
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Mulank 1 ਤੋਂ 9 ਤਕ ਹੁੰਦੇ ਹਨ ਅਤੇ ਹਰੇਕ ਮੁਲਾਂਕ ਦਾ ਇਕ ਸੁਆਮੀ ਗ੍ਰਹਿ ਹੁੰਦਾ ਹੈ। ਮੁਲਾਂਕ ਦੇ ਆਧਾਰ 'ਤੇ ਜਾਤਕ ਦਾ ਭਾਗਸ਼ਾਲੀ ਦਿਨ ਤੈਅ ਹੁੰਦਾ ਹੈ। ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਕਿ ਕਿਸ ਮੂਲਾਂਕ ਲਈ ਕਿਹੜਾ ਦਿਨ ਸ਼ੁਭ ਮੰਨਿਆ ਜਾਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ (Numerology) 'ਚ ਮੁਲਾਂਕ ਦਾ ਬਹੁਤ ਮਹੱਤਵ ਹੈ। ਵਿਅਕਤੀ ਦੇ ਮੁਲਾਂਕ ਦੀ ਮਦਦ ਨਾਲ ਉਸ ਦੇ ਕਰੀਅਰ ਤੇ ਸੁਭਾਅ ਸਮੇਤ ਕਈ ਗੱਲਾਂ ਦਾ ਪਤਾ ਚੱਲਦਾ ਹੈ। ਮੁਲਾਂਕ 1 ਤੋਂ 9 ਤਕ ਹੁੰਦੇ ਹਨ ਅਤੇ ਹਰੇਕ ਮੁਲਾਂਕ ਦਾ ਇਕ ਸੁਆਮੀ ਗ੍ਰਹਿ ਹੁੰਦਾ ਹੈ। ਮੁਲਾਂਕ ਦੇ ਆਧਾਰ 'ਤੇ ਜਾਤਕ ਦਾ ਭਾਗਸ਼ਾਲੀ ਦਿਨ ਤੈਅ ਹੁੰਦਾ ਹੈ। ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਕਿ ਕਿਸ ਮੁਲਾਂਕ ਲਈ ਕਿਹੜਾ ਦਿਨ ਸ਼ੁੱਭ ਮੰਨਿਆ ਜਾਂਦਾ ਹੈ।
ਮੁਲਾਂਕ 1: ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 1, 10, 19, 28 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਮੁਲਾਂਕ ਦਾ ਸਬੰਧ ਸੂਰਜ ਦੇਵ ਨਾਲ ਹੈ। ਐਤਵਾਰ ਦਾ ਦਿਨ ਸੂਰਜ ਦੇਵ ਨੂੰ ਪਿਆਰਾ ਹੈ। ਇਸ ਲਈ ਮੁਲਾਂਕ 1 ਵਾਲਿਆਂ ਲਈ ਐਤਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 2: ਕਿਸੇ ਵੀ ਮਹੀਨੇ ਦੀ 2, 11, 20, 29 ਤਰੀਕ ਨੂੰ ਜਨਮੇ ਲੋਕਾਂ ਦਾ ਮੁਲਾਂਕ 2 ਹੁੰਦਾ ਹੈ। ਇਸ ਮੁਲਾਂਕ ਦਾ ਸੁਆਮੀ ਚੰਦਰਮਾ ਹੈ। ਚੰਦਰ ਦੇਵ ਨੂੰ ਸੋਮਵਾਰ ਦਾ ਦਿਨ ਸਮਰਪਿਤ ਹੈ। ਇਸ ਲਈ ਮੁਲਾਂਕ 2 ਲਈ ਸੋਮਵਾਰ ਦਾ ਦਿਨ ਭਾਗਸ਼ਾਲੀ ਮੰਨਿਆ ਜਾਂਦਾ ਹੈ।
ਮੁਲਾਂਕ 3: ਮੁਲਾਂਕ 3 ਉਨ੍ਹਾਂ ਲੋਕਾਂ ਦਾ ਹੁੰਦਾ ਹੈ, ਜਿਨ੍ਹਾਂ ਦਾ ਜਨਮ 3, 12, 21, 30 ਤਰੀਕ ਨੂੰ ਹੋਇਆ ਹੈ। ਇਸ ਮੁਲਾਂਕ ਦੇ ਸੁਆਮੀ ਦੇਵਗੁਰੂ ਬ੍ਰਹਸਪਤੀ ਹਨ। ਇਸ ਲਈ ਮੁਲਾਂਕ 3 ਲਈ ਵੀਰਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 4: ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 4, 13, 22, 31 ਤਰੀਕ ਨੂੰ ਹੁੰਦਾ ਹੈ, ਉਨ੍ਹਾਂ ਦਾ ਮੁਲਾਂਕ 4 ਹੁੰਦਾ ਹੈ। ਇਸ ਮੁਲਾਂਕ ਦਾ ਸਬੰਧ ਰਾਹੂ ਨਾਲ ਹੈ। ਅਜਿਹੇ ਵਿਚ ਮੁਲਾਂਕ 4 ਵਾਲਿਆਂ ਲਈ ਸ਼ਨੀਵਾਰ ਤੇ ਬੁੱਧਵਾਰ ਦਾ ਦਿਨ ਉੱਤਮ ਮੰਨਿਆ ਜਾਂਦਾ ਹੈ।
ਮੁਲਾਂਕ 5: ਇਸ ਮੁਲਾਂਕ ਦਾ ਸੁਆਮੀ ਗ੍ਰਹਿ ਬੁੱਧ ਹੈ। ਜਿਨ੍ਹਾਂ ਲੋਕਾਂ ਦਾ ਜਨਮ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਹੁੰਦਾ ਹੈ। ਇਸ ਮੁਲਾਂਕ ਲਈ ਬੁੱਧਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 6: ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15, 24 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਸ਼ੁੱਕਰ ਹਨ। ਇਸ ਲਈ ਮੂਲਾਂਕ 6 ਦੇ ਲੋਕਾਂ ਲਈ ਸ਼ੁੱਕਰਵਾਰ ਦਾ ਦਿਨ ਸਭ ਤੋਂ ਸ਼ੁਭ ਅਤੇ ਫਲਦਾਇਕ ਮੰਨਿਆ ਜਾਂਦਾ ਹੈ।
ਮੁਲਾਂਕ 7: ਮੁਲਾਂਕ 7 ਦੇ ਸੁਆਮੀ ਗ੍ਰਹਿ ਕੇਤੂ ਹਨ। ਇਸ ਲਈ ਮੁਲਾਂਕ 7 ਵਾਲਿਆਂ ਲਈ ਐਤਵਾਰ, ਸੋਮਵਾਰ ਅਤੇ ਬੁੱਧਵਾਰ ਦਾ ਦਿਨ ਸ਼ੁਭ ਮੰਨਿਆ ਜਾਂਦਾ ਹੈ।
ਮੁਲਾਂਕ 8: ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 8, 17, 26 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 8 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਸ਼ਨੀਦੇਵ ਹਨ। ਸ਼ਨੀਦੇਵ ਨੂੰ ਸ਼ਨੀਵਾਰ ਦਾ ਦਿਨ ਪ੍ਰਿਯ ਹੈ।
ਮੁਲਾਂਕ 9: ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਜਨਮੇ ਲੋਕਾਂ ਦਾ ਮੂਲਾਂਕ 9 ਹੁੰਦਾ ਹੈ। ਇਸ ਮੁਲਾਂਕ ਦਾ ਸੁਆਮੀ ਮੰਗਲ ਹੈ। ਤੁਹਾਡੇ ਲਈ ਮੰਗਲਵਾਰ ਦਾ ਦਿਨ ਸਭ ਤੋਂ ਸ਼ੁਭ ਅਤੇ ਭਾਗਸ਼ਾਲੀ ਮੰਨਿਆ ਜਾਂਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।