਣਾ ਸਨੇਹ ਪ੍ਰਗਟ ਕਰਦੇ ਹਨ।
ਮੁਲਾਂਕ 3: ਇਸ ਮੁਲਾਂਕ ਵਾਲੇ ਲੋਕਾਂ ਨੂੰ ਖੁੱਲ੍ਹ ਕੇ ਤਾਰੀਫ਼ ਕਰਨਾ, ਹਾਸਾ-ਮਜ਼ਾਕ ਕਰਨਾ ਤੇ ਰੋਮਾਂਟਿਕ ਗੱਲਾਂ ਕਰਨਾ ਬਹੁਤ ਪਸੰਦ ਹੁੰਦਾ ਹੈ।
ਮੁਲਾਂਕ 4: ਇਹ ਲੋਕ ਅਟੁੱਟ ਭਰੋਸੇ ਤੇ ਜ਼ਿੰਦਗੀ ਦੇ ਔਖੇ ਸਮੇਂ 'ਚ ਹਮੇਸ਼ਾ ਨਾਲ ਖੜ੍ਹੇ ਰਹਿ ਕੇ ਆਪਣਾ ਪਿਆਰ ਸਾਬਤ ਕਰਦੇ ਹਨ।
ਮੁਲਾਂਕ 5: ਇਸ ਮੁਲਾਂਕ ਵਾਲੇ ਲੋਕ ਜ਼ਿੰਦਗੀ 'ਚ ਸਰਪ੍ਰਾਈਜ਼, ਰੋਮਾਂਚ ਅਤੇ ਦਿਲਚਸਪ ਗੱਲਬਾਤ ਰਾਹੀਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ।
ਮੁਲਾਂਕ 6: ਇਹ ਲੋਕ ਰੋਮਾਂਸ, ਖ਼ੂਬਸੂਰਤ ਤੋਹਫ਼ਿਆਂ ਅਤੇ ਆਪਣੇ ਪਾਰਟਨਰ ਦੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਪਿਆਰ ਜਤਾਉਂਦੇ ਹਨ।
ਮੁਲਾਂਕ 7: ਇਸ ਮੁਲਾਂਕ ਵਾਲੇ ਲੋਕ ਡੂੰਘੀਆਂ ਅਤੇ ਅਰਥਪੂਰਨ ਗੱਲਾਂ ਕਰ ਕੇ ਅਤੇ ਆਪਣਾ ਨਿੱਜੀ ਸਮਾਂ (Me Time) ਸਾਂਝਾ ਕਰਕੇ ਪਿਆਰ ਪ੍ਰਗਟ ਕਰਦੇ ਹਨ।
ਮੁਲਾਂਕ 8: ਇਹ ਲੋਕ ਆਪਣੀਆਂ ਜ਼ਿੰਮੇਵਾਰੀਆਂ ਪੂਰੀ ਨਿਸ਼ਠਾ ਨਾਲ ਨਿਭਾ ਕੇ ਅਤੇ ਭਵਿੱਖ ਨੂੰ ਆਰਥਿਕ ਤੇ ਸਮਾਜਿਕ ਤੌਰ 'ਤੇ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰਕੇ ਆਪਣਾ ਪਿਆਰ ਜਤਾਉਂਦੇ ਹਨ।
ਮੁਲਾਂਕ 9: ਮੁਲਾਂਕ 9 ਵਾਲੇ ਲੋਕ ਆਪਣਾਪਣ, ਤੀਬਰ ਜਨੂੰਨ ਅਤੇ ਲੋੜ ਪੈਣ 'ਤੇ ਢਾਲ ਬਣ ਕੇ ਸਾਥ ਖੜ੍ਹੇ ਰਹਿਣ ਰਾਹੀਂ ਆਪਣੇ ਸਨੇਹ ਦਾ ਪ੍ਰਗਟਾਵਾ ਕਰਦੇ ਹਨ।