- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਮੰਦਰ ਪਰੰਪਰਾਵਾਂ ਨੂੰ ਬਿਨਾਂ ਸੋਚੇ-ਸਮਝੇ ਨਿਭਾਉਣ ਦਾ ਉਦੇਸ਼ ਕਦੇ ਨਹੀਂ ਸੀ। ਇਨ੍ਹਾਂ ਨੂੰ ਉਦੇਸ਼, ਪ੍ਰਤੀਕਾਂ ਤੇ ਮਨੁੱਖੀ ਮਨ ਦੀ ਡੂੰਘੀ ਸਮਝ ਨਾਲ ਬਣਾਇਆ ਗਿਆ ਸੀ। ਆਓ ਜਾਣਦੇ ਹਾਂ ਮੰਦਰ ਨਾਲ ਜੁੜੀਆਂ 6 ਆਮ ਮਾਨਤਾਵਾਂ, ਜਿਨ੍ਹਾਂ ਦਾ ਅਰਥ ਦਿਖਣ 'ਚ ਜਿੰਨਾ ਸੌਖਾ ਲੱਗਦਾ ਹੈ, ਉਸ ਤੋਂ ਕਿਤੇ ਜ਼ਿਆਦਾ ਡੂੰਘਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਸਨਾਤਨ ਪਰੰਪਰਾ 'ਚ ਮੰਦਰਾਂ ਨੂੰ ਅਕਸਰ ਆਸਥਾ, ਭਗਤੀ ਤੇ ਸ਼ਾਂਤੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਫਿਰ ਵੀ ਕਈ ਲੋਕ ਬਿਨਾਂ ਸੋਚੇ-ਸਮਝੇ ਮੰਦਰ 'ਚ ਦਾਖਲ ਹੋ ਜਾਂਦੇ ਹਨ। ਜੁੱਤੇ ਉਤਾਰੇ ਜਾਂਦੇ ਹਨ, ਘੰਟੀਆਂ ਵਜਾਈਆਂ ਜਾਂਦੀਆਂ ਹਨ, ਸਿਰ ਝੁਕਾਇਆ ਜਾਂਦਾ ਹੈ ਤੇ ਚੜ੍ਹਾਵਾ ਚੜ੍ਹਾਇਆ ਜਾਂਦਾ ਹੈ, ਕਈ ਵਾਰ ਤਾਂ ਬਿਨਾਂ ਇਸ ਦਾ ਕਾਰਨ ਸਮਝੇ ਹੀ। ਸਮੇਂ ਦੇ ਨਾਲ ਇਨ੍ਹਾਂ ਪ੍ਰਥਾਵਾਂ ਨੂੰ ਅੰਧਵਿਸ਼ਵਾਸ ਜਾਂ ਪੁਰਾਣੀ ਪਰੰਪਰਾ ਵਜੋਂ ਅਪਣਾ ਲਿਆ ਗਿਆ ਹੈ।
ਪਰ ਇਨ੍ਹਾਂ ਵਿਚੋਂ ਕਈ ਮੰਦਰ ਪਰੰਪਰਾਵਾਂ ਨੂੰ ਬਿਨਾਂ ਸੋਚੇ-ਸਮਝੇ ਨਿਭਾਉਣ ਦਾ ਉਦੇਸ਼ ਕਦੇ ਨਹੀਂ ਸੀ। ਇਨ੍ਹਾਂ ਨੂੰ ਉਦੇਸ਼, ਪ੍ਰਤੀਕਾਂ ਤੇ ਮਨੁੱਖੀ ਮਨ ਦੀ ਡੂੰਘੀ ਸਮਝ ਨਾਲ ਬਣਾਇਆ ਗਿਆ ਸੀ। ਆਓ ਜਾਣਦੇ ਹਾਂ ਮੰਦਰ ਨਾਲ ਜੁੜੀਆਂ 6 ਆਮ ਮਾਨਤਾਵਾਂ, ਜਿਨ੍ਹਾਂ ਦਾ ਅਰਥ ਦਿਖਣ 'ਚ ਜਿੰਨਾ ਸੌਖਾ ਲੱਗਦਾ ਹੈ, ਉਸ ਤੋਂ ਕਿਤੇ ਜ਼ਿਆਦਾ ਡੂੰਘਾ ਹੈ।
ਪਹਿਲੀ ਨਜ਼ਰ 'ਚ ਇਹ ਸਫ਼ਾਈ ਨਾਲ ਜੁੜਿਆ ਸਧਾਰਨ ਨਿਯਮ ਲੱਗਦਾ ਹੈ। ਪਰ ਪ੍ਰਤੀਕਾਤਮਕ ਤੌਰ ’ਤੇ ਜੁੱਤੇ ਉਤਾਰਨਾ ਬਾਹਰੀ ਦੁਨੀਆ ਨੂੰ ਪਿੱਛੇ ਛੱਡਣ ਦਾ ਪ੍ਰਤੀਕ ਹੈ। ਜੁੱਤੇ ਸਿਰਫ਼ ਭੌਤਿਕ ਧੂੜ ਹੀ ਨਹੀਂ, ਸਗੋਂ ਰੋਜ਼ਾਨਾ ਜ਼ਿੰਦਗੀ ਦਾ ਤਣਾਅ, ਹੰਕਾਰ, ਗੁੱਸਾ ਤੇ ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਵੀ ਆਪਣੇ ਨਾਲ ਲੈ ਜਾਂਦੇ ਹਨ। ਜਦੋਂ ਤੁਸੀਂ ਆਪਣੇ ਜੁੱਤੇ ਉਤਾਰਦੇ ਹੋ ਤਾਂ ਤੁਸੀਂ ਸਰਗਰਮੀ ਨਾਲ ਰੋਜ਼ਾਨਾ ਦੀ ਦੌੜ-ਭੱਜ ਤੋਂ ਬਾਹਰ ਨਿਕਲ ਕੇ ਚਿੰਤਨ ਲਈ ਬਣੇ ਇੱਕ ਸ਼ਾਂਤ ਸਥਾਨ ਵਿਚ ਦਾਖਲ ਹੁੰਦੇ ਹੋ।
ਕਈ ਲੋਕਾਂ ਦਾ ਮੰਨਣਾ ਹੈ ਕਿ ਦੇਵਤਾ ਨੂੰ ਜਗਾਉਣ ਲਈ ਘੰਟੀਆਂ ਵਜਾਈਆਂ ਜਾਂਦੀਆਂ ਹਨ। ਅਸਲ ਵਿਚ ਘੰਟੀ ਦੀ ਧੁਨੀ ਦਾ ਉਦੇਸ਼ ਜਾਗਰੂਕਤਾ ਪੈਦਾ ਕਰਨਾ ਹੈ। ਜਦੋਂ ਇਸ ਦੀ ਗੂੰਜਦੀ ਹੋਈ ਆਵਾਜ਼ ਕੰਨਾਂ 'ਚ ਪੈਂਦੀ ਹੈ ਤਾਂ ਜਾਗਰੂਕਤਾ ਦੀ ਭਾਵਨਾ ਪੈਦਾ ਹੁੰਦੀ ਹੈ। ਘੰਟੀ ਦੀ ਕੰਪਨ ਡੂੰਘਾ ਸਾਹ ਲੈਣ ਲਈ ਪ੍ਰੇਰਿਤ ਕਰਦੀ ਹੈ ਜਿਸ ਨਾਲ ਕੁਦਰਤੀ ਤੌਰ ’ਤੇ ਤੰਤਰਿਕ ਤੰਤਰ ਸ਼ਾਂਤ ਹੁੰਦਾ ਹੈ। ਇਕ ਤਰ੍ਹਾਂ ਨਾਲ ਇਹ ਪ੍ਰਾਰਥਨਾ ਜਾਂ ਧਿਆਨ ਸ਼ੁਰੂ ਹੋਣ ਤੋਂ ਪਹਿਲਾਂ ਮਨ ਨੂੰ ਸ਼ਾਂਤ ਹੋਣ ਲਈ ਤਿਆਰ ਕਰਦੀ ਹੈ।
ਮੰਦਰਾਂ 'ਚ ਹੱਥ ਜੋੜਨਾ ਸਿਰਫ਼ ਇਕ ਇਸ਼ਾਰਾ ਨਹੀਂ। ਸਨਮਾਨ ਤੋਂ ਇਲਾਵਾ ਇਹ ਮੁਦਰਾ ਸਰੀਰਕ ਸੰਤੁਲਨ ਨੂੰ ਵੀ ਦਰਸਾਉਂਦੀ ਹੈ। ਜਦੋਂ ਦੋਵੇਂ ਹਥੇਲੀਆਂ ਆਪਸ 'ਚ ਮਿਲਦੀਆਂ ਹਨ ਤਾਂ ਸਰੀਰ ਸੰਤੁਲਿਤ ਹੁੰਦਾ ਹੈ। ਮਨੋਵਿਗਿਆਨਕ ਨਜ਼ਰੀਏ ਤੋਂ ਇਹ ਭਾਵ ਨਿਮਰਤਾ ਨੂੰ ਉਤਸ਼ਾਹਿਤ ਕਰਦਾ ਹੈ। ਇਹ ਸਰੀਰਕ ਹਾਵ-ਭਾਵ ਨੂੰ ਨਰਮ ਬਣਾਉਂਦਾ ਹੈ, ਜਿਸ ਨਾਲ ਮਨ ਵਧੇਰੇ ਗ੍ਰਹਿਣਸ਼ੀਲ ਹੋ ਜਾਂਦਾ ਹੈ।
ਮੰਦਰ 'ਚ ਚੜ੍ਹਾਏ ਜਾਣ ਵਾਲੇ ਸਭ ਤੋਂ ਆਮ ਚੜ੍ਹਾਵਿਆਂ 'ਚ ਫੁੱਲ ਸ਼ਾਮਲ ਹਨ। ਇਹ ਮੰਦਰ ਨੂੰ ਸੁੰਦਰ, ਸੁਗੰਧਿਤ ਬਣਾਉਣ ਦੇ' ਨਾਲ-ਨਾਲ ਮਨੁੱਖ ਨੂੰ ਇਸ ਦੀ ਨਾਸ਼ਵਾਨਤਾ ਦੀ ਯਾਦ ਵੀ ਦਿਵਾਉਂਦੇ ਹਨ। ਮੰਦਰ 'ਚ ਫੁੱਲ ਚੜ੍ਹਾਉਣਾ ਸੁੰਦਰਤਾ, ਜਵਾਨੀ ਤੇ ਭੌਤਿਕ ਸੁੱਖਾਂ ਨਾਲ ਮੋਹ ਛੱਡਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਭਗਤਾਂ ਨੂੰ ਯਾਦ ਦਿਵਾਉਂਦਾ ਹੈ ਕਿ ਅੱਜ ਜਿਸ ਚੀਜ਼ ਦੀ ਪ੍ਰਸ਼ੰਸਾ ਹੋ ਰਹੀ ਹੈ, ਉਹ ਕੱਲ੍ਹ ਨਸ਼ਟ ਹੋ ਜਾਵੇਗੀ।
ਦੇਵਤਾ ਦੀ ਪਰਿਕਰਮਾ ਜਾਂ ਉਨ੍ਹਾਂ ਦੇ ਆਲੇ-ਦੁਆਲੇ ਚੱਕਰ ਲਗਾਉਣਾ ਅਕਸਰ ਬਿਨਾਂ ਇਸ ਦਾ ਕਾਰਨ ਸਮਝੇ ਹੀ ਕੀਤਾ ਜਾਂਦਾ ਹੈ। ਦੱਖਣਾਵਰਤ ਘੁੰਮਣਾ ਸੂਰਜ ਤੇ ਗ੍ਰਹਿਆਂ ਦੀ ਕੁਦਰਤੀ ਗਤੀ ਨੂੰ ਦਰਸਾਉਂਦਾ ਹੈ ਜੋ ਬ੍ਰਹਿਮੰਡੀ ਵਿਵਸਥਾ ਨਾਲ ਤਾਲਮੇਲ ਦਾ ਪ੍ਰਤੀਕ ਹੈ।
ਡੂੰਘੇ ਪੱਧਰ ’ਤੇ ਇਹ ਅਭਿਆਸ ਈਸ਼ਵਰ ਨੂੰ ਕੇਂਦਰ 'ਚ ਰੱਖਦਾ ਹੈ ਅਤੇ ਉਸ ਦੇ ਆਲੇ-ਦੁਆਲੇ ਪਰਿਕਰਮਾ ਕਰਨ ਨਾਲ ਸਾਧਕ ਨੂੰ ਇਹ ਯਾਦ ਰਹਿੰਦਾ ਹੈ ਕਿ ਜ਼ਿੰਦਗੀ ਹੰਕਾਰ ਦੀ ਬਜਾਏ ਉੱਚੇ ਮੁੱਲਾਂ ਦੇ ਆਲੇ-ਦੁਆਲੇ ਘੁੰਮਣੀ ਚਾਹੀਦੀ ਹੈ। ਵਾਰ-ਵਾਰ ਕੀਤੀ ਜਾਣ ਵਾਲੀ ਇਹ ਗਤੀ ਧਿਆਨ ਦੀ ਲੈਅ ਵੀ ਪੈਦਾ ਕਰਦੀ ਹੈ, ਜਿਸ ਨਾਲ ਮਨ ਸ਼ਾਂਤ ਹੁੰਦਾ ਹੈ।
ਮੱਥੇ ਨੂੰ ਜਾਗਰੂਕਤਾ ਤੇ ਇਕਾਗਰਤਾ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇਸ ਸਥਾਨ ’ਤੇ ਤਿਲਕ ਲਗਾਉਣਾ ਜਾਂ ਪ੍ਰਸਾਦ ਗ੍ਰਹਿਣ ਕਰਨਾ ਪ੍ਰਾਰਥਨਾ ਨੂੰ ਆਪਣੇ ਅੰਦਰ ਸਮਾਉਣ ਦਾ ਪ੍ਰਤੀਕ ਹੈ। ਮੰਦਰ ਦੇ ਦਰਵਾਜ਼ੇ ’ਤੇ ਹੀ ਭਗਤੀ ਨੂੰ ਛੱਡਣ ਦੀ ਬਜਾਏ ਇਹ ਰਸਮ ਇਸ ਨੂੰ ਰੋਜ਼ਾਨਾ ਜ਼ਿੰਦਗੀ ਵਿਚ ਵਾਪਸ ਲਿਆਉਣ ਦਾ ਪ੍ਰਤੀਕ ਹੈ। ਇਹ ਇਸ ਗੱਲ ਦੀ ਯਾਦ ਦਿਵਾਉਂਦੀ ਹੈ ਕਿ ਆਧਿਆਤਮਿਕਤਾ ਸਿਰਫ਼ ਪਵਿੱਤਰ ਸਥਾਨਾਂ ਤਕ ਹੀ ਸੀਮਤ ਨਹੀਂ ਹੈ, ਸਗੋਂ ਇਸ ਦਾ ਉਦੇਸ਼ ਰੋਜ਼ਾਨਾ ਦੇ ਕੰਮਾਂ ਅਤੇ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਨਾ ਹੈ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।